Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਕਤੂਬਰ 2018)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਕਤੂਬਰ 2018)

ਪਾਰਟੀ ਦੇ ਸੱਦੇ ‘ਤੇ ਪੈਟਰੋਲ ਕੀਮਤਾਂ ‘ਚ ਵਾਧੇ ਵਿਰੁੱਧ ਪੁਤਲਾ ਫੂਕ ਮੁਜ਼ਾਹਰੇ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ) ਦੀ ਕੇਂਦਰੀ ਕਮੇਟੀ ਵੱਲੋਂ ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੀਆਂ ਨਿੱਤ ਵਧਦੀਆਂ ਕੀਮਤਾਂ, ਛਾਲਾਂ ਮਾਰ ਕੇ ਵਧ ਰਹੀ ਜਾਨਲੇਵਾ ਮਹਿੰਗਾਈ ਅਤੇ ਖਤਰਨਾਕ ਹੱਦਾਂ ਪਾਰ ਕਰ ਚੁੱਕੀ ਬੇਰੁਜ਼ਗਾਰੀ ਦੇ ਮੁੱਦਿਆਂ ‘ਤੇ ਕੇਂਦਰੀ ਅਤੇ ਸੂਬਾ ਸਰਕਾਰਾਂ ਵਿਰੁੱਧ 9/10/11 ਸਤੰਬਰ 2018 ਨੂੰ ਵਿਆਪਕ ਪੱਧਰ ਤੇ ਵੱਖੋ-ਵੱਖ ਢੰਗਾਂ ਦੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ । ਇਸ ਸੱਦੇ ਨੂੰ ਵਿਉਂਤਬੰਦ ਵਿਧੀ ਨਾਲ ਲਾਗੂ ਕਰਨ ਸਬੰਧੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਵੱਲੋਂ ਤਿੰਨੇ ਦਿਨ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕਣ ਦਾ ਪਰੋਗਰਾਮ ਉਲੀਕਿਆ ਗਿਆ । ਪਾਰਟੀ ਨੇ ਇਹ ਵੀ ਨਿਰਣਾ ਲਿਆ ਕਿ ਪੁਤਲੇ ਫੂਕਣ ਤੋਂ ਪਹਿਲਾਂ ਵਿਸ਼ਾਲ ਮਾਰਚ ਕਰਦਿਆਂ ਵੱਧ ਤੋਂ ਵੱਧ ਲੋਕਾਂ ਤਕ ਇਨ੍ਹਾਂ ਐਕਸ਼ਨਾਂ ਦਾ ਸੁਨੇਹਾ ਪੁਚਾਇਆ ਜਾਵੇ। ਇਸੇ ਦਰਮਿਆਨ ਦੇਸ਼ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਉਕਤ ਮੁੱਦਿਆਂ ਦੇ ਨਾਲ ਮੋਦੀ ਸਰਕਾਰ ਵੱਲੋਂ ਜਮਹੂਰੀ ਹੱਕਾਂ ਦੇ ਕੀਤੇ ਜਾ ਰਹੇ ਘਾਣ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਖਾਤਮੇ ਅਤੇ ਚੋਟੀ ਦੇ ਪੰਜ ਬੁਧੀਜੀਵੀਆਂ ਦੀ ਗ੍ਰਿਫਤਾਰੀ ਵਿਰੁੱਧ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ। ਆਰ ਐਮ ਪੀ ਆਈ ਅਤੇ ਐਮ ਸੀ ਪੀ ਆਈ ( ਯੂ) ਦੀ ਤਾਲਮੇਲ ਕਮੇਟੀ ਨੇ ਉਕਤ ਬੰਦ ਪ੍ਰਤੀ ਪੂਰਨ ਸਮਰਥਨ ਦਾ ਐਲਾਨ ਕਰਦਿਆਂ ਦੋਹਾਂ ਪਾਰਟੀਆਂ ਦੀਆਂ ਹੇਠਲੀਆਂ ਕਮੇਟੀਆਂ, ਹਮਦਰਦਾਂ ਅਤੇ ਜਨਸੰਗਠਨਾਂ ਨੂੰ ਬੰਦ ਦੀ ਕਾਮਯਾਬੀ ਲਈ ਕੋਈ ਕਸਰ ਬਾਕੀ ਨਾ ਛੱਡਣ ਦਾ ਸੱਦਾ ਦਿੱਤਾ । ਪਾਰਟੀ ਸਫਾਂ ਵਲੋਂ ਉਕਤ ਸੱਦਿਆਂ ਨੂੰ ਤਨਦੇਹੀ ਨਾਲ ਲਾਗੂ ਕਰਨ ਸਬੰਧੀ ਸੰਜੀਦਾ ਯਤਨ ਕੀਤੇ ਗਏ। ਅਨੇਕ ਥਾਈਂ ਆਜ਼ਾਦਾਨਾ ਅਤੇ ਬਾਕੀ ਖਬੀਆਂ ਪਾਰਟੀਆਂ ਨਾਲ ਸਾਂਝੇ ਪ੍ਰਭਾਵਸ਼ਾਲੀ ਮੁਜ਼ਾਹਰੇ ਅਤੇ ਇਕੱਤਰਤਾਵਾਂ ਹੋਈਆਂ । ਸਰਵ ਸਾਥੀ ਮੰਗਤ ਰਾਮ ਪਾਸਲਾ, ਹਰਕੰਵਲ ਸਿੰਘ, ਰਤਨ ਸਿੰਘ ਰੰਧਾਵਾ, ਲਾਲ ਚੰਦ ਕਟਾਰੂ ਚੱਕ, ਰਘਬੀਰ ਸਿੰਘ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਭੀਮ ਸਿੰਘ ਆਲਮਪੁਰ, ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਇ, ਵੇਦ ਪ੍ਰਕਾਸ਼ ਸ਼ਰਮਾ ਨੇ ਪਾਰਟੀ ਵਲੋਂ ਉਕਤ ਐਕਸ਼ਨਾਂ ਦੀ ਅਗਵਾਈ ਕੀਤੀ । ਸੰਖੇਪ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ :

ਅੰਮ੍ਰਿਤਸਰ : ਇਥੇ ਮਜੀਠਾ, ਅਜਨਾਲਾ, ਰੱਈਆ ਆਦਿ ਵਿਖੇ ਪ੍ਰਭਾਵਸ਼ਾਲੀ ਮਾਰਚ ਕਰਕੇ ਹਕੂਮਤਾਂ ਦੇ ਪੁਤਲੇ ਫੂਕ ਗਏ। ਇਕ ਦਿਨ ਸਰਹੱਦੀ ਪਿੰਡ ਰੋੜਾਂਵਾਲੀ ਤੋਂ ਅਟਾਰੀ ਤਕ ਵਿਸ਼ਾਲ ਦੁਪਹੀਆ ਮਾਰਚ ਵੀ ਕੀਤਾ ਗਿਆ ਅਤੇ ਰਾਹ ਚ ਪੈਂਦੇ ਸਾਰੇ ਪਿੰਡਾਂ ਵਿੱਚ ਜਨਸਮੂਹਾਂ ਨੂੰ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਅਮਰਿੰਦਰ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਤੋਂ ਜਾਣੂੰ ਕਰਵਾਇਆ ਗਿਆ । ਅਜਨਾਲਾ ਵਿਖੇ ਇਕ ਦਿਨ ਔਰਤਾਂ ਦਾ ਵਿਲੱਖਣ ਮੁਜਾਹਰਾ ਕੀਤਾ ਗਿਆ ਜਿਸ ਵਿੱਚ ਬੀਬੀਆਂ ਗੈਸ ਸਿਲੰਡਰਾਂ ਦੀਆਂ ਤਸਵੀਰਾਂ ਲੈ ਕੇ ਸ਼ਾਮਿਲ ਹੋਈਆਂ ਅਤੇ ਗੈਸ ਦੇ ਰੇਟ ਬੇਤਹਾਸ਼ਾ ਵਧਣ ਦੇ ਰੋਸ ਵਜੋਂ ਅੰਗੀਠੀ ਤੇ ਰੋਟੀਆਂ ਪਕਾਈਆਂ। ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਸ਼ੀਤਲ ਸਿੰਘ ਤਲਵੰਡੀ, ਗੁਰਮੇਜ਼ ਸਿੰਘ ਤਿੰਮੋਵਾਲ, ਗੁਰਨਾਮ ਸਿੰਘ ਉਮਰਪੁਰਾ, ਸੁਰਜੀਤ ਸਿੰਘ ਦੁੱਧਾਰਾਇ, ਕੁਲਵੰਤ ਸਿੰਘ ਮੱਲੂਨੰਗਲ, ਮਨਜੀਤ ਕੌਰ ਭੂਰੇਗਿੱਲ, ਰਾਜਵੰਤ ਕੌਰ ਜਸਰਾਊਰ, ਅਮਰਜੀਤ ਕੌਰ, ਹਰਭਜਨ ਕੌਰ ਭਿੰਡੀ ਸੈਦਾਂ, ਗੁਰਦੀਪ ਕੌਰ, ਪਰਮਜੀਤ ਕੌਰ ਛੰਨਾ ਸਾਰੰਗਦੇਵ, ਸ਼ੀਤਲ ਅਜਨਾਲਾ, ਹਰਜਿੰਦਰ ਕੌਰ ਭਲਾਪਿੰਡ, ਸੁੱਚਾ ਸਿੰਘ ਘੋਗਾ, ਆਦਿ ਸਾਥੀਆਂ ਨੇ ਐਕਸ਼ਨਾਂ ਦੀ ਅਗਵਾਈ ਕੀਤੀ।

ਤਰਨ ਤਾਰਨ : ਭਿੱਖੀਵਿੰਡ, ਨੌਸ਼ਹਿਰਾ, ਹਰਗੋਬਿੰਦਪੁਰ, ਪੱਟੀ, ਖਡੂਰ ਸਾਹਿਬ, ਝਬਾਲ, ਫਤਿਆਬਾਦ, ਅਲਾਦੀਨਪੁਰ ਵਿਖੇ ਪ੍ਰਭਾਵਸ਼ਾਲੀ ਮਾਰਚ ਕਰਕੇ ਪੁਤਲਾ ਫੂਕ ਰੈਲੀਆਂ ਕੀਤੀਆਂ ਜਿਨ੍ਹਾਂ ਨੂੰ ਮੁਖਤਿਆਰ ਸਿੰਘ ਮੱਲ੍ਹਾ, ਜਸਪਾਲ ਝਬਾਲ, ਬਲਦੇਵ ਪੰਡੋਰੀ, ਸੁਲੱਖਣ ਤੁੜ, ਚਮਨ ਲਾਲ ਦਰਾਜ ਕੇ, ਬਲਵਿੰਦਰ ਭਿੱਖੀਵਿੰਡ, ਧਰਮ ਸਿੰਘ ਪੱਟੀ, ਸਤਪਾਲ ਸ਼ਰਮਾ, ਦਾਰਾ ਸਿੰਘ ਮੁੰਡਾਪਿੰਡ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਬਠਿੰਡਾ : ਬਠਿੰਡਾ ਸ਼ਹਿਰ, ਸੰਗਤ ਮੰਡੀ, ਤਲਵੰਡੀ ਸਾਬੋ, ਨਥਾਣਾ ਵਿਖੇ ਲੰਮੇ ਮਾਰਚ ਕਰਕੇ ਹਕੂਮਤਾਂ ਦੇ ਪੁਤਲੇ ਫੂਕ ਗਏ। ਇਸ ਮੌਕੇ ਹੋਈਆਂ ਜਨਸਭਾਵਾਂ ਨੂੰ ਸਾਥੀ ਮਿੱਠੂ ਸਿੰਘ ਘੁੱਦਾ, ਪਰਕਾਸ਼ ਸਿੰਘ ਨੰਦਗੜ੍ਹ, ਸੁਖਦੇਵ ਸਿੰਘ ਨਥਾਣਾ, ਮੱਖਣ ਸਿੰਘ ਤਲਵੰਡੀ ਸਾਬੋ, ਦਰਸ਼ਨ ਸਿੰਘ ਬਾਜਕ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਉਮਰਦੀਨ, ਚੰਦ ਸਿੰਘ, ਕ੍ਰਿਸ਼ਨ ਕੁਮਾਰ, ਸਰੂਪ ਸਿੰਘ ਰੁਲਦੂ ਵਾਲਾ , ਟੈਣੀ, ਭੋਲਾ ਸਿੰਘ ਕਾਲਝਰਾਣੀ, ਕੂਕਾ ਸਿੰਘ, ਮੱਖਣ ਸਿੰਘ ਪੂਹਲੀ, ਗੁਰਮੇਲ ਸਿੰਘ ਫੁੱਲੋ ਮਿੱਠੀ, ਬੂਟਾ ਜੰਗੀਰਾਣਾ, ਮੰਗੂ ਸਿੰਘ ਬੰਬੀਹਾ, ਸੁਖਦੇਵ ਸਿੰਘ ਨਰੂਆਣਾ ਨੇ ਸੰਬੋਧਨ ਕੀਤਾ। ਮਾਨਸਾ : ਸਰਦੂਲਗੜ੍ਹ, ਫਫੜੇ ਭਾਈ ਕੇ, ਖੀਵਾ ਕਲਾਂ, ਅਤਲਾ, ਭੁਪਾਲ ਆਦਿ ਕਸਬਿਆਂ-ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਹਕੂਮਤਾਂ ਦੇ ਪੁਤਲੇ ਫੂਕੇ। ਇਸ ਸਮੇਂ ਹੋਈਆਂ ਰੈਲੀਆਂ ਨੂੰ ਸਾਥੀ ਲਾਲ ਚੰਦ, ਛੱਜੂ ਰਾਮ ਰਿਸ਼ੀ, ਅਮਰੀਕ ਸਿੰਘ ਫਫੜੇ, ਸੁਖਦੇਵ ਸਿੰਘ ਅਤਲਾ , ਗੁਰਦੇਵ ਸਿੰਘ ਲੋਹਗੜ੍ਹ, ਬੰਸੀ ਲਾਲ, ਗਗਨਦੀਪ, ਮਨਦੀਪ ਸਿੰਘ, ਇਕਬਾਲ ਸਿੰਘ ਫਫੜੇ, ਰਜਿੰਦਰ ਕੁਲੈਹਿਰੀ, ਧੰਨਾ ਸਿੰਘ ਟਾਹਲੀਆਂ, ਇੰਦਰਜੀਤ ਅੱਕਾਂਵਾਲੀ ਨੇ ਸੰਬੋਧਨ ਕੀਤਾ।

