Now Reading
ਡੀਐਸਪੀ ਦਫ਼ਤਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਅਗਲੇ ਫ਼ੈਸਲੇ ਤੱਕ ਮੁਲਤਵੀ

ਡੀਐਸਪੀ ਦਫ਼ਤਰ ਅੱਗੇ ਦਿੱਤਾ ਜਾਣ ਵਾਲਾ ਧਰਨਾ ਅਗਲੇ ਫ਼ੈਸਲੇ ਤੱਕ ਮੁਲਤਵੀ

ਤਰਨ ਤਾਰਨ : ਕੁੱਲ ਹਿੰਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੱਟੀ ਡੀਐਸਪੀ ਦੇ ਦਫਤਰ ਅੱਗੇ 16 ਅਕਤੂਬਰ ਨੂੰ ਲਾਇਆ ਜਾਣ ਵਾਲਾ ਧਰਨਾ ਕੁਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਹੈ।।ਅਗਲੀ ਤਰੀਕ ਦਾ ਐਲਾਨ ਕਿਸਾਨ ਜਥੇਬੰਦੀਆਂ ਦੀ 18 ਅਕਤੂਬਰ ਦੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ। ਇਹ ਜਾਣਕਾਰੀ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਰੀ ਕੀਤੇ ਪਰੈਸ ਬਿਆਨ ਰਾਹੀਂ ਦਿੱਤੀ।।ਉਨ੍ਹਾਂ ਦੱਸਿਆ ਕੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜੈਮਲ ਸਿਂਘ ਬਾਠ, ਬਲਦੇਵ ਸਿੰਘ ਧੂੰਦਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ, ਕਰਮਜੀਤ ਸਿੰਘ ਤਲਵੰਡੀ, ਅਜਾਦ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਹਰਿਜੰਦਰ ਸਿੰਘ ਟਾਂਡਾ, ਭੁਪਿੰਦਰ ਸਿੰਘ ਤੱਖਤਮੱਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਦਲਜੀਤ ਸਿੰਘ ਦਿਆਲਪੁਰਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਪਰਸ਼ੋਤਮ ਸਿੰਘ ਗਹਿਰੀ ਵੱਲੋਂ ਇਹ ਫੈਸਲਾ ਸਾਂਝੇ ਤੌਰ ‘ਤੇ ਲਿਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕੇ ਕਿਸਾਨਾਂ ਦੀ ਮੰਡੀਆ ‘ਚ ਹੁੰਦੀ ਲੁੱਟ ਵਿਰੁੱਧ ਮਾਰਚ ਕਰਦੇ ਕਿਸਾਨ ਆਗੂਆਂ ਉੱਪਰ ਹਮਲਾ ਕਰਕੇ ਕਿਸਾਨ ਆਗੂ ਨਿਰਪਾਲ ਸਿੰਘ ਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫਤਾਰ ਨਾ ਕੀਤਾ ਤਾਂ 18 ਅਕਤੂਬਰ ਦੀ ਮੀਟਿੰਗ ‘ਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।।

Scroll To Top