
ਰਈਆ, 2 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਜਮਹੂਰੀ ਕਿਸਾਨ ਸਭਾ ਵੱਲੋਂ ਸਵਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਹਰਰਾਜ ਐਗਰੋ ਫੂਡ ਕੰਪਨੀ ਮੇਹਰਬਾਨਪੁਰ ਦਾ ਕੀਤਾ ਘਿਰਾਉ ਕੀਤਾ ਗਿਆ। ਘਿਰਾਓ ਸਬੰਧੀ ਸਭਾ ਦੇ ਸੂਬਾ ਕਮੇਟੀ ਮੈਂਬਰ ਗੁਰਮੇਜ ਸਿੰਘ ਤਿੰਮੋਵਾਲ ਨੇ ਦੱਸਿਆ ਕਿ ਨਿੱਜਰ ਵਿਖੇ ਟਮਾਟਰਾਂ ਦੀ ਫੈਕਟਰੀ, ਜੋ ਕਿਸਾਨਾਂ ਤੋਂ ਟਮਾਟਰਾਂ ਦੀ ਸਿੱਧੀ ਖਰੀਦ ਕਰਦੀ ਹੈ। ਫਸਲ ਦੀ ਖਰੀਦ ਕਰਨ ਤੋਂ ਬਾਅਦ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਵੇਲੇ ਖਰਾਬ ਕਰਦੀ ਹੈ। ਏਸੇ ਲੜੀ ਵਜੋਂ ਪਿੰਡ ਭੋਰਸ਼ੀ ਤੋਂ ਕਿਸਾਨ ਸੁਖਵਿੰਦਰ ਸਿੰਘ ਨੇ ਆਪਣੀ ਫਸਲ ਤਿੰਨ ਸਾਲ ਪਹਿਲਾਂ ਵੇਚੀ, ਜਿਸ ਨੂੰ ਕੰਪਨੀ ਵਲੋਂ ਪੈਸਿਆਂ ਤੋਂ ਖਰਾਬ ਕੀਤਾ ਜਾ ਰਿਹਾ ਸੀ। ਤਿੰਮੋਵਾਲ ਨੇ ਅੱਗੇ ਦੱਸਿਆ ਕਿ ਸੁਖਵਿੰਦਰ ਸਿੰਘ ਭੋਰਸ਼ੀ ਨੇ ਜਮਹੂਰੀ ਕਿਸਾਨ ਸਭਾ ਨਾਲ ਗੱਲਬਾਤ ਕੀਤੀ, ਜਿਸ ਤੇ ਜਥੇਬੰਦੀ ਨੇ ਤੁਰੰਤ ਐਕਸ਼ਨ ਲੈਦਿਆਂ, ਹਰਰਾਜ ਐਗਰੋ ਫੂਡ ਕੰਪਨੀ ਦਾ ਘਿਰਾਉ ਕੀਤਾ। ਉਸ ਤੋਂ ਬਾਅਦ ਹਰਕਤ ਵਿੱਚ ਆਏ ਕੰਪਨੀ ਦੇ ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ। ਇਸ ਤੇ ਕਿਸਾਨ ਸੁਖਵਿੰਦਰ ਸਿੰਘ ਨੂੰ ਉਸ ਦੀ ਫਸਲ ਦੀ ਰਕਮ ਦੇ ਤਿੰਨਾਂ ਸਾਲਾਂ ਤੋਂ ਫਸਿਆ ਬਕਾਇਆ ਦਿਵਾਇਆ ਗਿਆ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਚੇਤਨ ਹੋ ਕੇ ਜਥੇਬੰਦ ਹੋਣ ਦੀ ਲੋੜ ਹੈ ਤੇ ਦਿੱਲੀ ਮੋਰਚੇ ਨੂੰ ਹੋਰ ਮਜਬੂਤ ਕਰਨਾ ਵੀ ਸਮੇਂ ਦੀ ਲੋੜ ਹੈ। ਇਸ ਸਮੇਂ ਦਿਹਾਤੀ ਮਜਦੂਰ ਸਭਾ ਦੇ ਸੂਬਾ ਆਗੂ ਪਲਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਆਗੂ ਹਰਮੀਤ ਸਿੰਘ ਦਾਊਦ ਉਚੇਚੇ ਤੌਰ ਤੇ ਪਹੁੰਚੇ। ਹੋਰਨਾਂ ਤੋ ਇਲਾਵਾ ਜੋਬਨ ਦਾਊਦ, ਇੰਦਰਜੀਤ ਮੱਲੀਆਂ, ਨੰਬਰਦਾਰ ਬਲਬੀਰ ਸਿੰਘ, ਡਾ ਸੋਨੀ, ਕੰਵਲਸ਼ੇਰ ਸਿੰਘ, ਰਾਜਬੀਰ ਸਿੰਘ, ਬਲਜੀਤ ਸਿੰਘ, ਗਗਨ ਦੀਪ ਸਿੰਘ, ਸੋਬਤਬੀਰ ਸਿੰਘ, ਮਨਬੀਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਖਲਚੀਆ, ਸੱਤਾ ਟਾਗਰਾ, ਪਲਵਿੰਦਰ ਟਾਗਰਾਂ, ਗੁਰਜੰਟ ਮੁੱਛਲ ਆਦਿ ਸਾਥੀ ਹਾਜ਼ਰ ਸਨ।