
ਗੁਰਦਾਸਪੁਰ, 1 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 366ਵੇਂ ਦਿਨ ਅੱਜ 283ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਬਬਨਦੀਪ ਸਿੰਘ ਪੰਧੇਰ, ਹਰਜੀਤ ਸਿੰਘ ਪੰਧੇਰ, ਗੁਰਜਿੰਦਰ ਸਿੰਘ ਪੀਰ ਦੀ ਸੈਨ, ਗਗਨਜੋਤ ਪੀਰ ਦੀ ਸੈਨ, ਗੁਰਮੀਤ ਸਿੰਘ ਥਾਣੇਵਾਲ, ਮਲਕੀਅਤ ਸਿੰਘ ਬੁੱਢਾ ਕੋਟ, ਕਪੂਰ ਸਿੰਘ ਘੁੰਮਣ ਆਦਿ ਨੇ ਇਸ ਵਿੱਚ ਹਿਸਾ ਲਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਅਜੀਤ ਸਿੰਘ ਹੁੰਦਲ, ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਐੱਸਪੀ ਸਿੰਘ ਗੋਸਲ, ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ, ਪਲਵਿੰਦਰ ਸਿੰਘ, ਕਰਨੈਲ ਸਿੰਘ ਪੰਛੀ, ਕੁਲਬੀਰ ਸਿੰਘ ਗੁਰਾਇਆ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਕਰਨੈਲ ਸਿੰਘ ਭੁੱਲੇਚੱਕ, ਬਲਬੀਰ ਸਿੰਘ ਬੈਂਸ, ਮਲਕੀਅਤ ਸਿੰਘ ਬੁੱਢਾ ਕੋਟ ਆਦਿ ਨੇ ਦੱਸਿਆ ਕਿ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਦਿਨ ਰਾਤ ਧਰਨੇ ਨੂੰ ਪੂਰਾ ਸਾਲ ਹੋ ਗਿਆ ਹੈ। ਅੱਜ ਦੇ ਦਿਨ ਹੀ ਪਹਿਲੀ ਅਕਤੂਬਰ 2020 ਨੂੰ ਰੇਲਵੇ ਟਰੈਕਾਂ ਉਪਰ ਜਾਮ ਲਾ ਕੇ ਰੇਲਾਂ ਰੋਕੀਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਲਗਾਤਾਰ ਦਿਨ ਰਾਤ ਰੇਲਵੇ ਸਟੇਸ਼ਨ ਪਾਰਕ ਉੱਤੇ ਇਹ ਧਰਨਾ ਚੱਲ ਰਿਹਾ ਹੈ।
ਇਸ ਸਮੇਂ ਰੇਲਵੇ ਸਟੇਸ਼ਨ ਦੇ ਧਰਨੇ ਵਿਚ ਹੋਰਨਾ ਤੋਂ ਇਲਾਵਾ ਜਗਮੋਹਨ ਸਿੰਘ ਸੰਤਨਗਰ, ਨਸੀਬ ਮਸੀਹ ਮਜ਼ਦੂਰ ਆਗੂ, ਸੁਰਜਣ ਸਿੰਘ ਬਾਊਪੁਰ, ਜਸਵੰਤ ਸਿੰਘ ਪਾਹੜਾ, ਨਿਰਮਲ ਸਿੰਘ ਬਾਠ, ਹਰਦਿਆਲ ਸਿੰਘ ਸੰਧੂ, ਗਿਆਨੀ ਮਹਿੰਦਰ ਸਿੰਘ, ਬਾਪੂ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਬਲਵੰਤ ਸਿੰਘ ਗੁਰਦਾਸਪੁਰ, ਸੰਤ ਬੁਢਾ ਸਿੰਘ, ਬਾਵਾ ਰਾਮ ਆਦਿ ਵੀ ਹਾਜ਼ਰ ਸਨ।