Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਫਰਵਰੀ 2018)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਫਰਵਰੀ 2018)

ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ
ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਕੀਤੇ ਗਏ ਦਲੇਰੀ ਭਰਪੂਰ ਇੰਕਸ਼ਾਫਾਂ ਦੇ ਸਮਰਥਨ ਵਿਚ ਭਾਰਤੀ ਇਨਕਲਾਬੀ ਮਾਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਵਿਚ ਅੱਜ ਇੱਥੇ ਸੈਕੜੇ ਪਰਟੀ ਵਰਕਰਾਂ, ਬੁੱਧੀਜੀਵੀਆਂ, ਮਜ਼ਦੂਰਾਂ, ਕਿਸਾਨਾਂ ਨੇ ਨਿਆਂਪਾਲਕਾ ਦੀ ਆਜ਼ਾਦੀ ਦੀ ਰਾਖੀ ਲਈ ਇੱਕ ਪ੍ਰਭਾਵਸ਼ਾਲੀ ਮਾਰਚ ਕੀਤਾ।
ਪਾਰਟੀ ਦੇ ਸੱਦੇ ‘ਤੇ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਚ ਇਕੱਠੇ ਹੋਏ ਇਨ੍ਹਾਂ ਜਨਸਮੂਹਾਂ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਪਾਸਲਾ ਨੇ ਕਿਹਾ ਕੇ ਸੁਪਰੀਮ ਕੋਰਟ ਦੇ ਇਨ੍ਹਾਂ ਜੱਜਾਂ ਦੀ ਇਸ ਅਨੋਖੀ ਤੇ ਬੇਮਿਸਾਲ ਕਾਰਵਾਈ ਨੇ ਸਿੱਧ ਕਰ ਦਿੱਤਾ ਹੈ ਕਿ ਦੇਸ਼ ਦੀ ਨਿਆਂਪਾਲਿਕਾ ਦੀ ਅਜ਼ਾਦੀ ਗੰਭੀਰ ਖਤਰੇ ੇਿਵਚ ਹੈ ਤੇ ਇਸ ਉਪਰ ਫਿਰਕੂ-ਫਾਸ਼ੀਵਾਦ ਸ਼ਕਤੀਆਂ ਪੂਰੀ ਤਰ੍ਹਾਂ ਕਾਬਜ਼ ਹੋ ਗਈਆਂ ਹਨ, ਜਿਸ ਕਾਰਨ ਜਮਹੂਰੀਅਤ ਦਾ ਆਖਰੀ ਅੰਗ ਵੀ ਖਤਰੇ ਵਿਚ ਪੈ ਗਿਆ ਹੈ। ਵਿਧਾਨ ਪਾਲਿਕਾ ਅਤੇ ਭ੍ਰਿਸ਼ਾਟਚਾਰ ‘ਚ ਨਹੁੰ-ਨਹੁੰ ਤੱਕ ਗਰਕੀ ਹੋਈ ਕਾਰਜਪਲਿਕਾ ਤੋਂ ਲੋਕਾਂ ਦਾ ਭਰੋਸਾ ਪਹਿਲਾਂ ਹੀ ਕਾਫੀ ਹੱਦ ਤੱਕ ਉੱਠ ਚੁੱਕਾ ਹੈ ਅਤੇ ਉਹ ਨਿਆਂ ਪਾਲਿਕਾ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਚਾਰ ਚੋਟੀ ਦੇ ਜੱਜਾਂ ਦੇ ਇਸ ਇਕਬਾਲੀਆ ਬਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਸੁਪਰੀਮ ਕੋਰਟ ਵੀ ਫਿਰਕੂ-ਫਾਸ਼ੀਵਾਦੀ ਸੰਘ ਪਰਿਵਾਰ ਦੇ ਇੱਕ ਪ੍ਰਤੀਨਿਧ ਦੇ ਹੱਥ ਵਿਚ ਖਿਡੌਣਾ ਬਣਕੇ ਰਹਿ ਗਈ ਹੈੈੈੈ ਤੇ ਉਹ ਮਨਮਰਜ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਇਹ ਵੀ ਸਿੱਧ ਕਰ ਦਿੱਤਾ ਹੈ ਕਿ ਸੋਹਰਾਬੁਦੀਨ ਦੇ ਵਹਿਸ਼ੀਆਨਾ ਕਤਲ ਦੀ ਜਾਂਚ ਕਰ ਰਿਹਾ ਜੱਜ ਐੱਚ ਸੀ ਲੋਇਆ ਵੀ ਇਸ ਸਾਜ਼ਿਸ਼ੀ ਟੋਲੇ ਦੀ ਵਹਿਸ਼ਤ ਦੀ ਭੇਟ ਚੜ੍ਹਿਆ ਹੈ। ਇਕੱਤਰਤਾ ਨੂੰ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਉਘੇ ਪੰਜਾਬੀ ਲੇਖਕ ਅਤੇ ਵਿਸ਼ਵ ਪ੍ਰਸਿੱਧ ਕਹਾਣੀਕਾਰ ਵਰਿਆਮ ਸੰਧੂ, ਡਾ. ਰਘੁਬੀਰ ਕੌਰ, ਕਾਮਰੇਡ ਗੁਰਮੀਤ, ਸਾਥੀ ਗੰਧਰਵ ਸੇਨ ਵਲੋਂ ਵੀ ਸੰਬੋਧਨ ਕੀਤਾ ਗਿਆ।
ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਜਸਟਿਸ ਲੋਇਆ ਦੇ ਕਤਲ ਲਈ ਜ਼ਿੰਮੇਵਾਰ ਅਮਿਤ ਸ਼ਾਹ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੋਲੋ ਉਸ ਦੀਆਂ ਵਧੀਕੀਆਂ ਕਾਰਨ ਅਸਤੀਫਾ ਲਿਆ ਜਾਵੇ ਤਾਂ ਜੋ ਲੋਕਾਂ ਦਾ ਨਿਆਂ-ਵਿਵਸ਼ਥਾ ਵਿਚ ਭਰੋਸਾ ਬਹਾਲ ਹੋ ਸਕੇ। ਉਹਨਾਂ ਆਪਣੇ ਹੱਥਾਂ ਵਿਚ ਨਿਆਪਾਲਿਕਾ ਦੀ ਰਾਖੀ ਤੇ ਜਮਹੂਰੀਅਤ ਬਚਾਓ, ਫਿਰਕੂ-ਫਾਸ਼ੀਵਾਦੀ ਭਜਾਓ ਆਦਿ ਦੇ ਮਾਟੋ ਫੜੇ ਹੋਏ ਸਨ। ਉਹ ਆਪਣੀਆਂ ਇਨ੍ਹਾਂ ਮੰਗ ਦੇ ਹੱਕ ਭਰਪੂਰ ਨਾਅਰੇ ਲਾ ਰਹੇ ਸਨ। ਇਸ ਮਾਰਚ ਵਿਚ ਔਰਤਾਂ ਨੇ ਵੀ ਗਿਣਤੀ ਵਿਚ ਹਿੱਸ ਲਿਆ।
ਜੋਧਾਂ : ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਨਿਆਂਪਾਲਿਕਾ ਦੀ ਆਜਾਦੀ ਦੀ ਰਾਖੀ ਦੀ ਮੰਗ ਨੂੰ ਲੈ ਕੇ ਜਿਹੜੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ ਉਸਦੇ ਹੱਕ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਮਨਰੇਗਾ ਵਰਕਰਜ ਯੂਨੀਅਨ ਪੰਜਾਬ, ਲਾਲ ਝੰਡਾ ਮਿੰਨੀ ਹਾਈਡਲ ਪਲਾਟ ਵਰਕਰਜ਼ ਯੂਨੀਅਨ ਪੰਜਾਬ, ਟੈਂਪੂ ਸਟੈਂਡ ਯੂਨੀਅਨ ਜੋਧਾਂ ਦੇ ਆਗੂਆਂ ਨੇ ਜੋਧਾਂ ਬਜ਼ਾਰ ‘ਚ ਮੀਟਿੰਗ ਕਰਕੇ ਚਾਰ ਜੱਜਾਂ ਵੱਲੋਂ ਲਏ ਗਏ ਦਲੇਰਾਨਾ ਫੈਸਲੇ ਦੀ ਸਲਾਘਾ ਕਰਦਿਆ ਉਹਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਦੇ ਜਿਲਾ ਪ੍ਰਧਾਨ ਸਾਥੀ ਰਘਬੀਰ ਸਿੰਘ ਬੈਨੀਪਾਲ, ਤਹਿਸੀਲ ਲੁਧਿਆਣਾ ਦੇ ਸਕੱਤਰ ਅਮਰਜੀਤ ਸਿੰਘ ਸ਼ਹਿਜਾਦ, ਤਹਿਸੀਲ ਪਾਇਲ ਦੇ ਸਕੱਤਰ ਚਰਨਜੀਤ ਸਿੰਘ ਹਿਮਾਯੂੰਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰਜੀਤ ਸਿੰਘ ਗਰੇਵਾਲ ਜੋਧਾਂ ਨੇ ਕਿਹਾ ਕਿ ਚਾਰ ਜੱਜਾਂ ਨੇ ਦੇਸ਼ ਦੀ ਸਰਬ ਉੱਚ ਅਦਾਲਤ, ਜਿਸ ਨੂੰ ਕਿ ਨਿਆਂਪਾਲਿਕਾ ਦਾ ਆਖਰੀ ਅੰਗ ਮੰਨਿਆ ਜਾ ਰਿਹਾ ਹੈ, ਦੇ ਬਿਆਨ ਤੋਂ ਇਹ ਸਪੱਸਟ ਹੋ ਰਿਹਾ ਹੈ ਕਿ ਦੇਸ਼ ਦੀ ਨਿਆਂਪ੍ਰਣਾਲੀ ਵਿਚ ਕਿਵੇਂ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਦਖਲ ਅੰਦਾਜੀ ਕਰ ਰਹੀਆਂ ਹਨ ਜਿਸ ਨਾਲ ਦੇਸ਼ ਦੀ ਲੋਕਤੰਤਰ ਪ੍ਰਣਾਲੀ ਖਤਰੇ ‘ਚ ਪੈ ਚੁੱਕੀ ਹੈ। ਅਮਰੀਕ ਸਿੰਘ ਮੀਕਾ ਜੋਧਾਂ, ਸੁਖਵਿੰਦਰ ਸਿੰਘ ਕਾਕਾ ਮਨਸੂਰਾਂ, ਰਾਣਾ ਲਤਾਲਾ, ਬਿੱਲਾ ਜੋਧਾਂ, ਬਿੰਦਰ ਛੋਕਰਾਂ, ਕੁਲਵੰਤ ਮੋਹੀ, ਲਖਬੀਰ ਸਿੰਘ ਨਿੱਕੀ ਜੋਧਾਂ, ਟੈਕਸੀ ਯੂਨੀਅਨ ਦੇ ਆਗੂਆਂ ਜਗਰੂਪ ਸਿੰਘ ਰੂਪ ਜੋਧਾਂ, ਬੂਟਾ ਸਿੰਘ ਸਰਾਭਾ, ਅਜਮੇਰ ਸਿੰਘ ਖੰਡੂਰ, ਹਰਵਿੰਦਰ ਸਿੰਘ ਢੈਪਈ, ਹਰਜੀਤ ਸਿੰਘ ਜੋਧਾਂ, ਅਮਰਜੀਤ ਸਿੰਘ ਹਿਮਾਯੂਪੁਰਾ, ਦਲਬਾਰਾ ਸਿੰਘ ਰਤਨ, ਜੀਤ ਸਿੰਘ ਜੋਧਾਂ, ਨਛੱਤਰ ਸਿੰਘ ਪਰਜਾਪਤ ਜੋਧਾਂ ਨੇ ਸਮੂਲੀਅਤ ਕਰਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ।
ਚੰਡੀਗੜ੍ਹ : ਸੁਪਰੀਮ ਕੋਰਟ ਦੇ ਚਾਰ ਜੱਜਾਂ ਵਲੋਂ ਨਿਆਂਪਾਲਿਕਾ ਦੀ ਆਜ਼ਾਦੀ ਲਈ ਕੀਤੀ ਗਈ ਦਲੇਰੀ ਭਰੀ ਪਹਿਲ ਕਦਮੀ ਦੇ ਸਮਰਥਨ ‘ਚ ਆਰ.ਐਮ.ਪੀ.ਆਈ. ਚੰਡੀਗੜ੍ਹ ਵਲੋਂ ਸੈਕਟਰ 17 ‘ਚ ਇਕ ਪ੍ਰਭਾਵਸ਼ਾਲੀ ਮੁਜ਼ਾਹਰਾ ਕੀਤਾ ਗਿਆ ਜਿਸ ਨੂੰ ਸਰਵਸਾਥੀ ਸੱਜਣ ਸਿੰਘ, ਇੰਦਰਜੀਤ ਸਿੰਘ ਗਰੇਵਾਲ, ਐਸ.ਕੇ. ਖੋਸਲਾ, ਜੋਗਿੰਦਰ ਸਿੰਘ ਅਤੇ ਪੀਡੀਐਸ ਉਪਲ ਨੇ ਸੰਬੋਧਨ ਕੀਤਾ।

