Now Reading
ਝੋਨੇ ਦੀ ਪਰਾਲੀ ਦੇ ਖਾਤਮੇ ਲਈ ਮੀਟਿੰਗ ਕੀਤੀ

ਝੋਨੇ ਦੀ ਪਰਾਲੀ ਦੇ ਖਾਤਮੇ ਲਈ ਮੀਟਿੰਗ ਕੀਤੀ

ਫਿਲੌਰ : ਕਸਬਾ ਬਿਲਗਾ ‘ਚ ਅੱਜ ਜਮਹੂਰੀ ਕਿਸਾਨ ਸਭਾ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ‘ਚ ਪਰਾਲੀ ਦੇ ਖਾਤਮੇ ਲਈ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਕੋਈ ਵੀ ਮਸ਼ੀਨਰੀ ਅਜਿਹੀ ਨਹੀਂ, ਜਿਹੜੀ ਪਰਾਲੀ ਦਾ ਖਾਤਮਾ ਕਰ ਦੇਵੇ। ਸੰਧੂ ਨੇ ਅੱਗੇ ਕਿਹਾ ਕਿ ਥੋੜੀ ਬਹੁਤ ਮਸ਼ੀਨਰੀ ਜੇ ਇਸ ਲਈ ਕੰਮ ਵੀ ਆਉਂਦੀ ਹੈ ਤਾਂ ਉਹ ਆਮ ਦਰਮਿਆਨੇ ਕਿਸਾਨ ਦੇ ਵੱਸ ਤੋਂ ਬਾਹਰ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਹ ਸਹਿਮਤੀ ਬਣੀ ਕਿ ਕੰਬਾਇਨ ਦੇ ਫੂਸ ਨੂੰ ਹੀ ਅੱਗ ਲਗਾਈ ਜਾਵੇ ਤਾਂ ਪ੍ਰਦੂਸ਼ਨ ਵੀ ਜ਼ਿਆਦਾ ਨਾ ਹੋਵੇ ਅਤੇ ਕਿਸਾਨਾਂ ਲਈ ਵੀ ਕੋਈ ਮੁਸ਼ਕਲ ਨਾ ਬਣੇ। ਕਿਸਾਨਾਂ ਨੇ ਇਹ ਵੀ ਸਹਿਮਤੀ ਕੀਤੀ ਕਿ ਰੀਪਰ ਨਾ ਚਲਾਇਆ ਜਾਵੇ ਕਿਉਂਕਿ ਰੀਪਰ ਚਲਾਉਣ ਤੋਂ ਬਾਅਦ ਪਰਾਲੀ ਦੀ ਮਾਤਰਾ ਜਿਆਦਾ ਹੋਣ ਨਾਲ ਪ੍ਰਦੂਸ਼ਣ ‘ਚ ਬੇਅਥਾਹ ਵਾਧਾ ਹੁੰਦਾ ਹੈ। ਇਸ ਮੌਕੇ ਜੀਤ ਸਿੰਘ ਔਜਲਾ, ਸਰਬਜੀਤ ਸੰਗੋਵਾਲ, ਸੁਰਿੰਦਰ ਮੰਗਾ, ਸੋਢੀ ਸਿੰਘ ਬੱਬੂ, ਕੁਲੰਵਤ ਸਿੰਘ ਬਿਲਗਾ, ਦਿਲਸ਼ਾਦ ਸਿੰਘ ਬਿਲਗਾ, ਅਵਤਾਰ ਸਿੰਘ ਸੰਗਤਪੁਰ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।

Scroll To Top