ਬਰਨਾਲਾ : ਮਹਿਲ ਕਲਾਂ ਕਸਬੇ ਤੋਂ ਇਲਾਵਾ ਮਹਿਲ ਖੁਰਦ ਤੇ ਵਜ਼ੀਦਕੇ ਪਿੰਡਾਂ ਵਿਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਗਏ । ਪ੍ਰਦਰਸ਼ਨਾਂ ਦੀ ਅਗਵਾਈ ਅਮਰਜੀਤ ਕੁੱਕੂ, ਮਲਕੀਤ ਸਿੰਘ ਵਜ਼ੀਦਕੇ, ਗੁਰਦੇਵ ਸਿੰਘ ਮਹਿਲ ਖੁਰਦ, ਯਸ਼ਪਾਲ ਮਹਿਲ ਕਲਾਂ, ਹਰਬੰਸ ਸਿੰਘ ਮਹਿਲ ਕਲਾਂ, ਗੁਰਦੇਵ ਸਿੰਘ ਸਹਿਜੜਾ, ਸਾਧਾ ਸਿੰਘ ਵਿਰਕ, ਭੋਲਾ ਸਿੰਘ ਕਲਾਲ ਮਾਜਰਾ ਨੇ ਕੀਤੀ।

ਜਲੰਧਰ : ਫਿਲੌਰ, ਮੱਲ੍ਹੀਆਂ ਵਿਖੇ ਪ੍ਰਭਾਵਸ਼ਾਲੀ ਮਾਰਚ ਅਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜਸਵਿੰਦਰ ਢੇਸੀ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਨਿਰਮਲ ਆਧੀ, ਜਰਨੈਲ ਫਿਲੌਰ, ਮੱਖਣ ਸੰਗਰਾਮੀ ਨੇ ਅਗਵਾਈ ਕੀਤੀ ।

ਲੁਧਿਆਣਾ : ਜੋਧਾਂ, ਲੋਹਟਬੱਧੀ, ਬੜੂੰਦੀ, ਗੁੱਜਰਵਾਲ ਵਿਖੇ ਪ੍ਰਭਾਵਸ਼ਾਲੀ ਮਾਰਚ ਕਰਕੇ ਮੋਦੀ-ਕੈਪਟਨ ਦੀਆਂ ਅਰਥੀਆਂ ਫੂਕੀਆਂ ਗਈਆਂ । ਰੋਸ ਮਾਰਚਾਂ ਤੋਂ ਪਹਿਲਾਂ ਹੋਈਆਂ ਰੈਲੀਆਂ ਨੂੰ ਸਾਥੀ ਰਘਬੀਰ ਸਿੰਘ ਬੈਨੀਪਾਲ, ਹਰਬੰਸ ਸਿੰਘ ਲੋਹਟਬੱਧੀ, ਹਰਨੇਕ ਸਿੰਘ ਗੁੱਜਰਵਾਲ, ਪਰਦੀਪ ਜੋਧਾਂ, ਗਰਵਿੰਦਰ ਕੌਰ ਗਰੇਵਾਲ, ਅਮਨਦੀਪ ਸਿੰਘ ਨੇ ਸੰਬੋਧਨ ਕੀਤਾ।

ਚੰਡੀਗੜ੍ਹ : ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਦੇ ਸੱਦੇ ‘ਤੇ ਪੈਟਰੋੋਲੀਅਮ ਪਦਾਰਥਾਂ ਦੀਆਂ ਨਿੱਤ ਦਿਨ ਵੱਧਦੀਆਂ ਕੀਮਤਾਂ ਵਿਰੁੱਧ ਖੱਬੀਆਂ ਪਾਰਟੀਆਂ ਵਲੋਂ ਕੀਤੇ ਜਾ ਰਹੇ ਭਾਰਤ ਬੰਦ ਵਿਚ ਭਾਗ ਲੈਂਦੇ ਹੋਏ ਚੰਡੀਗੜ੍ਹ ਵਿਖੇ ਪਾਰਟੀ ਦੀ ਸਥਾਨਕ ਇਕਾਈ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਪਾਰਟੀ ਦੇ ਸੈਕਟਰ 20 ਸਥਿਤ ਦਫ਼ਤਰ ਦੇ ਸਾਹਮਣੇ ਸੈਂਕੜਿਆਂ ਦੀ ਗਿਣਤੀ ਵਿਚ ਸਾਥੀ ਇਕੱਠੇ ਹੋਏ। ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਇੰਦਰਜੀਤ ਸਿੰਘ ਗਰੇਵਾਲ ਅਤੇ ਸਥਾਨਕ ਇਕਾਈ ਦੇ ਸਕੱਤਰ ਸਾਥੀ ਸੱਜਣ ਸਿੰਘ ਦੀ ਅਗਵਾਈ ਵਿਚ ਜ਼ੋਰਦਾਰ ਨਾਅਰੇ ਬੁਲੰਦ ਕਰਦੇ ਹੋਏ ਰੋਸ ਮਾਰਚ ਕਰਦੇ ਸਾਥੀ ਟ੍ਰਿਬਿਊਨ ਚੌਕ ਵਿਖੇ ਪਹੁੰਚੇ। ਉਥੇ ਕੀਤੀ ਗਈ ਰੈਲੀ ਨੂੰ ਸਰਵਸਾਥੀ ਪੀ.ਡੀ.ਐਸ. ਉਪਲ, ਐਸ. ਕੇ. ਖੋਸਲਾ ਤੇ ਸੱਜਣ ਸਿੰਘ ਨੇ ਸੰਬੋਧਨ ਕਰਦਿਆਂ ਬਹੁਤ ਹੀ ਤਫਸੀਲ ਨਾਲ ਪੈਟਰੋਲੀਅਮ ਪਦਾਰਥਾਂ ਵਿਚ ਕੀਤੇ ਜਾ ਰਹੇ ਨਿਰੰਤਰ ਵਾਧੇ, ਉਸਨੂੰ ਘਟਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਤੇ ਉਸਦੇ ਆਮ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ‘ਤੇ ਪੈ ਰਹੇ ਪ੍ਰਭਾਵਾਂ ਬਾਰੇ ਦੱਸਿਆ। ਅੰਤ ਵਿਚ ਸਾਥੀ ਇੰਦਰਜੀਤ ਸਿੰਘ ਗਰੇਵਾਲ ਨੇ ਇਸ ਸੰਘਰਸ਼ ਨੂੰ ਜਾਰੀ ਰੱਖਣ ਅਤੇ ਇਸ ਵਿਚ ਹੁੰਮ-ਹੁਮਾ ਕੇ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਸ਼ਾਮਲ ਸਾਥੀਆਂ ਦਾ ਧੰਨਵਾਦ ਕੀਤਾ।

ਬਠਿੰਡਾ : ਖੱਬੀਆਂ ਪਾਰਟੀਆਂ ਦੇ ਭਾਰਤ ਬੰਦ ਦੇ ਸੱਦੇ ਵਿੱਚ ਸਾਮਲ ਹੁੰਦੇ ਹੋਏ ਸੀ ਪੀ ਆਈ, ਆਰ ਐਮ ਪੀ ਆਈ ਤੇ ਸੀ ਪੀ ਆਈ ਐਮ ਐਲ ਲਿਬਰੇਸਨ ਨੇ ਸਾਂਝੇ ਤੌਰ ਉਤੇ ਭਾਰੀ ਰੈਲੀ ਤੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਰੋਹ ਭਰਿਆ ਮਾਰਚ ਕੀਤਾ। ਰੈਲੀ ਨੂੰ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਜਗਜੀਤ ਸਿੰਘ ਜੋਗਾ, ਜਿਲ੍ਹਾ ਮੀਤ ਸਕੱਤਰ ਬਲਕਰਨ ਬਰਾੜ, ਸੂਬਾ ਕੌਂਸਲ ਮੈਂਬਰ ਸੁਰਜੀਤ ਸੋਹੀ, ਜਸਬੀਰ ਕੌਰ ਸਰਾ, ਏਟਕ ਜਿਲ੍ਹਾ ਪ੍ਰਧਾਨ ਕਾਕਾ ਸਿੰਘ, ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿਘ ਆਲੀਕੇ , ਪਰਮਜੀਤ ਸੇਖਪੁਰਾ , ਆਰ ਐਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਮਹੀਪਾਲ, ਜਿਲਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਿਲ੍ਹਾ ਵਿੱਤ ਸਕੱਤਰ ਪ੍ਰਕਾਸ ਨੰਦਗੜ੍ਹ, ਜਿਲਾ ਕਮੇਟੀ ਮੈਂਬਰ ਸੰਪੂਰਨ ਸਿੰਘ, ਸੀਪੀਆਈ(ਐਮਐਲ ਲਿਬਰੇਸਨ) ਦੇ ਜਿਲ੍ਹਾ ਸਕੱਤਰ ਹਰਵਿੰਦਰ ਸੇਮਾ, ਜਿਲ੍ਹਾ ਕਮੇਟੀ ਮੈਂਬਰ ਪਿ?ਤਪਾਲ ਰਾਮਪੁਰਾ, ਜਸਵੰਤ ਸਿੰਘ ਪੂਹਲੀ, ਸਹਾਇਕ ਸਕੱਤਰ ਹਰਬੰਸ ਸਿੰਘ ਨੇ ਸੰਬੋਧਨ ਕਰਦੇ ਹੋਏ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਉਤੇ ਲਗਾਏ ਟੈਕਸਾਂ ਨੂੰ ਵਾਪਿਸ ਲੈਕੇ ਜੀ ਐਸ ਟੀ ਅਧੀਨ ਲਿਆਕੇ ਸਸਤੇ ਕੀਤੇ ਜਾਣ, ਆਪਣੇ ਪੰਜ ਸਾਲਾ ਦੇ ਰਾਜ ਵਿੱਚ 10 ਕਰੋੜ ਲੋਕਾਂ ਨੂੰ ਨੌਕਰੀਆਂ ਦੇਣ ਦਾ ਮੋਦੀ ਸਰਕਾਰ ਆਪਣਾ ਵਾਅਦਾ ਪੂਰਾ ਕਰੇ, ਲਿਖਣ-ਬੋਲਣ-ਪਹਿਨਣ ਤੇ ਮਨਭਾਉਦਾ ਖਾਣਾ ਖਾਣ ਦਾ ਬੁਨਿਆਦੀ ਮਨੁੱਖੀ ਅਧਿਕਾਰ ਬਹਾਲ ਕੀਤਾ ਜਾਵੇ, ਖੇਤੀ ਬਾੜੀ ਦੇ ਸੰਕਟ ਵਿੱਚੋਂ ਕਿਸਾਨ ਮਜ਼ਦੂਰ ਨੂੰ ਬਾਹਰ ਕੱਢਣ ਲਈ ਕਰਜ਼ਿਆਂ ਉਤੇ ਲੀਕ ਮਾਰੀ ਜਾਵੇ ਤੇ ਇਕ ਲੱਖ ਕਰੋੜ ਦਾ ਕਿਸਾਨ ਰਾਹਤ ਫੰਡ ਕਾਇਮ ਕੀਤਾ ਜਾਵੇ, ਬਹੁਰਾਸਟਰੀ ਕਾਰਪੋਰੇਸ਼ਨਾਂ ਦੇ ਪਰਚੂਨ ਵਪਾਰ ਵਿੱਚ ਦਾਖਲੇ ਉਤੇ ਰੋਕ ਲਾਈ ਜਾਵੇ ਤੇ ਦੇਸ਼ ਦੇ ਚੋਟੀ ਦੇ ਅਗਾਂਹਵਧੂ ਲੇਖਕਾਂ ਬੁੱਧੀ-ਜੀਵੀਆਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਸੀ ਪੀ ਆਈ ਦੇ ਕੌਮੀ ਆਗੂ ਜਗਜੀਤ ਸਿੰਘ ਜੋਗਾ ਤੇ ਆਰ ਐਮ ਪੀ ਆਈ ਦੇ ਮਹੀਪਾਲ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਹਰ ਮਨੁੱਖ ਨੂੰ ਵਿਚਾਰ ਪ੍ਰਗਟ ਕਰਨ ਦੇ ਬੁਨਿਆਦੀ ਅਧਿਕਾਰ ਉਤੇ ਅਣਐਲਾਨੀ ਪਾਬੰਦੀ ਲਾ ਰੱਖੀ ਹੈ ਅਤੇ ਭਾਰਤੀ ਭਾਈਚਾਰੇ ਨੂੰ ਜਾਤਾਂ ਧਰਮਾਂ ਦੇ ਨਾਮ ਉੱਪਰ ਫਿਰਕੂ ਲੀਹਾਂ ਉਤੇ ਵੰਡਕੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਲੋਕ-ਤੰਤਰ ਦਾ ਗਲਾ ਘੁੱਟ ਦਿੱਤਾ ਹੈ। ਦੇਸ਼ ਨੂੰ ਰਾਸ਼ਟਰੀ ਤੇ ਬਹੁਰਾਸਟਰੀ ਕੰਪਨੀਆਂ ਦੇ ਹਵਾਲੇ ਕਰਕੇ ਆਮ ਦੇਸ਼ਵਾਸੀਆਂ ਦੀ ਜ਼ਿੰਦਗੀ ਨੂੰ ਬੇਰੁਜਗਾਰੀ, ਭੁੱਖਮਰੀ, ਮਹਿੰਗਾਈ ਤੇ ਸਮਾਜੀ ਅਨਿਆਏ ਦੀ ਦਲਦਲ ਵਿੱਚ ਧੱਕ ਦਿੱਤਾ ਹੈ ਅਤੇ ਪੂੰਜੀਪਤੀਆਂ ਨੂੰ ਗੈਰਸਵਿੰਧਾਨਕ ਛੋਟਾ ਦੇਣ ਵਿਚ ਕਾਂਗਰਸ ਨੂੰ ਮਾਤ ਪਾ ਦਿਤਾ ਹੈ। ਅੰਤ ਵਿਚ ਕਮਿਊਨਿਸਟ ਵਲੰਟੀਅਰਾਂ ਨੇ ਹੱਥਾਂ ਵਿਚ ਲਾਲ ਝੰਡੇ ਫੜਕੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਹਰੇ ਮਾਰਦੇ ਹੋਏ ਸ਼ਹਿਰ ਵਿਚ ਦੁਕਾਨਦਾਰਾਂ ਨੂੰ ਕਾਰੋਬਾਰ ਬੰਦ ਕਰਕੇ ਭਾਰਤ ਬੰਦ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ ।

ਲੋਹਟਬੱਦੀ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਡੀਜਲ ਤੇ ਪੈਟਰੋਲ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਵੱਲੋਂ ਲੋਹਟਬੱਦੀ ਦੇ ਨਜਦੀਕੀ ਪਿੰਡ ਬਡੂੰਦੀ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਤੇ ਬੋਲਦਿਆਂ ਆਰ.ਐੱਮ.ਪੀ. ਆਈ ਜਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਨੇ ਜਿਥੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਉਥੇ ਸਮੇਂ ਦੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ‘ਚ ਉਤਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਔਰਤਾਂ ਨੇ ਵੀ ਵੱਡੀ ਗਿਣਤੀ ‘ਚ ਹਿੱਸਾ ਲਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਪ੍ਰੋ ਸੁਰਿੰਦਰ ਕੌਰ, ਗੁਰਿੰਦਰ ਕੌਰ ਗੁੱਜਰਵਾਲ, ਪਰਮਜੀਤ ਕੌਰ ਜੋਧਾਂ, ਸੁਖਵਿੰਦਰ ਕੌਰ ਜੋਧਾਂ, ਬਲਜਿੰਦਰ ਕੌਰ ਦੋਲੋਂ, ਹਰਜਿੰਦਰ ਕੌਰ ਜੋਧਾਂ, ਕਰਮਜੀਤ ਕੌਰ ਬੜੂੰਦੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਹਰਨੇਕ ਸਿੰਘ ਗੁੱਜਰਵਾਲ ਡਾ. ਜਸਵਿੰਦਰ ਕਾਲਖ, ਦਵਿੰਦਰ ਰਾਣਾ ਲਤਾਲਾ, ਗੁਰਪ੍ਰੀਤ ਬੜੂੰਦੀ, ਡਾ. ਭਗਤ ਸਿੰਘ ਤੁਗਲ, ਭਗਵੰਤ ਸਿੰਘ ਬੜੂੰਦੀ , ਮੇਵਾ ਸਿੰਘ ਕਿਸਾਨ ਆਗੂ ਭਜਨ ਸਿੰਘ ਬੜੂੰਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਜੋਧਾਂ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਿਥੇ ਹੋਰ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਲੋਕਾਂ ਦਾ ਜੀਣਾ ਹਰਾਮ ਕਰਕੇ ਰੱਖ ਦਿੱਤਾ ਹੈ ਉਥੇ ਆਏ ਦਿਨ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਲੋਕਾਂ ਦੇ ਜ਼ਖ਼ਮਾਂ ਤੇ ਹੋਰ ਲੂਣ ਛਿੜਕਨ ਦਾ ਕੰਮ ਕੀਤਾ ਹੈ ਉਕਤ ਵਿਚਾਰ ਆਰ.ਐੱਮ.ਪੀ ਆਈ ਜਿਲ੍ਹਾ ਪ੍ਰਧਾਨ ਰਘਬੀਰ ਸਿੰਘ ਬੈਨੀਪਾਲ ਨੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ) ਦੇ ਸੱਦੇ ਤੇ ਸੂਬੇ ਭਰ ‘ਚ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾਣ ਦੀ ਕੜੀ ਵਜੋਂ ਜੋਧਾਂ ਵਿਖੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਤਿੱਖਾ ਸੰਘਰਸ਼ ਵਿਢਿਆ ਹੋਇਆ ਹੈ। ਇਸ ਮੌਕੇ ਪਾਰਟੀ ਆਗੂਆਂ ਪ੍ਰੋ ਜੈ ਪਾਲ ਸਿੰਘ, ਮਹਿੰਦਰ ਸਿੰਘ ਅੱਚਰਵਾਲ, ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਹਿਜਾਦ, ਕੁਲਵੰਤ ਸਿੰਘ ਮੋਹੀ, ਸੁਖਵਿੰਦਰ ਸਿੰਘ ਰਤਨਗੜ੍ਹ ਨੇ ਵੀ ਸੰਬੋਧਨ ਕੀਤਾ।

ਸਮਾਣਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ‘ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਸ਼ਹਿਰ ‘ਚ ਰੋਸ ਮਾਰਚ ਕੀਤਾ ਗਿਆ ਅਤੇ ਮੋਦੀ ਤੇ ਕੈਪਟਨ ਦਾ ਪੁਤਲਾ ਫੂਕਿਆ ਗਿਆ। ਰਤੀਆ : ਦੇਸ਼ ਵਿਆਪੀ ਹੜਤਾਲ ਦੌਰਾਨ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਸ਼ਹਿਰ ‘ਚ ਰੋਸ ਮਾਰਚ ਕੀਤਾ ਗਿਆ। ਜਿਸ ਦੀ ਆਰੰਭਤਾ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਤੋਂ ਕੀਤੀ ਗਈ। ਇਸ ‘ਚ ਵੱਖ ਵੱਖ ਲੋਕ ਪੱਖੀ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਫਰੀਦਕੋਟ : ਦੇਸ਼ ਵਿਆਪੀ ਹੜਤਾਲ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਬੱਸ ਸਟੈਂਡ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਬਟਾਲਾ : ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਤੇ ਆਰ.ਐਮ.ਪੀ.ਆਈ. ਦੀ ਅਗਵਾਈ ‘ਚ ਪੈਟਰੋਲੀਅਮ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੇ ਭਾਰਤੀ ਮੁਦਰਾ ਦੀ ਡਿੱਗ ਰਹੀ ਕੀਮਤ ਦੇ ਵਿਰੋਧ ‘ਚ ਰੋਸ ਮਾਰਚ ਕਰਨ ਉਪਰੰਤ ਸਥਾਨਕ ਗਾਂਧੀ ਚੌਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੈਲੀ ਦੀ ਪ੍ਰਧਾਨਗੀ ਮਨਜੀਤ ਰਾਜ ਬਟਾਲਾ, ਜਗੀਰ ਸਿੰਘ, ਜਰਨੈਲ ਸਿੰਘ ਤੇ ਅਮਰਜੀਤ ਰਿਖੀਆ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਕਾਮਰੇਡ ਰਣਬੀਰ ਸਿੰਘ ਵਿਰਕ, ਸਮਸ਼ੇਰ ਸਿੰਘ ਨਵਾਂ ਪਿੰਡ ਤੇ ਡਾ: ਅਨੂਪ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਝੂਠ ਬੋਲਣ ਤੇ ਸ਼ੋਸ਼ੇਬਾਜ਼ੀ ਵਿਚ ਪਿਛਲੇ 71 ਸਾਲਾਂ ਦੇ ਰਿਕਾਰਡ ਤੋੜੇ ਹਨ। ਇਸ ਸਰਕਾਰ ਦੇ 4 ਸਾਲਾਂ ਦੇ ਰਾਜ ‘ਚ ਪੈਟਰੋਲੀਅਮ ਵਸਤਾਂ ਦੀ ਕੀਮਤਾਂ ‘ਚ ਰਿਕਾਰਡ ਤੋੜ੍ਹ ਵਾਧਾ ਹੋਇਆ ਹੈ ਤੇ ਮਹਿੰਗਾਈ ਜਨਤਾ ਦਾ ਕਚੂੰਮਰ ਕੱਢ ਰਹੀ ਹੈ। ਆਗੂਆਂ ਨੇ ਕਿਹਾ ਕਿ ਗੁਆਂਢੀ ਰਾਜਾਂ ਤੇ ਦੇਸ਼ਾਂ ‘ਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ‘ਚ ਵੱਡਾ ਫ਼ਰਕ ਹੈ ਤੇ ਸਰਕਾਰ ਟੈਕਸ ਵੱਧ ਇਕੱਠਾ ਕਰਕੇ ਖ਼ਜਾਨਾ ਭਰ ਰਹੀ ਹੈ। ਇਸ ਮੌਕੇ ਮਾਨਾ ਮਸੀਹ ਬਾਲੇਵਾਲ, ਗੁਰਨਾਮ ਸਿੰਘ ਬੋਲੀ ਇੰਦਰਜੀਤ, ਅਸ਼ਵਨੀ ਕੁਮਾਰ, ਸੁਲੱਖਣ ਮਸੀਹ, ਮਦਨ ਲਾਲ, ਅਵਤਾਰ ਸਿੰਘ ਕਿਰਤੀ,ਦਿਆ ਰਾਮ, ਦਲਬੀਰ ਭੱਲਾ, ਕੁਲਦੀਪ ਤੇਜਾ ਕਲਾਂ, ਕਪਤਾਨ ਸਿੰਘ ਆਦਿ ਹਾਜ਼ਰ ਸਨ।

ਮੁਕਤਸਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ ‘ਤੇ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਮੁਕਤਸਰ ਸ਼ਹਿਰ ‘ਚ ਰੈਲੀ ਕੱਢੀ ਅਤੇ ਪੁਤਲਾ ਫ਼ੂਕਿਆ ਗਿਆ। ਆਰ. ਐੱਮ. ਪੀ. ਆਈ. ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ, ਵਿੱਤ ਸਕੱਤਰ ਜਸਵਿੰਦਰ ਸਿੰਘ ਸੰਗੂਧੌਣ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਕਾਕੂ, ਤਾਰਾ ਸਿੰਘ, ਚੜ੍ਹਤ ਸਿੰਘ ਬਧਾਈ ਨੇ ਵੀ ਵਿਚਾਰ ਰੱਖੇ।

 

 

