
ਗੁਰੂਸਰ ਸੁਧਾਰ, 15 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪਿੰਡ ਰੱਤੋਵਾਲ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਇਨਕਲਾਬੀ ਤੀਆਂ ਆਯੋਜਿਤ ਕੀਤੀਆਂ ਗਈਆਂ, ਜਿਸ ਦਾ ਉਦਘਾਟਨ ਯੂਨਿਟ ਜੋਧਾਂ ਦੇ ਪ੍ਰਧਾਨ
ਸੁਖਵਿੰਦਰ ਕੌਰ ਸੁੱਖੀ ਜੋਧਾਂ ਵੱਲੋਂ ਕੀਤਾ ਗਿਆ। ਯੁਨਿਟ ਰੱਤੋਵਾਲ ਦੇ ਪ੍ਰਧਾਨ ਸਿਮਰਨਜੀਤ ਕੌਰ ਧਾਲੀਵਾਲ, ਜਨਰਲ ਸਕੱਤਰ ਸਿਮਰਨਜੀਤ ਕੌਰ , ਜਸਪਾਲ ਕੌਰ ਤੇ ਹਰਜੀਤ ਕੌਰ (ਦੋਵੋਂ ਮੀਤ ਪ੍ਰਧਾਨ) ਖ਼ਜ਼ਾਨਚੀ ਸੁਰਿੰਦਰ ਕੌਰ, ਬਿੰਦਰ ਕੌਰ, ਸੁਰਿੰਦਰ ਕੌਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੇ ਮੌਕੇ ਜਨਵਾਦੀ ਇਸਤਰੀ
ਸਭਾ ਲੁਧਿਆਣਾ ਦੇ ਆਗੂਆਂ ਪਰਮਜੀਤ ਕੌਰ ਪਰਮ ਜੋਧਾਂ, ਮਨਪ੍ਰੀਤ ਕੌਰ ਸੋਨੀ ਜੋਧਾਂ, ਕਮਲ ਰਤਨ, ਕਮਲਜੀਤ ਕੌਰ ਕਮਲ ਜੋਧਾਂ, ਚਰਨਜੀਤ ਕੌਰ ਲਤਾਲਾ, ਰਾਜਵੀਰ ਕੌਰ ਲਤਾਲਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਡਾ. ਜਸਵਿੰਦਰ ਕਾਲਖ, ਕੇਸਰ ਸਿੰਘ ਧਾਂਦਰਾ, ਹਰਬੰਸ ਸਿੰਘ, ਦਵਿੰਦਰ ਸਿੰਘ ਲਤਾਲਾ, ਸਾਬਕਾ ਸਰਪੰਚ ਦਲਬੀਰ ਕੌਰ ਰੱਤੋਵਾਲ, ਜਸਵੀਰ ਕੌਰ ਤੇ ਪਰਮਜੀਤ ਕੌਰ ਦੋਵੇਂ ਸਾਬਕਾ ਪੰਚ, ਨੰਬਰਦਾਰ ਕੁਲਵੰਤ ਕੌਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।ਇਸ ਮੌਕੇ ਜਿੱਥੇ ਬੱਚਿਆਂ ਨੇ ਮਨਮੋਹਕ ਪੇਸ਼ਕਾਰੀਆਂ ਕੀਤੀਆਂ ਉੱਥੇ
ਔਰਤਾਂ ਵੱਲ਼ੋ ਬੋਲੀਆਂ, ਟੱਪੇ, ਦੋਹੇ, ਗੀਤ ਤੇ ਗਿੱਧੇ ਨਾਲ ਤੀਆਂ ਦੇ ਇਸ ਤਿਉਹਾਰ ਨੂੰ ਪੂਰੇ ਜੋਬਨ ਲਿਆਂਦਾ। ਇਸ ਮੌਕੇ 150 ਬੂਟੇ ਵੰਡੇ ਗਏ। ਕਿਸਾਨਾਂ ਦੇ ਅੰਦੋਲਨ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਕਿਸਾਨ ਲੜਦਾ-ਮਜ਼ਦੂਰ ਲੜਦਾ, ਹੁਣ ਸੰਘੀ ਲਾਣਾ ਵੇਖੀ ਮਰਦਾ, ਕਿਸਾਨ ਮਜ਼ਦੂਰ ਅੰਦੋਲਨ ਦੀ ਪੂਰੀ ਝੜਾਈ ਆ ਬਈ ਹੁਣ ਜਾਗੋ ਆਈ ਆ ਆਦਿ ਤੇ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦੀਆਂ ਬੋਲੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।