ਤਰਨਤਾਰਨ ਵਿਖੇ ਕਾਰਲ ਮਾਰਕਸ ਨੂੰ ਸਮਰਪਤ ਸੈਮੀਨਾਰ
ਸੀ ਪੀ ਆਈ (ਐਮ) ਦੀ ਕੇਂਦਰੀ ਕਮੇਟੀ ਦੇ ਸਾਬਕਾ ਮੈਂਬਰ ਅਤੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀ ਆਈ ਟੀ ਯੂ) ਦੇ ਸੂਬਾ ਪ੍ਰਧਾਨ ਸਾਥੀ ਵਿਜੇ ਮਿਸ਼ਰਾ ਅਤੇ ਹੋਰਨਾਂ ਉੱਘੇ ਆਗੂਆਂ ਦੀ ਪਹਿਲਕਦਮੀ ‘ਤੇ 24 ਮਈ ਨੂੰ, ਤਰਨ ਤਾਰਨ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸੈਮੀਨਾਰ ਸੱਦਿਆ ਗਿਆ । ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ ਦੇ ਸਿਧਾਂਤ ਦੇ ਸਿਰਜਕ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਨਿਰੋਲ ਪਾਰਲੀਮਾਨੀ ਸਰਗਰਮੀਆਂ ਅਤੇ ਪਾਰਲੀਮਾਨੀ ਮੌਕਾਪ੍ਰਸਤੀ ਦਾ ਰਾਹ ਅਪਣਾ ਕੇ ਕਾਰਲ ਮਾਰਕਸ ਵਲੋਂ ਦਰਸਾਏ ਸਮਾਜਿਕ ਤਬਦੀਲੀ ਦੇ ਨਿਸ਼ਾਨੇ ਦੀ ਪੂਰਤੀ ਨਾ ਮੁਮਕਿਨ ਹੈ । ਇਸ ਮਕਸਦ ਲਈ ਗੈਰ ਪਾਰਲੀਮਾਨੀ ਘੋਲਾਂ ਨੂੰ ਪ੍ਰਮੁੱਖਤਾ ਦਿੰਦੇ ਹੋਏ ਦੋਹੋਂ ਕਿਸਮ ਦੇ ਸੰਗਰਾਮਾਂ ਦੀ ਇਕਮਿਕੱਤਾ ਰਾਹੀਂ ਕ੍ਰਾਂਤੀ ਦੇ ਰਾਹ ਵੱਲ ਸਾਬਤ ਕਦਮੀਂ ਵਧਣਾ ਹੋਵੇਗਾ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਾਥੀ ਵਿਜੇ ਮਿਸ਼ਰਾ ਨੇ ਕਿਹਾ ਕਿ 1964 ਵਿੱਚ ਸੋਧਵਾਦ ਨਾਲੋਂ ਨਿਖੇੜਾ ਕਰਦਿਆਂ ਲੋਕ ਸੰਗਰਾਮਾਂ ਰਾਹੀਂ ਲੋਕਾਂ ਦੀਆਂ ਆਸਾਂ ਉਮੰਗਾਂ ਦੇ ਕੇਂਦਰ ਵਜੋਂ ਠੋਸ ਪਛਾਣ ਸਥਾਪਿਤ ਕਰਨ ਵਾਲੀ ਸੀ ਪੀ ਆਈ (ਐਮ) ਵਰਤਮਾਨ ਦੌਰ ਵਿੱਚ ਆਪਣੇ ਨਿਸ਼ਾਨੇ ਤੋਂ ਥਿੜਕਣ ਸਦਕਾ ਰੈਡੀਕਲ ਸੰਘਰਸ਼ਾਂ ਦਾ ਪੱਲਾ ਛੱਡ ਕੇ ਨਿਰੋਲ ਪਾਰਲੀਮਾਨੀਵਾਦੀ ਅਵਸਰਵਾਦ ਦੀ ਜਿਲ੍ਹਣ ਵਿੱਚ ਧਸ ਚੁੱਕੀ ਹੈ। ਉਨ੍ਹਾਂ ਇਸ ਮੌਕੇ ਆਰ ਐਮ ਪੀ ਆਈ ਵਿੱਚ ਸ਼ਮੂਲੀਅਤ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਜੀਵਨ ਲਾਉਣ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਹੀ ਸਾਥੀ ਧਿਆਨ ਸਿੰਘ ਠਾਕੁਰ (ਗੁਰਦਾਸਪੁਰ), ਅਮਰਜੀਤ ਸਿੰਘ ਮੱਟੂ (ਲੁਧਿਆਣਾ), ਤ੍ਰਲੋਚਨ ਸਿੰਘ ਰਾਏਕੋਟ, ਸੁਖਦੇਵ ਸਿੰਘ ਗੋਹਲਵੜ, ਪਾਲ ਸਿੰਘ ਜਾਮਾਰਾਇ, ਅਮਰੀਕ ਸਿੰਘ ਅੰਮ੍ਰਿਤਸਰ ਸਮੇਤ ਅਨੇਕਾਂ ਸੀਨੀਅਰ ਆਗੂਆਂ ਨੇ ਆਰ ਐਮ ਪੀ ਆਈ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਉਚੇਚੇ ਪੁੱਜੇ ਆਰ ਐਮ ਪੀ ਆਈ ਆਗੂਆਂ ਸਰਵਸਾਥੀ ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਪ੍ਰੋ ਜੈਪਾਲ, ਸਤਨਾਮ ਸਿੰਘ ਅਜਨਾਲਾ, ਪਰਗਟ ਸਿੰਘ ਜਾਮਾਰਾਇ ਨੇ ਇਨ੍ਹਾਂ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਤਹਿਦਿਲੋਂ ਸੁਆਗਤ ਕਰਦਿਆਂ ਆਰ ਐਮ ਪੀ ਆਈ ਦੀ ਮਜਬੂਤੀ ਹਿੱਤ ਲਏ ਫੈਸਲੇ ਕਰਕੇ ਧੰਨਵਾਦ ਕੀਤਾ।
ਆਰ ਐਮ ਪੀ ਆਈ ਦੇ ਸੀਨੀਅਰ ਆਗੂ ਸਾਥੀ ਧਿਆਨ ਸਿੰਘ ਠਾਕੁਰ ਦੀ ਪ੍ਰੇਰਣਾ ਸਦਕਾ ਪਾਰਟੀ ਦੀ ਗੁਰਦਾਸਪੁਰ ਜਿਲ੍ਹਾ ਇਕਾਈ ਦੇ ਸਕੱਤਰ ਸਾਥੀ ਲਾਲ ਚੰਦ ਕਟਾਰੂਚੱਕ ਦੀ ਹਾਜਰੀ ਵਿੱਚ ਜਿਲ੍ਹੇ ਦੇ ਸਿਰਕੱਢ ਜਨਤਕ ਆਗੂਆਂ ਸਾਥੀ ਲਾਜਰ ਮਸੀਹ, ਸਾਥੀ ਸਾਧੂ ਰਾਮ ਖੁੰਡਾ, ਪਰਸ਼ੋਤਮ ਦਾਸ ਧਾਰੀਵਾਲ ਭੋਜਾ , ਮਨੀਰ ਮਸੀਹ ਸਤਕੋਹਾ, ਸ਼ਮਸ਼ੇਰ ਸਿੰਘ, ਜਨਕ ਰਾਜ ਦੀਨਾ ਨਗਰ, ਗੁਰਮੇਜ ਸਿੰਘ ਗੁਰਾਇਆ, ਗੋਮੀ ਚੰਦ ਤਤਲਾ, ਮੁਨਸ਼ੀ ਰਾਮ ਦੀਨਾ ਨਗਰ, ਤਰਸੇਮ ਸਿੰਘ ਸਤਕੋਹਾ, ਅਜੀਤ ਮਸੀਹ, ਮੰਗਾ ਮਸੀਹ, ਮਿੰਟਾਂ ਸਿੰਘ, ਰਤਨ ਮਸੀਹ, ਪੂਰਨ ਚੰਦ, ਕਸ਼ਮੀਰ ਮਸੀਹ ਅਤੇ ਹੋਰਨਾਂ ਨੇ ਆਰਐਮਪੀਆਈ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸਾਥੀ ਲਾਲ ਚੰਦ, ਨੱਥਾ ਸਿੰਘ, ਸ਼ਿਵ ਕੁਮਾਰ, ਜਸਵੰਤ ਸਿੰਘ, ਮੱਖਣ ਕੁਹਾੜ, ਨਿਰਮਲ ਸਿੰਘ ਬੋਪਾਰਾਏ, ਅਵਤਾਰ ਸਿੰਘ, ਸਕੱਤਰ ਸਿੰਘ, ਕਪੂਰ ਸਿੰਘ ਘੁੰਮਣ, ਰਾਣੀ ਦੇਵੀ, ਰਾਜਿੰਦਰ ਕੋਛੜ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸਾਥੀਆਂ ਦਾ ਤਹੇ ਦਿਲ ਤੋਂ ਸਵਾਗਤ ਕੀਤਾ ।
