ਤਰਨ ਤਾਰਨ, 17 ਮਈ (ਸੰਗਰਾਮੀ ਲਹਿਰ ਬਿਊਰੋ)- 21 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸੂਬਾਈ ਸੱਦੇ ‘ਤੇ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭੈਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਸੁਖਦੇਵ ਸਿੰਘ ਕੇਟ ਕਲਾਂ ਦੀ ਅਗਵਾਈ ਹੇਠ ਮੁਖ ਮੰਤਰੀ ਪੰਜਾਬ ਅਤੇ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੀਂ ਭੇਜਿਆ ਗਿਆ। ਇਸ ਸਮੇਂ ਇਕੱਤਰ ਮਜ਼ਦੂਰਾਂ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦਾ ਭਰਪੂਰ ਸਮੱਰਥਨ ਕਰਦਿਆਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ, ਮਕਾਨ ਬਣਾਉਣ ਲਈ 10 ਲੱਖ ਰਪਏ ਦੀ ਗਰਾਂਟ ਦਿਤੀ ਜਾਵੇ, ਫਾਇਨਾਂਸ ਕੰਪਨੀਆਂ ਦੇ ਸਮੁਚੇ ਕਰਜੇ ਮੁਆਫ ਕੀਤੇ ਜਾਣ, ਮਨਰੇਗਾ ਸਕੀਮ ਰਾਹੀਂ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 600 ਰਪਏ ਕੀਤੀ ਜਾਵੇ, ਬਿਜਲੀ ਦੇ ਬਿੱਲ ਬਿਨ੍ਹਾਂ ਸ਼ਰਤ ਮੁਆਫ ਕੀਤੇ ਜਾਣ, ਬੁਢਾਪਾ, ਵਿਧਵਾ, ਆਸ਼ਰਿਤ ਪੈਨਸ਼ਨ 5000 ਰੁਪਏ ਮਹੀਨਾ ਕੀਤੀ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਜਿਲਾ ਸਕੱਤਰ ਚਮਨ ਲਾਲ ਦਰਾਜਕੇ, ਕਰਮ ਸਿੰਘ ਫਤਿਆਬਾਦ, ਜਰਨੈਲ ਸਿੰਘ ਰਸੂਲਪੁਰ, ਜਸਬੀਰ ਸਿੰਘ ਵੈਰੋਂਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੇਜਰ ਸਿੰਘ ਦਾਰਾਪੁਰ, ਕਸ਼ਮੀਰ ਸਿੰਘ, ਸੁਖਦੇਵ ਸਿੰਘ ਭਲਾਈਪੁਰ, ਸਰਵਣ ਸਿੰਘ ਕਿਰਤੋਵਾਲ, ਬਲਵਿੰਦਰ ਸਿੰਘ ਕੋਟ, ਧਰਮ ਚੰਦ, ਦਲਬੀਰ ਸਿੰਘ ਸਰਹਾਲੀ, ਬੂਟਾ ਸਿੰਘ ਸਰਹਾਲੀ, ਗੁਰਭੇਜ ਸਿੰਘ ਐਮਾ, ਦਿਆਲ ਸਿੰਘ ਲਹੁਕਾ, ਬਲਦੇਵ ਸਿੰਘ ਲਹੁਕਾ, ਅੰਗਰੇਜ ਸਿੰਘ ਨਵਾ ਪਿੰਡ, ਸਵਿੰਦਰ ਸਿੰਘ ਚੱਕ, ਚੰਦ ਸਿੰਘ ਤੂਤ, ਦਲਬੀਰ ਸਿੰਘ ਬਾਗੜੀਆਂ, ਅਮਰੀਕ ਸਿੰਘ ਸਰਾਂਏ ਅਮਾਨਤ ਖਾਂ, ਜੱਸਾ ਸਿੰਘ ਚੀਮਾਂ ਆਦਿ ਹਾਜ਼ਰ ਸਨ।