ਮਨੁੱਖੀ ਅਧਿਕਾਰ ਕਾਰਕੁੰਨ ਤੇ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਵਿਰੁੱਧ ਰੋਸ ਮੁਜ਼ਾਹਰਾ
ਮਨੁੱਖੀ ਹੱਕਾਂ ਬਾਰੇ ਪੰਜ ਕਾਰਕੁਨਾਂ ਐਡਵੋਕੇਟ ਸੁਧਾ ਭਾਰਦਵਾਜ, ਗੌਤਮ ਨਵਲੱਖਾ, ਪ੍ਰੋ. ਵਰਵਰਾ ਰਾਓ, ਅਰੁਣ ਫਰੇਰਾ ਤੇ ਵਰਨੋਨ ਗੋਂਜ਼ਾਲਵਿਸ ਦੀ ਰਿਹਾਈ ਲਈ ਪੰਜਾਬ ਦੀਆਂ 40 ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦੇ ਮੁਹਾਲੀ ਦੀਆਂ ਸੜਕਾਂ ‘ਤੇ ਉਤਰ ਆਏ 13 ਸਿਤੰਬਰ ਨੂੰ ਬੁੱਧੀਜੀਵੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਨੇ ਇੱਥੋਂ ਦੇ ਫੇਜ਼-8 ਸਥਿਤ ਦਸਹਿਰਾ ਗਰਾਊਂਡ ਵਿੱਚ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਡਾ. ਸਤਨਾਮ ਸਿੰਘ ਅਜਨਾਲਾ, ਗੁਰਨਾਮ ਸਿੰਘ ਦਾਊਦ, ਸਤੀਸ਼ ਰਾਣਾ, ਸੁਖਵਿੰਦਰ ਸਿੰਘ ਚਾਹਲ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਟਾਂਡਾ, ਲਛਮਣ ਸਿੰਘ ਸੇਵੇਵਾਲਾ, ਹਰਜੀਤ ਸਿੰਘ ਜੌਹਲ, ਪ੍ਰਮੋਦ ਕੁਮਾਰ, ਸੁਰਿੰਦਰ ਕੌਰ, ਰਾਜਿੰਦਰ ਸਿੰਘ, ਹਰਜੀਤ ਸਿੰਘ ਝੀਤਾ, ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜਗਿੱਲ, ਰਘੂਨਾਥ ਸਿੰਘ, ਗੁਰਨਾਮ ਸਿੰਘ ਭੀਖੀ, ਪ੍ਰੋ. ਜਗਮੋਹਨ ਸਿੰਘ, ਮਾਨਵ, ਰੇਸ਼ਮ ਸਿੰਘ ਮਿੱਡਾ, ਬਲਦੇਵ ਸਿੰਘ ਜ਼ੀਰਾ, ਅਮੋਲਕ ਸਿੰਘ, ਊਸ਼ਾ ਰਾਣੀ, ਹੁਸ਼ਿਆਰ ਸਿੰਘ, ਅਸ਼ਵਨੀ ਕੁਮਾਰ, ਰਮਿੰਦਰ ਪਟਿਆਲਾ, ਜਤਿੰਦਰ ਛੀਨਾ, ਮਲਾਗਰ ਸਿੰਘ, ਰਸ਼ਪਿੰਦਰ ਜਿੰਮੀ, ਜੁਗਰਾਜ ਟੱਲੇਵਾਲ, ਕਿਸ਼ਨ ਸਿੰਘ, ਦਵਿੰਦਰ ਸਿੰਘ ਪੂਨੀਆ, ਹੁਸ਼ਿਆਰ ਸਿੰਘ, ਅਸ਼ਵਨੀ ਕੁਮਾਰ ਘੁੱਦਾ, ਯਸ਼ਪਾਲ ਤੇ ਹਰਨੇਕ ਸਿੰਘ ਮਾਵੀ ਨੇ ਸਾਂਝੇ ਰੂਪ ਵਿਚ ਕਿਹਾ ਕਿ ਦੇਸ਼ ਦੇ ਜਮਹੂਰੀਅਤ ਪਸੰਦ ਲੋਕ ਫਾਸ਼ੀਵਾਦੀ ਹੁਕਮਰਾਨਾਂ ਨੂੰ ਜਮਹੂਰੀ ਬੁੱਧੀਜੀਵੀਆਂ ਅਤੇ ਕਾਰਕੁਨਾਂ ਨੂੰ ਬੇਬੁਨਿਆਦ ਦੋਸ਼ ਲਾ ਕੇ ਜੇਲ੍ਹਾਂ ਵਿੱਚ ਸਾੜਨ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਜਮਹੂਰੀ ਹੱਕਾਂ ਦਾ ਘਾਣ ਰੋਕਣ ਲਈ ਲੋਕ ਸੰਘਰਸ਼ਾਂ ਨੂੰ ਤੇਜ਼ ਕਰਕੇ ਪਿੰਡ ਪੱਧਰ ‘ਤੇ ਲੋਕ ਲਹਿਰ ਪੈਦਾ ਕੀਤੀ ਜਾਵੇਗੀ। ਸ਼ਹੀਦ ਜਤਿੰਦਰਨਾਥ ਦਾਸ, ਜਿਨ੍ਹਾਂ ਨੇ ਬਰਤਾਨਵੀ ਜੇਲ੍ਹ ਪ੍ਰਬੰਧ ਵਿਰੁੱਧ 63 ਦਿਨ ਲੰਮੀ ਭੁੱਖ ਹੜਤਾਲ ਕਰਕੇ ਸਿਆਸੀ ਕੈਦੀਆਂ ਦੇ ਹੱਕਾਂ ਲਈ ਸ਼ਹਾਦਤ ਦਿੱਤੀ ਸੀ, ਦੇ ਸ਼ਹਾਦਤ ਦਿਵਸ ‘ਤੇ ਕੀਤੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ‘ਸਭ ਕਾ ਸਾਥ, ਸਭ ਕਾ ਵਿਕਾਸ’ ਦੇ ਨਾਅਰੇ ਨਾਲ ਸੱਤਾ ਵਿੱਚ ਆਈ ਭਾਜਪਾ ਵੱਲੋਂ ਫਾਸ਼ੀਵਾਦੀ ਤਰੀਕੇ ਨਾਲ ਆਪਣੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਅਤੇ ਹਿੰਦੂਤਵ ਦਾ ਫਿਰਕੂ ਏਜੰਡਾ ਦੇਸ਼ ਦੇ ਲੋਕਾਂ ਉੱਤੇ ਜਬਰੀ ਥੋਪਣ ਵਿਰੁੱਧ ਦੱਬੇ-ਕੁਚਲੇ ਤੇ ਕਿਰਤੀ ਲੋਕ ਸੰਘਰਸ਼ ਦੇ ਰਾਹ ਪੈ ਗਏ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਦਾਭੋਲਕਰ ਤੇ ਗੌਰੀ ਲੰਕੇਸ਼ ਸਮੇਤ ਉੱਘੇ ਵਿਦਵਾਨਾਂ ਅਤੇ ਪੱਤਰਕਾਰਾਂ ਦੀ ਹੱਤਿਆਵਾਂ ਦੇ ਮਾਮਲਿਆਂ ਵਿੱਚ ਆਰਐੱਸਐੱਸ ਦੀ ਸਨਾਤਨ ਸੰਸਥਾ ਦਾ ਹੱਥ ਸਪੱਸ਼ਟ ਸਾਹਮਣੇ ਆਉਣ ਨਾਲ ਖ਼ਤਰਨਾਕ ਹਿੰਦੂਤਵੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਲੋਕਾਂ ਦੇ ਵਿਆਪਕ ਗੁੱਸੇ ਅਤੇ ਰੋਹ ਨੂੰ ਲੀਹੋਂ ਲਾਹੁਣ, ਅਸਲ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਅਸੁਰੱਖਿਆ ਪੈਦਾ ਕੀਤੀ ਜਾ ਰਹੀ ਹੈ।

ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ
ਬਠਿੰਡਾ : ਪੂੰਜੀਵਾਦ ਸੰਸਾਰ ਭਰ ਵਿਚ ਇਕ ਗੰਭੀਰ ਸੰਕਟ ‘ਚੋਂ ਗੁਜ਼ਰ ਰਿਹਾ ਹੈ ਤੇ ਇਸ ਸੰਕਟ ਨੇ ਮਾਰਕਸਵਾਦ ਦੀ ਪ੍ਰਸੰਗਿਕਤਾ ਇਕ ਵਾਰ ਮੁੜ ਜਾਹਰ ਕਰ ਦਿੱਤੀ ਹੈ। ਇਹ ਗੱਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਕਿਰਤੀ ਲੋਕਾਂ ਦੇ ਮਸੀਹਾ ਮਹਾਨ ਚਿੰਤਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਅਤੇ ਉਨ੍ਹਾ ਦੀ ਮਹਾਨ ਕਿਰਤ ‘ਸਰਮਾਇਆ’ ਦੀ ਪ੍ਰਕਾਸ਼ਨਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਇਕ ਸੈਮੀਨਾਰ ‘ਚ ਆਪਣਾ ਕੁੰਜੀਵਤ ਭਾਸ਼ਨ ਦਿੰਦਿਆਂ ਕਹੀ। ਮਾਰਕਸਵਾਦੀ ਵਿਚਾਰਧਾਰਾ ਤੋਂ ਸੇਧ ਲੈ ਕੇ ਆਪਣਾ ਸਮੁੱਚਾ ਜੀਵਨ ਹਰ ਕਿਸਮ ਦੀ ਨਾਬਰਾਬਰੀ ਤੇ ਬੇਇਨਸਾਫੀ ਦਾ ਖ਼ਾਤਮਾ ਕਰਨ ਵੱਲ ਸੇਧਤ  ਲਹਿਰ ਦੇ ਲੇਖੇ ਲਾਉਣ ਵਾਲੇ ਸਾਥੀਆਂ ਦੀ ਯਾਦ ‘ਚ ਕਰਵਾਏ ਗਏ ਇਸ ਸੈਮੀਨਾਰ ਦੀ ਪ੍ਰਧਾਨਗੀ ਸਰਵਸਾਥੀ ਮਿੱਠੂ ਸਿੰਘ ਘੁੱਦਾ, ਛੱਜੂ ਰਾਮ ਰਿਸ਼ੀ, ਸੰਪੂਰਨ ਸਿੰਘ, ਪ੍ਰਕਾਸ਼ ਸਿੰਘ ਪਾਸ਼ਾ ‘ਤੇ ਅਧਾਰਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ।
ਆਪਣੇ ਭਾਸ਼ਨ ਵਿਚ ਕਾਮਰੇਡ ਪਾਸਲਾ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਾਰਲ ਮਾਰਕਸ ਦਾ ਸਿਧਾਂਤ ਕੇਵਲ ਯੂਰਪ ਤੱਕ ਹੀ ਸੀਮਤ ਨਹੀਂ, ਇਹ ਸਾਰੀ ਦੁਨੀਆਂ ਵਿਚ ਲਾਗੂ ਹੁੰਦਾ ਹੈ। ਮਾਰਕਸ ਹੀ ਅਜਿਹਾ ਇਕੋ ਇਕ ਫਿਲਾਸਫਰ ਹੋਇਆ ਹੈ ਜਿਸ ਨੇ ਦੁਨੀਆਂ ਨੂੰ ਬਦਲਣ ਵਾਲਾ ਸਿਧਾਂਤ ਦਿੱਤਾ। ਉਨ੍ਹਾ ਕਿਹਾ ਕਿ ਮਾਰਕਸ ਨੇ ਇਹ ਕਿਹਾ ਸੀ ਕਿ ਪੂੰਜੀਵਾਦ ਆਪਣੇ ਜਨਮ ਵੇਲੇ ਤੋਂ ਹੀ ਸੰਕਟ ਆਪਣੇ ਨਾਲ ਲੈ ਕੇ ਜੰਮਦਾ ਹੈ, ਉਨ੍ਹਾ ਦੀ ਇਹ ਗੱਲ ਵਾਰ ਵਾਰ ਸਹੀ ਸਾਬਤ ਹੋ ਰਹੀ ਹੈ। ਇਹੀ ਕਾਰਨ ਹੈ ਕਿ ਭਾਰਤ ਦਾ ਪੂੰਜੀਵਾਦੀ ਪ੍ਰਬੰਧ ਵੀ ਇਸ ਸਮੇਂ ਬਾਕੀ ਦੁਨੀਆਂ ਵਾਂਗ ਸੰਕਟ ‘ਚੋਂ ਲੰਘ ਰਿਹਾ ਹੈ।
ਸਾਥੀ ਪਾਸਲਾ ਨੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਵਾਈ ਕਿ ਬਹੁਤ ਹੀ ਦੁਖਦਾਈ ਪਹਿਲੂ ਇਹ ਹੈ ਕਿ ਪੂੰਜੀਵਾਦ ਨੇ ਆਪਣਾ ਅਗਾਂਹਵਧੂ ਰੋਲ ਤਿਆਗ ਕੇ ਪਿਛਾਂਹ ਖਿੱਚੂ ਰੋਲ ਅਪਣਾ ਲਿਆ ਹੈ। ਜਿੱਥੇ ਇਕ ਪਾਸੇ ਪੂੰਜੀਵਾਦੀ ਵਿਕਾਸ ‘ਚ ਤੇਜ਼ੀ ਆਈ ਹੈ, ਜਿਸਦੀ ਮਿਸਾਲ ਸੂਚਨਾ ਤਕਨਾਲੋਜੀ ਹੈ, ਉਥੇ ਦੂਸਰੇ ਪਾਸੇ ਪੂੰਜੀਵਾਦ ਨੇ ਸੱਤਾ ‘ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਫਿਰਕੂ-ਫਾਸ਼ੀਵਾਦ ਦਾ ਰਾਹ ਚੁਣ ਲਿਆ ਹੈ ਜਿਸਦਾ ਪ੍ਰਗਟਾਵਾ ਪਿਛਲੇ ਦਿਨੀਂ 5 ਖੱਬੇਪੱਖੀ ਬੁੱਧੀਜੀਵੀਆਂ ਦੀਆਂ ਗ੍ਰਿਫਤਾਰੀਆਂ ਤੋਂ ਹੋਇਆ ਹੈ ਤੇ ਇਹ ਹਮਲਾ ਆਉਣ ਵਾਲੇ ਦਿਨਾਂ ਦੀ ਇਕ ਝਲਕ ਮਾਤਰ ਹੈ। ਇਹ ਪੂੰਜੀਵਾਦ ਦਾ ਪਿਛਾਖੜੀ ਚਿਹਰਾ ਹੀ ਹੈ ਕਿ ਭਾਰਤ ਵਿਚ ਮੋਦੀ ਦਾ ਚਿਹਰਾ ਲਾ ਕੇ ਸੱਤਾ ਵਿਚ ਆਈ ਆਰ.ਐਸ.ਐਸ. ਦੇ ਰਾਜ ਵਿਚ ਵਿਸ਼ਾਲ ਕਿਰਤੀ ਵਰਗ ‘ਤੇ ਹਮਲਿਆਂ ਦੇ ਨਾਲ ਨਾਲ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਹਮਲੇ ਦਿਨੋ ਦਿਨ ਵੱਧ ਰਹੇ ਹਨ। ਜਮਹੂਰੀ ਹੱਕਾਂ ਨੂੰ ਕੋਈ ਨਾ ਕੋਈ ਬਹਾਨਾ ਬਦਾ ਕੇ ਕੁਚਲਿਆ ਜਾ ਰਿਹਾ ਹੈ। ਜੇ ਇਹਨਾਂ ਹਮਲਿਆਂ ਦਾ ਟਾਕਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨ ਬਹੁਤ ਹੀ ਭਿਆਨਕ ਹੋਣਗੇ। ਇਸ ਫਿਰਕੂ-ਫਾਸ਼ੀਵਾਦੀ ਹਮਲੇ ਦਾ ਟਾਕਰਾ ਕਰਨ ਲਈ ਖੱਬੀ ਤੇ ਜਮਹੂਰੀ ਲਹਿਰ ਸਿਰ ਅਹਿਮ ਜ਼ੁੰਮੇਵਾਰੀ ਹੈ ਤੇ ਇਸ ਜੁੰਮੇਵਾਰੀ ਨੂੰ ਸਾਰੀਆਂ ਖੱਬੀਆਂ ਧਿਰਾਂ ਨੂੰ ਆਪੋ-ਆਪਣੇ ਵਿਚਾਰਧਾਰਕ ਮਤਭੇਦਾਂ ਦੇ ਹੁੰਦਿਆਂ ਹੋਇਆਂ ਵੀ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇੇ ਅਧਾਰ ‘ਤੇ ਇਕ ਸਾਂਝੇ ਮੰਚ ‘ਤੇ ਆਉਣਾ ਹੋਵੇਗਾ।
ਸੈਮੀਨਾਰ ਦੇ ਆਰੰਭ ਵਿਚ ਆਰ.ਐਮ.ਪੀ.ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ ਨੇ ਵਿਛੜੇ ਆਗੂਆਂ  ਸਰਵ ਸਾਥੀ ਗੁਰਚਰਨ ਸਿੰਘ ਰੰਧਾਵਾ, ਸੁਰਜੀਤ ਗਿੱਲ, ਅਜੀਤ ਸਿੰਘ ਥਾਂਦੇਵਾਲਾ, ਬਿੱਕਰ ਸਿੰਘ ਹਰਰਾਇਪੁਰ, ਪੂਰਨ ਸਿੰਘ ਭੋਖੜਾ, ਹਰਨਾਮ ਸਿੰਘ ਕਿਰਤੀ, ਗੁਰਦਿਆਲ ਸਿੰਘ ਬਾਜਕ, ਗੁਰਮੇਲ ਸਿੰਘ ਬਾਜਕ, ਮਿੱਡਾ ਸਿੰਘ ਤਲਵੰਡੀ, ਕਰਤਾਰ ਸਿੰਘ ਮਹੰਤ, ਕੁਲਦੀਪ ਸਿੰਘ ਵਿਰਕ ਕਲਾਂ, ਤਾਰਾ ਸਿੰਘ, ਮੇਜਰ ਸਿੰਘ ਮਲਕਾਣਾ, ਰਾਜ ਕੁਮਾਰ, ਮੰਗਾ ਸਿੰਘ, ਹਰਬੰਸ ਸਿੰਘ ਦੂਲੋਵਾਲ, ਮੇਵਾ ਸਿੰਘ ਘੁੱਦਾ, ਪਰਮਜੀਤ ਸਿੰਘ, ਬੁਲਾਢੇ ਵਾਲਾ ਦੇ ਕਮਿਊਨਿਸਟ ਲਹਿਰ ਲੇਖੇ ਲਾਏ ਸ਼ਾਨਾਮੱਤੇ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਮੰਚ ਸੰਚਾਲਨ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਵਲੋਂ ਨਿਭਾਈ ਗਈ। ਇਸ ਸੈਮੀਨਾਰ ‘ਚ ਸਮਾਜ ਦੇ ਸਾਰੇ ਵਰਗਾਂ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਮੰਚ ‘ਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਵੀ ਮੌਜੂਦ ਸਨ। ਮੰਚ ਤੋਂ ਸਾਥੀ ਪਾਸਲਾ ਦੀ ਅਪੀਲ ‘ਤੇ ਕੇਰਲਾ ਦੇ ਹੜ ਪੀੜਤਾਂ ਦੀ ਇਮਦਾਦ ਲਈ 9700 ਰੁਪਏ ਇਕੱਤਰ ਹੋਏ।

ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਰੋਸ ਮਾਰਚ
ਕਸਬਾ ਘੁਮਾਣ ਵਿਖੇ ਦਿਹਾਤੀ ਮਜ਼ਦੂਰ ਸਭਾ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਅੱਡਾ ਚਾਕ ਘੁਮਾਣ ਤੋਂ ਥਾਣਾ ਘੁਮਾਣ ਤੱਕ ਰੋਸ ਮਾਰਚ ਕੱਢਿਆ ਤੇ ਥਾਣਾ ਘੁਮਾਣ ਦੇ ਬਾਹਰ ਕਰੀਬ 2 ਘੰਟੇ ਪ੍ਰਦਰਸ਼ਨ ਕੀਤਾ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਅਮਰੀਕ ਸਿੰਘ ਦਾਊਦ ਤੇ ਗੁਰਦਿਆਲ ਸਿੰਘ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਪਿੰਡ ਕੋਟਲੀ ਲੇਹਲ ਦੀ ਬਲਵਿੰਦਰ ਕੌਰ ਆਪਣੀ ਕੰਧ ਢਾਉਣ ਦੇ ਸਬੰਧ ‘ਚ ਪਿੰਡ ਦੀ ਇਕ ਔਰਤ ਦੇ ਖ਼ਿਲਾਫ਼ ਦਰਖਾਸਤ ਦੇਣ ਲਈ ਘੁਮਾਣ ਥਾਣੇ ਪੁੱਜੀ ਸੀ, ਬਲਵਿੰਦਰ ਕੌਰ ਨੇ ਜਦ ਦਰਖਾਸਤ ਦਿੱਤੀ ਤਾਂ ਕੁਝ ਪੁਲਿਸ ਮੁਲਾਜ਼ਮਾਂ ਨੇ ਉਸ ਪਾਸੋਂ 1500 ਰੁਪਏ ਲਏ ਤੇ ਥਾਣਾ ਮੁਖੀ ਵਲੋਂ ਸੁਣਵਾਈ ਕਰਨ ਦੀ ਬਜਾਏ ਲੰਮਾ ਸਮਾਂ ਬਿਨ੍ਹਾਂ ਵਜਾ ਬਿਠਾ ਕੇ ਰੱਖਣ ਤੇ ਜਲੀਲ ਕਰਨ ਤੇ ਪੈਸੇ ਲੈਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਲੰਮੇ ਧਰਨੇ ਤੋਂ ਬਾਅਦ ਐਸ.ਐਚ.ਓ. ਲਲਿਤ ਕੁਮਾਰ ਵਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਕਾਰਵਾਈ ਕਰਨ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਸਮਾਪਤ ਹੋਇਆ। ਇਸ ਮੌਕੇ ਲਖਵਿੰਦਰ ਸਿੰਘ ਖਾਸ਼ੀ, ਜਸੰਵਤ ਸਿੰਘ ਬਾਬਾ ਬਕਾਲਾ, ਕਰਮ ਸਿੰਘ ਵਰਸਾਲ ਚੱਕ, ਹਰਦੀਪ ਸਿੰਘ ਪੰਡੋਰੀ, ਕਾਮਰੇਡ ਮੰਗਲ ਸਿੰਘ ਮੰਡ, ਸਵਿੰਦਰ ਸਿੰਘ ਬੁੱਟਰ, ਹਰਦੇਵ ਸਿੰਘ ਭੱਟੀ ਹਾਜ਼ਰ ਸਨ।

ਜਨਵਾਦੀ ਇਸਤਰੀ ਸਭਾ ਵਲੋਂ ਚੋਣਾਂ ‘ਚ ਨਸ਼ੇ ਵੰਡਣ ਵਿਰੁੱਧ ਸੰਘਰਸ਼
ਜੋਧਾਂ :  ਜਨਵਾਦੀ ਇਸਤਰੀ ਸਭਾ ਜਿਲਾ ਲੁਧਿਆਣਾ ਵੱਲੋਂ ਚੋਣਾਂ ‘ਚ ਨਸ਼ੇ, ਧੰਨ ਤੇ ਹੋਰ ਕਈ ਤਰ੍ਹਾਂ ਲਾਲਚ ਦੇਣ ਵਾਲਿਆਂ ਖਿਲਾਫ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਲਾ ਲੁਧਿਆਣਾ ਦੀਆਂ ਇਸਤਰੀ ਸਭਾ ਦੀਆਂ ਆਗੂਆਂ ਦੀ ਇਕ ਅਹਿਮ ਮੀਟਿੰਗ ਇਸਤਰੀ ਸਭਾ ਯੂਨਿਟ ਜੋਧਾਂ ਦੀ ਪ੍ਰਧਾਨ ਸੁ ਖਵਿੰਦਰ ਕੌਰ ਸੁੱਖੀ ਦੇ ਗ੍ਰਹਿ ਵਿਖੇ ਸਭਾ ਦੀ ਸੀਨੀਅਰ ਆਗੂ ਪਰਮਜੀਤ ਕੌਰ ਜੋਧਾਂ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਹੋਈ । ਇਸ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਜਨਵਾਦੀ ਇਸਤਰੀ ਸਭਾ ਵੱਲੋਂ ਜਿਥੇ ਔਰਤਾਂ ਦੇ ਹੋਰ ਭਖਵੇਂ ਮਸਲਿਆਂ ਤੇ ਸੰਘਰਸ਼ ਕੀਤਾ ਜਾਵੇਗਾ ਉਥੇ ਨਾਲ ਹੀ ਪੰਜਾਬ ‘ਚ ਕਿਸੇ ਵੀ ਚੋਣਾਂ ਦੌਰਾਨ ਉਮੀਦਵਾਰ ਵੱਲੋਂ ਜੇਕਰ ਧੰਨ, ਨਸ਼ੇ ਤੇ ਹੋਰ ਕਿਸਮ ਵੋਟਰਾਂ ਨੂੰ ਭਰਮਾਉਣ ਲਈ ਲਾਲਚ ਦਿੱਤੇ ਗਏ ਤਾਂ ਉਨ੍ਹਾਂ ਜਨਵਾਦੀ ਇਸਤਰੀ ਸਭਾ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਨਵਾਦੀ ਇਸਤਰੀ ਸਭਾ ਵੱਲੋਂ ਉਮੀਦਵਾਰ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਪ੍ਰਹੇਜ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਨੂੰ ਪਰਮਜੀਤ ਕੌਰ ਗਰੇਵਾਲ (ਪਰਮ ਜੋਧਾਂ) ਸੀਨੀ. ਆਗੂ, ਜਿਲਾ ਲੁਧਿਆਣਾ ਦੀ ਕਨਵੀਨਰ ਗੁਰਿੰਦਰ ਕੌਰ ਗਰੇਵਾਲ, ਰਾਜਵੀਰ ਕੌਰ ਪ੍ਰਧਾਨ ਲਤਾਲਾ, ਬਲਜਿੰਦਰ ਕੌਰ ਦੋਲੋਂ ਮੀਤ ਪ੍ਰਧਾਨ, ਕਮਲਜੀਤ ਕੌਰ ਜਨ. ਸਕੱਤਰ ਮਨਸੂਰਾਂ, ਕ੍ਰਿਸ਼ਮਾ ਦੇਵੀ ਜੁਆਇੰਟ ਸਕੱਤਰ ਮਨਸੂਰਾਂ, ਮਨਜੀਤ ਕੌਰ, ਕਿਰਨਜੀਤ ਕੌਰ, ਹਰਪ੍ਰੀਤ ਕੌਰ, ਮਹਿੰਦਰ ਪਾਲ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

 

नौजवानों द्वारा नशों के विरुद्ध फतेहाबाद में 5 दिवसीय धरना
शहीद भगत सिंह नौजवान सभा पंजाब-हरियाणा तथा हरियाणा छात्र यूनियन द्वारा, फतेहाबाद जिला मुख्यालय के समक्ष, 10 से 14 सितंबर तक निरंतर धरना दिया गया एवं अंतिम दिन, 14 सितंबर को शहर में जुझारू प्रदर्शन आयोजित किया। दोनों संगठनों की फतेहाबाद जिला समितियों के आह्वान पर हुए पांच दिवसीय धरना एवं रोष प्रदर्शन में भारी संख्या में युवाओं एवं छात्र-छात्राओं ने भाग लिया।
प्रदर्शनकारी युवा नशा कारोबार एवं बढ़ते अपराधों, विशेष कर महिलाओं एवं बच्चियों के विरुद्ध प्रतिदिन बढ़ रहे जघन्य यौन अपराधों पर सख्ती से रोक लगाने की मांग कर रहे थे। उन्होंने इस विषय में खट्टर सरकार द्वारा की जा रही लीपा-पोची एवं नौटंकी का पर्दाफाश करने वाले बैनर तथा तख्तियां हाथों में उठाई हुई थी। संघर्षरत युवा मांग कर रहे थे कि नशा तस्करों, राजनीतिकों एवं भ्रष्ट अधिकारियों के नापाक गठजोड़़ को समाप्त किये बिना तथा बेरोजगार युवाओं को रोजगार दिये बगैर नशा कारोबार के खात्में का स्वप्न भी नहीं लिया जा सकता। उन्होंने कहा कि यह सर्वविदित तथ्य है कि राज्य की भाजपा सरकार का इन अवांछित तत्वों को पूरा पूरा सरंक्षण प्राप्त है। युवाओं ने कहा कि अपराधी गिरोहों को भी राज्य सरकार का वृहदहस्त हासिल है।
प्रर्दशनकारियों ने राज्य के सभी न्यायप्रिय, प्रगतीशील एवं संघर्षशील लोगों का आह्ववान किया कि वे राज्य के भविष्य को सुधारने हेतु संघर्षों में उतरें। युवा नेताओं ने ऐलान किया कि इन अभिशापों के विरुद्ध राज्य स्तरीय संयुक्त आंदोलन निर्मित करने के भरसर प्रयत्न किये जाएंगे।
इस पांच दिवसीय रोष एक्शन का नेतृत्व मनदीप सिंह रतिया, परमिंद्र अलीका, चमनप्रीत सिंह, गुरदास सिधाणी, सुनील झलणीया, रामदेव झबणीया, काला रतिया, निर्भय, परमजीत लाली, मनजीत अलीका, गुरसेवक हड़ौली, अमृतपाल हड़ौली, काला पिलछीयां ने किया।