ਪੰਜਾਬ ਭਰ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਮਈ ਦਿਵਸ
ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇ ਪੀ ਐਮ ਓ) ਦੇ ਭਾਈਵਾਲ ਸੰਗਠਨਾਂ ਵਲੋਂ ਇਸ ਵਾਰ ਦਾ ਮਈ ਦਿਹਾੜਾ (ਕੌਮਾਂਤਰੀ ਮਜਦੂਰ ਦਿਵਸ) ”ਸਾਮਰਾਜੀ ਲੁੱਟ ਅਤੇ ਦਾਬੇ ਦੇ ਖਾਤਮੇ ਦੀ ਚੁਣੌਤੀ ਦੇ ਹਾਣ ਦੀ ਕਿਰਤੀ ਲਹਿਰ ਉਸਾਰਨ ਦੇ ਸੰਕਲਪ ਦਿਵਸ” ਵਜੋਂ ਮਨਾਇਆ ਗਿਆ । ਥਾਂ ਪੁਰ ਥਾਂ ਸ਼ਿਕਾਗੋ ਦਾ ਸ਼ਹੀਦਾਂ ਦੀ ਯਾਦ ਤਾਜ਼ਾ ਕਰਨ ਦੇ ਪਵਿੱਤਰ ਉਦੇਸ਼ ਤਹਿਤ ਵਿਸ਼ਾਲ ਜਨਸਭਾਵਾਂ ਕੀਤੀਆਂ ਗਈਆਂ । ਆਕਾਸ਼ ਗੁੰਜਾਊ ਨਾਹਰਿਆਂ ਦਰਮਿਆਨ, ਇਨਕਲਾਬੀ ਜੋਸ਼ੋ ਖਰੋਸ਼ ਨਾਲ, ਸੰਗਰਾਮਾਂ ਰਾਹੀਂ ਲੋਕ ਵਿਰੋਧੀ ਹਾਲਾਤ ਬਦਲਣ ਦੀ ਪ੍ਰੇਰਣਾ ਦਿੰਦੇ ਸੂਹੇ ਝੰਡੇ ਚੜ੍ਹਾਏ ਗਏ । ਸਾਰੇ ਥਾਈਂ ਸੂਹੇ ਕਿਰਤੀ ਮਾਰਚ ਜੱਥੇਬੰਦ ਕੀਤੇ ਗਏ । ਕਿਰਤ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਹੇਅ ਮਾਰਕੀਟ ਦੇ ਸ਼ਹੀਦਾਂ ਦਾ ਅਧੂਰਾ ਕਾਰਜ ਹਰ ਕਿਸਮ ਦੇ ਬਲੀਦਾਨਾਂ ਦੇ ਬਾਵਜੂਦ ਪੂਰਾ ਕਰਨ ਦਾ ਪ੍ਰਣ ਦ੍ਰਿੜਾਇਆ ਗਿਆ । ਇਸ ਮੌਕੇ ਹੋਈਆਂ ਜਨਸਭਾਵਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਿਹਾ ਕਿ ਭਾਰਤ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੇ ਸੁਪਨਿਆਂ ਦੀ ਪੂਰਤੀ ਦਾ ਮਹਾਨ ਅਤੇ ਇਤਿਹਾਸਕ ਕਾਰਜ ਪੂਰੀ ਕਰਨ ਦੀ ਅਜੋਕੀ ਚੁਣੌਤੀ ਸਾਮਰਾਜੀ ਹਿੱਤਾਂ ਦੀ ਰਖਵਾਲੀ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਅਤੇ ਫਿਰਕੂ ਫਾਸ਼ੀ ਤਾਕਤਾਂ ਨੂੰ ਭਾਂਜ ਦਿੱਤੇ ਬਿਨਾਂ ਪੂਰੀ ਕਰਨੀ ਅਸੰਭਵ ਹੈ । ਉਨ੍ਹਾਂ ਕਿਹਾ ਕਿ ਨਿਜੀਕਰਨ ਉਦਾਰੀਕਰਨ ਸੰਸਾਰੀਕਰਨ ਦੇ ਖਾਸੇ ਵਾਲੀਆਂ , ਸਾਮਰਾਜ ਅਤੇ ਕਾਰਪੋਰੇਟ ਲੁੱਟ ਸਦਾ ਲਈ ਕਾਇਮ ਰੱਖਣ ਦੀ ਗਰੰਟੀ ਕਰਦੀਆਂ ,ਉਕਤ ਨੀਤੀਆਂ ਭਾਰਤੀ ਕਿਰਤੀਆਂ, ਕਿਸਾਨਾਂ ਅਤੇ ਸਮੁੱਚੇ ਮਿਹਨਤੀ ਵਰਗਾਂ ਦੀਆਂ ਸਾਰੀਆਂ ਦੁਸ਼ਵਾਰੀਆਂ ਲਈ ਜਿੰਮੇਵਾਰ ਹਨ । ਇਨ੍ਹਾਂ ਨੀਤੀਆਂ ਨੂੰ ਹਾਰ ਦੇਣ ਵਾਲੀ ਲਹਿਰ ਨੂੰ ਖੇਰੂੰ- ਖੇਰੂੰ ਕਰਦਿਆਂ ਇਸ ਦੇ ਮੁੱਖ ਉਦੇਸ਼ ਤੋਂ ਭਟਕਾਉਣ ਦੀ ਸਾਜ਼ਿਸ਼ ਤਹਿਤ ਹੀ ਦੇਸ਼ ਵਿੱਚ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਅਗਵਾਈ ਵਿੱਚ ਕੱਟੜਪੰਥੀ ਤੱਤਾਂ ਵਲੋਂ ਫਿਰਕੂ ਕਤਾਰਬੰਦੀ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਅਤੇ ਕਿਰਤੀਆਂ ਨੂੰ ਧਰਮ ਦੇ ਨਾਂ ‘ਤੇ ਕਤਲੇਆਮਾਂ ਦੇ ਰਾਹ ਤੋਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਨਖਿੱਧ ਵਰਤਾਰੇ ਨੂੰ ਸਿਰੇ ਚੜ੍ਹਾਉਣ ਵਿੱਚ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਆਰ ਐਸ ਐਸ ਨੂੰ ਹਰ ਸਾਧਨ ਅਤੇ ਇਮਦਾਦ ਮੁਹੱਈਆ ਕਰਵਾ ਰਹੀ ਹੈ । ਠੀਕ ਇਹੋ ਕੰਮ ਵੱਖਰੇ ਨਾਅਰਿਆਂ ਅਧੀਨ ਘੱਟ ਗਿਣਤੀਆਂ ਵਿਚਲੇ ਕੱਟੜਤਾਵਾਦੀ ਵੀ ਕਰਨ ਲੱਗੇ ਹੋਏ ਹਨ । ਇਸ ਲਈ ਸਾਮਰਾਜੀ ਤੇ ਕਾਰਪੋਰੇਟ ਲੁੱਟ ਅਤੇ ਵੱਖਵਾਦੀ, ਫਿਰਕੂ – ਫਾਸ਼ੀ ਅੰਜੰਡਾ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ । ਉਨ੍ਹਾਂ ਇਹ ਵੀ ਕਿਹਾ ਕਿ ਭਾਸ਼ਾ , ਇਲਾਕਾ , ਜਾਤੀ ਲਿੰਗ ਆਦਿ ਨੂੰ ਮੁੱਦਾ ਬਣਾਉਂਦਿਆ ਕਿਰਤੀ ਯਕਜਹਿਤੀ ਨੂੰ ਭੰਗ ਕਰਨ ਵਾਲੇ ਵੀ ਲੁੱਟ ਦੇ ਨਿਜ਼ਾਮ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਵਾਲੀ ਉਪਰੋਕਤ ਸਾਜ਼ਿਸ਼ੀ ਲਾਮਬੰਦੀ ਦਾ ਹੀ ਮਹੱਤਵਪੂਰਨ ਭਾਗ ਹਨ ।
ਸੰਖੇਪ ਰਿਪੋਰਟਾਂ :
ਲੁਧਿਆਣਾ: ਇਥੇ ਵੱਖੋ-ਵੱਖ ਦਫਤਰਾਂ ਅਤੇ ਸੱਨਅਤੀ ਅਦਾਰਿਆਂ ਮੂਹਰੇ ਸੂਹੇ ਝੰਡੇ ਲਹਿਰਾਉਣ ਪਿੱਛੋਂ ਸਥਾਨਕ ਰੇਲਵੇ ਸਟੇਸ਼ਨ ਤੇ ਵਿਸ਼ਾਲ ਜਨਸਭਾ ਕੀਤੀ ਗਈ ਜਿਸ ਨੂੰ ਸੰਬੋਧਨ ਕਰਨ ਲਈ ਸੀ ਟੀ ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ । ਉਨ੍ਹਾਂ ਤੋਂ ਇਲਾਵਾ ਸਾਥੀ ਪਰਮਜੀਤ ਸਿੰਘ, ਪ੍ਰੋ ਜੈਪਾਲ , ਰਘਬੀਰ ਸਿੰਘ ਬੈਨੀਪਾਲ , ਜਗਤਾਰ ਚਕੋਹੀ , ਹਰਨੇਕ ਸਿੰਘ ਗੁੱਜਰਵਾਲ ਗੁਰਦੀਪ ਕਲਸੀ, ਹਰਬੰਸ ਲੋਹਟ ਬੱਲੀ… ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਆਗੂਆਂ ਨੇ ਕਿਹਾ ਕਿ ਸਾਮਰਾਜੀ ਬਘਿਆੜਾਂ ਅਤੇ ਅਜਾਰੇਦਾਰ ਪੂੰਜੀਪਤੀਆਂ ਹੱਥੋਂ ਦੇਸ਼ ਅਤੇ ਦੇਸ਼ਵਾਸੀਆਂ ਦੀ ਬੇਕਿਰਕ ਲੁੱਟ ਅਤੇ ਲੁੱਟ ਜਾਰੀ ਰੱਖਣ ਲਈ ਲੋਕਾਈ ਦੀ ਫੁੱਟ, ਮੋਦੀ ਹੁਕੂਮਤ ਦੀਆਂ ਬਸ ਇਹ ਦੋ ਹੀ ਪ੍ਰਮੁੱਖ ‘ਉਪਲੱਬਧੀਆਂ’ ਹਨ । ਬੁਲਾਰਿਆਂ ਨੇ ਕਿਹਾ ਕਿ ਮੋਦੀ ਮਨਮੋਹਨ ਮਾਰਕਾ ਨੀਤੀਆਂ ਵਜੋਂ ‘ਸ਼ੁਹਰਤ’ ਖੱਟ ਚੁੱਕੀਆਂ ਨਵਉਦਾਰਵਾਦੀ ਨੀਤੀਆਂ ਨੂੰ ਭਾਂਜ ਦਿੱਤੇ ਬਿਨਾਂ ਭਾਰਤੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਬਾਰੇ ਸੁਪਨਾ ਵੀ ਨਹੀਂ ਲਿਆ ਜਾ ਸਕਦਾ । ਨੀਤੀਆਂ ਨੂੰ ਭਾਂਜ ਦਿੱਤੇ ਜਾਣ ਲਈ ਫੈਸਲਾਕੁੰਨ ਲੋਕ ਸੰਗਰਾਮ ਲੋੜੀਂਦੇ ਹਨ ਅਤੇ ਸੰਗਰਾਮਾਂ ਲਈ ਲੋਕ ਏਕਤਾ ਦੀ ਦਰਕਾਰ ਹੈ । ਮੋਦੀ ਹੁਕੂਮਤ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਰ ਐਸ ਐਸ ਦੀ ਅਗਵਾਈ ਵਿੱਚ ਲੋਕ ਏਕਤਾ ਅਤੇ ਸੰਗਰਾਮਾਂ ਨੂੰ ਤਾਰਪੀਡੋ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ । ਇਸ ਲਈ ਕਿਰਤੀ ਲਹਿਰ ਸਨਮੁੱਖ ਫੌਰੀ ਕਾਰਜ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਹੈ । ਇਸ ਸਮਾਰੋਹ ਵਿੱਚ ਰੇਲ ਕਾਮਿਆਂ, ਵਿਸ਼ੇਸ਼ ਕਰਕੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਜਲੰਧਰ : ਇਥੇ ਵੱਖੋ-ਵੱਖ ਥਾਵਾਂ ਉੱਤੇ ਮਈ ਦਿਵਸ ਸਮਾਰੋਹ ਮਨਾਏ ਜਾਣ ਪਿੱਛੋਂ ਰੇਲਵੇ ਸਟੇਸ਼ਨ ਤੇ ਵਿਸ਼ਾਲ ਜਨਸਭਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਾਥੀ ਟੀ ਆਰ ਗੌਤਮ ,ਰਮੇਸ਼ ਸ਼ਰਮਾ ਅਤੇ ਗੁਰਮੀਤ ਸਿੰਘ ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਸਾਥੀ ਗੌਤਮ ਵਲੋਂ ਉਤਸ਼ਾਹ ਪੂਰਨ ਨਾਹਰਿਆਂ ਦਰਮਿਆਨ ਸੂਹਾ ਝੰਡਾ ਝੁਲਾਇਆ ਗਿਆ । ਮੰਚ ਸੰਚਾਲਨ ਦੀ ਭੂਮਿਕਾ ਸਾਥੀ ਤਰਸੇਮ ਲਾਲ ਵਲੋਂ ਬਾਖੂਬੀ ਨਿਭਾਈ ਗਈ । ਉਕਤ ਆਗੂਆਂ ਤੋਂ ਇਲਾਵਾ ਸਾਥੀ ਹਰੀ ਮੁਣੀ ਸਿੰਘ, ਪਾਰਵਤੀ ਦੇਵੀ, ਕੰਚਨ, ਮਨੋਜ ਕੁਮਾਰ, ਰਮੇਸ਼ ਭੱਲਾ, ਪਰਮਿੰਦਰ ਸਿੰਘ ਰਾਜਿੰਦਰ ਕੁਮਾਰ, ਪ੍ਰੀਤਮ ਸਿੰਘ, ਰੂਪ ਲਾਲ, ਬਲਰਾਜ, ਤਿਵਾੜੀ, ਰਾਜ ਕੁਮਾਰ, ਜਸਵੰਤ ਰਾਇ, ਜਸਵੰਤ ਕਾਹਲੋਂ, ਉਦੇਭਾਨ, ਬਲਵਿੰਦਰ ਪਾਲ, ਰਾਣਾ ਸਿੰਘ, ਅਮਿਤ ਕੁਮਾਰ, ਬਲਵੀਰ ਸਿੰਘ, ਚਰਨਜੀਤ ਸਿੰਘ, ਰਘੁਬੀਰ ਸਿੰਘ, ਗੁਰਬਖ਼ਸ਼ ਕੌਰ, ਸੁਰਿੰਦਰ ਕੁਮਾਰੀ ਆਦਿ ਨੇ ਵੀ ਸੰਬੋਧਨ ਕੀਤਾ ।
ਬਠਿੰਡਾ : ਜੇ ਪੀ ਐਮ ਓ ‘ਚ ਸ਼ਾਮਲ ਜਨਸੰਗਠਨਾਂ ਦੇ ਕਾਰਕੁੰਨਾਂ ਵਲੋਂ ਥਰਮਲ ਬਠਿੰਡਾ, ਥਰਮਲ ਲਹਿਰਾ ਮੁਹੱਬਤ, ਸੀਵਰੇਜ ਬੋਰੜ ਵਿਖੇ ਮਈ ਦਿਵਸ ਸਮਾਰੋਹ ਉਤਸ਼ਾਹ ਪੂਰਬਕ ਮਨਾਏ ਗਏ । ਇਸ ਤੋਂ ਇਲਾਵਾ ਐਮ ਈ ਐਸ ਅਤੇ ਪੈਨਸ਼ਨਰਜ਼ ਐਸੋਸਇਏਸ਼ਨ ਦੇ ਦਫਤਰ ਵਿੱਚ ਵੀ ਪਰਭਾਵਸ਼ਾਲੀ ਇਕੱਤਰਤਾਵਾਂ ਹੋਈਆਂ । ਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ, ਪਰਕਾਸ਼ ਸਿੰਘ ਨੰਦਗੜ੍ਹ, ਮੱਖਣ ਸਿੰਘ ਖਣਗਵਾਲ, ਮੱਖਣ ਸਿੰਘ ਤਲਵੰਡੀ ਸਾਬੋ, ਕਿਸ਼ੋਰ ਚੰਦ ਗਾਜ਼, ਸੁਖਚੈਨ ਸਿੰਘ, ਕੁਲਵਿੰਦਰ ਸਿੰਘ, ਗੁਰਇਕਬਾਲ ਸਿੰਘ, ਰੁਲਦੂ ਸਿੰਘ, ਹਰਦੀਪ ਮਹਿਣਾ, ਸੱਤਪਾਲ ਗੋਇਲ, ਤੇਜਾ ਸਿੰਘ, ਮਦਨ ਰਾਣਾ, ਸੁਖਮੰਦਰ ਧਾਲੀਵਾਲ, ਹੰਸ ਰਾਜ ਬੀਜਵਾ, ਸੰਪੂਰਨ ਸਿੰਘ, ਮਲਕੀਤ ਸਿੰਘ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਉਮਰਦੀਨ, ਕ੍ਰਿਸ਼ਨ ਕੁਮਾਰ, ਚੰਦ ਸਿੰਘ, ਸ਼ੰਕਰ ਲਾਲ ਆਦਿ ਸਾਥੀਆਂ ਨੇ ਸੰਬੋਧਨ ਕੀਤਾ। ਜਿਲ੍ਹੇ ਦੇ ਜੱਸੀ ਬਾਗ ਵਾਲੀ, ਤਲਵੰਡੀ ਸਾਬੋ, ਮੌੜ ਮੰਡੀ, ਘੁੱਦਾ ਆਦਿ ਪਿੰਡਾਂ/ਕਸਬਿਆਂ ਵਿੱਚ ਵੀ ਮਈ ਦਿਵਸ ਸਮਾਰੋਹ ਮਨਾਏ ਗਏ ।
ਨਕੋਦਰ : ਸ਼ਹੀਦ ਗਗਨ ਸੁਰਜੀਤ ਪਾਰਕ ਵਿਖੇ ਜੇ ਪੀ ਐਮ ਓ ਨਾਲ ਸਬੰਧਤ ਜਨਸੰਗਠਨਾਂ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪੰਜਾਬ ਨਿਰਮਾਣ ਮਜਦੂਰ ਯੂਨੀਅਨ, ਜਨਵਾਦੀ ਇਸਤਰੀ ਸਭਾ ਵਲੋਂ ਮਈ ਦਿਵਸ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੇ ਗਏ । ਸਹਿਯੋਗੀ ਜਥੇਬੰਦੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਕੁੰਨ ਵੀ ਵੱਡੀ ਗਿਣਤੀ ਵਿੱਚ ਪੁੱਜੇ । ਸਰਵ ਸਾਥੀ ਦਰਸ਼ਨ ਨਾਹਰ, ਹਰਮੇਸ਼ ਮਾਲੜੀ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕਾਇਮ ਵਾਲਾ, ਨਿਰਮਲ ਆਧੀ, ਜਸਵਿੰਦਰ ਕੌਰ, ਦਲਵਿੰਦਰ ਸਿੰਘ ਕੁਲਾਰ, ਸੱਤਪਾਲ ਸਹੋਤਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਕੌਮਾਂਤਰੀ ਮਜਦੂਰ ਦਿਵਸ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਇਆ ।
ਰੁੜਕਾ ਕਲਾਂ : ਰੁੜਕਾ ਕਲਾਂ ਵਿਖੇ ਜੇ.ਪੀ.ਐਮ.ਓ. ਵਲੋਂ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਕੁਲਵੰਤ ਸਿੰਘ ਸੰਧੂ, ਤੀਰਥ ਸਿੰਘ ਬਾਸੀ, ਜਸਵਿੰਦਰ ਸਿੰਘ ਢੇਸੀ, ਸੰਤੋਖ ਸਿੰਘ ਬਿਲਗਾ, ਪਰਮਜੀਤ ਸਿੰਘ ਰੰਧਾਵਾ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ, ਸ਼ਿਵ ਕੁਮਾਰ ਤਿਵਾੜੀ, ਮੱਖਣ ਧੱਲਣ ਸਰਪੰਚ ਜੰਡਿਆਲਾ, ਜਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ।
ਫਰੀਦਕੋਟ : ਪ੍ਰਭਾਵਸ਼ਾਲੀ ਜਨ ਸਭਾ ਕਰਨ ਉਪਰੰਤ ਸ਼ਹਿਰ ਵਿੱਚ ਸ਼ਾਨਦਾਰ ਸੂਹਾ ਮਾਰਚ ਕੀਤਾ ਗਿਆ । ਸਮੁੱਚੇ ਸਮਾਰੋਹ ਦੀ ਅਗਵਾਈ ਜਤਿੰਦਰ ਕੁਮਾਰ, ਗੁਰਤੇਜ ਸਿੰਘ ਹਰੀ ਨੌਂ, ਜਗਜੀਤ ਪਾਲ ਜੇ ਪੀ, ਐਚ ਐਸ ਪੁਰੀ, ਸਿਮਰਜੀਤ ਬਰਾੜ, ਬਲਕਾਰ ਔਲਖ ਵਲੋਂ ਕੀਤੀ ਗਈ ।
ਚੰਡੀਗੜ੍ਹ : ਵੱਖੋ ਵੱਖ ਗੇਟਾਂ ਅਤੇ ਚੌਂਕਾਂ ‘ਚ ਝੰਡੇ ਝੁਲਾਉਣ ਉਪਰੰਤ ਰੈਲੀਆਂ ਕੀਤੀਆਂ ਗਈਆਂ। ਮੁੱਖ ਰੈਲੀ ਸੀ.ਟੀ.ਯੂ. ਦਫਤਰ ਸੈਕਟਰ 20-ਸੀ ਵਿਖੇ ਕੀਤੀ ਗਈ। ਸਰਵ ਸਾਥੀ ਸੱਜਣ ਸਿੰਘ, ਰਵੀ ਕੰਵਰ, ਜੁਗਿੰਦਰ ਬੁੜੈਲ, ਪ੍ਰਭ ਦਿਆਲ ਸਿੰਘ ਉਪਲ, ਗੁਰਬਿੰਦਰ ਸਿੰਘ, ਰਾਮ ਕਿਸ਼ਨ ਧੁਨਕੀਆ, ਗਿਆਨੀ ਜਗਤਾਰ ਸਿੰਘ ਵਲੋਂ ਸਾਥੀਆਂ ਨੂੰ ਸੰਬੋਧਨ ਕੀਤਾ।