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਵਿਸ਼ਾਲ ਜ਼ਿਲ੍ਹਾ ਪੱਧਰੀ ਮੁਜ਼ਾਹਰੇ
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ 23 ਤੋਂ 25 ਜਨਵਰੀ ਤੱਕ ਪੰਜਾਬ ਦੇ ਬਹੁ-ਗਿਣਤੀ ਜਿਲ੍ਹਿਆਂ ਵਿੱਚ ਵਿਸ਼ਾਲ ਧਰਨਾ ਪ੍ਰਦਰਸਨ ਕੀਤੇ ਗਏ। ਇਨ੍ਹਾਂ ਧਰਨਿਆਂ ਤੋਂ ਪਹਿਲਾਂ ਪੰਜਾਬ ਦੇ ਵਿਧਾਇਕਾਂ ਨੂੰ ਵੱਡਅਕਾਰੀ ਵਫ਼ਦ ਮਿਲ ਕੇ ਮੰਗ ਪੱਤਰ ਦਿੱਤੇ ਗਏ। ਜਿਕਰਯੋਗ ਹੈ ਕਿ ਨਿਰਮਾਣ ਖੇਤਰ ਦੇ ਕਾਮਿਆਂ ਦਾ ਇੱਕ ਕੌਮੀ ਪੱਧਰ ਦਾ ਭਲਾਈ ਬੋਰਡ ਬਣਿਆ ਹੋਇਆ ਹੈ। ਨਿਰਮਾਣ ਕਾਮਿਆਂ ਵਲੋਂ ਪਾਏ ਜਾਂਦੇ ਮਹੀਨਾਵਾਰ ਯੋਗਦਾਨ, ਸਾਲਾਨਾ ਫ਼ੀਸ ਅਤੇ ਨਿਰਮਾਣ ਕੰਪਨੀਆਂ ‘ਤੇ ਲਾਏ ਗਏ ਸੈਸਾਂ ‘ਤੇ ਅਧਾਰ ਇੱਕ ਨਿਸ਼ਚਿਤ ਰਕਮ ਇੱਕਤਰ ਹੁੰਦੀ ਹੈ ਜੋ ਅਰਬਾਂ ਰੁਪਏ ਵਿੱਚ ਹੈ। ਉਕਤ ਭਲਾਈ ਬੋਰਡ ਦੇ ਅਧੀਨ ਕਾਇਮ ਕੀਤੇ ”ਉਸਾਰੀ ਭਲਾਈ ਫ਼ੰਡ” ਰਾਹੀਂ ਇਸ ਰਕਮ ‘ਚੋਂ ਮਜਦੂਰਾਂ ਨੂੰ ਪੈਨਸ਼ਨ, ਬੀਮਾ, ਇਲਾਜ ਖਰਚਾ, ਮੌਤ ਹੋ ਜਾਣ ਦੀ ਸੂਰਤ ਵਿੱਚ ਮੁਆਵਜ਼ਾ, ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫਾ, ਸਾਈਕਲ, ਸਫ਼ਰ ਭੱਤਾ, ਵਿਆਹ ਲਈ ਸ਼ਗਨ ਵਜੋਂ ਰਕਮ ਆਦਿ ਮਿਲਦੇ ਹਨ। ਅਸਲ ‘ਚ ਭਲਾਈ ਬੋਰਡ, ਮਜਦੂਰਾਂ ਦੇ ਖੂਨ-ਪਸੀਨ ਦੀ ਕਮਾਈ ਰਾਹੀ ਇੱਕਤਰ ਹੋਏ ਭਲਾਈ ਫ਼ੰਡ ਦਾ ਕਸਟੋਡੀਅਨ (ਨਿਗਰਾਨ) ਹੈ ਅਤੇ ਇਹ ਫ਼ੰਡ ਮਜ਼ਦੂਰਾਂ ਨੀ ਅਮਾਨਤ ਹੈ। ਪਰ  ਜਿਵੇਂ ਹਿੰਦੋਸਤਾਨ ਦੇ ਲੋਟੂ ਨਿਜ਼ਾਮ ਦੀ ਰਵਾਇਤ ਹੈ। ਇਸ ਅਮਾਨਤ ‘ਚ ਖਿਆਨਤ ਸ਼ੁਰੂ ਹੋ ਗਈ ਹੈ, ਅਤੇ ਉਹ ਵੀ ਵੱਡੇ ਪੱਧਰ ‘ਤੇ। ਦੇਸ਼ ਦੀਆਂ ਅਨੇਕਾਂ ਉੱਚ ਅਦਾਲਤਾਂ ਅਤੇ ਸਰਵਉੱਚ ਅਦਾਲਤ ਭਲਾਈ ਸਕੀਮਾਂ ਦੀਆਂ ਰਕਮਾਂ ਦੀ ਅਦਾਇਗੀ ‘ਚ ਦੇਰੀ ਵਿਰੁੱਧ ਸਬੰਧਤ ਸਰਕਾਰਾਂ ਨੂੰ ਬਹੁਤ ਵਾਰ ਫ਼ਿਟਕਾਰਾਂ ਵੀ ਪਾ ਚੁੱਕੀਆਂ ਹਨ ਅਤੇ ਅਦਾਇਗੀ ਲਈ ਸਮਾਂ ਹੱਦ ਵੀ ਨਿਸ਼ਚਿਤ ਕਰ ਚੁੱਕੀਆਂ ਹਨ। ਪਰ ਹੁਕਮਰਾਨਾਂ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕ ਰਹੀ।
ਉਪੱਰੋਂ ਇੱਕ ”ਤੁਗਲਕੀ” ਹਕੁਮਤੀ ਫ਼ੁਰਮਾਨ ਨੇ ਰੋਹ ਦੀ ਜਵਾਲਾ ਹੋਰ ਤੇਜ਼ ਕਰ ਦਿੱਤੀ ਹੈ। ਇਹ ਫ਼ੁਰਮਾਨ ਹੈ ਭਲਾਈ ਬੋਰਡ ਅਤੇ ਫ਼ੰਡਾਂ ਦਾ ਸਾਰਾ ਕੰਮ ਆਨਲਾਈਨ ਕਰਨ ਦਾ। ਇਸ ਨਾਲ ਮਜ਼ਦੂਰਾਂ ਦੀ ਖੱਜਲ-ਖੁਆਰੀ ਅਤੇ ਫਜ਼ੂਲ-ਖਰਚੀ ‘ਚ ਅੰਤਾਂ ਦਾ ਵਾਧਾ ਹੋਇਆ ਹੈ। ਭਲਾਈ ਬੋਰਡ ਦਾ ਲਗਭੱਗ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਭਲਾਈ ਬੋਰਡ ਦੇ ਮੈਂਬਰ ਬਨਣ ਭਾਵ ਰਜਿਸ਼ਟਰੇਸ਼ਨ ਕਰਵਾ ਕੇ ਕਾਪੀ ਬਨਵਾਉਣ, ਬਣੀ ਕਾਪੀਆਂ ਦਾ ਨਵੀਨੀਕਰਣ ਕਰਵਾਉਣ ਅਤੇ ਸਾਰੀਆਂ ਭਲਾਈ ਸਕੀਮਾਂ ਦੇ ਫ਼ਾਰਮ ਭਰਨ ਦੇ ਕੰਮ ਨੂੰ ਅਧਰੰਗ ਮਾਰ ਗਈ ਹੈ। ਇੱਥੇ ਇਹ ਯਾਦ ਦਿਵਾਉਣਾ ਲਾਜ਼ਮੀ ਹੈ ਕਿ ਜਦੋਂ ਇਹ ਸਾਰਾ ਕੰਮ ਹੱਥੀਂ ਹੁੰਦਾ ਸੀ, ਉਦੋਂ ਕਰਮਚਾਰੀਆਂ ਦੀ ਘਾਟ ਦੀ ਮੰਗ ਬਾਰ-ਬਾਰ ਉਠਦੀ ਸੀ। ਸਰਕਾਰ ਨੇ ਉਹ ਮੰਗ ਪੂਰੀ ਕਰਨ ਦੀ ਬਜਾਇ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਇਸ ਵਿਰੁੱਧ ਫੈਸਲਾਕੁੰਨ ਸੰਘਰਸ਼ ਦਾ ਨਿਰਣਾ ਲਿਆ ਹੈ। ‘ਸੰਗਰਾਮੀ ਲਹਿਰ ਨੂੰ ਪੁੱਜੀਆਂ ਜਿਲ੍ਹਾ ਵਾਰ ਐਕਸ਼ਨਾਂ ਦੀ ਰਿਪੋਰਟ  ਹੇਠਾਂ ਦਿੱਤੀ ਜਾ ਰਹੀ ਹੈ :-
ਪਠਾਨਕੋਟ : ਸੀ ਟੀ ਯੂ ਪੰਜਾਬ ਦੇ ਝੰਡੇ ਹੇਠ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪਠਾਨਕੋਟ ਦੇ ਮਜ਼ਦੂਰਾਂ ਨੇ ਤਿਲਕ ਰਾਜ ਜਿਆਣੀ ਅਤੇ ਰਾਮ ਬਿਲਾਸ ਠਾਕੁਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਅਤੇ ਮੁਜ਼ਾਹਰਾ ਕਰਕੇ ਲੇਬਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਅੰਦਰ ਨਵ-ਉਦਾਰਵਾਦੀ ਨੀਤੀਆਂ ਕਰਕੇ ਬੇਰੁਜ਼ਗਾਰੀ ਵਿਚ ਅਥਾਹ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਨੀਤੀਆਂ ਕਰਕੇ ਹੀ 2008 ਤੋਂ ਲਗਾਤਾਰ ਹੁਣ ਆਲਮੀ ਮੰਦਵਾੜਾ ਛਾਇਆ ਹੋਇਆ ਹੈ, ਜਿਸ ਦਾ ਅਸਰ ਸਾਡੇ ਦੇਸ਼ ਅੰਦਰ ਵੀ ਪ੍ਰਤੱਖ ਰੂਪ ਵਿਚ ਦਿਸ ਰਿਹਾ ਹੈ। ਉਨ੍ਹਾ ਕਿਹਾ ਕਿ ਮਜ਼ਦੂਰ ਲਹਿਰ ਨੇ ਲੰਬੇ ਸੰਘਰਸ਼ਾਂ ਨਾਲ ਜਿਹੜੇ ਕਾਨੂੰਨ ਬਣਵਾਏ ਵੀ ਸਨ, ਮੋਦੀ ਸਰਕਾਰ ਤੋੜਨ ਜਾ ਰਹੀ ਹੈ। ਪੰਜਾਬ ਅੰਦਰ ਵੀ ਲੋਕ-ਲੁਭਾਊ ਨਾਅਰੇ ਦੇ ਕੇ ਇਕ ਸਾਲ ਪਹਿਲਾਂ ਆਈ ਅਮਰਿੰਦਰ ਸਰਕਾਰ ਪਕੋਕਾ ਵਰਗੇ ਕਾਲੇ ਕਾਨੂੰਨ ਲਿਆ ਕੇ ਚੋਣਾਂ ਵਿਚਲੇ ਵਾਅਦੇ ਪੂਰੇ ਕਰਨ ਦੀ ਬਜਾਇ ਲੋਕਾਂ ਦੇ ਨੱਕ ਵਿੱਚ ਦਮ ਕਰਨ ਜਾ ਰਹੀ ਹੈ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਅੰਦਰ ਨੈਸ਼ਨਲ ਸੈਪਮ ਆਫ ਸਰਵੇ 2011-12 ਮੁਤਾਬਕ ਉਸਾਰੀ ਮਜ਼ਦੂਰਾਂ ਦੀ ਕੁੱਲ ਗਿਣਤੀ 4 ਕਰੋੜ 52 ਲੱਖ ਸੀ। ਸਾਲ 2017 ਵਿੱਚ ਐੱਨ ਸੀ  ਸੀ ਸੀ ਐੱਲ ਦੇ ਸਰਵੇ ਮੁਤਾਬਕ ਇਹ ਗਿਣਤੀ 7 ਕਰੋੜ 43 ਲੱਖ ਦੱਸੀ ਗਈ ਹੈ। ਨਿਰਮਾਣ ਮਜ਼ਦੂਰਾਂ ਲਈ ਬਣੇ ”ਦਾ ਬਿਲਡਿੰਗ ਐਂਡ ਅਦਰ ਕੰਸ਼ਟਰੱਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਇਮਂੈਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996″ ਨੂੰ ਸਾਰਥਕ ਰੂਪ ਵਿਚ ਲਾਗੂ ਨਹੀਂ ਕੀਤਾ ਜਾ ਰਿਹਾ। ਅਜੇ ਤੱਕ ਦੇਸ਼ ਅੰਦਰ 2.5 ਕਰੋੜ ਨਿਰਮਾਣ ਮਜ਼ਦੂਰ ਰਜਿਸਟਰਡ ਹੋ ਸਕੇ ਹਨ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਚੇਅਰਮੈਨ ਮਾਸਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਵਿਚ 30 ਹਜ਼ਾਰ ਰਜਿਸਟਰਡ ਕੀਤੇ ਵਰਕਰਾਂ ਦਾ ਕੰਮ ਆਨਲਾਇਨ ਕਰਕੇ ਉਨ੍ਹਾਂ ਦੀਆਂ ਮਿਲਣ ਵਾਲੀਆਂ ਸਹੂਲਤਾ ਖੋਹੀਆਂ ਜਾ ਰਹੀਆਂ ਹਨ ਅਤੇ ਨਵੇਂ ਮਜ਼ਦੂਰ ਰਜਿਸਟਰ ਵੀ ਨਹੀਂ ਕੀਤੇ ਜਾ ਰਹੇ, ਜਦੋਂਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਉਸਾਰੀ ਮਜ਼ਦੂਰਾਂ ਨੂੰ ਵੱਧ ਤਂੋ ਵੱਧ ਲਾਭ ਮਿਲਣੇ ਚਾਹੀਦੇ ਹਨ। ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਜਿਹੜਾ ਵੀ ਸੰਘਰਸ਼   ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਕਰੇਗੀ, ਉਸਦੇ ਨਾਲ ਡੱਟ ਕੇ ਸਾਥ ਦੇਵੇਗੀ। ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰੇਮ ਸਾਗਰ, ਬਲਕਾਰ ਚੰਦ, ਸੁਖਦੇਵ ਸਿੰਘ, ਵੱਸਣ ਸਿੰਘ, ਮਹਿੰਦਰ ਅਖਵਾਨਾ, ਸੁਰਿੰਦਰ ਕੁਮਾਰ, ਮੰਗਲ ਦਾਸ, ਨਰੋਤਮ ਸਿੰਘ, ਮਨੋਹਰ ਲਾਲ, ਬਲਦੇਵ ਰਾਜ, ਜੋਗਿੰਦਰ ਪਾਲ, ਰਾਜ ਕੁਮਾਰ, ਮਦਨ ਲਾਲ, ਹਰਜਿੰਦਰ ਲਮੀਨੀ, ਨਵੀਨ ਘੋਹ, ਪ੍ਰਸ਼ੋਤਮ ਲਾਲ,  ਆਦਿ ਹਾਜ਼ਰ ਸਨ।