कन्या विद्यालय के निर्माण को लेकर भाजपा अध्यक्ष के समक्ष विरोध प्रदर्शन
विगत दिनों टोहाणा से विधायक भाजपा के प्रदेश अध्यक्ष सुभाष बराला को जाखल मंडी में छात्रों तथा अभिभावकों के तीव्र रोष का सामना करना पड़ा। श्री बराला यहां पांच करोड़ की लागत से बनने वाले कम्यूनिटी सैंटर का शिलान्यास करने आये थे। इस रोष प्रदर्शन की अगुआई स्कूल बचाओ संघर्ष समिति, शहीद भगत सिंह नौजवान सभा तथा जन चेतना मंच के पदाधिकारी व कार्यकर्ता कर रहे थे। प्रदर्शनकारी मांग कर रहे थे कि कम्यूनिटी हाल की बजाय छात्रों के लिए स्कूल का निर्माण किया जाए। ज्ञात हो कि मंडी में पहले लड़कियों व लडक़ों के लिए अलग-अलग स्कूल थे। कुछ समय पहले लड़कियों के स्कूल को खत्म कर एक ही स्कूल बना दिया गया था। उस समय विरोध करने पर नया विद्यालय निर्मित करने का आश्वासन दिया गया था। किन्तु सरकार एवं विभाग ने बाद में इस ओर कोई ध्यान नहीं दिया। रुष्ट लोगों ने श्री बराला के आगमन पर उपरोक्त रोष प्रर्दशन किया। प्रर्दशनकारियों की बात सुुनने व समस्या का समाधान करने के स्थान पर जब पुलिस प्रशासन ने, विधायक की शह पर लोगों पर बल प्रयोग करना चाहा तो लोगों का गुस्सा और बढ़ गया। इस उपरांत लोगों ने मंच पर कब्जा करते हुए काले झंडे दिखाये तथा प्रदेश सरकार के विरुद्ध जमकर नारेबाजी की।
अंतत : प्रशासन ने नेतृत्व को बातचीत के लिए बुलाया एवं आपसी सहमति बनने के बाद ऐलान किया कि जब तक कन्याओं के लिए अलग से स्कूल नहीं बनेगा तब तक कम्यूनिटी सैंटर के निर्माण के लिए एक ईंट भी नहीं लगाई जायेगी। इस तरह इस न्यायोचित संघर्ष की जीत हुई।
संघर्ष की अगुआई मनदीप रतिया, परमजीत लाली, निर्भय सिंह, बृजपाल आदीवाल, कुलविंद्र कौर, सिमरण व अनू ने की।

 

 

ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ
ਸੁਲਤਾਨਪੁਰ ਲੋਧੀ : ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਤੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਕੇਂਦਰ ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਟਰੇਡ ਯੂਨੀਅਨ ਆਗੂ ਸਾਥੀ ਮੰਗਤ ਰਾਮ ਪਾਸਲਾ, ਯੂਨੀਅਨ ਦੇ ਸੂਬਾ ਪ੍ਰਧਾਨ ਗੰਗਾ ਪ੍ਰਸ਼ਾਦ, ਮਾਸਟਰ ਸੁਭਾਸ਼ ਸ਼ਰਮਾ ਤੇ ਹਰਿੰਦਰ ਸਿੰਘ, ਗੁਰਮੇਜ ਸਿੰਘ ਤੇ ਸਰਵਨ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਹਿੰਗਾਈ ਨੂੰ ਆਸਮਾਨ ਚੜ੍ਹਾ ਕੇ ਆਮ ਲੋਕਾਂ ਦਾ ਜਿਊਣਾ ਔਖਾ ਕਰ ਦਿੱਤਾ ਹੈ। ਜਸਵੀਰ ਕੌਰ, ਜਗੀਰੋ, ਹਰਜਿੰਦਰ, ਸੀਤਾ ਰਾਣੀ, ਪਾਲ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਗਗਨਪ੍ਰੀਤ ਕੌਰ, ਸੁਖਵਿੰਦਰ ਕੌਰ, ਰਾਣੋ ਇੰਦਰਪੁਰ, ਇਕਬਾਲ ਮੁਹੰਮਦ, ਜਗੀਰ ਸਿੰਘ, ਸੱਜਣ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਪਾਖਰ ਸਿੰਘ, ਗੁਰਵਿੰਦਰਜੀਤ ਸਿੰਘ, ਕਸ਼ਮੀਰ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਰਜਨੀ, ਨੀਲਮ ਆਦਿ ਹਾਜ਼ਰ ਸਨ। ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।

 

 

ਪਿੰਡ ਮੱਖੀ ਕਲਾਂ ਦੇ ਮਜ਼ਦੂਰਾਂ ਦਾ ਰਿਹਾਇਸ਼ੀ ਪਲਾਟਾਂ ਲਈ ਸੰਘਰਸ਼
ਦਿਹਾਤੀ ਮਜਦੂਰ ਸਭਾ ਵੱਲੋ ਪਿੰਡ ਮੱਖੀ ਕਲਾ ਵਿਖੇ ਪਲਾਟਾਂ ਸੰਬਧੀ ਲੱਗਾ ਪੱਕਾ ਮੋਰਚਾ ਚੌਥੇ ਦਿਨ ਵਿੱਚ ਦਾਖਲ ਹੋ ਗਿਆ  ਜਿਸ ਵਿੱਚ ਵੱਡੀ ਗਿਣਤੀ ਵਿਚ ਖੇਤ ਮਜਦੂਰ ਔਰਤਾਂ ਅਤੇ ਮਰਦਾਂ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋ ਰਹੇ ਹਨ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਜਿਲਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਬੋਲਦਿਆਂ ਕਿਹਾ ਕਿ  ਪਿੰਡ ਮੱਖੀ ਕਲਾਂ ਦੇ ਬੇਜਮੀਨੇ ਲੋਕਾਂ ਨੂੰ ਫੌਰੀ ਤੋਰ ਤੇ ਪੰਚਾਇਤ ਜਮੀਨਾਂ ਵਿਚੋਂ 10-10 ਮਰਲੇ ਦੇ ਪਲਾਟ ਅਲਾਟ ਕਰਕੇ ਦਿਤੇ ਜਾਣ ਦਲਿਤਾਂ ਨਾਲ ਜਾਤ-ਪਾਤ ਦੇ ਆਧਾਰ ਤੇ ਕੀਤਾ ਜਾਂਦਾ ਅੱਤਿਆਚਾਰ ਅਤੇ ਹਰ ਤਰ੍ਹਾਂ ਦੇ ਵਿਤਕਰੇ ਬੰਦ ਕੀਤੇ ਜਾਨ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਤਿਖੇ ਜਮੀਨੀ ਸੁਧਾਰ ਕੀਤੇ ਜਾਣ ਅਤੇ ਜਗੀਰਦਾਰਾਂ ਵਲੋਂ ਵਾਧੂ ਦੱਬੀ ਹੋਈ ਜਮੀਨ, ਬੰਜਰ ਤੇ ਸਰਕਾਰੀ ਜਮੀਨ ਸਮੇਤ ਕੱਢਕੇ ਬੇਜਮੀਨੇ ਮਜਦੂਰ ਵਿਚ ਮੁਫਤ ਵੰਡੀ ਜਾਵੇ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਖੇਤੀ ਵਾਸਤੇ ਆਮ ਠੇਕੇ ਦੇ ਤੀਜੇ ਹਿੱਸੇ ਤੇ ਮਜਦੂਰਾਂ ਨੂੰ ਦਿਤੇ ਜਾਣ, ਬੇਘਰੇ ਅਤੇ ਲੋੜਵੰਦ ਲੋਕਾਂ ਨੂੰ 10-10 ਮਰਲੇ ਦੇ ਰਹਾਇਸ਼ੀ   ਪਲਾਟ ਦਿਤੇ ਜਾਣ, ਪਿਛਲੇ ਅਲਾਟ ਹੋਏ ਪਲਾਟਾਂ ਦੇ ਕਬਜੇ ਤਰੁੰਤ ਦਿਵਾਏ ਜਾਣ ਸ਼ਾਮਲਾਟ ਸਰਕਾਰੀ ਪੰਚਾਇਤੀ ਲਾਲ ਲਕੀਰ ਦੇ ਅੰਦਰਲੀ ਅਤੇ ਹੋਰ ਸਾਂਝੀ ਕਾਬਜੀ ਥਾਵਾਂ ਤੇ ਮਜਦੂਰਾਂ ਨੂੰ ਹੱਕ ਦਿਤੇ ਜਾਣ। ਇਸ ਧਰਨੇ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਸ੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਆਲ ਇੰਡੀਆ ਦੇ ਚੈਅਰਮੈਨ ਜਥੇਦਾਰ ਸ: ਜਸਵੰਤ ਸਿੰਘ ਢੋਲਣ ਨੇ ਦਰਜਨਾਂ ਸਾਥੀਆਂ ਸਮੇਤ ਪਹੁੰਚ ਕੇ ਧਰਨੇ ਵਿਚ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

See Also

ਰਿਹਾਇਸ਼ੀ ਪਲਾਟਾਂ ਦੀ ਮੰਗ ਨੂੰ ਲੈ ਕੇ ਵਿਧਾਇਕ ਦਾ ਪੁਤਲਾ ਫੂਕਿਆ
ਖਡੂਰ ਸਾਹਿਬ : ਨੇੜਲੇ ਕਸਬੇ ਵੈਰੋਵਾਲ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਵਰਕਰਾਂ ਨੇ ਇਕੱਠਿਆਂ ਹੋ ਕੇ ਹਲਕਾ ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਸਾੜਿਆ? ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ ਤੇ ਜੋਗਿੰਦਰ ਸਿੰਘ ਖਡੂਰ ਸਾਹਿਬ ਨੇ ਕੀਤੀ? ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਸਰਾਂ ਤਲਵੰਡੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮਜ਼ਦੂਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਹਰ ਇਕ ਮਜ਼ਦੂਰ ਨੂੰ, ਘਰ ਬਣਾਉਣ ਲਈ ਪੰਜ ਮਰਲੇ ਦਾ ਪਲਾਟ ਦਿੱਤਾ ਜਾਵੇਗਾ, ਪਰ ਹੁਣ ਇਹ ਸਰਕਾਰ ਆਪਣੇ ਵਾਅਦੇ ਤੋਂ ਭੱਜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੀ ਮੰਗ ਹੈ ਕਿ ਪਿੰਡ ਵਿਚ ਪਈ 12 ਏਕੜ ਜ਼ਮੀਨ ਜੋ ਕਿ ਸ਼ਾਮਲਾਟ ਅਤੇ ਸਰਕਾਰੀ ਹੈ, ਉਸ ਵਿਚ ਬੇਘਰੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ, ਪਰ ਸਰਕਾਰ ਦਾ ਕੋਈ ਅਧਿਕਾਰੀ ਅਤੇ ਨਾ ਹੀ ਹਲਕਾ ਵਿਧਾਇਕ ਦੀ ਕੋਈ ਸਾਰ ਨਹੀਂ ਲੈ ਰਿਹਾ। ਇਸ ਮੌਕੇ ਡਾ: ਧਨਵੰਤ ਸਿੰਘ, ਬਲਵਿੰਦਰ ਸਿੰਘ ਮਿਸਤਰੀ, ਅਜੈਬ ਸਿੰਘ ਬੋਦੇਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ, ਲੱਖਾ ਸਿੰਘ ਰਾਮਪੁਰ, ਮਨਜੀਤ ਕੌਰ, ਆਦਿ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਾਜ਼ਰ ਸਨ।

