ਅਜਨਾਲਾ : ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਤਹਿਸੀਲ ਤੇ ਜ਼ਿਲ੍ਹਾ ਆਗੂਆਂ ਦੀ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ ‘ਚ ਕੇਂਦਰੀ ਮੋਦੀ ਸਰਕਾਰ ਵਲੋਂ ਹਾੜੀ ਦੀ ਮੁੱਖ ਫ਼ਸਲ ਕਣਕ ਦੀ ਉਤਪਾਦਨ ਲਾਗਤ ਸਿਰਫ 866 ਰੁਪਏ ਆਉਣ ਨੂੰ ਨਿਰਧਾਰਿਤ ਰੱਖਕੇ ਡੇਢ ਗੁਣਾ ਸੁਆਮੀਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ 1840 ਰੁਪਏ ਪ੍ਰਤੀ ਕੁਇੰਟਲ ਮੁੱਲ ਐਲਾਨੇ ਜਾਣ ਨਾਲ ਕਿਸਾਨ ਹਿੱਤੂ ਨੀਤੀ ਦੀ ਬਿੱਲੀ ਥੈਲਿਓਾ ਬਾਹਰ ਆ ਗਈ ਹੈ ਤੇ ਇਹ ਰੇਟ ਬਹੁਤ ਨਿਗੁਣਾ ਹੈ, ਜਿਸ ਨਾਲ ਹਾਲ ‘ਚ ਹੀ ਡੀਜ਼ਲ ਦੇ ਮੁੱਲ ਤੇ ਖੇਤੀ ਉਪਕਰਨਾਂ ਤੇ ਲਗਾਏ ਗਏ ਜੀ.ਐਸ.ਟੀ. ਟੈਕਸਾਂ ਦੀ ਮਾਰ ਨਾਲ ਕਣਕ ਖੇਤੀ ਲਾਗਤ ਸਿਖਰਾਂ ਨੂੰ ਛੂਹਣ ਕਰਕੇ ਘੱਟੋ ਘੱਟ ਡਾ: ਸਵਾਮੀਨਾਥਨ ਦੀਆਂ ਅਸਲ ਸਿਫਾਰਿਸ਼ਾਂ ਮੱਦੇਨਜ਼ਰ 2452 ਰੁਪਏ ਪ੍ਰਤੀ ਕੁਇੰਟਲ ਰੇਟ ਤੈਅ ਹੋਣ ਨਾਲ ਕਿਸਾਨਾਂ ਦੇ ਖਰਚਿਆਂ ਦੀ ਭਰਪਾਈ ਹੋਵੇਗੀ | ਐਲਾਨ ਕੀਤਾ ਗਿਆ ਕਿ ਮੰਡੀਆਂ ‘ਚ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਨਿੱਜੀ ਖਰੀਦਾਰਾਂ ਹੱਥੋਂ ਹੋ ਰਹੀ ਲੁੱਟ ਖਸੁੱਟ ਰੁਕਵਾਉਣ ਤੇ ਹਾੜੀ ਦੀਆਂ ਫ਼ਸਲਾਂ ਦਾ ਡਾ: ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਰੇਟ ਲੈਣ ਲਈ 8 ਤੋਂ 10 ਅਕਤੂਬਰ ਤੱਖ 3 ਰੋਜ਼ਾ ਮੰਡੀਆਂ ‘ਚ ਜਲਸੇ ਮੁਜ਼ਾਹਰੇ ਤੇ ਧਰਨੇ ਦਿੱਤੇ ਜਾਣਗੇ | ਇਸ ਮੌਕੇ ਸ਼ੀਤਲ ਸਿੰਘ ਤਲਲਵੰਡੀ, ਸੁਰਜੀਤ ਸਿੰਘ ਭੂਰੇਗਿੱਲ, ਸਤਨਾਮ ਸਿੰਘ ਚੱਕ ਔਲ, ਹਰਜਿੰਦਰ ਸਿੰਘ ਸੋਹਲ, ਜੋਗਿੰਦਰ ਸਿੰਘ ਗੁੱਲ ਗੜ, ਗੁਰਮੇਜ਼ ਸਿੰਘ ਤਲਵੰਡੀ, ਅਮਰੀਕ ਸਿੰਘ ਤਲਵੰਡੀ, ਸਰਦੂਲ ਸਿੰਘ ਹੁਸ਼ਿਆਰ ਨਗਰ, ਪਿਆਰਾ ਸਿੰਘ, ਲੱਖਾ ਸਿੰਘ, ਜਸਬੀਰ ਸਿੰਘ, ਸੁੱਚਾ ਸਿੰਘ ਬੇਗੋਵਾਲ, ਨਵਤੇਜ ਸਿੰਘ ਮਜੀਠਾ, ਹਰਭਜਨ ਸਿੰਘ ਟਰਪਈ, ਹਰਜਿੰਦਰ ਸਿੰਘ ਭਿੰਡੀ, ਬਲਜੀਤ ਸਿੰਘ ਤਾਰਾਗੜ, ਆਦਿ ਆਗੂ ਮੌਜੂਦ ਸਨ |