ਤਰਨ ਤਾਰਨ, 20 ਮਾਰਚ (ਸੰਗਰਾਮੀ ਲਹਿਰ ਬਿਊਰੋ)- ਪਿੰਡ ਤੁੜ ਦੀ ਪੰਚਾਇਤ ‘ਤੇ ਝੂਠਾ ਪਰਚਾ ਖਾਰਜ ਕਰਾਉਣ ਸੰਬੰਧੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਵਫ਼ਦ ਸਮਾਂ ਲੈ ਕੇ ਜ਼ਿਲ੍ਹੇ ਦੇ ਐਸਐਸਪੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਨੇ ਮਿਲਣਾ ਠੀਕ ਹੀ ਨਾ ਸਮਝਿਆ। ਇਹ ਵਫ਼ਦ 2-3 ਘੰਟੇ ਦੀ ਉਡੀਕ ਕਰਕੇ ਵਾਪਸ ਆ ਗਿਆ। ਇਸ ਵਫ਼ਦ ‘ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਸਕੱਤਰੇਤ ਮੈਂਬਰ ਬਲਦੇਵ ਸਿੰਘ ਪੰਡੋਰੀ, ਚਮਨ ਲਾਲ ਦਰਾਜਕੇ, ਜਸਪਾਲ ਸਿੰਘ ਝਬਾਲ ਆਦਿ ਸ਼ਾਮਲ ਸਨ। ਇਸ ਉਪਰੰਤ ਵਫ਼ਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਤੁੜ ਦੇ ਅਖੌਤੀ ਕਾਂਗਰਸੀ ਆਗੂ ਦੇ ਕਹਿਣ ‘ਤੇ ਇਕ ਫਰਜੀ ਬੇਬੁਨਿਆਦ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ ਹੈ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਹ ਆਦਮੀ ਝੂਠੀਆਂ ਦਰਖਾਸਤਾਂ ਦੇਣ ਦਾ ਆਦੀ ਹੈ। ਇਸ ਦੇ ਸਬੰਧ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖਤੀ ਰੂਪ ਦੱਸਿਆ ਗਿਆ ਹੈ। ਇਸ ਸਾਰੇ ਕੇਸ ਦੀ ਇੰਨਕੁਆਰੀ ਚੱਲਣ ਦੇ ਬਾਵਜੂਦ ਵੀ ਐਸਐਚਓ ਸਿਟੀ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵਫ਼ਦ ਨੇ ਫ਼ੈਸਲਾ ਕੀਤਾ ਕਿ 30 ਮਾਰਚ ਨੂੰ ਐਸਐਚਓ ਸਿਟੀ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ ਅਣਮਿਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਅੰਗਰੇਜ ਸਿੰਘ ਨਵਾਂ ਪਿੰਡ, ਕਰਮ ਸਿੰਘ ਪੰਡੋਰੀ ਆਦਿ ਆਗੂ ਹਾਜ਼ਰ ਸਨ।
