ਕਲਾਨੌਰ, 15 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਇਲਾਕਾ ਕਲਾਨੌਰ ਦੀ ਅਗਵਾਈ ‘ਚ 17 ਜਨਵਰੀ ਨੂੰ ਸਵੇਰ 10 ਵਜੇ ਬਾਬਾ ਕਾਰ ਸਟੇਡੀਅਮ ਤੋਂ ਟਰੈਕਟਰ ਮਾਰਚ ਸੁਰੂ ਹੋਵੇਗਾ, ਜੋ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਿਸ ਹੋਵੇਗਾ। ਇਸ ਸਬੰਧੀ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਮਾਰਚ ਸੰਯੁਕਤ ਕਿਸਾਨ ਮੋਰਚਾ ਦੇ 26 ਜਨਵਰੀ ਦਿੱਲੀ ਚਲੋ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਤੇ ਸਮੇਂ ‘ਤੇ ਆਪਣੇ-ਆਪਣੇ ਟਰੈਕਟਰ ਅਤੇ ਹੋਰ ਵਹੀਕਲ ਲੈਕੇ ਪੁੱਜਣ ਦੀ ਕ੍ਰਿਪਾਲਤਾ ਕਰਨ।
