ਅਜਨਾਲਾ : ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਪੰਜਾਬ-ਹਰਿਆਣਾ ਤਹਿਸੀਲ ਅਜਨਾਲਾ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੂਬਾ ਆਗੂ ਕੁਲਵੰਤ ਸਿੰਘ ਮੱਲੂਨੰਗਲ, ਸਤਵਿੰਦਰ ਸਿੰਘ ਓਠੀਆਂ, ਸੁਰਜੀਤ ਸਿੰਘ ਦੁਧਰਾਏ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ ਅਤੇ ਸਾਹਿਬ ਸਿੰਘ ਬੁਆਨੰਗਲੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ‘ਚ ਕਰਵਾਏ ਗਏ ਪ੍ਰਭਾਵਸ਼ਾਲੀ ਤਹਿਸੀਲ ਪੱਧਰੀ ਜਥੇਬੰਦਕ ਇਜਲਾਸ ਦਾ ਉਦਘਾਟਨ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਦੇਸ਼ ਦੀ ਕੇਂਦਰੀ ਤੇ ਰਾਜਾਂ ਦੀ ਸੱਤਾ ‘ਤੇ ਕਾਬਜ਼ ਰਹੀਆਂ ਹੁਣ ਤੱਕ ਦੀਆਂ ਸਰਕਾਰਾਂ ਨੂੰ ਲੰਮੇ ਹੱਥੀ ਲਿਆ ਅਤੇ ਕਿਹਾ ਕਿ ਸਾਮਰਾਜੀ ਨਿਰਦੇਸ਼ਿਤ ਤੇ ਸਾਮਰਾਜ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਇਨ੍ਹਾਂ ਸਰਕਾਰਾਂ ਨੇ ਵਿੱਦਿਆ ਦਾ ਵਪਾਰੀਕਰਨ ਕਰਕੇ ਨੌਜੁਆਨਾਂ ਕੋਲੋਂ ਮਿਆਰੀ ਸਸਤੀ ਤੇ ਇਕਸਾਰ ਵਿੱਦਿਆ ਦਾ ਇਕੱਲਾ ਹੱਕ ਹੀ ਨਹੀਂ ਖੋਹਿਆ ਸਗੋਂ ਰੁਜਗਾਰ ਦੇ ਵਸੀਲੇ ਖਤਮ ਕਰਕੇ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਦਲਦਲ ‘ਚ ਧਕੇਲਿਆ | ਇਜਲਾਸ ‘ਚ ਮਤੇ ਪਾਸ ਕਰਕੇ ਕੇਂਦਰੀ ਮੋਦੀ ਸਰਕਾਰ ਵਲੋਂ ਕਥਿਤ ਤੌਰ ‘ਤੇ ਫਿਰਕਾਪ੍ਰਸਤੀ ਤੇ ਫਾਸ਼ਿਸਟ ਤਾਕਤਾਂ ਨਾਲ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ, ਬੱਚੀਆਂ ‘ਤੇ ਕੀਤੇ ਜਾ ਰਹੇ ਕਥਿਤ ਜ਼ਬਰ ਜੁਲਮ ਅਤੇ 5 ਬੁੱਧੀਜੀਵੀਆਂ ਨੂੰ ਗਿ੍ਫਤਾਰ ਕੀਤੇ ਜਾਣ ਅਤੇ ਕੈਪਟਨ ਸਰਕਾਰ ਵਲੋਂ ਨੌਜੁਆਨਾਂ ਨਾਲ ਕੀਤੀ ਗਈ ਚੋਣ ਵਾਅਦਾ ਿਖ਼ਲਾਫ਼ੀ ਵਿਰੁੱਧ ਘੋਰ ਨਿੰਦਾ ਕੀਤੀ ਗਈ ਅਤੇ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਵਿਚ ਖੱਬੇ ਪੱਖੀ ਐਸ. ਐਫ. ਐਸ. ਦੀ ਹੋਈ ਸ਼ਾਨਦਾਰ ਜਿੱਤ ਦਾ ਸੁਆਗਤ ਕੀਤਾ ਗਿਆ | ਇਜਲਾਸ ‘ਚ ਤਹਿਸੀਲ ਸਕੱਤਰ ਸੁਰਜੀਤ ਸਿੰਘ ਦੁਧਰਾਏ ਵਲੋਂ ਪਿਛਲੇ ਸੰਘਰਸ਼ਾਂ ਤੇ ਕੰਮਾਂ ਦੀ ਪ੍ਰਾਪਤੀ ਤੇ ਪੇਸ਼ ਕੀਤੀ ਗਈ ਰਿਪੋਰਟ ‘ਤੇ ਉਸਾਰੂ ਬਹਿਸ ਉਪਰੰਤ ਤਹਿਸੀਲ ਪੱਧਰੀ ਆਹੁਦੇਦਾਰਾਂ ਦੀ ਹੋਈ ਚੋਣ ‘ਚ ਇਨਕਲਾਬੀ ਸੰਘਰਸ਼ੀਲ ਆਗੂ ਕੁਲਵੰਤ ਸਿੰਘ ਮੱਲੂਨੰਗਲ ਤੀਸਰੀ ਵੇਰਾਂ ਮੁੜ ਸਰਵ ਸੰਮਤੀ ਨਾਲ ਪ੍ਰਧਾਨ ਚੁਣੇ ਗਏ, ਜਦੋਂ ਕਿ ਸਤਵਿੰਦਰ ਸਿੰਘ ਓਠੀਆਂ ਸਕੱਤਰ, ਸੁੱਚਾ ਸਿੰਘ ਘੋਗਾ ਖਜਾਨਚੀ, ਜੱਗਾ ਸਿੰਘ ਡੱਲਾ ਤੇ ਸੁਖਦੇਵ ਸਿੰਘ ਦੁਧਰਾਏ ਮੀਤ ਪ੍ਰਧਾਨ, ਗੁਰਭੇਜ ਸਿੰਘ ਮਾਕੋਵਾਲ ਪ੍ਰੈਸ ਸਕੱਤਰ, ਸਾਹਿਬ ਸਿੰਘ ਬੂਆਨੰਗਲੀ ਤੇ ਰਵੀ ਉਮਰਪੁਰਾ ਸੰਯੁਕਤ ਸਕੱਤਰ, ਜਦੋਂਕਿ ਸੰਦੀਪ ਸਿੰਘ ਮੱਲੂਨੰਗਲ , ਪਰਮਜੀਤ ਸਿੰਘ ਰਾਣੇਵਾਲੀ, ਗੁਰਪਾਲ ਸਿੰਘ ਸੈਦਪੁਰ, ਧਰਮਿੰਦਰ ਮੱਲੂਨੰਗਲ, ਰਮਨ ਬੂਆਨੰਗਲੀ ਕਾਰਜਕਾਰਨੀ ਮੈਂਬਰ ਚੁਣੇ ਗਏ | ਨਵੇਂ ਚੁਣੇ ਗਏ ਆਹੁਦੇਦਾਰਾਂ ਨੂੰ ਇਨਕਾਲਬੀ ਸ਼ੁੱਭ ਇਛਾਵਾਂ ਭੇਂਟ ਅਤੇ ਇਜਲਾਸ ਨੂੰ ਸੰਬੋਧਨ ਕਰਦਿਆਂ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਦਿਹਾਤੀ ਮਜਦੂਰ ਸਭਾ ਸੂਬਾ ਆਗੂ ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਜਸਬੀਰ ਸਿੰਘ ਜਸਰਾਊਰ, ਤੇ ਸਤਨਾਮ ਸਿੰਘ ਚੱਕ ਔਲ ਆਦਿ ਆਗੂਆਂ ਨੇ ਨੌਜੂਆਨਾਂ ਨੂੰ ਸੰਘਰਸ਼ਾਂ ਦੌਰਾਨ ਭਰਾਤਰੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ |