Now Reading
ਝੂਠੇ ਕੇਸ ਦਰਜ ਕਰਨ ਖਿਲਾਫ਼ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਝੂਠੇ ਕੇਸ ਦਰਜ ਕਰਨ ਖਿਲਾਫ਼ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਰਈਆ : ਅੱਜ ਇਥੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਮੁਕਤਸਰ ਦੇ ਮਜ਼ਦੂਰ ਸਾਥੀਆਂ ‘ਤੇ ਝੂਠੇ ਕੇਸ ਦਰਜ ਕਰਨ ਖਿਲਾਫ਼ ਸੂਬਾ ਸਰਕਾਰ ਦਾ ਪੁਤਲਾ ਫੂਕਿਆ| ਇਸ ਮੌਕੇ ਸਾਥੀ ਅਮਰੀਕ ਸਿੰਘ ਦਾਊਦ ਅਤੇ ਸਾਥੀ ਕਮਲ ਸ਼ਰਮਾ ਦੀ ਅਗਵਾਈ ਹੇਠ ਦਿਹਾਤੀ ਮਜਦੂਰ ਸਭਾ ਵੱਲੋ ਪੰਜਾਬ ਦੀ ਕੈਪਟਨ ਸਰਕਾਰ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਅਮਰੀਕ ਸਿੰਘ ਦਾਊਦ ਤੇ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਗਰੀਬ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ| ਉਨ੍ਹਾਂ ਕਿਹਾ ਕਿ ਪਰਚੇ ਰੱਦ ਕਰਵਾਉਣ ਲਈ ਸਮੁੱਚੇ ਪੰਜਾਬ ਵਿੱਚ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ| ਮੱਦ ਤੋਂ ਇਲਾਵਾ ਤਰਸਿੱਕਾ ਰੁਮਾਣਾ ਚੱਕ ਅਤੇ ਖਿਲਚੀਆਂ ‘ਚ ਵੀ ਪੁਤਲੇ ਫੂਕੇ ਗਏ | ਇਸ ਮੌਕੇ ਮਮਤਾ ਸ਼ਰਮਾ ਮੱਦ, ਸਰਪੰਚ ਹਰਦੀਪ ਕੌਰ, ਯੋਧਵੀਰ ਕੌਰ, ਅਮਨਦੀਪ ਕੌਰ ਰਈਆ, ਕਿਰਨਜੀਤ ਹਰਦੀਪ ਕੌਰ, ਸੰਕਰ ਦਾਸ, ਅਜੈਬੀਰ ਮੱਧ, ਜੁਗਰਾਜ ਸਿੰਘ, ਅਮਨ ਕੌਰ, ਹਰਜੀਤ ਕੌਰ, ਹਰਦੇਵ ਸਿੰਘ, ਸੇਵਾ ਸਿੰਘ, ਬਾਬਾ ਬੀਰ ਬੁੱਟਰ, ਸੋਨੂੰ ਦਾਊਦ, ਰਿੰਕਾ ਦਾਊਦ, ਨਿਰਮਲ ਸਿੰਘ, ਅਵਤਾਰ ਸਿੰਘ, ਗੁਲਜਾਰ ਸਿੰਘ, ਅਮਰੀਕ ਸਿੰਘ ਬੁੱਟਰ, ਸਰਵਣ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ|

Scroll To Top