Now Reading
ਜਨਵਾਦੀ ਇਸਤਰੀ ਸਭਾ ਪੰਜਾਬ ਨੇ ਪਿੰਡ ਘੁੰਗਰਾਣਾ ਵਿੱਚ ਕੀਤੀ ਕੀਤੀ ਯੂਨਿਟ ਦੀ ਚੋਣ

ਜਨਵਾਦੀ ਇਸਤਰੀ ਸਭਾ ਪੰਜਾਬ ਨੇ ਪਿੰਡ ਘੁੰਗਰਾਣਾ ਵਿੱਚ ਕੀਤੀ ਕੀਤੀ ਯੂਨਿਟ ਦੀ ਚੋਣ

ਡੇਹਲੋ, 26 ਫ਼ਰਵਰੀ (ਸੰਗਰਾਮੀ ਲਹਿਰ ਬਿਊਰੋ)- ਔਰਤਾਂ ਦੀ ਲੜਾਕੂ ਜਥੇਬੰਦੀ ਇਸਤਰੀ ਸਭਾ ਪੰਜਾਬ ਦਾ ਮਸ਼ਹੂਰ ਪਿੰਡ ਘੁੰਗਰਾਣਾ ਵਿੱਚ ਗਠਨ ਕੀਤਾ ਗਿਆ। ਇਸ ਮੌਕੇ ਤੇ ਪਿੰਡ ਕਿਲ੍ਹਾ ਘੁੰਗਰਾਣਾ ‘ਚ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਆਖਿਆ ਕਿ ਔਰਤਾ ਨੂੰ ਜਥੇਬੰਦ ਹੋਕੇ ਸਮਾਜ ਵਿਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਹਨਾ ਕਿਹਾ ਕਿ ਔਰਤਾਂ ਦੀਆ ਬਹੁਤੀਆ ਮੁਸ਼ਕਲਾਂ ਸਮਾਜ ਨਾਲ ਜੁੜੀਆਂ ਹੋਈਆ ਹਨ। ਜੇਕਰ ਕਰ ਅਸੀਂ ਰਾਜ ਪ੍ਰਬੰਧ ਤੇ ਸਮਾਜ ਨੂੰ ਠੀਕ ਕਰ ਲੈਂਦੇ ਹਾਂ ਤਾਂ ਔਰਤਾਂ ਦੀਆ ਬਹੁਤੀਆਂ ਸੱਮਸਿਆਵਾ ਆਪਣੇ ਆਪ ਖਤਮ ਹੋ ਜਾਣਗੀਆਂ। ਪ੍ਰੋਫੈਸਰ ਪਰਮਜੀਤ ਕੌਰ ਨੇ ਨਵੇ ਚੁਣੇ ਗਏ ਯੂਨਿਟਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਔਰਤਾਂ ਦੇ ਜਥੇਬੰਦ ਹੋਣ ਨਾਲ ਬੇਇਨਸਾਫੀ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਬਲ ਮਿਲੇਗਾ। ਪਿੰਡ ਘੁੰਗਰਾਣਾ ਵਿੱਚ ਹੋਈ ਚੋਣ ਵਿੱਚ ਸਥਾਨਿਕ ਯੂਨਿਟ ਦੀ ਚੋਣ ਕੀਤੀ ਗਈ ਜਿਸ ਦੀ ਪ੍ਰਧਾਨ ਕੁਲਵੰਤ ਕੌਰ, ਸਕੱਤਰ ਰਾਜਵਿੰਦਰ ਕੌਰ, ਮੀਤ ਪ੍ਰਧਾਨ ਪੁਸਪਿੰਦਰ ਕੌਰ, ਜਸਵੀਰ ਕੌਰ, ਸਹਿ ਸਕੱਤਰ ਗੁਰਮੇਲ ਕੌਰ, ਸੁਰਜੀਤ ਕੌਰ, ਕੁਲਵੰਤ ਕੌਰ, ਗੁਰਬਖਸ ਕੌਰ ਚੁਣੀਆਂ ਗਈਆ।

Scroll To Top