ਜੋਧਾਂ : ਸੈਂਟਰ ਆਫ਼ ਟਰੇਡ ਯੂਨੀਅਨ ਪੰਜਾਬ ਨਾਲ ਸੰਬੰਧਤ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਕਰਨ ਤੇ ਹੋਰ ਸਕੀਮਾਂ ਦੇ ਲਾਭ ਲੈਣ ਦੀ ਮੰਗ ਨੂੰ ਲੈ ਕੇ ਵਿੱਢੇ ਸੰਘਰਸ਼ ਦੀ ਕੜੀ ਤਹਿਤ ਜੋਧਾਂ ਰਤਨ ਬਾਜ਼ਾਰ ‘ਚ ਸਥਿਤ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਵਿਚ ਸੈਂਕੜੇ ਮਜ਼ਦੂਰਾਂ ਨੇ ਭਾਰੀ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਸੂਬਾ ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ, ਵਾਅਦਿਆਂ ਤੋਂ ਮੁੱਕਰਨ ਖਿਲਾਫ਼ ਜ਼ੋਰਦਾਰ ਰੋਹ ਭਰਪੂਰ ਪ੍ਰਦਰਸ਼ਨ ਕਰਦਿਆਂ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਕਲਸੀ ਨੇ ਹੋਰ ਪ੍ਰਮੁੱਖ ਆਗੂਆਂ ਗੁਰਮੁੱਖ ਸਿੰਘ ਢੋਲਣ, ਇਕਬਾਲ ਸਿੰਘ ਲੋਹਟਬੱਦੀ, ਗੁਰਪ੍ਰੀਤ ਸਿੰਘ ਅਕਾਲਗੜ੍ਹ, ਹਰਦੀਪ ਸਿੰਘ ਨੂਰਪੁਰਾ, ਸਵਰਨ ਸਿੰਘ ਲੰਮੇ, ਸਰਬਜੀਤ ਸਿੰਘ ਬੁਰਜ ਹਕੀਮਾਂ, ਬਲਵੰਤ ਸਿੰਘ ਗੋਦਵਾਲ, ਹਾਕਮ ਸਿੰਘ ਹਲਵਾਰਾ, ਕੁਲਦੀਪ ਸਿੰਘ ਰਾਏਕੋਟ, ਨਰਿੰਦਰ ਸਿੰਘ ਰਾਏਕੋਟ, ਅੰਮ੍ਰਿਤਪਾਲ ਸਿੰਘ ਭੈਣੀ ਬੜਿੰਗਾ ਦੀ ਹਾਜ਼ਰੀ ‘ਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਆਦਾਤਰ ਮਜ਼ਦੂਰ ਘੱਟ ਪੜ੍ਹੇ-ਲਿਖੇ ਹੋਣ ਕਾਰਨ ਉਹਨਾਂ ਨੂੰ ਰਜਿਸਟ੍ਰੇਸ਼ਨ ਨਵੀਨੀਕਰਨ ਅਤੇ ਹੋਰ ਬਣਦੀਆਂ ਯੋਗ ਸਹੂਲਤਾਂ ਲੈਣ ਲਈ ਆਨਲਾਈਨ ਸਿਸਟਮ ਦੀ ਵਰਤੋਂ ਕਰਨ ‘ਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਕਰਕੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸਿੱਧੇ ਤੌਰ ‘ਤੇ ਹੱਥੀਂ ਭਰੇ ਫਾਰਮ ਵੀ ਦਫਤਰਾਂ ਵਿਚ ਸਵੀਕਾਰ ਕੀਤੇ ਜਾਣ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਹਰਨੇਕ ਗੁੱਜਰਵਾਲ ਨੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀਆਂ ਹੱਕੀ ਮੰਗਾਂ ਦੀ ਪੂਰਨ ਹਮਾਇਤ ਕਰਦਿਆਂ ਜਿਥੇ ਸਮੇਂ ਦੇ ਹਾਕਮਾਂ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ, ਉਥੇ ਆਪਣੀ ਸਭਾ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਬਟਾਲਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋ ਸੀ ਟੀ ਯੂ ਪੰਜਾਬ ਦੇ ਝੰਡੇ ਹੇਠ ਸਰਕਲ ਬਟਾਲਾ ਦੇ ਘੇਰੇ ਵਿਚ ਆਉਂਦੇ ਪਿੰਡ-ਕਸਬਿਆਂ ਅਤੇ ਬਟਾਲਾ ਤੋਂ ਭਾਰੀ ਬਾਰਸ਼ ਦੇ ਬਾਵਜੂਦ ਆਏ ਮਜ਼ਦੂਰਾਂ ਨੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਨਾਗੀ, ਮੀਤ ਪ੍ਰਧਾਨ ਸਤਨਾਮ ਸਿੰਘ ਦਕੋਹਾ, ਜਾਇੰਟ ਸਕੱਤਰ ਸਤਨਾਮ ਸਿੰਘ ਬਟਾਲਾ, ਨਿਰਮਲ ਸਿੰਘ ਪਾਰੋਵਾਲ ਦੀ ਸਾਂਝੀ ਪ੍ਰਧਾਨਗੀ ਹੇਠ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਸਿਸਟਮ ਜਾਰੀ ਰੱਖਣ ਦੀ ਮੰਗ ਨੂੰ ਲੈ ਕੇ ਰੈਲੀ ਅਤੇ ਪ੍ਰਦਰਸ਼ਨ ਕਰਨ ਉਪਰੰਤ ਲੇਬਰ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਚੰਡੀਗੜ੍ਹ ਦੇ ਨਾਂਅ ਮੰਗ ਪੱਤਰ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਟਰੇਡ ਯੂਨੀਅਨ (ਸੀ.ਟੀ.ਯੂ.) ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਗਸਤ 2017 ਨੂੰ ਲੇਬਰ ਵਿਭਾਗ ਨੂੰ ਨਿਰਮਾਣ ਮਜ਼ਦੂਰਾਂ ਦਾ ਸਾਰਾ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿਤੇ ਸਨ, ਜਿਸ ਕਾਰਨ ਨਿਰਮਾਣ ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ, ਨਵੀਨੀਕਰਨ ਅਤੇ ਲਾਭ ਸਕੀਮਾਂ ਸੰਬੰਧੀ ਫਾਰਮ ਭਰਨ ਦਾ ਕੇਵਲ 10 ਪ੍ਰਤੀਸ਼ਤ ਕੰਮ ਹੀ ਹੋਇਆ ਹੈ। ਉਨ੍ਹਾ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਹੀ ਜੁੁਮਲੇਬਾਜ਼ ਸਰਕਾਰ ਸਾਬਿਤ ਹੋ ਰਹੀ ਹੈ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਾਇੰਟ ਸਕੱਤਰ ਕਾਮਰੇਡ ਰਘਬੀਰ ਸਿੰਘ ਪਕੀਵਾ ਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਪ੍ਰਧਾਨ ਕਾਮਰੇਡ ਜਸਵੰਤ ਸਿੰਘ ਬੁੱਟਰ ਨੇ ਮਜ਼ਦੂਰਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕੀਤੇ ਜਾਣ ਵਾਲੇ ਹਰ ਸੰਘਰਸ਼ ਦੇ ਸਹਿਯੋਗ ਦਾ ਭਰੋਸਾ ਦਿਤਾ।
ਅੰਮ੍ਰਿਤਸਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਸੈਂਕੜੇ ਨਿਰਮਾਣ ਮਜ਼ਦੂਰਾਂ ਵੱਲੋਂ ਲੇਬਰ ਦਫਤਰ ਅੰਮ੍ਰਿਤਸਰ ਵਿਖੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਧਰਮ ਸਿੰਘ ਪੱਟੀ, ਅਨਿਲ ਕੁਮਾਰ, ਦਿਲਬਾਗ ਸਿੰਘ ਰਾਜੋਕੇ, ਮੁਕੇਸ਼ ਕੁਮਾਰ ਆਦਿ ਨੇ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਨੂੰ ਰਜਿਸਟਰਡ ਕਰਨ, ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਦਫਤਰੀ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤਹਿਤ ਮਜ਼ਦੂਰਾਂ ਨੂੰ ਰਜਿਸਟਰਡ ਕਰਨ ਦਾ ਕੰਮ ਤਾਂ ਬਹੁਤ ਹੋ ਗਿਆ, ਪਰ ਨਵੀਨਕਰਨ ਅਤੇ ਲਾਭ ਦੇਣ ਦਾ ਕੰਮ ਨਾਮਾਤਰ ਹੀ ਰਹਿ ਗਿਆ ਹੈ। ਲੇਬਰ ਵਿਭਾਗ ਵੱਲੋਂ ਸਾਰਾ ਕੰਮ ਸੇਵਾ ਕੇਂਦਰਾਂ ਨੂੰ ਦੇ ਦਿੱਤਾ ਗਿਆ ਹੈ, ਜਦਕਿ ਸੇਵਾ ਕੇਂਦਰ ਕਿਤੇ ਵੀ ਪਾਰਦਰਸ਼ੀ ਢੰਗ ਨਾਲ ਨਹੀਂ ਚੱਲ ਰਹੇ। ਉਨ੍ਹਾ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਲਗਾਤਾਰ ਸੁਣਵਾਈ ਹੋ ਰਹੀ ਹੈ ਅਤੇ 46 ਵਾਰ ਆਰਡਰ ਹੋ ਚੁਕੇ ਹਨ ਕਿ ਮਜ਼ਦੂਰਾਂ ਨੂੰ ਵਧ ਤੋਂ ਵਧ ਸਹੂਲਤਾਂ ਦਿੱਤੀਆਂ ਜਾਣ, ਤਾਂ ਕਿ ਉਕਤ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕੀਤਾ ਜਾ ਸਕੇ।
ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਪੰਡੋਰੀ, ਡਾ. ਬਲਵਿੰਦਰ ਸਿੰਘ ਛੇਹਰਟਾ, ਸੀ ਟੀ ਯੂ ਦੇ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਮੰਗ ਕਰਦਿਆਂ ਕਿਹਾ ਮਜ਼ਦੂਰਾਂ ਦੀ ਰਜਿਸਟਰੇਸ਼ਨ ਆਨ-ਲਾਈਨ ਦੇ ਨਾਲ-ਨਾਲ ਆਫ-ਲਾਈਨ ਵੀ ਕੀਤੀ ਜਾਵੇ।
