ਹੁਸ਼ਿਆਰਪੁਰ – ਜਬਰ ਜ਼ਿਨਾਹ ਦੀਆਂ ਪੀੜਿਤ ਬੱਚੀਆਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੇ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਦੇਸ਼ ਅੰਦਰ ਕੀਤੇ ਜਾ ਰਹੇ ਸੰਘਰਸ਼ਾਂ ਦੀ ਕੜੀ ਤਹਿਤ ਹੁਸ਼ਿਆਰਪੁਰ ਵਿਖੇ ਵੀ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਅਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਇੱਕ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਕੈਂਡਲ-ਮਾਰਚ ਕੀਤਾ ਗਿਆ। ਸ਼ਹੀਦ ਊਧਮ ਸਿੰਘ ਪਾਰਕ ਤੋਂ ਲੇਬਰ ਚੌਂਕ ਤੱਕ ਕੀਤੇ ਮਾਰਚ ਦੌਰਾਨ ਕੇਂਦਰ ਸਰਕਾਰ ਅਤੇ ਬਲਾਤਕਾਰੀਆਂ ਨੂੰ ਬਚਾਉਣ ਵਾਲੇ ਗੁੰਡਿਆਂ ਦੀ ਮਦਦ ਕਰਨ ਵਾਲੇ ਸਿਆਸੀ ਆਗੂਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਾ. ਹਰਕੰਵਲ ਸਿੰਘ, ਕਾ. ਗੁਰਮੇਸ਼ ਸਿੰਘ. ਕਾ. ਗੰਗਾ ਪ੍ਰਸ਼ਾਦ, ਡਾ. ਕਰਮਜੀਤ ਸਿੰਘ. ਸਤੀਸ਼ ਰਾਣਾ, ਮਦਨ ਵੀਰਾ, ਮਨਜੀਤ ਸਿੰਘ ਸੈਣੀ, ਦਵਿੰਦਰ ਸਿੰਘ ਕੱਕੋਂ, ਐਡਵੋਕੇਟ ਰਣਜੀਤ ਸਿੰਘ, ਪ੍ਰੋ. ਜਸਵੰਤ ਰਾਏ, ਕੁਲਤਾਰ ਸਿੰਘ ਕੁਲਤਾਰ, ਗੁਰਨਾਮ ਸਿੰਘ ਸੀਂਗੜੀਵਾਲਾ, ਡਾ. ਤਰਲੋਚਨ ਸਿੰਘ, ਭਗਵਾਨ ਦਾਸ, ਅਮਰਜੀਤ ਸਿੰਘ ਗਰੋਵਰ, ਬਿਮਲਾ ਦੇਵੀ, ਡਾ. ਤੇਜ਼ ਪਾਲ, ਗੁਰਬਖ਼ਸ਼ ਸਿੰਘ ਸੂਸ, ਐਡਵੋਕੇਟ ਵਿਨੀਸ਼ ਰਾਏ, ਕੇਵਲ ਸਾਗਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।