Now Reading
ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕੱਠ ਕਰਕੇ ਝੋਨੇ ਦੇ ਫੂਸ ਨੂੰ ਅੱਗ ਲਾਉਣ ਦਾ ਫ਼ੈਸਲਾ ਕੀਤਾ

ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕੱਠ ਕਰਕੇ ਝੋਨੇ ਦੇ ਫੂਸ ਨੂੰ ਅੱਗ ਲਾਉਣ ਦਾ ਫ਼ੈਸਲਾ ਕੀਤਾ

ਗੁਰਾਇਆ : ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਅੱਜ ਪਿੰਡ ਰੁੜਕਾ ਕਲਾਂ ‘ਚ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਝੋਨੇ ਦੇ ਫੂਸ ਨੂੰ ਅੱਗ ਲਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਨੂੰ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਸਕੱਤਰ ਜਸਵਿੰਦਰ ਸਿੰਘ ਢੇਸੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪਰਮਜੀਤ ਰੰਧਾਵਾ ਨੇ ਸੰਬੋਧਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੰਬਾਈਨ ਚਲਾਉਣ ਉਪਰੰਤ ਫੂਸ ਨੂੰ ਅੱਗ ਲਾਉਣ ਨਾਲ ਬਹੁਤਾ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਬਿਲਕੁਲ ਅੱਗ ਲਾਉਣ ਤੋਂ ਰੋਕਣਾ ਹੈ ਤਾਂ ਘੱਟੋਘੱਟ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਵਾਤਾਵਰਣ ਦਾ ਫਿਕਰ ਹੈ ਪਰ ਕਿਸਾਨਾਂ ਵੱਲੋਂ ਅਜਿਹਾ ਢੰਗ ਵਰਤ ਕੇ ਪੈਦਾ ਹੋਇਆ ਪ੍ਰਦੂਸ਼ਣ ਬਹੁਤ ਹੀ ਨਿਗੂਣਾ ਹੈ। ਇਸ ਦੇ ਮੁਕਾਬਲੇ ਫੈਕਟਰੀਆਂ ਵੱਲੋਂ ਪੈਦਾ ਕੀਤਾ ਗਿਆ ਪ੍ਰਦੂਸ਼ਣ ਬਹੁਤ ਹੀ ਜ਼ਿਆਦਾ ਹੁੰਦਾ ਹੈ। ਇਸ ਮੀਟਿੰਗ ‘ਚ ਇਲਾਕੇ ‘ਚੋਂ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ। ਇਸ ਮੌਕੇ ਫੂਸ ਨੂੰ ਅੱਗ ਵੀ ਲਾਈ ਗਈ।

Scroll To Top