ਭੱਠਾ ਮਜ਼ਦੂਰਾਂ ‘ਤੇ ਵਹਿਸ਼ੀਆਨਾ ਤਸ਼ੱਦਦ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸੂਬਾਈ ਸਕੱਤਰੇਤ ਵੱਲੋਂ ਲੰਘੀ 25 ਅਗਸਤ ਨੂੰ,  ਪਿੰਡ ਸੁਖਾਨੰਦ,  ਨੇੜੇ ਭਗਤਾ ਭਾਈ ਕਾ, ਜਿਲ੍ਹਾ ਬਠਿੰਡਾ ਦੇ ਭੱਠਾ ਮਜ਼ਦੂਰਾਂ ਤੇ ਕੀਤੇ ਗਏ ਵਹਿਸ਼ੀਆਨਾ ਪੁਲੀਸ ਤਸ਼ੱਦਦ ਦੀ ਜੋਰਦਾਰ ਨਿਖੇਧੀ ਕੀਤੀ ਗਈ ਹੈ। ਇਹ ਜਾਣਕਾਰੀ ਅਜ ਇਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਮਹੀਪਾਲ ਨੇ ਦਿੱਤੀ।
ਸਕੱਤਰੇਤ ਨੇ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਉਕਤ ਅਣਮਨੁੱਖੀ ਤਸ਼ੱਦਦ ਦੀ ਘਟਨਾ ਨੂੰ ਬੇਪਰਦ ਕਰਦੀ ਵੀਡੀਓ ਸੰਸਾਰ ਭਰ ਵਿੱਚ ਵਾਇਰਲ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੱਖਪਾਤ ਕੀਤਾ ਜਾ ਰਿਹਾ ਹੈ ਜਿਸ ਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਐਫ ਆਈ ਆਰ ਇਨਸਾਫ਼ ਪਸੰਦ ਸੰਗਠਨਾਂ ਦੇ ਸੰਘਰਸ਼ ਦੇ ਦਬਾਅ ਹੇਠ 29 ਅਗਸਤ ਨੂੰ ਦਰਜ ਕੀਤੀ ਗਈ ਹੈ ਜਦ ਕਿ ਪੁਲਸੀਆਂ ਕਹਿਰ ਦੇ ਸ਼ਿਕਾਰ ਮਜ਼ਲੂਮ ਭੱਠਾ ਮਜ਼ਦੂਰਾਂ ਖਿਲਾਫ  26 ਅਗਸਤ ਨੂੰ ਹੀ ਪਰਚਾ ਕੱਟ ਦਿੱਤਾ ਗਿਆ ।ਸਕੱਤਰੇਤ ਨੇ ਇਸ ਗੱਲੋਂ ਵੀ ਡਾਢਾ ਰੋਸ ਪਰਗਟ ਕੀਤਾ ਕਿ ਉਕਤ ਅਣਮਨੁੱਖੀ ਤਸ਼ੱਦਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਵਿਰੁੱਧ ਦਰਜ ਪਰਚੇ ਵਿੱਚ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਖਿਲਾਫ ਅਤਿਆਚਾਰ ਰੋਕੂ ਕਾਨੂੰਨ ਅਤੇ ਇਸਤਰੀਆਂ ਖਿਲਾਫ ਅਪਰਾਧ ਨਾਲ ਸਬੰਧਤ ਧਾਰਾਵਾਂ ਨਹੀਂ ਜੋੜੀਆਂ ਗਈਆਂ ਜਦਕਿ ਵਾਇਰਲ ਹੋਈ ਵੀਡੀਓ ਰਾਹੀਂ ਇਕ ਬਜੁਰਗ ਮਾਤਾ ਦੀ ਪੁਲੀਸ ਅਧਿਕਾਰੀ ਵਲੋਂ ਕੀਤੀ ਜਾ ਰਹੀ ਕੁੱਟਮਾਰ ਅਤੇ ਵਰਤੀ ਜਾ ਰਹੀ ਗੈਰ ਇਖਲਾਕੀ ਭਾਸ਼ਾ ਦੇ ਸਪਸ਼ਟ ਸਬੂਤ ਮਿਲਦੇ ਹਨ ਅਤੇ ਪੁਲਿਸ ਅਤਿਆਚਾਰ ਦੇ ਸ਼ਿਕਾਰ ਮਜ਼ਲੂਮ ਭੱਠਾ ਮਜ਼ਦੂਰ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹਨ ਤੇ ਨੇੜਲੇ ਪਿੰਡ ਡੋਡ ਦੇ ਵਸਨੀਕ ਹਨ। ਸਕੱਤਰੇਤ ਨੇ ਤਸ਼ੱਦਦ ਨਾਲ ਜੁੜੇ ਉਕਤ ਘਟਨਾਕ੍ਰਮ ਵਿਚ ਕੇਂਦਰੀ ਅਤੇ ਸੂਬਾਈ ਮਹਿਲਾ ਕਮਿਸ਼ਨਾਂ ਵਲੋਂ ਵੱਟੀ ਹੋਈ ਚੁੱਪ ਦੀ ਵੀ ਸਖ਼ਤ ਨਿੰਦਿਆ ਕੀਤੀ। ਸਕੱਤਰੇਤ ਵੱਲੋਂ ਕਿਹਾ ਗਿਆ  ਕਿ ਉਕਤ ਮਾਮਲੇ ਤੋਂ ਇਹ ਧਾਰਨਾ ਵੀ ਠੀਕ ਸਾਬਤ ਹੋਈ ਹੈ ਕਿ ਕਿਰਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਬਣਿਆ ਕਿਰਤ ਵਿਭਾਗ ਨਾ ਕੇਵਲ ਨਾਅਹਿਲ ਹੈ ਬਲਕਿ ਸਿਰੇ ਦਾ ਪੱਖਪਾਤੀ ਵੀ ਹੈ। ਸਕੱਤਰੇਤ ਨੇ ਸਮਝੌਤੇ ਲਈ ਦਬਾਅ ਬਣਾਉਣ ਦੇ ਕੋਝੇ ਮਕਸਦ ਅਧੀਨ ਮਜ਼ਦੂਰਾਂ ਵਿਰੁੱਧ 26 ਅਗਸਤ ਨੂੰ ਦਰਜ ਕੀਤਾ ਪਰਚਾ ਤੁਰੰਤ ਖਾਰਜ਼ ਕਰਨ , ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਿਨਾਂ ਦੇਰੀ ਬਰਖ਼ਾਸਤ ਕੀਤੇ ਜਾਣ, ਤਸ਼ੱਦਦ ਦਾ ਸ਼ਿਕਾਰ ਮਜ਼ਲੂਮ ਭੱਠਾ ਮਜ਼ਦੂਰਾਂ ਦੇ ਸਰਕਾਰੀ ਖਰਚੇ ਤੇ ਮੁਕੰਮਲ ਇਲਾਜ ਕਰਵਾਉਣ ਅਤੇ ਯੋਗ ਮੁਆਵਜ਼ਾ ਦਿੱਤੇ ਜਾਣ, ਟਰੇਡ ਯੂਨੀਅਨ ਸਰਗਰਮੀਆਂ ਅਤੇ ਹੱਕੀ ਲੋਕ ਘੋਲਾਂ ਵਿੱਚ ਪੁਲੀਸ ਦਖਲ ਅੰਦਾਜ਼ੀ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਮੰਗ ਕੀਤੀ ਗਈ।

ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਪਠਾਨਕੋਟ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਵਧਾਈਆਂ ਜਾ ਰਹੀਆਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਕਰਕੇ ਮਹਿੰਗਾਈ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਦੀ ਖ਼ਰੀਦ ਸ਼ਕਤੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੂੰ ਆਪਣੀਆਂ ਜੀਵਨ ਲੋੜਾਂ ਪੂਰਿਆਂ ਕਰਨ ਲਈ ਅਥਾਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਵਿਰੋਧ ਵਿੱਚ ਪਠਾਨਕੋਟ ਸ਼ਹਿਰ ‘ਚ ਆਰ.ਐਮ.ਪੀ.ਆਈ. ਦੇ ਆਗੂਆਂ ਕਾਮਰੇਡ ਨੱਥਾ ਸਿੰਘ, ਲਾਲ ਚੰਦ, ਸ਼ਿਵ ਕੁਮਾਰ, ਮਾਸਟਰ ਸੁਭਾਸ਼ ਸ਼ਰਮਾ, ਅਤੇ ਹੋਰ ਸਾਥੀਆਂ ਦੀ ਅਗਵਾਈ ਹੇਠ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਪਰੋਕਤ ਤੋਂ ਇਲਾਵਾ ਮਾਸਟਰ ਪ੍ਰੇਮ ਸਾਗਰ, ਹਰਜਿੰਦਰ ਸਿੰਘ (ਬਿੱਟੂ), ਰਾਮ ਬਿਲਾਸ, ਨਰੋਤਮ ਸਿੰਘ ਪਠਾਨੀਆ, ਦੇਵ ਰਾਜ, ਪਿਆਰਾ ਸਿੰਘ, ਰਘੁਵੀਰ ਸਿੰਘ, ਕੁਲਦੀਪ ਰਾਜ, ਸੋਹਣ ਲਾਲ, ਤਿਲਕ ਰਾਜ, ਪ੍ਰਤਾਪ ਸਿੰਘ, ਸੁਰੇਸ਼ ਛੋਟੂ, ਪ੍ਰਸ਼ੋਤਮ ਲਾਲ ਅਤੇ ਹੋਰ ਸਾਥੀ ਹਾਜ਼ਰ ਸਨ।

ਚੋਣਾਂ ਦੌਰਾਨ ਨਸ਼ੇ ਵੰਡਣ ਵਾਲਿਆਂ ਵਿਰੁੱਧ ਮੁਜ਼ਾਹਰਾ ਤੇ ਜਾਗਰੂਕਤਾ ਮੁਹਿੰਮ
ਜੋਧਾਂ : ਚੋਣਾਂ ਵਿਚ ਨਸ਼ੇ ਵੰਡਣ ਖਿਲਾਫ, ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਵਾਲਿਆਂ ਖਿਲਾਫ ਅਤੇ ਚੋਣਾਂ ਨੂੰ ਲੋਕ ਰਾਜੀ ਢੰਗ ਤਰੀਕਿਆਂ ਨਾਲ ਨੇਪਰੇ ਚਾੜ੍ਹਣ ਲਈ ਪੰਜਾਬ ਦੀਆਂ ਇਨਕਲਾਬੀ ਜੱਥੇਬੰਦੀਆਂ ਜਨਵਾਦੀ ਇਸਤਰੀ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਵੱਲੋਂ ਗ੍ਰਾਮ ਵਿਕਾਸ ਸਭਾ ਗੁੱਜਰਵਾਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਗੁੱਜਰਵਾਲ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਤੇ ਜਾਗਰੂਕਤਾ ਮਾਰਚ ਕੀਤਾ ਗਿਆ।
ਮਾਰਚ ਦੌਰਾਨ ਨਸ਼ਿਆਂ ਖਿਲਾਫ ਜਾਗਰੂਕ ਕਰਦੀ ਪ੍ਰਚਾਰ ਸਮੱਗਰੀ ਘਰ ਘਰ ਵੰਡੀ ਗਈ। ਪਿੰਡ ਦੇ ਵੱਖ-ਵੱਖ ਪੜਾਵਾਂ ‘ਤੇ ਕੀਤੇ ਗਏ ਜਲਸਿਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਗੁਰਿੰਦਰ ਕੌਰ ਗਰੇਵਾਲ, ਪਰਮਜੀਤ ਕੌਰ ਜੋਧਾਂ, ਰਾਜਬੀਰ ਕੌਰ ਲਤਾਲਾ, ਚਰਨਜੀਤ ਕੌਰ ਲਤਾਲਾ, ਕੁਲਦੀਪ ਕੌਰ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਬੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਰਾਣਾ ਲਤਾਲਾ, ਪੀ.ਐੱਸ.ਐੱਫ. ਦੇ ਆਗੂ ਲਵਪ੍ਰੀਤ ਗੁੱਜਰਵਾਲ, ਗ੍ਰਾਮ ਵਿਕਾਸ ਸਭਾ ਗੁੱਜਰਵਾਲ ਦੇ ਆਗੂ ਕਮਲਦੀਪ ਸਿੰਘ ਨੇ ਕਿਹਾ ਕਿ ਵੱਡੀਆਂ ਸਰਮਾਏਦਾਰ ਪਾਰਟੀਆਂ ਜਿਹੜੀਆਂ ਕਿ ਆਪਣੇ ਰਾਜ ਕਾਲ ਦੌਰਾਨ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ। ਹੁਣ ਚੋਣਾਂ ‘ਚ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਲਾਂਭੇ ਕਰਕੇ, ਨਸ਼ਿਆਂ ਦੇ ਲੰਗਰ ਚਲਾ ਕੇ, ਧਨ ਦੌਲਤ ਦੀ ਵਰਤੋਂ ਕਰਕੇ ਅਤੇ ਧੱਕੇਸ਼ਾਹੀਆਂ ਨਾਲ ਲੋਕਾਂ ਦੀਆਂ ਵੋਟਾਂ ਲੁੱਟਦੀਆਂ ਹਨ ਪਰ ਗੁੱਜਰਵਾਲ ਦੇ ਬਹਾਦਰ ਵੋਟਰ ਜਿਹੜੇ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਤੇ ਹੋਰ ਮਹਾਨ ਦੇਸ਼ ਭਗਤਾਂ ਦੇ ਵਾਰਸ ਹਨ, ਇਨ੍ਹਾਂ ਲੁਟੇਰੀਆਂ ਪਾਰਟੀਆਂ ਦੇ ਭੈੜੇ ਮਨਸੂਬਿਆਂ ਨੂੰ ਬੁਰੀ ਤਰ੍ਹਾਂ ਫੇਲ ਕਰਕੇ ਰੱਖ ਦੇਣਗੇ। ਇਸ ਮੌਕੇ ਹੋਰ ਮਹਿਲਾ ਆਗੂ ਜਸਵਿੰਦਰ ਕੌਰ ਸਾਬਕਾ ਪੰਚ, ਰਜਵੰਤ ਕੌਰ, ਪਰਮਜੀਤ ਕੌਰ, ਭਗਵੰਤ ਕੌਰ, ਬਲਜੀਤ ਕੌਰ, ਸੁਖਜੀਵਨ ਕੌਰ, ਜਸਪ੍ਰੀਤ ਕੌਰ, ਗਗਨਦੀਪ ਤੇ ਕਰਮਜੀਤ ਕੌਰ ਬੜੂੰਦੀ, ਗ੍ਰਾਮ ਸਭਾ ਦੇ ਆਗੂਆਂ ਬਲਬੀਰ ਸਿੰਘ, ਗਿਆਨ ਸਿੰਘ, ਵਿਪਨਜੋਤ ਸਿੰਘ, ਅਜੀਤ ਸਿੰਘ ਬਾਂਸਲ, ਅੰਜਨਦੀਪ ਸਿੰਘ, ਨੌਜਵਾਨ ਆਗੂਆਂ ਹਰਕੀਰਤ ਸਿੰਘ, ਮਨਿੰਦਰ ਜੋਧਾਂ, ਬਲਰਾਜ ਜੋਧਾਂ, ਰਾਜੂ ਜੋਧਾਂ, ਚਮਕੌਰ ਖੰਡੂਰ, ਮਨਦੀਪ ਸਰੋਏ ਵੱਲੋਂ ਇਸ ਮਾਰਚ ਦੀ ਅਗਵਾਈ ਕੀਤੀ ਗਈ।
ਇਸ ਮਾਰਚ ਦੌਰਾਨ ਨੌਜਵਾਨਾਂ ਤੇ ਔਰਤਾਂ ਨੇ ‘ਨਸ਼ਿਆਂ ਨੂੰ ਨਾ ਮੂੰਹ ਲਾਓ, ਬਣੋ ਸਰਾਭੇ ਗਦਰ ਮਚਾਓ’, ‘ਨਸ਼ੇ ਵੰਡਣ ਆਉਣ ਗੱਦਾਰ, ਮਾਰੋ ਛਿੱਤਰ ਕੱਢੋ ਬਾਹਰ’, ‘ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ, ਨਸ਼ੇ ਵੰਡਣੇ ਬੰਦ ਕਰੋ’ ਆਦਿ ਜੋਸ਼ੀਲੇ ਨਾਅਰੇ ਲਗਾਏ ਗਏ।