ਤਰਨਤਾਰਨ : ਸ਼ਹੀਦ ਸਾਥੀ ਦੀਪਕ ਧਵਨ ਯਾਦਗਾਰੀ ਭਵਨ ਵਿਖੇ ਮਈ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਹੈ। ਸਾਧੀ ਬਲਵੀਰ ਸੂਦ, ਬਲਦੇਵ ਸਿੰਘ ਪੰਡੋਰੀ ਅਤੇ ਹੋਰਨਾਂ ਵਲੋਂ ਸੰਬੋਧਨ ਕੀਤਾ ਗਿਆ।
ਹੁਸ਼ਿਆਰਪੁਰ : ਜਿਲ੍ਹੇ ਦੇ ਹੁਸ਼ਿਆਰਪੁਰ, ਗੜ੍ਹਸ਼ੰਕਰ, ਤਲਵਾੜਾ, ਮੁਕੇਰੀਆਂ, ਮਾਹਿਨਪੁਰ, ਗੜ੍ਹਦੀਵਾਲਾ ਆਦਿ ਸ਼ਹਿਰਾਂ/ਕਸਬਿਆਂ ਵਿੱਚ ਮਈ ਦਿਵਸ ਸਮਾਰੋਹ ਰਿਵਾਇਤੀ ਉਤਸ਼ਾਹ ਨਾਲ ਮਨਾਏ ਗਏ। ਸਾਥੀ ਸਤੀਸ਼ ਰਾਣਾ, ਪ੍ਰਿਸੀਪਲ ਪਿਆਰਾ ਸਿੰਘ, ਸ਼ਿਵ ਕੁਮਾਰ ਤਲਵਾੜਾ, ਦੀਪਕ ਠਾਕੁਰ, ਜਸਵੀਰ ਤਲਵਾੜਾ, ਗਿਆਨ ਸਿੰਘ ਗੁਪਤਾ, ਸਾਥੀ ਪਰਵਾਨਾ, ਕੁਲਤਾਰ ਸਿੰਘ ‘ਤੇ ਹੋਰਨਾਂ ਵਲੋਂ ਝੰਡੇ ਝੁਲਾਏ ਗਏ।
ਪਠਾਨਕੋਟ : ਸਥਾਨਕ ਰੇਲਵੇ ਸਟੇਸ਼ਨ ‘ਤੇ ਆਲ ਇੰਪਲਾਈਜ਼ ਟਰੇਡ ਯੂਨੀਅਨ ਕਾਉਂਸਿਲ ਅਤੇ ਜੇਪੀਐਮੳ ਵੱਲੋਂ ਸਾਂਝੇ ਤੌਰ ‘ਤੇ ਕੌਮਾਂਤਰੀ ਮਜਦੂਰ ਦਿਹਾੜਾ ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਐਨ ਆਰ ਐਮ ਯੂ ਫੀਰੋਜ਼ਪੁਰ ਮੰਡਲ ਦੇ ਪ੍ਰਧਾਨ ਸਾਥੀ ਸ਼ਿਵਦੱਤ ਅਤੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸੱਕਤਰ ਸਾਥੀ ਸ਼ਿਵ ਕੁਮਾਰ ਦੇ ਮਈ ਦਿਵਸ ਦੇ ਗੌਰਵਸ਼ਾਲੀ ਇਤਿਹਾਸ ‘ਤੇ ਚਾਨਣਾ ਪਾਇਆ। ਮੰਚ ਸੰਚਾਲਨ ਦੇ ਫਰਜ਼ ਸਾਥੀ ਅਸ਼ਵਨੀ ਕੁਮਾਰ ਵੱਲੋਂ ਨਿਭਾਏ ਗਏ।
ਰੱਈਆ (ਅਮ੍ਰਿਤਸਰ) : ਸਥਾਨਕ ਕਸਬੇ ਵਿੱਚ ਆਰਐਮਪੀਆਈ ਦਫ਼ਤਰ ਵਿਖੇ ਰਵਾਇਤੀ ਉਤਸ਼ਾਹ ਨਾਲ ਕੌਮਾਂਤਰੀ ਮਜਦੂਰ ਦਿਹਾੜਾ ਮਨਾਇਆ ਗਿਆ। ਸਰਵ ਸਾਥੀ ਅਮਰੀਕ ਸਿੰਘ ਦਾਊਦ, ਗੁਰਮੇਲ ਸਿੰਘ ਤਿੰਮੋਵਾਲ, ਬਲਦੇਵ ਸਿੰਘ ਸੈਦਪੁਰ, ਕਮਲ ਸ਼ਰਮਾ ਅਤੇ ਹੋਰਨਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਉਪਰੰਤ ਮਜਦੂਰ ਲਹਿਰ ਸਨਮੁੱਖ ਅਜੋਕੀਆਂ ਚੁਣੌਤੀਆਂ ਬਾਰੇ ਤਫ਼ਸੀਲ ਨਾਲ ਚਾਨਣਾ ਪਾਇਆ।
ਨੁਰਪੁਰ ਬੇਦੀ : ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਫੈਰਡੇਸ਼ਨ ਦੇ ਕੌਮੀ ਮੀਤ ਪ੍ਰਧਾਨ ਸਾਥੀ ਵੇਦ ਪ੍ਰਕਾਸ਼ ਦੀ ਅਗਵਾਈ ਵਿੱਚ ਜੇ ਪੀ ਐਮ ੳ ਵਲੋਂ ਮਈ ਦਿਵਸ ਕ੍ਰਾਂਤੀਕਾਰੀ ਉਤਸ਼ਾਹ ਨਾਲ ਮਨਾਇਆ ਗਿਆ।
ਪੱਟੀ : ਪੱਟੀ ਵਿਖੇ ਜੇ ਪੀ ਐਮ ਓ ਵਲੋਂ ਗੁਰਨਾਮ ਸਿੰਘ ਦੀ ਅਗਵਾਈ ਹੇਠ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਬਲਵੰਤ ਰਾਏ, ਗੁਰਨਾਮ ਸਿੰਘ, ਰਾਜ ਸਿੰਘ, ਧਰਮ ਸਿੰਘ ਪੱਟੀ, ਜੋਗਾ ਸਿੰਘ, ਪਰਮਜੀਤ ਸਿੰਘਨੇਵੀ ਸੰਬੋਧਨ ਕੀਤਾ।
ਗੁਰਦਾਸਪੁਰ : ਜੇ.ਪੀ.ਐਮ.ਓ. ਵਲੋਂ ਜੰਗਲਾਤ ਦਫਤਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਬੋਧ ਸਿੰਘ ਘੁੰਮਣ, ਮੱਖਣ ਸਿੰਘ ਕੁਹਾੜ, ਰਤਨ ਸਿੰਘ ਹੱਲਾ, ਕੁਲਦੀਪ ਪੂਰੋਵਾਲ, ਨੇਕ ਰਾਜ, ਮਾਨ ਸਿੰਘ ਸੋਹਲ, ਪ੍ਰੇਮ ਕੁਮਾਰ, ਗੁਰਪ੍ਰੀਤ ਰੰਗੀਲਪੁਰ, ਕੁਲਦੀਪ ਹੰਸਪਾਲ, ਰਵੀ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ
ਜਗਰਾਓਂ : ਪ.ਸ.ਸ.ਫ. ਵਲੋਂ ਜੰਗਲਾਤ ਰੇਂਜ ਜਗਰਾਓਂ ਵਿਖੇ ਕੌਮਾਂਤਰੀ ਮਜਦੂਰ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨਿਰਭੈਅ ਸਿੰਘ, ਰੇਂਜ ਅਫਸਰ ਮਨਮੋਹਣ ਸਿੰਘ, ਲਛਮਣ ਸਿੰਘ, ਜਸਵੀਰ ਸਿੰਘ, ਸੁਰਜੀਤ ਸਿੰਘ, ਲਖਵੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਫਾਜ਼ਿਲਕਾ : ਪ੍ਰਤਾਪ ਬਾਗ ਫਾਜ਼ਿਲਕਾ ਵਿਖੇ ਇਕੱਤਰਤਾ ਕੀਤੀ ਗਈ ਅਤੇ ਘੰਟਾ ਘਰ ਤੱਕ ਮਾਰਚ ਕੀਤਾ ਗਿਆ। ਇਸ ਮੌਕੇ ਰਜਿੰਦਰ ਸਿੰਘ, ਕੁਲਵੀਰ ਢਾਬਾਂ, ਰਾਜ ਕੁਮਾਰ ਸਾਰਸਰ, ਕ੍ਰਿਸ਼ਨ ਬਲਦੇਵ, ਬਿਮਲਾ ਰਾਣੀ ਨੇ ਸੰਬੋਧਨ ਕੀਤਾ।
ਅਬੋਹਰ : ਪੀ. ਡਬਲਯੂ.ਡੀ. ਦੇ ਸਟੋਰ ਵਿਖੇ ਕਿਸਾਨ, ਮਜਦੂਰ, ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਵਲੋਂ ਮਈ ਦਿਹਾੜਾ ਮਨਾਇਆ ਗਿਆ। ਇਸ ਮੌਕੇ ਨੋਪਾ ਰਾਮ, ਲਾਲ ਚੰਦ ਸੱਪਾਂਵਾਲੀ, ਰਾਮ ਰਾਜ, ਜਰਨੈਲ ਸਿੰਘ, ਗੁਰਮੇਜ ਗੇਜੀ, ਜੈਮਲ ਰਾਮ ਆਦਿ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ : ਆਲ ਇੰਪਲਾਈਜ਼ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਅਤੇ ਜੇ.ਪੀ.ਐਮ.ਓ. ਵਲੋਂ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਵਿਖੇ ਮਜ਼ਦੂਰ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕ੍ਰਿਸ਼ਨ ਚੰਦ ਜਾਗੋਵਾਲੀਆ, ਜਨਕ ਰਾਜ, ਸੁਰਿੰਦਰ ਸਿੰਘ, ਰਮੇਸ਼ ਠਾਕੁਰ, ਮਹਿੰਦਰ ਸਿੰਘ ਧਾਰੀਵਾਲ, ਸ਼ੇਰ ਸਿੰਘ ਬਾਰੇਕੇ, ਬਲਵਿੰਦਰ ਸਿੰਘ ਭੁੱਟੋ, ਕੁਲਵੰਤ ਸਿੰਘ, ਪ੍ਰੇਮ ਕਾਮਰਾ, ਗੁਰਮੀਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਸੰਗਰੂਰ : ਮਜਦੂਰ ਦਿਵਸ ਮੌਕੇ ਹਾਊਸਿੰਗ ਬੋਰਡ ਕਲੋਨੀ ਵਿਖੇ ਹੋਈ ਇਕੱਤਰਤਾ ਨੂੰ ਰਣਜੀਤ ਸਿੰਘ ਈਸਾਪੁਰ, ਪ੍ਰਤਾਪ ਸਿੰਘ ਮਾਂਗਟ, ਸੁਖਦੇਵ ਚੰਗਾਲੀਵਾਲਾ, ਮਾਲਵਿੰਦਰ ਸੰਧੂ, ਬਲਦੇਵ ਸਿੰਘ ਬਡਰੁੱਖਾ, ਰਜਿੰਦਰ ਕੌਰ ਕਾਕੜਾ, ਰਾਣੋ ਖੇੜੀ ਗਿੱਲਾਂ ਨੇ ਸੰਬੋਧਨ ਕੀਤਾ।
ਮਲੇਰਕੋਟਲਾ : ਵਾਟਰ ਸਪਲਾਈ ਸੈਨੀਟੇਸ਼ਨ ਦਫਤਰ ਮਲੇਰਕੋਟਲਾ ਵਿਖੇ ਇਕੱਠ ਕਰਕੇ ਝੰਡਾ ਝੁਲਾਇਆ ਗਿਆ। ਪ੍ਰੇਮ ਸਿੰਘ, ਜੀਵਨ ਕੁਮਾਰ, ਪ੍ਰਕਾਸ਼ ਸਿੰਘ ਨੇ ਵੀ ਸੰਬੋਧਨ ਕੀਤਾ।
ਮੂਣਕ : ਸਬ ਡਿਵੀਜਨ ਮੂਣਕ ਵਿਖੇ ਮਨਾਇਆ ਗਿਆ। ਇਸ ਮੌਕੇ ਅਮਰੀਕ ਸਿੰਘ, ਛੱਜੂ ਰਾਮ ਮੂਣਕ, ਨਾਜਰ ਸਿੰਘ, ਮੇਜਰ ਸਿੰਘ ਭੂਟਾਲ ਆਦਿ ਨੇ ਵੀ ਸੰਬੋਧਨ ਕੀਤਾ।
ਬਰਨਾਲਾ : ਜੇ.ਪੀ.ਐਮ.ਓ. ਵਲੋਂ ਪੁਰਾਣਾ ਬਸ ਸਟਂੈਡ ਬਰਨਾਲਾ ਵਿਖੇ ਕੌਮਾਂਤਰੀ ਕਿਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਅਨਿਲ ਕੁਮਾਰ, ਯਸ਼ਪਾਲ ਸ਼ਰਮਾ, ਭੋਲਾ ਸਿੰਘ, ਕਰਮਜੀਤ ਸਿੰਘ ਬੀਹਲਾ, ਦਰਸ਼ਣ ਚੀਮਾ, ਤਰਸੇਮ ਭੱਠਲ, ਹਰਿੰਦਰ ਮੱਲੀਆਂ, ਕਰਮਜੀਤ ਰਾਏਸਰ, ਜਾਨਕੀ ਦੇਵੀ, ਪਵਨਦੀਪ ਬੀਹਲਾ, ਗੁਰਜੰਟ ਕੈਰੇ, ਗੁਰਮੇਲ ਸਿੰਘ, ਮਧੂ ਪਾਲ, ਤਾਰ ਸਿੰਘ ਗਿੱਲ, ਅਮਰਜੀਤ ਕੁੱਕੂ ਨੇ ਸੰਬੋਧਨ ਕੀਤਾ।
ਪਟਿਆਲਾ : ਜਨ ਸਿਹਤ ਦਫਤਰ ਪਟਿਆਲਾ ਵਿਖੇ ਪ.ਸ.ਸ.ਫ. ਵਲੋਂ ਝੰਡਾ ਝੁਲਾ ਕੇ ਰੈਲੀ ਕੀਤੀ ਗਈ ਜਿਸ ਨੂੰ ਦਰਸ਼ਣ ਬੇਲੂਮਾਜਰਾ, ਜਸਵੀਰ ਖੋਖਰ, ਹਰਵੀਰ ਸੁਨਾਮ, ਗੁਰਮੀਤ ਸਿੰਘ, ਮਸਤ ਰਾਮ, ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਸਮਾਣਾ : ਵੱਖ ਵੱਖ ਸਥਾਨਾ ਤੇ ਝੰਡੇ ਲਹਿਰਾਉਣ ਉਪ੍ਰੰਤ ਜੰਗਲਾਤ ਦਫਤਰ ਵਿਖੇ ਰੈਲੀ ਕੀਤੀ ਗਈ। ਨਾਥ ਸਿੰਘ ਬੁਜਰਕ, ਹਰਦੇਵ ਸਿੰਘ, ਜਸਵਿੰਦਰ ਸੋਜਾ, ਧਿੰਦਰ ਘੱਗਾ, ਬੀਰਪਾਲ, ਜਸਵੀਰ ਸਿੰਘ, ਕਸ਼ਮੀਰ ਸਿੰਘ ਨੇ ਸੰਬੋਧਨ ਕੀਤਾ।
ਪਾਤੜਾਂ : ਜਨ ਸਿਹਤ ਵਿਭਾਗ ਦਫਤਰ ਵਿਖੇ ਹੋਈ ਮੀਟਿੰਗ ਨੂੰ ਦਰਸ਼ਣ ਰੋਗਲਾ, ਕੁਲਦੀਪ ਘੱਗਾ, ਪਵਨ ਕੁਮਾਰ ਪਾਤੜਾਂ, ਹਰਦੇਵ ਸਿੰਘ, ਜਗਦੇਵ ਸਿੰਘ ਨੇ ਸੰਬੋਧਨ ਕੀਤਾ।
