Now Reading
ਤਹਿਸੀਲ ਪੱਧਰੀ ਜਾਗਰੂਕਤਾ ਰੈਲੀ ਕੀਤੀ

ਤਹਿਸੀਲ ਪੱਧਰੀ ਜਾਗਰੂਕਤਾ ਰੈਲੀ ਕੀਤੀ

ਅਜਨਾਲਾ : ਸਥਾਨਕ ਸ਼ਹਿਰ ਸਮੇਤ ਵੱਖ-ਵੱਖ ਪਿੰਡਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਅਜਨਾਲਾ ਸਕੱਤਰ ਕਾ: ਗੁਰਨਾਮ ਸਿੰਘ ਉਮਰਪੁਰਾ ਦੀ ਅਗਵਾਈ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋੋਣਾਂ ‘ਚ ਵੋਟਰਾਂ ਨੂੰ ਨਵਉਦਾਰਵਾਦੀ ਆਰਥਿਕ ਨੀਤੀਆਂ, ਕੇਂਦਰੀ ਮੋਦੀ ਤੇ ਸੂਬਾ ਕੈਪਟਨ ਸਰਕਾਰਾਂ ਦੀਆਂ ਕਿਸਾਨ-ਮਜ਼ਦੂਰ ਮਾਰੂ ਨੀਤੀਆਂ ਦੇ ਵਿਰੁੱਧ ਸੰਘਰਸ਼ਸ਼ੀਲ ਤੇ ਨਸ਼ਿਆਂ ਦੇ ਵਰਤਾਰੇ ਦੇ ਵਿਰੋਧੀ, ਸਾਫ ਸੁਥਰੇ ਅਕਸ, ਪੜੇ੍ਹ ਲਿਖੇ ਤੇ ਪੇਂਡੂ ਭਾਈਚਾਰਕ ਸਾਂਝ ਨੂੰ ਸਮਰਪਿਤ ਉਮੀਦਵਾਰਾਂ ਦੇ ਹੱਕ ‘ਚ ਫਤਵਾ ਦੇਣ ਹਿੱਤ ਤਹਿਸੀਲ ਪੱਧਰੀ ਜਾਗਰੂਕਤਾ ਰੈਲੀ ਕੀਤੀ | ਮੀਟਿੰਗ ‘ਚ ਪਾਰਟੀ ਦੇ ਸੰਘਰਸ਼ਾਂ ਦੀ ਸਫਲਤਾ ਲਈ ਲੇਖਾ ਜੋਖਾ ਕਰਦਿਆਂ ਜਿੰਮੇਵਾਰੀਆਂ ਸੌਾਪੀਆਂ ਗਈਆਂ | ਇਸ ਮੌਕੇ ਸੂਬਾ ਆਗੂ ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦੁਧਰਾਏ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਅਮਰਜੀਤ ਭੀਲੋਵਾਲ, ਕੁਲਵੰਤ ਸਿੰਘ ਮੱਲੂਨੰਗਲ, ਸਾਹਿਬ ਸਿੰਘ ਠੱਠੀ, ਦੇਸ਼ ਭਗਤ ਗੁਰਬਖਸ਼ ਸਿੰਘ ਪ੍ਰੀਤਨਗਰ, ਨਰਿੰਦਰ ਸਿੰਘ ਸ਼ਹੂਰਾ, ਹਰਜਿੰਦਰ ਸਿੰਘ ਸੋਹਲ, ਲਖਵਿੰਦਰ ਸਿੰਘ, ਜੋਗਿੰਦਰ ਸਿੰਘ ਜੌਸ, ਸਤਵਿੰਦਰ ਸਿੰਘ ਓਠੀਆਂ, ਸੂਰਤਾ ਸਿੰਘ ਕੁਲਾਰ, ਪਰਮਜੀਤ ਸਿੰਘ ਬੋਹਲੀਆਂ, ਕਰਨੈਲ ਸਿੰਘ ਭਿੰਡੀਆਂ ਆਦਿ ਮੌਜੂਦ ਸਨ |

Scroll To Top