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦਾ ਧਰਨਾ
ਪੰਜਾਬ ਨਿਰਮਾਣ ਮਜਦੂਰ ਯੂਨੀਅਨ ਰਜਿ: ਨੰ.35/2003 ਦੀ ਤਹਿਸੀਲ ਕਮੇਟੀ ਵੱਲੋਂ ਨਿਰਮਾਣ ਮਜਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਐੱਸ.ਡੀ.ਐੱਮ. ਸਰਦੂਲਗੜ੍ਹ ਦੇ ਦਫਤਰ ਸਾਹਮਣੇ ਧਰਨਾ ਲਾ ਕੇ ਨਾਹਰੇਬਾਜੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਜਰਨੈਲ ਸਿੰਘ ਖੈਰਾ ਕਲਾਂ, ਮਿਸਤਰੀ ਬਹਾਦਰ ਸਿੰਘ, ਤਾਰਾ ਸਿੰਘ ਆਲੀਕੇ, ਗਣੇਸ ਕੁਮਾਰ ਰਾਮੂ ਨੇ ਕੀਤੀ। ਇਸ ਧਰਨੇ ਨੂੰ ਉਚੇਚੇ ਤੌਰ ਤੇ ਸੰਬੋਧਨ ਕਰਨ ਲਈ ਪੁੱਜੇ ਯੂਨੀਅਨ ਦੇ ਸੂਬਾਈ ਪ੍ਰਧਾਨ ਗੰਗਾ ਪ੍ਰਸਾਦ ਨੇ ਕਿਹਾ ਕਿ ਲੰਬੇ ਸਘੰਰਸ ਤੋਂ ਬਾਅਦ ਨਿਰਮਾਣ ਕਾਮਿਆਂ ਦੀ ਭਲਾਈ ਲਈ ਪੰਜਾਬ ਕਨਸਟਰੱਕਸਨ ਵਰਕਰਜ਼ ਵੈਲਫੇਅਰ ਐਕਟ-1996 ਹੋਂਦ ਵਿਚ ਆਇਆ। ਜਿਸ ਨੂੰ ਲੰਬੀ ਜੱਦੋ-ਜਹਿਦ ਤੋਂ ਬਾਅਦ 2008 ਵਿੱਚ ਪੰਜਾਬ ਵਿੱਚ ਲਾਗੂ ਕਰਵਾਇਆ ਗਿਆ। ਇਹ ਐਕਟ ਨਿਰਮਾਣ ਕਾਮਿਆਂ ਦੇ ਬੱਚਿਆਂ ਨੂੰ ਵਜੀਫਾ, ਸ਼ਗਨ ਸਕੀਮ, ਸਾਈਕਲ, ਯਾਤਰਾ ਭੱਤਾ, ਜਣੇਪਾ ਸਹੂਲਤ, ਐਕਸਗਰੇਸੀਆ ਗਰਾਂਟ, ਪਰਿਵਾਰ ਦੇ ਪੰਜ ਜੀਆਂ ਲਈ ਮੈਡੀਕਲ ਸਹੂਲਤ, ਅੱਖਾਂ ਲਈ ਐਨਕ, ਦੰਦ ਲਵਾਉਣ ਦਾ ਖਰਚਾ, ਸੰਦਾਂ ਲਈ ਨਗਦ ਰਕਮ, ਬੀਮਾ, ਬੁਢੇਪਾ ਪੈਨਸ਼ਨ 2000 ਪ੍ਰਤੀ  ਮਹੀਨਾ ਆਦਿ ਸਹੂਲਤਾਂ ਦੇਣ ਦੀ ਗਾਰੰਟੀ ਕਰਦਾ ਹੈ। ਇਹ ਸਹੂਲਤਾਂ ਲਈ ਬੋਰਡ ਕੋਲ ਸੱੈਸ ਮਜਦੂਰਾਂ ਭਲਾਈ ਇਕੱਠਾ ਹੁੰਦਾ ਹੈ। ਲਗਭਗ 1800 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਸੈੱਸ ਇਕੱਠਾ ਹੋਇਆ ਪਿਆ ਹੈ। ਜਿਸਦਾ ਨਿਗੁਣਾ ਹਿੱਸਾ ਹੀ ਪਿਛਲ਼ੇ 10 ਸਾਲਾਂ ਵਿੱਚ ਕਿਰਤੀਆਂ ਨੂੰ ਵੰਡਿਆ ਗਿਆ ਹੈ। ਹੁਣ ਕੈਪਟਨ ਸਰਕਾਰ ਮਜਦੂਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਆਨ ਲਾਈਨ ਕਰਨ ਦਾ ਬਹਾਨਾ ਬਣਾਕੇ ਖੋਹਣਾ ਚਾਹੁੰਦੀ ਹੈ। ਕਿਉਕਿਂ ਆਨ ਲਾਈਨ ਸਿਸਟਮ ਸੇਵਾ ਕੇਂਦਰ ਰਾਹੀਂ ਹੁੰਦਾ ਹੈ। ਅਤੇ ਪੰਜਾਬ ਸਰਕਾਰ ਨੇ ਚਲਦੇ 2100 ਸੇਵਾ ਕੇਂਦਰਾਂ ਵਿੱਚੋਂ 1600 ਸੇਵਾ ਕੇਂਦਰ ਬੰਦ ਕਰ ਦਿੱਤੇ ਹਨ। ਜਿਸ ਕਰਕੇ ਮਜਦੂਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 10-10 ਦਿਨ ਸੇਵਾ ਕੇਂਦਰਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਕਿਰਤੀਆਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ ਉਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਨ ਲਾਈਨ ਦੇ ਨਾਲ-ਨਾਲ ਆੱਫ ਲਾਈਨ ਸਿਸਟਮ ਚਲਾਇਆ ਜਾਵੇ। ਜੇਕਰ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਇਸ ਮਜਦੂਰ ਵਿਰੋਧੀ ਫੈਸਲੇ ਨੂੰ ਵਾਪਿਸ ਨਹੀਂ ਲੈਂਦੀ ਤਾਂ ਜੱਥੇਬੰਦੀ ਇਸ ਸਘੰਰਸ ਨੂੰ ਹੋਰ ਤਿੱਖਾ ਕਰੇਗੀ। ਉਹਨਾਂ ਮਜਦੂਰਾਂ ਨੂੰ ਸੱਦਾ ਦਿੱਤਾ ਕਿ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅਤੇ ਪ੍ਰਾਪਤ ਕੀਤੀਆਂ ਸਹੂਲਤਾਂ ਲੈਣ ਲਈ ਜੱਥੇਬੰਦੀ ਨੂੰ ਹੋਰ ਮਜਬੂਤ ਕਰੋ।

ਅਵਾਰਾ ਪਸ਼ੂਆਂ ਦੇ ਪ੍ਰਬੰਧ ਲਈ ਕਿਸਾਨਾਂ ਵਲੋਂ ਕਨਵੈਨਸ਼ਨ ਤੇ ਮੁਜ਼ਾਹਰਾ
ਜਮਹੂਰੀ ਕਿਸਾਨ ਸਭਾ ਜਿਲ੍ਹਾ ਲੁਧਿਆਣਾ ਦੇ ਬੈਨਰ ਹੇਠ ਇਲਾਕੇ ਦੇ 20 ਪਿੰਡਾਂ ਦੇ ਕਿਸਾਨਾਂ ਨੇ ਅਵਾਰਾ ਪਸ਼ੂਆਂ ਦਾ ਪ੍ਰਬੰਧ ਕਰਨ, ਦੁੱਧ ਦੀਆਂ ਕੀਮਤਾਂ ਫੈਟ ਰੇਟ ਦੇ ਮੁਤਾਬਕ ਦੇਣ ਪੇਂਡੂ ਲਿੰਕ ਸੜਕ ਦੀ ਉਸਾਰੀ ਤੇ ਮੁਰੰਮਤ ਕਰਨ, ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਦੇ ਵਾਧੇ ਖਿਲਾਫ ਤੇ ਕਿਸਾਨਾਂ ਦੀ ਜਿਣਸਾਂ ਦਾ ਲਾਹੇਵੰਦ ਭਾਅ ਦੇਣ ਤੇ ਹੋਰ ਕਿਸਾਨੀ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਜੋਧਾਂ ਰਤਨ ਬਾਜਾਰ ‘ਚ ਕਨਵੈਨਸ਼ਨ ਕਰਕੇ ਪੈਦਲ ਮਾਰਚ ਕੀਤਾ। ਸਥਾਨਕ ਰਾਇਲ ਕੰਗ ਹਾਲ ‘ਚ ਕਿਸਾਨਾਂ ਦੀ ਹੋਈ ਕਨਵੈਨਸ਼ਨ ਮੌਕੇ ਬੋਲਦਿਆਂ ਉਘੇ ਬੁੱਧੀਜੀਵੀ ਤੇ ਕਿਸਾਨਾਂ ਦੇ ਮੁੱਦਿਆਂ ‘ਤੇ ਪਕੜ ਰੱਖਣ ਵਾਲੇ ਪ੍ਰੋ. ਜੈਪਾਲ ਸਿੰਘ ਤੂਰ ਨੇ ਕਿਹਾ ਕਿ ਅਵਾਰਾ ਪਸ਼ੂਆਂ ਦਾ ਮੁੱਦਾ ਜਿਥੇ ਪੰਜਾਬ ‘ਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ, ਉਥੇ ਪੂਰੇ ਦੇਸ਼ ‘ਚ ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸਮੇਂ ਦੇ ਹਾਕਮਾਂ ਵੱਲੋਂ ਗਊ ਸੈੱਸ ਲੈਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਬੋਲਦਿਆਂ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਰਘਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਅੱਚਰਵਾਲ, ਜ਼ਿਲ੍ਹਾ ਜੁਆਇੰਟ ਸਕੱਤਰ ਅਵਤਾਰ ਸਿੰਘ ਬੱਲੋਵਾਲ, ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਉਕਤ ਮੁੱਦਿਆਂ ਨੂੰ ਲੈ ਕੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ ਦੀ ਵਿਸ਼ਾਲ ਲਾਮਬੰਦੀ ਕਰਕੇ ਜਲਦ ਹੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਤੇ ਜਿਲ੍ਹਾ ਆਗੂਆਂ ਅਮਰਜੀਤ ਸਿੰਘ ਸਹਿਜਾਦ, ਕੁਲਵੰਤ ਸਿੰਘ ਮੋਹੀ, ਚਰਨਜੀਤ ਸਿੰਘ ਸੇਖੋਂ, ਪਮਾਲੀ ਨੇ ਵੀ ਸੰਬੋਧਨ ਕੀਤਾ। ਇਸ ਕਨਵੈਨਸ਼ਨ ‘ਚ ਸੁਰਜੀਤ ਸਿੰਘ ਸੀਲੋਂ ਕਨਵੀਨਰ ਡੇਹਲੋਂ ਬਲਾਕ, ਤਰਲੋਚਨ ਸਿੰਘ ਦੋਰਾਹਾ, ਮਨਜੀਤ ਸਿੰਘ ਊਧੋਵਾਲ, ਸੁਖਵਿੰਦਰ ਸਿੰਘ ਰਤਨਗੜ੍ਹ, ਰਣਜੀਤ ਸਿੰਘ ਗੋਰਸ਼ੀਆਂ, ਸੁਖਵਿੰਦਰ ਹਲਵਾਰਾ, ਸਵਰਨ ਸਿੰਘ ਆਸੀ ਜਿਥੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਉਥੇ ਇਸ ਕਨਵੈਨਸ਼ਨ ਦਾ ਪ੍ਰਬੰਧ ਕਿਰਪਾਲ ਦੋਲੋਂ, ਨਿਰਮਲ ਸਿੰਘ ਨਿੰਮਾ ਰਤਨ, ਗੁਰਿੰਦਰ ਤੇ ਰਾਜੂ ਜੋਧਾਂ, ਰਾਣਾ ਜੋਧਾਂ, ਦਰਸ਼ਨ ਸਿੰਘ ਰਤਨ, ਬੰਤ ਸਿੰਘ ਮਨਸੂਰਾਂ, ਬੂਟਾ ਸਿੰਘ ਮਨਸੂਰਾਂ, ਕੇਸਰ ਸਿਘ ਮਨਸੂਰਾਂ ਵੱਲੋਂ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਪੀ.ਐੱਸ.ਐੱਫ, ਆਗੂਆਂ ਮਨਪ੍ਰੀਤ ਜੋਧਾਂ, ਕਰਨ ਜੋਧਾਂ ਨੇ ਭਰਾਤਰੀ ਤੌਰ ‘ਤੇ ਹਾਜ਼ਰੀ ਲਗਵਾਈ।

Scroll To Top