
ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਭਾਰਤ ਬੰਦ ਦੇ ਸੱਦੇ ਤੇ ਕਸਬਾ ਡੇਹਲੋ ਵਿਖੇ ਲਗਾਇਆ ਜਾਮ ਡੇਹਲੋਂ, 27 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਭਰਾਤਰੀ ਜਥੇਬੰਦੀਆਂ ਜਨਵਾਦੀ ਇਸਤਰੀ ਸਭਾ ਪੰਜਾਬ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸਹਿਯੋਗ ਨਾਲ ਦਿੱਤੇ ਗਏ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਅੱਜ ਇਲਾਕੇ ਦੇ ਪਿੰਡਾਂ ਦੇ ਵੱਲੋਂ ਇੱਥੇ ਲੁਧਿਆਣਾ-ਮਲੇਰਕੋਟਲਾ ਸੜਕ ’ਤੇ ਸਵੇਰੇ 6 ਵਜੇ ਤੋਂ ਜਾਮ ਲਗਾਇਆ ਗਿਆ। ਇਸ ਮੋਰਚੇ ਦੀ ਅਗਵਾਈ ਅਮਨਦੀਪ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਰਣਜੀਤ ਕੌਰ, ਮਹਿੰਦਰ ਕੌਰ ਨੇ ਕੀਤੀ। ਇਸ ਮੌਕੇ ਹਾਜ਼ਰ ਕਿਰਤੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੋਫੈਸਰ ਜੈਪਾਲ ਸਿੰਘ, ਜਗਤਾਰ ਸਿੰਘ ਚਕੌਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਕੁਲਜੀਤ ਕੌਰ ਗਰੇਵਾਲ਼ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਅੱਜ ਦੇ ਭਾਰਤ ਬੰਦ ਨੇ ਦਰਸਾ ਦਿੱਤਾ ਹੈ ਕਿ ਦੇਸ਼ ਦੇ ਲੋਕ ਹੁਣ ਜਾਗਰੂਕ ਹੋ ਗਏ ਹਨ। ਉਹ ਹਾਕਮਾਂ ਦੀਆ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਸਮਝਣ ਲੱਗੇ ਹਨ। ਇਸੇ ਕਰਕੇ ਚੱਲ ਰਹੇ ਮੋਰਚੇ ਵਿੱਚ ਸਰਕਾਰ ਵੱਲੋਂ ਦੁਫੇੜ ਪਾਉਣ ਦੀ ਹਰ ਚਾਲ ਨੂੰ ਫੇਲ ਕਰਦੇ ਰਹੇ ਹਨ। ਜਿਸ ਕਰਕੇ ਮੋਰਚਾ ਪੂਰੀ ਏਕਤਾ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਤੋਂ ਬਾਅਦ ਕਿਰਤੀ ਤੇ ਕਿਸਾਨ ਸਾਰੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਭੋਗ ਪਾਉਣ ਲਈ ਸਾਰੇ ਦੇਸ਼ ਨੂੰ ਲਾਮਬੰਦ ਕਰਨਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਜਗਦੀਸ਼ ਕੌਰ, ਕੁਲਜੀਤ ਕੌਰ, ਗੁਰਬਚਨ ਕੌਰ, ਜਮਹੂਰੀ ਕਿਸਾਨ ਸਭਾ ਪੰਜਬ ਦੇ ਪੰਚ ਅਮਰਜੀਤ ਸਿੰਘ ਸ਼ੰਕਰ, ਪੰਚ ਹਰਪਾਲ ਸਿੰਘ ਸ਼ੰਕਰ, ਪ੍ਰਧਾਨ ਮੋਹਣਜੀਤ ਸਿੰਘ, ਚਮਕੌਰ ਸਿੰਘ ਛਪਾਰ,ਹਰਪਾਲ ਸਿੰਘ ਕਾਲਖ, ਮਲਕੀਤ ਸਿੰਘ, ਗੁਲਜ਼ਾਰ ਸਿੰਘ, ਪ੍ਰਧਾਨ ਕਰਤਾਰ ਸਿੰਘ, ਕਰਨੈਲ ਸਿੰਘ, ਬਲਵੀਰ ਸਿੰਘ ਸੇਖੇਵਾਲ, ਕਰਮ ਸਿੰਘ ਗੁੱਜਰਵਾਲ, ਪ੍ਰਧਾਨ ਸੁਰਿੰਦਰ ਸਿੰਘ, ਬਿਕਰ ਸਿੰਘ, ਨੰਬਰਦਾਰ ਨਿਰਭੈ ਸਿੰਘ , ਹਰਜੀਤ ਸਿੰਘ, ਨੱਛਤਰ ਸਿੰਘ, ਗੁਰਤਾਜ ਸਿੰਘ, ਚਰਨਜੀਤ ਸਿੰਘ ਗਰੇਵਾਲ਼, ਰਾਜਵੀਰ ਸਿੰਘ, ਕਰਨੈਲ ਸਿੰਘ, ਸੁਰਜੀਤ ਸਿੰਘ, ਕੁਲਜਸਵੀਰ ਸਿੰਘ ਢਿੱਲੋ, ਭੁਪਿੰਦਰ ਸਿੰਘ, ਹਰਦਿਆਲ ਸਿੰਘ, ਗੁਰਜੀਤ ਸਿੰਘ ਪੰਮੀ, ਬਲਜੀਤ ਸਿੰਘ, ਦਵਿੰਦਰ ਸਿੰਘ ਬੱਲੋਵਾਲ, ਬਾਰਾ ਸਿੰਘ, ਭਗਵੰਤ ਸਿੰਘ, ਸ਼ਾਹਦੀਪ ਯਾਦਵ, ਹਾਕਮ ਸਿੰਘ ਆਦਿ ਹਾਜ਼ਰ ਸਨ।
ਜਮਹੂਰੀ ਕਿਸਾਨ ਸਭਾ ਅਤੇ ਮੈਡੀਕਲ ਪ੍ਰੈਕਟੀਸ਼ਨਰ ਜ਼ਿਲ੍ਹਾ ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਆਦੀਤ ਰਾਮ ਸ਼ਰਮਾ ਝਾਂਡੇ ਅਤੇ ਮਾਸਟਰ ਬਲਜੀਤ ਸਿੰਘ ਵਲੋਂ ਧਰਨੇ ਦੀ ਅਗਵਾਈ ਕੀਤੀ। ਇਸ ਮੌਕੇ ਨਿੰਦਰ ਗਰੇਵਾਲ, ਪਰਮਿੰਦਰ ਸ਼ਰਮਾ ਨੇ ਸੰਬੋਧਨ ਕੀਤਾ।
ਇਸ ਤਰ੍ਹਾਂ ਹੀ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਤਹਿਤ ਪਿੰਡ ਰਤਨ ਜੋਧਾਂ ਬਜਾਰ ਸਵੇਰ ਤੋਂ ਸ਼ਾਮ ਤੱਕ ਬੰਦ ਰਿਹਾ। ਜਿਸ ਦੀ ਅਗਵਾਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਡਾਕਟਰ ਜਸਵਿੰਦਰ ਕਾਲਖ਼ ਜਨਰਲ ਸਕੱਤਰ ਪੰਜਾਬ ਅਤੇ ਕਾਮਰੇਡ ਅਮਰਜੀਤ ਸ਼ਹਿਜਾਦ ਨੇ ਸਾਂਝੇ ਤੌਰ ’ਤੇ ਕੀਤੀ।