ਇਸ ਮੌਕੇ ਚੰਦਨ ਕੁਮਾਰ, ਸਤਨਾਮ ਸਿੰਘ, ਗੁਲਜਾਰ ਸਿੰਘ ਪੰਡੋਰੀ, ਗੁਰਜੀਤ ਸਿੰਘ ਰਾਜੋਕੇ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਪੰਡੋਰੀ, ਸੁਖਬੀਰ ਸਿੰਘ ਕੱਥੂਨੰਗਲ ਆਦਿ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ : ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੇ ਸੱਦੇ ਤੇ ਅੱਜ ਨਿਰਮਾਣ ਮਜਦੂਰ ਯੂਨੀਅਨ ਹੁਸ਼ਿਆਰਪੁਰ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਦੇ ਸਾਹਮਣੇ ਸੁਖਦੇਵ ਰਾਜ ਮਿਆਣੀ, ਮਿਥਲੇਸ਼ ਕੁਮਾਰ ਗੜ੍ਹਸ਼ੰਕਰ ਅਤੇ ਸੁਰਜੀਤ ਕੁਮਾਰ ਸ਼ਾਹਪੁਰ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਧਰਨਾ ਦਿੱਤਾ। ਇਸ ਧਰਨੇ ਵਿੱਚ ਸੂਬਾ ਪ੍ਰਧਾਨ ਗੰਗਾ ਪ੍ਰਸਾਦਿ ਅਤੇ ਮਸਟਰ ਸੁਭਾਸ਼ ਸ਼ਰਮਾਂ ਸੂਬਾਈ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਭਰਾਤਰੀ ਜੱਥੇਬੰਦੀ ਦੇ ਤੌਰ ਤੇ ਜਮਹੂਰੀ ਕਿਸਾਨ ਸਭਾ ਵਲੋਂ ਤਰਸੇਮ ਲਾਲ ਤੇ ਮਲਕੀਤ ਸਿੰਘ ਸਲੇਮਪੁਰ, ਪੈਨਸ਼ਨਰ ਯੂਨੀਅਨ ਵਲੋਂ ਸੱਤਪਾਲ ਲੱਠ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਜਿਲ੍ਹਾ ਸਕੱਤਰ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਮਸਟਰ ਸੁਭਾਸ਼ ਸ਼ਰਮਾਂ ਨੇ ਕਿਹਾ ਕਿ ਸਰਕਾਰ ਵਲੋਂ ਨਿਰਮਾਣ ਮਜਦੂਰਾਂ ਨੂੰ ਰਜਿਸਟਰਡ ਕਰਕੇ ਨਵੀਨੀਕਰਨ ਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਕੰਮ ਆਨ-ਲਾਈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਸਿਸਟਮ ਨਵਾਂ ਅਤੇ ਦਫਤਰੀ ਅਮਲੇ ਦੇ ਅਧਿਕਾਰੀ ਅਤੇ ਕਰਮਚਾਰੀ ਅਣਜਾਣ ਹੋਣ ਕਰਕੇ ਮਜਦੂਰਾਂ ਨੂੰ ਰਜਿਸਟਰਡ ਕਰਨ ਦੇ ਕੰਮ ਵਿੱਚ ਵਿਘਨ ਪੈਣ ਕਰਕੇ ਨਵੀਨੀਕਰਨ ਅਤੇ ਲਾਭ ਪਾਤਰੀ ਸਾਰੀਆਂ ਸਕੀਮਾਂ ਠੱਪ ਹੋ ਕੇ ਰਹਿ ਗਈਆਂ ਹਨ। ਇਸ ਕਰਕੇ ਪੰਜਾਬ ਅੰਦਰ ਕੰਮ ਕਰਦੇ ਨਿਰਮਾਣ ਮਜਦੂਰਾਂ ਦੀ ਮੁੱਖ ਮੰਗ ਹੈ ਇਹ ਹੈ ਕਿ ਆਨ ਲਾਈਨ ਸਿਸਟਮ ਦੇ ਨਾਲ ਨਾਲ ਆਫ ਲਾਈਨ (ਹੱਥੀ ਕੰਮ ਕਰਨ ਵਾਲਾ) ਸਿਸਟਮ ਵੀ ਜਾਰੀ ਰੱਖਿਆਂ ਜਾਵੇ।  ਰੋਸ ਮੁਜਾਹਰਾ ਕਰਨ ਉਪਰੰਤ ਏ.ਡੀ.ਸੀ. ਹੁਸ਼ਿਆਰਪੁਰ ਸ੍ਰੀ ਮਤੀ ਅਨੁਪਮ ਕਲੇਰ ਅਤੇ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਨੂੰ ਮੰਗ ਪੱਤਰ ਦਿੱਤਾ ਅਤੇ ਮੁੱਖ ਮੰਤਰੀ ਪੰਜਾਬ ਅਤੇ ਲੇਬਰ ਕਮਿਸ਼ਨਰ ਪੰਜਾਬ ਨੂੰ ਆਪਣੀਆਂ ਸਿਫਾਰਸ਼ਾਂ ਸਹਿਤ ਭੇਜਣ ਦੀ ਅਪੀਲ ਕੀਤੀ। ਜਿਸ ਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਲੇਬਰ ਕਮਿਸ਼ਨਰ ਪੰਜਾਬ ਨੂੰ ਮੰਗ ਪੱਤਰ ਭੇਜਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਧਰਨੇ ਨੂੰ ਪ੍ਰਿੰਸੀਪਲ ਪਿਆਰਾ ਸਿੰਘ, ਗੰਗਾ ਪ੍ਰਸਾਦਿ, ਸੁਰਜੀਤ ਕੁਮਾਰ ਸ਼ਾਹਪੁਰ, ਮਾਨ ਸਿੰਘ, ਰਾਮ ਸਿੰਘ, ਸੁਰਜੀਤ ਸਿੰਘ ਝਾਵਾਂ, ਸੁਖਦੇਵ ਰਾਜ ਮਿਆਨੀ, ਮਿਥਲੇਸ਼ ਕੁਮਾਰ, ਰਾਕੇਸ਼ ਸਿੱਧੂ, ਜਸਵਿੰਦਰ ਕੌਰ, ਸੁਰਜੀਤ ਕੌਰ, ਗੁਰਨਾਮ ਕੌਰ, ਗੁਰਦੇਵ ਕੌਰ, ਮਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਕਪੂਰਥਲਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ ‘ਤੇ ਕਪੂਰਥਲਾ ਇਕਾਈ ਵਲੋਂ ਸ਼ਾਲੀਮਾਰ ਬਾਗ ਤੋਂ ਇਕ ਰੋਸ ਮਾਰਚ ਕੀਤਾ ਗਿਆ ਜੋ ਵੱਖ ਵੱਖ ਬਜਾਰਾਂ ਤੋਂ ਹੁੰਦਾ ਹੋਇਆ ਸਹਇਕ ਲੇਬਰ ਕਮਿਸ਼ਨ ਦੇ ਦਫਤਰ ਪੁੱਜਾ ਜਿੱਥੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਧਰਨਾ ਦਿੱਤਾ। ਇਸ ਧਰਨੇ ਨੂੰ ਸਰਵਸਾਥੀ ਦਰਸ਼ਨ ਨਾਹਰ, ਗੁਰਮੇਜ ਸਿੰਘ, ਬਚਨ ਸਿੰਘ ਯਾਦਵ, ਸਰਵਨ ਸਿੰਘ, ਅਵਿਦੇਸ਼ ਕੁਮਾਰ, ਨਿਰਮਲ ਸਿੰਘ, ਜਗੀਰ ਸਿੰਘ, ਇਕਬਾਲ ਮੁਹੰਮਦ ਆਦਿ ਨੇ ਸੰਬੋਧਨ ਕੀਤਾ।
ਜਲੰਧਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸਾਥੀ ਹਰੀਮੁਨੀ ਸਿੰਘ ਅਤੇ ਸਾਥੀ ਰਾਮ ਕਿਸ਼ਨ ਦੀ ਅਗਵਾਈ ਹੇਠ ਇਕ ਮੁਜ਼ਾਹਰਾ ਕੀਤਾ ਗਿਆ ਅਤੇ ਆਪਣੀਆਂ ਮੰਗਾਂ ਦੇ ਸਬੰਧ ਵਿਚ ਐਸ.ਡੀ.ਐਮ. ਜਲੰਧਰ-1 ਨੂੰ ਯਾਦ ਪੱਤਰ ਦਿੱਤਾ ਗਿਆ। ਇਸ ਮੌਕੇ ਦਿੱਤੇ ਗਏ ਧਰਨੇ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸਾਥੀ ਭੋਲਾ ਪ੍ਰਸ਼ਾਦ, ਜਵਾਹਰ ਚੌਰਸੀਆ, ਸ਼ੱਭੂ ਚੌਹਾਨ, ਕੰਚਨ ਸਿੰਘ, ਬੀਬੀ ਪਾਰਵਤੀ ਮਹਿੰਦਰ ਆਦਿ ਨੇ ਵੀ ਸੰਬੋਧਨ ਕੀਤਾ।
ਮੋਗਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਨਿਰਮਾਣ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਜਿਸ ਨੂੰ ਜਿਲ੍ਹਾ ਪ੍ਰਧਾਨ ਸਾਥੀ ਗੁਰਸੇਵਕ ਸਿੰਘ, ਜਸਮੀਤ ਸਿੰਘ, ਜਰਨੈਲ ਸਿੰਘ, ਪੂਰਨ ਸਿੰਘ, ਬਲਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਪਟਿਆਲਾ : ਪੰਜਾਬ ਉਸਾਰੀ ਮਜ਼ਦੂਰ ਸਾਂਝਾਂ ਮੰਚ ਵਲੋਂ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ ਦਿੱਤਾ ਗਿਆ ਜਿਸ ਨੂੰ ਸਰਵਸਾਥੀ ਅਮਰਜੀਤ ਸਿੰਘ ਘਣੌਰ, ਹਰੀ ਸਿੰਘ ਦੌਣ, ਵਿਜੇ ਵਾਲੀਆ ਤੋਂ ਇਲਾਵਾ ਸੁਰੇਸ਼ ਸਮਾਣਾ, ਸਤਪਾਲ ਪਾਤੜਾਂ, ਬਲਵੰਤ ਸਿੰਘ ਸੂਹਰੋਂ, ਰਾਜਕਿਸ਼ਨ, ਮੁਖਤਿਆਰ ਸਿੰਘ, ਗੀਤਾ ਛਿੱਬੜ, ਬਲਜੀਤ ਕੌਰ ਡਡੋਆ, ਸੁਰਜੀਤ ਸਿੰਘ ਕਕਰਾਲੀ ਆਦਿ ਨੇ ਵੀ ਸੰਬੋਧਨ ਕੀਤਾ।
ਗੁਰਦਾਸਪੁਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਸਾਥੀ ਦਤਾਰ ਸਿੰਘ ਠੱਕਰਸੰਧੂ, ਅਵਤਾਰ ਸਿੰਘ ਨਾਗੀ, ਜੋਗਿੰਦਰ ਪਾਲ ਸੈਣੀ, ਜਸਵੰਤ ਸਿੰਘ ਬੁੱਟਰ ਅਤੇ ਅਕਾਸ਼ ਭੱਟੀ ਦੀ ਅਗਵਾਈ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਰੈਲੀ ਕੀਤੀ ਗਈ ਜਿਸਨੂੰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਹਰਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਅਵਤਾਰ ਸਿੰਘ ਨਾਗੀ, ਬਲਰਾਜ ਸਿੰਘ ਬਿਸ਼ਨਕੋਟ ਤੇ ਬਲਬੀਰ ਰਾਜ ਆਦਿ ਨੇ ਵੀ ਸੰਬੋਧਨ ਕੀਤਾ।
ਬਠਿੰਡਾ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਮੁਜ਼ਾਹਰੇ ਉਪਰੰਤ ਧਰਨਾ ਦਿੱਤਾ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੂਬਾ ਮੀਤ ਸਕੱਤਰ ਸਾਥੀ ਲਾਲ ਚੰਦ, ਜ਼ਿਲ੍ਹਾ ਆਗੂ ਇੰਦਰਜੀਤ ਇੰਦੂ, ਬੁੱਧੂ ਖਾਨ, ਹਰਮੇਲ ਫਫੜੇ, ਨਾਤਾ ਰਾਮ, ਹਰਪ੍ਰੀਤ ਖਿਆਲੀ ਵਾਲਾ, ਕਸ਼ਮੀਰ ਸਿੰਘ, ਬਹਾਦਰ ਸਿੰਘ ਸਰਦੂਲਗੜ੍ਹ, ਗੁਰਮੇਲ ਸਿੰਘ ਮੋੜਮੰਡੀ, ਗਣੇਸ਼ ਕੁਮਾਰ ਰਾਮੂ ਨੇ ਸੰਬੋਧਨ ਕੀਤਾ। ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਵੀ ਇਸ ਮੌਕੇ ਨਿਰਮਾਣ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕੀਤਾ।
ਫਾਜ਼ਿਲਕਾ : ਪੰਜਾਬ ਨਿਰਮਾਣ ਮਜਦੂਰ ਯੂਨੀਅਨ ਜ਼ਿਲ੍ਹਾ; ਫਾਜ਼ਿਲਕਾ ਵਲੋਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕਿਰਤ ਵਿਭਾਗ ਦੇ ਦਫਤਰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਸੂਬਾਈ ਮੀਤ ਪ੍ਰਧਾਨ ਰਾਮ ਕੁਮਾਰ ਵਰਮਾ, ਮੀਤ ਪ੍ਰਧਾਨ ਪ੍ਰਸ਼ੋਤਮ ਵਰਮਾ, ਭਾਲਾ ਰਾਮ, ਅਨਿਲ ਕੁਮਾਰ ਵਰਮਾ ਤੋਂ ਇਨਾਵਾ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੇਜ ਸਿੰਘ ਗੇਜੀ, ਜਮਹੂਰੀ ਕਿਸਾਨ ਸਭਾ ਦੇ ਆਗੂ ਸਾਥੀ ਬਲਵੰਤ ਸਿੰਘ ਕਿਰਤੀ, ਕਾਮਰੇਡ ਸ਼ਕਤੀ ਫਾਜ਼ਿਲਕਾ, ਸੁਰਜੀਤ ਫਾਜ਼ਿਲਕਾ, ਰਾਮ ਕੁਮਾਰ ਫਾਜ਼ਿਲਕਾ, ਪ੍ਰੇਮ ਸਿੰਘ, ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ।

