ਫਤਹਿਗੜ੍ਹ ਚੂੜੀਆਂ : ਜਮਹੂਰੀ ਕਿਸਾਨ ਸਭਾ ਸਰਕਲ ਡੇਰਾ ਬਾਬਾ ਨਾਨਕ ਤੇ ਫਤਹਿਗੜ੍ਹ ਚੂੜੀਆਂ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਫਤਹਿਗੜ੍ਹ ਚੂੜੀਆਂ ਵਿਖੇ ਹੋਈ, ਜਿਸ ‘ਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ| ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੰੁਚੇ ਸੂਬਾ ਆਗੂ ਰਘਬੀਰ ਸਿੰਘ ਪਕੀਵਾਂ ਤੇ ਬਲਵਿੰਦਰ ਸਿੰਘ ਰਵਾਲ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਕਿਸਾਨਾਂ ਦੀ ਬਕਾਇਆ ਰਕਮ ਤੁਰੰਤ ਜਾਰੀ ਕਰਨ | ਇਸ ਮੌਕੇ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 21 ਅਗਸਤ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਗੁਰਦਾਸਪੁਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਤੇ 9 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸੈਮੀਨਾਰ ਕਰਵਾਇਆ ਜਾਵੇਗਾ| ਇਸ ਮੌਕੇ ਹਰਜਿੰਦਰ ਸਿੰਘ ਪਾਰੋਵਾਲ, ਬਲਵਿੰਦਰ ਸਿੰਘ ਸ਼ਮਸ਼ੇਰਪੁਰ, ਸਤਨਾਮ ਸਿੰਘ, ਕੁਲਵਿੰਦਰ ਸਿੰਘ ਭਾਲੋਵਾਲੀ, ਬਾਜ ਸਿੰਘ, ਰਵੇਲ ਸਿੰਘ, ਲਖਵਿੰਦਰ ਸਿੰਘ ਸਰਫਕੋਟ, ਦਲਬੀਰ ਸਿੰਘ ਜੇ.ਈ., ਰਾਜਪਾਲ ਸਿੰਘ ਫਤਿਹਗੜ ਚੂੜੀਆਂ, ਗੁਲਜਾਰ ਸਿੰਘ ਠੱਠਾ ਆਦਿ ਹਾਜ਼ਰ ਸਨ|