ਇਸ ਮੌਕੇ ਪ੍ਰੋਫੈਸਰ ਜੈਪਾਲ ਸਿੰਘ ਨੇ ਕਾਲੇ ਕਨੂੰਨਾਂ ਵਿਰੁੱਧ ਵਿਸਥਾਰਪੂਰਵਕ ਚਾਨਣਾ ਪਾਇਆ। ਜਨਵਾਦੀ ਇਸਤਰੀ ਸਭਾ ਦੇ ਸੂਬਾ ਪ੍ਰਧਾਨ ਸੁਰਿੰਦਰ ਕੌਰ, ਡਾਕਟਰ ਕਮਲ ਰਤਨ ਜੋਧਾਂ, ਡਾ ਭਗਤ ਸਿੰਘ ਤੁਗਲ, ਕਾਮਰੇਡ ਤਰਸੇਮ ਸਿੰਘ ਜੋਧਾਂ ਸਾਬਕਾ ਐਮ ਐਲ ਏ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਸਰਪੰਚ ਜੋਧਾਂ, ਡਾਕਟਰ ਕਰਨ ਜੋਧਾਂ ਜਮੀਰ ਹੁਸੈਨ ਸਰਕਲ ਸਕੱਤਰ ਟੀ ਐਸ ਐਸ ਯੂ, ਚਮਕੌਰ ਸਿੰਘ ਪਰਧਾਨ ਟੀ ਐਸ ਯੂ ਲਲਤੋਂ, ਨਿਰਮਲ ਸਿੰਘ ਪਰਧਾਨ ਟਰੱਕ ਯੂਨੀਅਨ, ਸਮੂਹ ਗਰਾਮ ਪੰਚਾਇਤ ਰਤਨ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਕਾਮਰੇਡ ਗੁਰਤੇਜ ਸਿੰਘ, ਕਾਮਰੇਡ ਅਵਤਾਰ ਸਿੰਘ ਸਾਬਕਾ ਪੰਚ, ਮੈਡਮ ਰਮਨਦੀਪ ਕੌਰ, ਗੁਰਮੀਤ ਸਿੰਘ ਰਾਣਾ ਸਾਬਕਾ ਪੰਚ, ਸਾਬਕਾ ਸਰਪੰਚ ਜਗਦੇਵ ਸਿੰਘ ਜੋਧਾਂ, ਚਮਕੌਰ ਸਿੰਘ ਬਲਦੇਵ ਸਿੰਘ ਜਸਵੰਤ ਸਿੰਘ, ਦਲਵੀਰ ਸਿੰਘ, ਸੁਰਿੰਦਰ ਸਿੰਘ, ਡਾਕਟਰ ਭਗਵੰਤ ਸਿੰਘ ਬੜੂੰਦੀ ਵੀਇਸਚੇੇਅਰਮੈਨ, ਡਾਕਟਰ ਹਰਬੰਸ ਸਿੰਘ, ਡਾਕਟਰ ਜਸਮੇਲ ਸਿੰਘ ਲਲਤੋਂ, ਡਾਕਟਰ ਅਜੀਤ ਰਾਮ ਜੀ ਝਾਂਡੇ, ਡਾਕਟਰ ਹਿਰਦੇਪਾਲ ਸਿੰਘ, ਡਾਕਟਰ ਗਿਆਨ ਸਿੰਘ ਬਰਹਮੀ, ਡਾਕਟਰ ਕੇਸਰ ਸਿੰਘ ਜਨਰਲ ਸਕੱਤਰ ਧਂਦਰਾ ਲੁਧਿਆਣਾ, ਕੁਲਵੀਰ ਸਿੰਘ ਜੋਧਾਂ, ਮਾਸਟਰ ਕੁਲਵਿੰਦਰ ਸਿੰਘ, ਬਲਦੇਵ ਸਿੰਘ ਜੋਧਾਂ, ਪਰਧਾਨ ਪਰਮਜੀਤ ਸਿੰਘ ਲਲਤੋਂ ਕੁਲਵੰਤ ਸਿੰਘ ਮੋਹੀ ਪਰਦੀਪ ਸਿੰਘ ਮੋਹੀ ਅਦਿ ਹਾਜ਼ਰ ਸਨ।