ਬਾਰਡਰ ਏਰੀਆ ਸੰਘਰਸ਼ ਕਮੇਟੀ ਵਲੋਂ ਕਨਵੈਨਸ਼ਨ
ਬਾਰਡਰ ਦੇ ਭੱਖਦੇ ਮਸਲਿਆਂ ਦੇ ਹੱਲ ਲਈ ਤੇ ਬੀ.ਐਸ.ਐਫ. ਵੱਲੋ ਕਿਸਾਨਾਂ, ਦਿਹਾਤੀ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਬੇਲੋੜਾ ਤੰਗ  ਪ੍ਰੇਸ਼ਾਨ  ਕਰਨ ਦੇ ਰੋਸ ਵਜੋ ‘ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ (ਸਬੰਧਤ ਜਮਹੂਰੀ ਕਿਸਾਨ ਸਭਾ ਪੰਜਾਬ ) ਵੱਲੋ ਭਾਰਤ-ਪਾਕ ਕੌਮਾਂਤਰੀ ਬਾਰਡਰ ਅਟਾਰੀ ਕਸਬੇ ਵਿਖੇ ਵਿਸਾਲ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ  ਅੰਮ੍ਰਿਤਸਰ ਜਿਲ੍ਹੇ ਦੀ 115 ਕਿਲੋਮੀਟਰ ਸਰਹੱਦੀ ਪੱਟੀ ਦੇ ਸੈਕੜੇ ਕਿਸਾਨ, ਦਿਹਾਤੀ ਮਜ਼ਦੂਰ ਤੇ ਹੋਰ ਨਾਗਰਿਕ ਹੱਥਾਂ ਵਿੱਚ ਆਪਣੀ ਜੱਥੇਬੰਦੀ ਦੇ ਝੰਡੇ ਅਤੇ ਮਾਟੋ ਲੈ ਕੇ ਅਕਾਸ਼ ਗੂੰਜਾਊ ਨਹਾਰੇ ਮਾਰਦੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਏ। ਜਿਸ ਦੀ ਅਗਵਾਈ ਬਲਬੀਰ ਸਿੰਘ ਕੱਕੜ, ਮਾਨ ਸਿੰਘ ਮੁਹਾਵਾ, ਸ਼ੀਤਲ ਸਿੰਘ ਤਲਵੰਡੀ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਤੇ ਬਲਕਾਰ ਸਿੰਘ ਗੁੱਲਗੜ ਨੇ ਕੀਤੀ।
ਵਿਸ਼ਾਲ ਕਨਵੈਨਸ਼ਨ ਨੂੰ ਸਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਅਰਸਾਲ ਸਿੰਘ ਸੰਧੂ ਤੇ ਸੂਬਾਈ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕੇਂਦਰ ਤੇ ਸੂਬਾਈ ਹਾਕਮਾਂ ਦੀਆ ਲੋਕ ਵਿਰੋਧੀ ਨੀਤੀਆ ਕਰਕੇ ਸਰਹੱਦ ‘ਤੇ ਵੱਸਣ ਵਾਲੇ ਲੋਕਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ । ਇਹ ਸਰਕਾਰ ਨੇ ਇੰਨ੍ਹਾਂ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਲਈ ਹੁਣ ਤੱਕ ਕੋਈ ਕਦਮ ਨਹੀ ਚੁੱਕਿਆ। ਇਸ ਖੇਤਰ ਦੇ ਸਕੂਲਾਂ, ਹਸਪਤਾਲਾਂ, ਸੜਕਾਂ ਅਤੇ ਪੁਲਾਂ ਆਦਿ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਅਤੇ ਕਈ ਥਾਈਂ ਮਾੜੇ ਪੁਲਾਂ ਕਰਕੇ ਵੱਡੇ ਹਾਦਸੇ ਵਾਪਰੇ ਹਨ। ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਸਰਕਾਰ ਕੰਡਿਆਲੀ ਤਾਰ ਤੋਂ ਪਾਰ ਵਾਲੇ ਹਲ ਵਾਹਕਾਂ ਤੇ ਦਿਹਾਤੀ ਮਜਦੂਰਾਂ ਨੂੰ ਪ੍ਰਵਾਨਤ ਹੋਇਆ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ । ਜਦ ਕਿ ਸਾਡੀ ਮੰਗ ਹੈ ਕਿ ਇਹ 25,000 ਰੁਪਏ ਕੀਤਾ ਜਾਵੇ। ਇਸ ਤਰ੍ਹਾਂ ਜ਼ੋਰਦਾਰ ਮੰਗ ਕੀਤੀ ਗਈ ਕਿ ਬਾਰਡਰ ਤੇ ਸਥਿਤ 273 ਗੇਟ ਸਾਰੇ ਦੇ ਸਾਰੇ ਹਰ ਰੋਜ਼ ਸੂਰਜ ਚੜ੍ਹਨ ਤੋਂ ਸੂਰਜ ਛਿਪਣ ਤੱਕ ਖੋਲ੍ਹੇ ਜਾਣ ਜਦ ਕਿ ਇਹਨਾਂ ਵਿੱਚੋ 75 ਗੇਟ ਖੋਲੇ ਹੀ ਨਹੀਂ ਜਾਂਦੇ ਜਿਸ ਕਾਰਨ ਬਾਰਡਰ ਦੇ ਪਿੰਡਾਂ ਦੇ ਲੋਕਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਕਮੇਟੀ ਦੇ ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਇਹ ਸਿਤਮ ਦੀ ਗੱਲ ਹੈ ਕਿ ਬੀ.ਐਸ.ਐਫ ਵੱਲੋਂ ਜ਼ੀਰੋ ਲਾਈਨ ਵਾਲੀ ਗਿਆਰਾਂ ਫੁੱਟ ਜ਼ਮੀਨ ਤੇ 44 ਫੁੱਟ ਤਾਰਾਂ ਵਾਲੀ ਤੇ ਹੋਰ ਕਬਜੇ ਵਿੱਚ ਲਈ ਜਮੀਨ ਦਾ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਜਿਸ ਕਾਰਨ ਸਰਹੱਦੀ ਲੋਕਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ।
ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਰਾਜਨੀਤੀ ਵਿਭਾਗ ਦੇ ਮੁੱਖੀ ਤੇ ਚਲੰਤ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਨੇ ਕਨਵੈਨਸ਼ਨ ‘ਚ ਆਪਣੇ ਵਿਚਾਰਾਂ ‘ਚ ਸਰਹੱਦੀ ਕਿਸਾਨੀ ਦਾ ਆਜ਼ਾਦੀ ਪਿੱਛੋਂ ਕਰੀਬ ਪੌਣੀ ਸਦੀ ਦਾ ਦੁੱਖਦ ਬਿਰਤਾਂਤ ਪੇਸ਼ ਕੀਤਾ ਤੇ ਕਿਹਾ ਕਿ ਜੇਕਰ ਕੇਂਦਰ ਤੇ ਸੂਬਾਈ ਸਰਕਾਰਾਂ ਨੇ ਅਣਗੋਲੇ ਕੀਤੇ ਗਏ ਖੇਤੀ ਧੰਦੇ ਨੂੰ ਪੈਰਾਂ ਸਿਰ ਖੜ੍ਹਾ ਨਾ ਕੀਤਾ ਤਾਂ ਸਮੁੱਚੇ ਸਮਾਜ ਦਾ  ਵਿਕਾਸ ਰੁਕੇਗਾ, ਉੱਥੇ ਖੁਦਕੁਸ਼ੀਆਂ ਦਾ ਸੰਤਾਪ ਕਿਸਾਨ ਸਮਾਜ ਹੋਰ ਹੰਡਾਏਗਾ ਅਤੇ ਕਿਸਾਨੀ ਸੱਭਿਆਚਾਰ, ਰਾਜਸੀ ਅਤੇ ਸਮਾਜਿਕ ਤਾਣਾ ਬਾਣਾ ਵੀ ਕਮਜੋਰ ਹੋਵੇਗਾ। ਇਕੱਠ ‘ਚ ਬੋਲਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਤੇ ਖੇਤੀ ਮਾਹਰ ਡਾ: ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਗੈਰ ਕੁਦਰਤੀ ਭਾਰਤ-ਪਾਕ 1947 ਵਿੱਚ ਹੋਈ ਵੰਡ ਕਾਰਨ ਖਿੱਚੀ ਗਈ ਲਛਮਣ ਰੇਖਾ ਸਰਹੱਦ ਦੇ ਕੰਢੇ ਵੱਸਦੇ ਪਿੰਡਾਂ ਦੇ ਕਿਸਾਨ ਸਮੇਤ ਆਮ ਲੋਕ ਦੇਸ਼ ਦੀ ਦੂਸਰੀ ਸੁਰੱਖਿਆ ਪੰਕਤੀ ਵਜੋਂ ਤਾਂ ਹੀ ਉਤਸਾਹ ਨਾਲ ਦੇਸ਼ ਦੀ ਰਾਖੀ ਲਈ ਹੋਰ ਸਮਰੱਥ ਭੂਮਿਕਾ ਨਿਭਾ ਸਕਦੇ ਹਨ ਜੇਕਰ ਉਨ੍ਹਾਂ ਨੂੰ ਚੰਗੇ ਸ਼ਹਿਰੀਆਂ ਵਾਂਗ ਸਹੂਲਤਾਂ ਪ੍ਰਦਾਨ ਕੀਤਆ ਜਾਣ, ਬਾਰਡਰ ਦੇ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਇਨ੍ਹਾਂ ਨੂੰੰ ਵਿਸ਼ੇਸ਼ ਟਰੇਨਿੰਗ ਦੇ ਕੇ ਪਹਿਲ ਦੇ ਅਧਾਰ ‘ਤੇ ਫੌਜ, ਨੀਮ ਫੌਜੀ ਦਸਤਿਆਂ ਤੇ ਪੁਲੀਸ ਵਿੱਚ ਭਰਤੀ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਬਾਰਡਰ ਪੱਟੀ ‘ਚ  ਕੋ-ਆਪਰੇਟਿਵ ਤੇ ਸਰਕਾਰੀ ਅਦਾਰਿਆਂ ਵੱਲੋਂ ਖੇਤੀ ਉਦਯੋਗ ਤੇ ਹੋਰ ਉਪਜਾਊ ਪ੍ਰੋਜੈਕਟ ਲਗਾਏ ਜਾਣ ਅਤੇ ਬਾਰਡਰ ਪੱਟੀ ਦੀ ਹੱਦ 16 ਕਿਲੋ ਮੀਟਰ ਦੀ ਬਜਾਏ 8 ਕਿਲੋਮੀਟਰ ਰੱਖੀ ਜਾਵੇ ਤਾਂ ਹੀ ਬਾਰਡਰ ਤੇ ਅਸਲੀ ਲੋਕ ਅਜਿਹੀਆਂ ਸਹੂਲਤਾਂ ਦੇ ਹੱਕਦਾਰ ਬਣ ਸਕਣਗੇ।
ਸਮੂਹ ਬੁਲਾਰਿਆਂ ਨੇ ਬਾਰ-ਬਾਰ ਇਸ ਮੰਗ ਤੇ ਜ਼ੋਰ ਦਿੱਤਾ ਕਿ ਦਰਿਆ ਤੋ ਪਾਰ ਖੇਤੀ ਕਰਨ ਤੇ ਹੋਰ ਕਾਰਜਾਂ ਲਈ ਆਵਾਜਾਈ ਵਾਸਤੇ ਲੋੜੀਦੀਆਂ ਥਾਵਾਂ ਤੇ ਪਲਟੂਨ ਪੁੱਲ ਬਣਾਏ ਜਾਣ। ਕਨਵੈਨਸ਼ਨ ‘ਚ ਸਰਹੱਦ  ਤੇ ਲਗਾਤਾਰ ਬਣੇ ਤਨਾਅ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ ਤੇ ਸਰਕਾਰ ਤੋ ਮੰਗ ਕੀਤੀ ਕਿ ਭਾਰਤ-ਪਾਕਿ ਦੇਸ਼ਾਂ ਦਰਿਮਿਆਨ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕੀਤੇ ਜਾਣ ਅਤੇ ਦੋਹਾਂ ਪਾਸਿਆਂ ਤੋਂ ਦਿੱਤੇ ਜਾ ਰਹੇ ਭੜਕਾਊ ਬਿਆਨ ਅਤੇ ਗੋਲਾਬਾਰੀ ਬੰਦ ਕੀਤੀ ਜਾਂਵੇ। ਪਹਿਲਾਂ ਹੀ ਇਹ ਲੋਕ 1965, 1971, ਕਾਰਗਿਲ ਜੰਗ, 2001 ਦਾ ਪਾਰਲੀਮੈਂਟ ਹਮਲਾ ਤੇ ਸਰਜੀਕਲ ਸਟ੍ਰਾਈਕ ਅਜਿਹੀਆਂ ਜੰਗੀ ਕਾਰਵਾਈਆਂ ਦੇ ਡਾਢਾ ਸੰਤਾਪ ਹੰਡਾ ਚੁੱਕੇ ਹਨ। ਇਸ ਕਨਵੈਨਸ਼ਨ ‘ਚ ਮੰਗ ਕੀਤੀ ਗਈ ਕਿ ਆਪਣੇ ਗੁਆਂਢੀ ਮੁਲਖ਼ ਪਾਕਿਸਤਾਨ ਨਾਲ ਵਪਾਰ ਦੇ ਦਰਵਾਜੇ ਖੋਲ੍ਹੇ ਜਾਣ ਅਤੇ ਨੇਪਾਲ ‘ਚ ਜਾਣ ਦੀ ਤਰ੍ਹਾਂ ਵੀਜੇ ਤੋਂ ਬਗੈਰ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਕੀਤਾ ਜਾਵੇ।