ਨਾਭਾ : ਵੱਖ ਵੱਖ ਸਥਾਨਾਂ ‘ਤੇ ਝੰਡੇ ਲਹਿਰਾਉਣ ਉਪ੍ਰੰਤ ਪਸ਼ੂ ਪਾਲਣ ਵਿਭਾਗ ਦੇ ਦਫਤਰ ਅੱਗੇ ਕੀਤੀ ਰੈਲੀ ਨੂੰ ਚਮਕੌਰ ਸਿੰਘ ਧਾਰੋਕੀ, ਤਰਨ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।
ਰਾਜਪੁਰਾ : ਰੈਸਟ ਹਾਊਸ ਡੰਡਾਖੇੜੀ ਵਿਖੇ ਮਈ ਦਿਵਸ ਮੌਕੇ ਕੀਤੀ ਗਈ ਰੈਲੀ ਨੂੰ ਛੱਜੂ ਰਾਮ, ਬਲਵੀਰ ਸਿੰਘ ਮਡੋਲੀ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਪ੍ਰਕਾਸ਼ ਸਿੰਘ ਨੇ ਵੀ ਸੰਬੋਧਨ ਕੀਤਾ।
ਮੋਗਾ : ਇੰਨਡੋਰ ਸਟੇਡੀਅਮ ਅਤੇ ਜਲ ਸਪਲਾਈ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਸੱਤਿਅਮ ਪ੍ਰਕਾਸ਼, ਰਜਿੰਦਰ ਰਿਆੜ, ਰੇਸ਼ਮ ਸਿੰਘ, ਦੀਦਾਰ ਸਿੰਘ, ਰਾਜੂ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਮਲੋਟ : ਦਾਣਾ ਮੰਡੀ ਮਲੋਟ ਵਿਖੇ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਕੁਲਵਿੰਦਰ ਸਿੰਘ, ਹਿੱਮਤ ਸਿੰਘ, ਮਨੋਹਰ ਲਾਲ ਸ਼ਰਮਾ, ਲਖਵਿੰਦਰ ਸਿੰਘ ਲੱਖਾ, ਕੁਲਵੰਤ ਸਿੰਘ, ਸੁਦਰਸ਼ਨ ਜੱਗਾ, ਸੁਰਜੀਤ ਸਿੰਘ ਗਿੱਲ, ਸੱਤਪਾਲ, ਹਰਪਾਲ ਸਿੰਘ, ਬਲਵਿੰਦਰ ਮੱਕੜ, ਲਖਜੀਤ ਸਿੰਘ ਲੱਖਾ, ਭੁਪਿੰਦਰ ਸਿੰਘ ਬਿੱਟੂ, ਬਿੱਕਰ ਸਿੰਘ, ਕੁਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ।
ਮਾਨਸਾ : ਡੀ.ਸੀ. ਦਫਤਰ ਮਾਨਸਾ ਅੱਗੇ ਮੱਖਣ ਸਿੰਘ ਮਾਨਸਾ, ਜਨਕ ਸਿੰਘ ਫਤਿਹਪੁਰ, ਬਲਜੀਤ ਸਿੰਘ ਬਰਨਾਲਾ, ਹਰਚੇਤ ਸਿੰਘ, ਰੂਪ ਚੰਦ ਪਰੋਚਾ, ਬੁਟਾ ਸਿੰਘ ਕੈਂਚੀਆਂ, ਗੁਰਦਾਸ ਸਿੰਘ ਨੇ ਮਈ ਦਿਹਾੜੇ ਦੇ ਇੱਕਠ ਨੂੰ ਸੰਬੋਧਨ ਕੀਤਾ।
ਨੂਰਪੁਰ ਬੇਦੀ : ਜੇ.ਪੀ.ਐਮ.ਓ ਵਲੋਂ ਵਾਟਰ ਸਪਲਾਈ ਦਫਤਰ ਵਿਖੇ ਮਨਾਇਆ ਗਿਆ। ਇਸ ਮੌਕੇ ਵੇਦ ਪ੍ਰਕਾਸ਼ ਸ਼ਰਮਾ, ਮੋਹਣ ਸਿੰਘ ਧਮਾਣਾ, ਗੁਰਨੈਬ ਸਿੰਘ, ਦਰਸ਼ਣ ਬੜਵਾ ਤੋਂ ਘਿਨਾਂ, ਤਪਾਲ ਸਸਕੌਰ, ਬਲਵੀਰ ਚੰਦ, ਛੋਟੂ ਰਾਮ ਆਦਿ ਨੇ ਵੀ ਸੰਬੋਧਨ ਕੀਤਾ।
ਨਵਾਂਸ਼ਹਿਰ : ਰੇਲਵੇ ਸਟੇਸ਼ਨ ਨਵਾਂਸ਼ਹਿਰ ਵਿਖੇ ਜੇ.ਪੀ.ਐਮ.ਓ. ਵਲੋਂ ਮਈ ਦਿਹਾੜਾ ਮਨਾਇਆ ਗਿਆ। ਦੀਵਾਨ ਸਿੰਘ, ਕਰਨੈਲ ਸਿੰਘ ਰਾਹੋਂ, ਇਕਬਾਲ ਸਿੰਘ, ਬਿਕਰਮਜੀਤ ਸਿੰਘ, ਸੁਰਿੰਦਰ ਭੱਟੀ, ਸੋਹਣ ਸਲੇਮਪੁਰੀ, ਹਰਪਾਲ ਸਿੰਘ ਜਗਤਪੁਰ, ਸਤਨਾਮ ਸਿੰਘ ਸੁੱਜੋਂ ਆਦਿ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ : ਂਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਪ.ਸ.ਸ.ਫ. ਦੇ ਸੂਬਾ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਵਲੋਂ ਝੰਡਾ ਲਹਿਰਾਇਆ ਗਿਆ। ਪ੍ਰਧਾਨ ਸਤੀਸ਼ ਰਾਣਾ, ਇੰਦਰਜੀਤ ਵਿਰਦੀ, ਗੁਰਪ੍ਰੀਤ ਸਿੰਘ, ਪਵਨ ਕੁਮਾਰ, ਜੇ.ਪੀ.ਐਮ.ਓ. ਆਗੂ ਡਾ. ਤਰਲੋਚਨ ਸਿੰਘ, ਗੁਰਦੇਵ ਦੱਤ, ਕੁਲਤਾਰ ਸਿੰਘ ਕੁਲਤਾਰ ਨੇ ਸੰਬੋਧਨ ਕੀਤਾ।
ਗੜਸ਼ੰਕਰ: ਜੇ.ਪੀ.ਐਮ.ਓ. ਵਲੋਂ ਬਸ ਸਟੈਂਡ ਗੜਸ਼ੰਕਰ ਵਿਖੇ ਮਨਾਏ ਮਈ ਦਿਵਸ ਮੌਕੇ ਜੰਗਲਾਤ ਆਗੂ ਪ੍ਰਵੀਨ ਕੁਮਾਰ ਅਤੇ ਹਰਬੰਸ ਲਾਲ ਵਲੋਂ ਝੰਡਾ ਲਹਿਰਾਇਆ ਗਿਆ। ਰਾਮਜੀਦਾਸ ਚੌਹਾਨ, ਨਿਰਭੈਲ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਹਰਪਾਲ ਕੌਰ, ਬਲਵੰਤ ਰਾਮ, ਜੀਤ ਸਿੰਘ ਬਗਵਾਈਂ, ਸੁੱਚਾ ਸਿੰਘ ਸਤਨੌਰ, ਸ਼ਿੰਗਾਰਾ ਰਾਮ ਭੱਜਲ, ਸ਼ਰਮੀਲਾ ਦੇਵੀ, ਅਮਰੀਕ ਸਿੰਘ ਆਦਿ ਨੇ ਸੰਬੋਧਨ ਕੀਤਾ।
