ਸਰਦੂਲਗੜ੍ਹ – ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕੱਤਰ ਹੋਕੇ ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਕਠੂਆ ਤੇ ਉੱਤਰ ਪ੍ਰਦੇਸ਼ ਵਿਖੇ ਵਾਪਰੀਆਂ ਜਬਰ-ਜਨਾਹ ਦੀਆਂ ਘਟਨਾਵਾਂ ਦੇ ਰੋਸ ਵਜੋਂ ਮੋਮਬੱਤੀ ਮਾਰਚ ਕੱਢ ਕੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ | ਮੋਮਬੱਤੀ ਰੋਸ ਮਾਰਚ ਦੀ ਅਗਵਾਈ ਕਰ ਰਹੇ ਆਮ ਆਦਮੀ ਪਾਰਟੀ ਦੇ ਭੋਲਾ ਸਿੰਘ ਮਾਨ ਅਤੇ ਕਾ: ਲਾਲ ਚੰਦ ਤੇ ਬਿਕਰਜੀਤ ਸਾਧੂਵਾਲਾ ਨੇ ਕਿਹਾ ਕਿ ਇਹੋ ਜਿਹੇ ਗੈਰ ਇਖ਼ਲਾਕੀ ਤੇ ਸਮਾਜ ਵਿਰੋਧੀ ਕਾਰਨਾਮੇ ਕਰਨ ਵਾਲੇ ਅਨਸਰਾਂ ਨੂੰ ਸਰਕਾਰ ਗਿ੍ਫ਼ਤਾਰ ਕਰ ਕੇ ਮੌਤ ਦੀ ਸਜ਼ਾ ਦੇਵੇ| ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਦੇਸ਼ ‘ਚ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਸਮੁੱਚੇ ਵਰਗ ਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਇਸ ਮੌਕੇ ਸੁਖਵਿੰਦਰ ਸਿੰਘ, ਬੰਸੀ ਲਾਲ ਕਾਮਰੇਡ, ਚਰਨ ਦਾਸ ਚਰਨੀ, ਕਾਕਾ ਉੱਪਲ, ਗੱਗੀ ਸਰਦੂਲੇਵਾਲਾ, ਭਰਪੂਰ ਸਿੰਘ, ਰਾਜੂ ਸਾਧੂਵਾਲਾ, ਸ਼ਿਵ ਕੁਮਾਰ, ਰਵੀ ਕੁਮਾਰ ਆਦਿ ਹਾਜ਼ਰ ਸਨ |