ਇਸ ਸਮੇਂ ਵਿਸ਼ੇਸ ਮਤਾ ਪਾਸ ਕਰਕੇ ਪੰਜਾਬ ਸਰਕਾਰ-ਸਿਵਲ ਤੇ ਪੁਲੀਸ ਪ੍ਰਸਾਸਨ ਤੋਂ ਮੰਗ ਕੀਤੀ ਗਈ ਕਿ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ ਡਾਕਟਰਾਂ ਦੇ ਗਿਰੋਹ ਵੱਲੋਂ ਪੁਲਿਸ, ਰਾਜਸੀ ਤੇ ਗੁੰਡਾ ਗੰਠਜੋੜ ਵੱਲੋਂ ਹਮਲਾਵਰਾਂ ‘ਤੇ ਸੱਟਾਂ ਲਾਉਣ ਵਾਲੀਆਂ ਧਿਰਾਂ ਦੇ ਹੀ ਝੂਠੀਆਂ ਸੱਟਾਂ ਲਵਾ ਕੇ ਉਲਟਾ ਪੀੜਤਾਂ ਵਿਰੁੱਧ ਡਾਕਟਰੀ ਰਿਪੋਰਟਾਂ  ਜਾਰੀ ਕਰਨ ਤੋ ਰੋਕਿਆ ਜਾਵੇ ਤੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇ, ਇਹਨਾਂ ਦੀ ਵਿਜੀਲੈਂਸ ਵੱਲੋਂ ਜਾਂਚ ਕਾਰਵਾਈ ਜਾਵੇ।
ਵਿਸ਼ਾਲ ਕਨਵੈਨਸ਼ਨ ‘ਚ ਹੋਰਨਾਂ ਤੋ ਇਲਾਵਾ ਕਮੇਟੀ ਦੇ ਪ੍ਰਮੁੱਖ ਆਗੂਆਂ ਨਗੀਨਾ ਸਿੰਘ ਸ਼ਾਲੀਵਾਲ, ਪੰਡਿਤ ਸੁਦਰਸ਼ਨ ਕੁਮਾਰ, ਗੁਰਦੇਵ ਸਿੰਘ ਨੰਬਰਦਾਰ ਮਾਹਵਾ, ਬੂਟਾ ਸਿੰਘ ਮੋਦੇ, ਬਾਬਾ ਕੁਲਦੀਪ ਸਿੰਘ ਮੋਹਲਕੇ, ਡਾ: ਕੁਲਦੀਪ ਸਿੰਘ ਕਲੇਵਾਲ, ਹਰਜਿੰਦਰ ਸਿੰਘ ਸੋਹਲ, ਸੁੱਚਾ ਸਿੰਘ ਘੋਗਾ, ਜੱਗਾ ਸਿੰਘ ਡੱਲਾ, ਸੁੱਖਵਿੰਦਰ ਸਿੰਘ ਲਹੋਰੀਮੱਲ, ਡਾ: ਸਤਨਾਮ ਸਿੰਘ ਅਚਿੰਤਕੋਟ, ਪ੍ਰਧਾਨ ਜਗੀਰ ਸਿੰਘ ਭਿੰਡੀ ਸੈਂਦਾ, ਸੁਰਜੀਤ ਸਿੰਘ ਡਗ- ਤੂਤ, ਸੂਰਤ ਸਿੰਘ ਕੋਟ ਰਜਾਦਾ, ਅੰਗਰੇਜ਼ ਸਿੰਘ ਜੱਟਾ ਪੱਛੀਆਂ ਅਤੇ ਜਸਬੀਰ ਸਿੰਘ ਜਸਰਾਊਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਜਮਹੂਰੀ ਕਿਸਾਨ ਸਭਾ ਵੱਲੋਂ ਥਾਣੇ ਅੱਗੇ ਧਰਨਾ
ਹਲਕਾ ਤਰਨਤਾਰਨ ਅਧੀਨ ਆਉਂਦੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ (ਆਰ ਐੱਮ ਪੀ ਆਈ) ਵੱਲੋਂ ਪੁਲਸ ਵੱਲੋਂ ਝੂਠੇ ਪਰਚੇ ਕਰਨ ਅਤੇ ਧਮਕੀਆਂ ਦੇਣ ਵਿਰੁੱਧ ਐੱਸ ਐੱਚ ਓ ਵਿਰੁੱਧ  ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਹਰਦੀਪ ਸਿੰਘ ਰਸੂਲਪੁਰ, ਜਸਬੀਰ ਸਿੰਘ ਗੰਡੀਵਿੰਡ, ਦਿਹਾਤੀ ਮਜਦੂਰ ਸਭਾ ਦੇ ਆਗੂ ਜਰਨੈਲ ਸਿੰਘ ਚੀਮਾ, ਗੁਰਵੇਲ ਸਿੰਘ ਚੀਮਾ ਆਦਿ ਨੇ ਕੀਤੀ। ਧਰਨੇ ਨੂੰ ਸੰਬੋੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪਰਗਟ ਸਿੰਘ ਜਾਮਾਰਾਏ, ਜਸਪਾਲ ਸਿੰਘ ਝਬਾਲ, ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਵਿਧਾਇਕ ਦੇ ਇਸ਼ਾਰਿਆਂ ‘ਤੇ ਥਾਣਾ ਸਰਾਏ ਅਮਾਨਤ ਖਾਂ ਅੰਦਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਬਲਵਿੰਦਰ ਸਿੰਘ ਚੀਮਾ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਇਨਕੁਆਰੀ  ਚਲਦਿਆਂ ਜੇਲ੍ਹ ਭੇਜ ਦਿੱਤਾ। ਉਸ ਦੇ ਖਿਲ਼ਾਫ ਥਾਣੇ ਅੱਗੇ ਧਰਨਾ ਦਿਨ-ਰਾਤ ਲਾਇਆ ਗਿਆ। ਮਸਲਾ ਹੱਲ ਕਰਨ ਦੀ ਥਾਂ ਉਲਟਾ ਧਰਨਾਕਾਰੀਆਂ ‘ਤੇ ਪਰਚੇ ਦਰਜ ਕਰ ਦਿੱਤੇ ਗਏ। ਇਸ ਮੌਕੇ ਧਰਨੇ ਉੱਪਰ ਪਹੁੰਚੇ ਡੀ.ਐਸ.ਪੀ ਸਤਨਾਮ ਸਿੰਘ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜੇ ਧਰਨਾਕਾਰੀਆਂ ਵਿਰੁੱਧ ਪਰਚੇ ਦਰਜ ਕੀਤੇ ਗਏ, ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ  ਜਲਦੀ ਹੱਲ ਕਰਨਗੇ। ਇਸ ਮੌਕੇ ਮੰਗਲ ਸਿੰਘ ਸਾਂਘਣਾ, ਹਰਦੀਪ ਸਿੰਘ ਦੋਦੇ, ਗੁਰਵਿੰਦਰ ਦਿੰਘ ਭੋਲਾ, ਸਵਿੰਦਰ ਸਿੰਘ ਬਰਾੜ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਲਾਲ ਸਿੰਘ, ਜਸਬੀਰ ਸਿੰਘ, ਧੀਰ ਸਿੰਘ, ਸਾਹਿਬ ਸਿੰਘ, ਸ਼ਮਸ਼ੇਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਜਮਹੂਰੀ ਕਿਸਾਨ ਸਭਾ ਵਲੋਂ ਕਰਜ਼ਾ ਮੁਆਫੀ ਦੀ ਢਕੌਂਸਲੇਬਾਜ਼ੀ ਵਿਰੁੱਧ ਰੋਸ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਕਰਜੇ ਮਾਫੀ ਲਈ ਮਾਨਸਾ ਵਿਖੇ ਰੱਖੇ ਸਮਾਗਮ ਸਮੇਂ ਮੁੱਖ ਮਤੰਰੀ ਦਾ ਵਿਰੋਧ ਕਰਦਿਆਂ ਪਿੰਡ ਭੁਪਾਲ ਕਲਾਂ, ਅਤਲਾ ਖੁਰਦ, ਅਤਲਾ ਕਲਾਂ ਅਤੇ ਫਫੜੇ ਭਾਈਕੇ ਦੇ ਕਿਸਾਨਾਂ ਵੱਲੋਂ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਇਕਬਾਲ ਸਿੰਘ ਫਫੜੇ ਭਾਈਕੇ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਵਾਦਾ ਕੀਤਾ ਸੀ ਕਿ ਜੇਕਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ ਤਾਂ ਉਹ ਕਿਸਾਨਾਂ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਕਰਜਿਆਂ ਉੱਪਰ ਲੀਕ ਮਾਰੇਗੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਮਹੀਨੇ ਪਹਿਲਾਂ ਸਰਵੇ ਕਰਵਾਕੇ ਦਸ ਲੱਖ ਢਾਈ ਹਜਾਰ ਕਿਸਾਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਸੀ ਹੁਣ ਇੱਕ ਲੱਖ ਢਾਈ ਹਜ਼ਾਰ ਕਿਸਾਨਾਂ ਦੀਆਂ ਹੀ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ। 8 ਲੱਖ 67 ਹਜ਼ਾਰ ਕਿਸਾਨਾਂ ਨੂੰ ਕਰਜਾ ਮਾਫੀ ਦੀ ਸਕੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਜਿਸ ਕਾਰਣ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਅਮਰੀਕ ਸਿੰਘ ਫਫੜੇ ਭਾਈਕੇ ਨੇ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹੇ ਸਮੁੱਚੇ ਕਰਜੇ ਖਤਮ ਕੀਤੇ ਜਾਣ ਅਤੇ ਕਰਜਿਆਂ ਵਿੱਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਅਤੇ ਕੁਰਕੀਆਂ ਬੰਦ ਕੀਤੀਆਂ ਜਾਣ। ਕਿਸਾਨਾਂ ਨੂੰ ਬਿਨਾਂ ਵਿਆਜ ਕਰਜੇ ਦਿੱਤੇ ਜਾਣ। ਇਸ ਮੌਕੇ ਸੁਖਦੇਵ ਸਿੰਘ ਅਤਲਾ, ਮੱਘਰ ਸਿੰਘ ਅਤਲਾ, ਜੰਟਾ ਸਿੰਘ ਅਲੀਸ਼ੇਰ ਕਲਾਂ, ਦਿਆਲ ਸਿੰਘ ਅਤਲਾ ਖੁਰਦ, ਸਤਪਾਲ ਸਿੰਘ, ਬਹਾਦਰ ਸਿੰਘ, ਜੁਗਰਾਜ ਸਿੰਘ ਆਦਿ ਆਗੂ ਹਾਜ਼ਰ ਸਨ।

