ਤਰਨ ਤਾਰਨ 18 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਇਥੇ ਮਹਿਲਾ ਕਿਸਾਨ ਮਨਾਉਣ ਲਈ ਸਥਾਨਕ ਗਾਂਧੀ ਪਾਰਕ ‘ਚ ਭਾਰੀ ਇਕੱਠ ਕੀਤਾ ਗਿਆ। ਜਿਸ ‘ਚ ਵੱਡੀ ਗਿਣਤੀ ‘ਚ ਔਰਤਾਂ ਨੇ ਭਾਗ ਲਿਆ। ਇਸ ਦੀ ਪ੍ਰਧਾਨਗੀ ਜਸਬੀਰ ਕੌਰ ਤਰਨਤਾਰਨ ਨੇ ਕੀਤੀ। ਇਸ ਮੌਕੇ ਜਨਵਾਦੀ ਇਸਤਰੀ ਸਭਾ ਦੇ ਆਗੂਆਂ ਸਮੇਤ ਮੁਖਤਾਰ ਸਿੰਘ ਮੱਲਾ, ਸੁਲੱਖਣ ਸਿੰਘ ਤੁੜ, ਚਮਨ ਲਾਲ ਦਰਾਜਕੇ, ਨਰਿੰਦਰ ਕੌਰ ਪੱਟੀ, ਲਖਵਿੰਦਰ ਕੌਰ ਝਬਾਲ, ਮਨਜੀਤ ਕੌਰ ਸਰਪੰਚ ਤੁੜ, ਕੁਲਵਿੰਦਰ ਕੌਰ ਖਡੂਰ ਸਾਹਿਬ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਅਹਿਦ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਆਉਣ ਵਾਲੇ ਹਰ ਸੱਦੇ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਲਾਗੂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ ਦੇ ਪ੍ਰੋਗਰਾਮ ਵੀ ਇਸ ਢੰਗ ਨਾਲ ਉਤਸ਼ਾਹ ਨਾਲ ਕੀਤੇ ਜਾਣਗੇ ਅਤੇ 26 ਜਨਵਰੀ ਨੂੰ ਔਰਤਾਂ ਸਮੇਤ ਕਿਸਾਨ ਵੱਡੀ ਗਿਣਤੀ ‘ਚ ਭਾਗ ਲੈਣਗੇ।