 

 

भूना शूगर मिल चलाने के लिये सांझा किसान संघर्ष
हरियाणा के जिला फतेहाबाद के सुप्रसिद्ध कसबे भूना स्थित बंद पड़ी शूगर मिल को पुन: चालू करवाने के लिए क्षेत्र के किसानों ने संयुक्त किसान संघर्ष की शुरूआत कर दी है। उक्त संघर्ष की सफलता सुनिश्चित करने हेतु किसानों की सांझा समिति बनाई गई है। इस समिति का गठन पूर्णत: जनतांत्रिक आधार पर किया गया है तथा सभी प्रमुख दलों का चुनावी सर्मथन करने वाले किसान इस में शामिल हैं।  राज्य के लोक मुद्दों पर सक्रिय दखलअंदाजी करने के चलते ख्याति प्राप्त संगठन देहाती मजदूर सभा, शहीद भगत सिंह नौजवान सभा, हरियाणा छात्र यूनियन भी इस न्यायपूर्ण संघर्ष को पूर्ण समर्थन दे रहे हैं। क्षेत्र के किसानों की 155 एकड़ अति उपजाऊ जमीन का अधिग्रहण कर यह मिल में सरकारी क्षेत्र में 1996 में स्थापित की गई थी। सन 2006 में अचानक यह मिल फगवाड़ा (पंजाब) के किसी उद्ममी, जो निर्वतमान मुख्यमंत्री भूपिंदर सिंह हुड़्ा का कृपापात्र था, के हवाले औने पौने दामों में कर दी गई। यह उद्ममी मिल के संशाधनों का बेरहमी से दोहन कर, 2009 में अचानक इस मिल को लावारिस छोड़ कर भाग गया। उस समय इस मिल में 1000 पक्के कर्मचारी नौकरी कर रहे थे। क्षेत्र के अनेकों लोगों की उपजीविका इस मिल में संबंद्ध कारोबारों से चलती थी। लोगों की बार बार की गुहार करते हुए हुड्डा सरकार इस मुद्दे की तरफ ढीठता से आँखे मूंदे रही। यह याद रखना आवश्यक है कि हालांकि यह मिल सन 2009 से बंद पड़ी है। परंतु फिर भी अकेले फतेहआहाद जिले में (सरकारी आंकड़ों के अनुसार) 10700 एकड़ कृषि योग्य भूमि में गन्ना बोया जाता है। कुछ कुछ एसी ही स्थिति साथ लगते जिलों सिरसा एवं हिसार की साथ लगते इलाकों की भी है। हुड्डा के हार जाने के उपरांत हरियाणा में कायम हुई मनोहर लाल खट्टर के नेतृत्व वाली भाजपा सरकार का रवैया भी ऐन पिछली सरकार जैसा ही ह।
सरकारी बेरुखी से आजित आ कर क्षेत्र के किसानों ने संघर्ष का रास्ता अपनाने का न्यायोचित निर्णय लिया। संर्घष के उद्देश्य से बनाई गई संयुक्त कार्यसमिति में हरियाणा किसान सभा के भूतपूर्व महासचिव कृष्ण स्वरूप गोरखपुरिया, राज्य के अग्रणी युवा नेता मनदीप सिंह नथवान, बलवीर सिंह दहिया, जिले सिंह, कौर सिंह, धारसूल एवं मामू राम को लिया गया। ‘‘मामू राम जी की भूमिहीन कृष्क है, जब से यह संघर्ष शुरू हुआ है तब से (21 जनवरी को 35वां दिन था) घर नही गये, मिल के सामने ही डटे हुए हैं।’’शुरूआत में मिल के सामने धरना प्रदर्शन एवं गांवों में सघन जनसंपर्क अभियान चलाया गया। 8 जनवरी से लगातार मिल गेट के सामने संगर्षशील साथी भूख हड़ताल पर बैटे हैं।
इस संग्राम को क्षेत्र के लोगों का भरपूर समर्थन मिल रहा है। भाजपा कुनबे को छोड़ सभी छोटे बड़े राजनैतिक दल एवं समाजसेवी संगठन अपने-अपने तरीकों से योगदान दे रहे हैं। टे्रड यूनियनों एवं अन्य जन संगठनों का साथ तो है ही। लेकिन भाजपा सरकार के कर्ता धर्ता टस से मस नहीं हो रहे।
मुख्यमंत्री ने तो कमाल ही कर दिया. मिल चलाने की मांग को लेकर मिलने गये विशाल समाजिक प्रभाव वाले प्रतिनिधिमंडल को मिल चलाने को लेकर टका सा जवाब दे दिया। इतना ही कि व जल्द ही धान की खेती पर प्रतिबंध लगाने जा रहे हैं। जब प्रतिनिधि मंडल में शामिल गणमान्य शखसियतों ने पूछा कि आखिर बोया क्या जाए तो खट्टर साहिब बांगले झांकने लगे।
संघर्ष का नेतृत्व कर रही कार्य समिति ने 23 जनवरी को भूना बंद का आह्वान करते हुए सभी नागरिकों से भरपूर सहयोग की अपील की है।

 

देहाती मजदूर सभा के धरने
देहाती मजदूर सभा हरियाणा के अह्वान पर जिला सिरसा के औढ़ा एवं जिला फतेहाबाद के रतिया तथा नागपुर खंड कार्यालयों पर जोरदार प्रदर्शन किये गये। इन प्रर्दशनों में मजदूर महिलाओं ने भारी संख्या में भाग लिया। प्रदर्शनों का नेतृत्व सभा के राज्य अध्यक्ष लाल चंद एवं राज्य महा सचिव तेजिंद्र सिंह थिंद ने किया।
खंड अधिकारियों द्वारा सरकार को भेजे गये ज्ञापनों में मांग की गई कि हरियाणा ेवं देश के अन्य भागों में दलितों पर हो रहे जाति आधारित अत्याचार एवं पक्षपात बिना देरी बंद किया जाए एवं दोषी दंडित किये जाएं। यह भी मांग की गई कि गांवों में लाल डोर के विस्तार के बहाने भूमिहीन परिवारों को उजाडऩा बंद किया जाए। हर भूमिहीन परिवार के 10-10 मरले का रिहाईशी पलाट 3000 रूपए प्रति माह समाजिक सुरक्षा पैंशन, पंजाब की तर्ज पर बिजली माफी, मनरेगा कामों की बकाया राशि अदा करने एवं खेती को मनरेगा से जोड़ में की भी मांग की गया। प्रदर्शनों के समय हुई जन सभाओं में सुरचैन सिंह सरपंच, बचित्र सिंह मिठड़ी, सुरजीत सिंह, रोही राम, सुक्खा सिंह, बलतेज सिंह, बसंती, नत्थू राम चौबाय, राजा राम, मोमी राम आदि वक्ताओं ने अपने अपने विचार रखे।

 

See Also

 

भीमा कोरेगांव के दलितों के समर्थन में रैली
महाराष्ट्र में पूना के निकट भीम कोरेगांव नामक स्थान पर अपने  शहीदों की याद में उत्सव मनाने के लिये एकत्र हुए दलित (महार) भाईचाते के लोगों पर हिंसक हमले के विरोध में शहीत भगत सिंह नौजवान सभा द्वारा जोरदार प्रर्दशन किया गया। यह हमारा राष्र्टीय संवंय सेवक संघ के कठपुतली संगठन ‘संभा जी ब्रिगेड’ के कार्यकर्ताओं द्वारा किया गया था। जिसके बाद पूरे राज्य में हिंसा भडक़ उठी थी। प्रदर्शन का नेतृत्व गुरदास सिघानी एवं बिंदर जाखल ने किया।
निर्माण मजदूरों में कार्यरत प्रमुख संगठनों के हजारों कार्यकर्ताओं द्वारा हिसार में जबर्दस्त रोष रैली एवं विरोध प्रर्दशन किया गया। पांच जिलों हिसार, फतेहाबाद, सिरसा, जींद, भवानी से पहुंचे कार्यकर्ताओं ने केंद्र एवं हरियाणा की भाजपा सरकारों की जमकर भरतर्जना की। अन्य के अलावा साथी राजेश चौबारा ने जनसमूह को संबोधित किया।

 

 

शराब का ठेका बंद करवाया
शहीद भगत सिंह नौजवान सभा के नेतृत्व में जाखल की एक बस्ती के वासियों ने शराब का ठेका हटवाने के संघर्ष में जीत हासिल की है। जाखल मंडी की इस बस्ती में दो साल पहले ठेका खोला गया था। पंजाब के मानसा एवं संगरूर जिलों के अनेकों गांव जाखल मंडी से सटे हुए हैं। इसी कारण यह कस्बा, पंजाब की सीमा से सटे हुए हैं। इसी कारण यह कस्बा, पंजाब की सीमा से सटे अन्य कस्बों की तरह, पंजाब के शराबियों के लिये जन्नत बना हुआ है, क्योंकि हरियाणा में शराब पंजाब के मुकाबले बहुत अधिक सस्ती है। दलित गरीबों (बाजीगर भाईचारा) की यह बस्ती तो और भी सुलभ गंतव्य है क्योंकि यहां प्रतिरोध का डर कम समझा जाता है। परंतु शराबियों की धमाचौकड़ी से तंक आये लोगों ने सभा के साथियों तक पहुंच थी जिन्हों ने लोगों, खास कर औरतों से बैठक कर संघर्ष का प्रोग्राम बनाया। कायदे अनुसार पहले ज्ञापण दिया गया। ज्ञापण के साथ दी बार पंचायत द्वारा भेजे गये प्रस्तावों (ठेका हटवाने संबंधी) की प्रतियां भी लगाई गई। परंतु अधिकारियों के कानों पर जूं नहीं सरकी।
इस के विरोध में सभा के सदस्यों द्वारा 11 जनवरी को डीसी फतेहाबाद के कार्याल्य समक्ष प्रदर्शन किया। उपायुक्त ने उन्हें 16 जनवरी तक मुद्दा सुलझाने का आश्वासन दिया। किन्तु 16 जनवरी को उपायुक्त ने साफ साफ मना करते हुए कहा कि शराब कारोबार से राज्य को राजस्व प्राप्त होता है एवे विवादित ठेका हमारे लिए दुधारू गाय जैसा है, इस लिए इसे बंद नहीं किया जा सकता।
सभा के सदसोयों एवं नेतृत्व ने उसी समय वहां पक्का पड़ाव कर दिन-रात का रोष प्रर्दशन आरंभ कर दिया। राज्य के प्रमुख अखबारों एवं टीवी चैनलों ने लोगों की न्यायपूर्ण मांग को तर्कपूर्ण ढंग से उभारा। लोगों में सरकार की अच्छी खासी किरकिरी शुरू हुई। रही सही कसर वहीं शुरू हुए लंगर ने निकाल दी क्योंकि प्रर्दशनकारियों के लिए रसद पहुंचनी शुरू हो गयी थी। स्थिति के भांपते हुए जिला प्रशासन ने नेतृत्व को बातचीत के लिये बुलाया अतं: 19 तारीख को ठेका उठाये जाने के पश्चात यह संघर्ष गौरवपूर्ण जीत के साथ संपन्न हुआ। इस संघर्ष की अगुवाई शहीद भगत सिंह नौजवान सभा की फतेहाबाद जिला समिति के सदस्य बिंदर सिंह पंच जाखला, गुरदास एवं गुरप्रीत सिघाणी, गुरतेज नागपुर, गुरदीप शेरगढ़, मंजीत एवं परमिंद्र अलीका, निर्भय एवं रवि रतिया ने की। जिला अध्यक्ष एवं सचिव क्रमवार सूनील झलणिया तथा परमजीत सिंह लाली ने समूचा नेतृत्व दायित्व संभाला।

Scroll To Top