ਮਾਹਿਲਪੁਰ : ਜੇ.ਪੀ.ਐਮ.ਓ. ਦੇ ਬੈਨਰ ਹੇਠ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਮਜਦੂਰ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਪਿਆਰਾ ਸਿੰਘ, ਮੱਖਣ ਸਿੰਘ ਲੰਗੇਰੀ, ਅਮਰਜੀਤ ਕੁਮਾਰ, ਮਲਕੀਤ ਸਿੰਘ, ਸੂਰਜ ਪ੍ਰਕਾਸ਼ ਸਿੰਘ, ਸੱਤਪਾਲ ਲੱਠ, ਪਲਵਿੰਦਰ ਕੌਰ, ਗੁਰਦਾਸ ਸਿੰਘ, ਮਾਸਟਰ ਸਤਵਿੰਦਰ ਸਿੰਘ, ਅਰਵਿੰਦਰ ਸਿੰਘ, ਕਮਲਜੀਤ ਕੌਰ, ਬਲਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
ਟਾਂਡਾ : ਜੇ.ਪੀ.ਐਮ.ਓ. ਵਲੋਂ ਸ਼ਿਮਲਾ ਪਹਾੜੀ ਟਾਂਡਾ ਵਿਖੇ ਮਈ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਮਨਜੀਤ ਸਿੰਘ, ਸੁਖਦੇਵ ਰਾਜ ਸੁੱਖਾ, ਅਮਰ ਸਿੰਘ, ਅਮਰਜੀਤ ਸਿੰਘ ਚੌਹਾਨ, ਸੁਖਦੇਵ ਜਾਜਾ, ਗੁਰਮੀਤ ਸਿੰਘ ਸੰਬੋਧਨ ਕੀਤਾ।
ਭੂੰਗਾ : ਬੀ.ਡੀ.ਓ. ਦਫਤਰ ਭੂੰਗਾ ਵਿਖੇ ਮਈ ਦਿਵਸ ਮਨਾਇਆ ਗਿਆ। ਸਤੀਸ਼ ਰਾਣਾ, ਮਨਜੀਤ ਸਿੰਘ ਸੈਣੀ, ਪਰਮਜੀਤ ਕੌਰ, ਗੁਰਵਿੰਦਰ ਕੌਰ, ਰੀਨਾ ਰਾਣੀ, ਬਲਵਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਮਨਰੇਗਾ ਵਰਕਰਜ਼ ਯੂਨੀਅਨ ਬਲਾਕ ਭੂੰਗਾ ਦੀ ਜੱਥੇਬੰਦਕ ਚੋਣ ਵੀ ਕੀਤੀ ਗਈ।
ਦਸੂਹਾ : ਪਰਸੂ ਰਾਮ ਮੰਦਰ ਦਸੂਹਾ ਵਿਖੇ ਮਈ ਦਿਵਸ ਮਨਾਇਆ ਗਿਆ। ਸਾਥੀ ਸ਼ਾਂਤੀ ਸਰੂਪ ਵਲੋਂ ਝੰਡਾ ਲਹਿਰਾਇਆ ਗਿਆ। ਰਮੇਸ਼ ਕੁਮਾਰ, ਮੋਹਣ ਲਾਲ, ਵਿਪਨ ਚੰਦ ਆਦਿ ਨੇ ਸੰਬੋਧਨ ਕੀਤਾ।
ਮੁਕੇਰੀਆਂ : ਕਮੇਟੀ ਘਰ ਮੁਕੇਰੀਆਂ ਵਿਖੇ ਕੌਮਾਂਤਰੀ ਕਿਰਤ ਦਿਹਾੜਾ ਮਨਾਇਆ ਗਿਆ। ਜਸਵੰਤ ਸਿੰਘ, ਐਸ.ਪੀ. ਸੋਨੀ, ਸ਼ਵਿੰਦਰ ਸਿੰਘ ਭੰਗਾਲਾ, ਅਸ਼ੋਕ ਕੁਮਾਰ, ਮਨਜੀਤ ਸਿੰਘ, ਅਮਰਜੀਤ ਸਿੰਘ ਕਾਨੂੰਗੋ ਆਦਿ ਨੇ ਸੰਬੋਧਨ ਕੀਤਾ।
ਤਲਵਾੜਾ : ਸ਼ਿਵ ਮੰਦਰ ਤਲਵਾੜਾ ਵਿਖੇ ਜੇ.ਪੀ.ਐਮ.ਓ. ਵਲੋਂ ਕੌਮਾਂਤਰੀ ਕਿਰਤ ਦਿਹਾੜਾ ਮਨਾਇਆ ਗਿਆ। ਇਸ ਮੌਕੇ ਰਜੀਵ ਕੁਮਾਰ ਸ਼ਰਮਾ, ਗਿਆਨ ਸਿੰਘ ਗੁਪਤਾ, ਸ਼ਿਵ ਕੁਮਾਰ, ਖੁਸ਼ੀ ਰਾਮ, ਦੀਪਕ ਦਰਿਆਲ, ਸ਼ਾਮ ਸਿੰਘ, ਬਿਆਸ ਦੇਵ, ਉੱਤਮ ਸਿੰਘ, ਨਿਰਮਲਾ ਕੁਮਾਰੀ, ਸੁਸ਼ਮਾ ਆਦਿ ਨੇ ਸੰਬੋਧਨ ਕੀਤਾ।
ਫਰੀਦਕੋਟ : ਕਮੇਟੀ ਘਰ ਫਰੀਦਕੋਟ ਵਿਖੇ ਮਨਾਏ ਮਈ ਦਿਵਸ ਮੌਕੇ ਰਮੇਸ਼ ਨੀਨੂੰ, ਸੁਖਦੇਵ ਰਾਜ, ਕੁਲਦੀਪ ਸ਼ਰਮਾ, ਬਲਜੀਤ ਸਿੰਘ ਬਰਾੜ, ਸੱਤਪਾਲ ਪਾਲ, ਜੌਨ, ਸਤੀਸ਼ ਉੱਪਲ, ਨੈਬ ਸਿੰਘ, ਰਮੇਸ਼ ਕੁਮਾਰ, ਅਸ਼ੋਕ ਸਾਰਵਾਨ, ਸੱਤਪਾਲ ਮਿੱਤਲ ਆਦਿ ਨੇ ਵੀ ਸੰਬੋਧਨ ਕੀਤਾ। ਮੈਡੀਕਲ ਕਾਲੇਜ ਅਤੇ ਮੰਡੀ ਬੋਰਡ ਦੇ ਦਫਤਰ ਵਿਖੇ ਵੀ ਮਜਦੂਰ ਦਿਵਸ ਮਨਾਇਆ ਗਿਆ, ਇਸ ਮੌਕੇ ਵੀਰਇੰਦਰਜੀਤ ਪੁਰੀ, ਜਤਿੰਦਰ ਕੁਮਾਰ, ਸਿਮਰਜੀਤ, ਦੇਸ ਰਾਜ, ਪ੍ਰਦੀਪ ਕੁਮਾਰ, ਗੁਰਤੇਜ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਅਜਨਾਲਾ ਵਿਖੇ ਪੁਲਸ ਦੀ ਨਾਕਸ ਕਾਰਗੁਜਾਰੀ ਵਿਰੁੱਧ ਮੁਜ਼ਾਹਰਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਅਮ੍ਰਿਤਸਰ ਜਿਲ੍ਹਾ ਕਮੇਟੀ ਦੇ ਸੱਦੇ ਤੇ ਇਕੱਠੇ ਹੋਏ ਸੈਂਕੜੇ ਮਿਹਨਤਕਸ਼ਾਂ, ਜਿਨ੍ਹਾਂ ਵਿੱਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਸਨ, ਨੇ ਪੁਲਿਸ ਦੀ ਨਾਕਸ ਕਾਰਗੁਜ਼ਾਰੀ ਵਿਰੁੱਧ, ਡੀ ਐਸ ਪੀ ਅਜਨਾਲਾ ਦੇ ਦਫਤਰ ਮੂਹਰੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਡਾਕਟਰ ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਜਿਲ੍ਹਾ ਕਮੇਟੀ ਮੈਂਬਰ ਵਿਰਸਾ ਸਿੰਘ ਟਪਿਆਲਾ ਨੇ ਕੀਤੀ । ਮੁਜਾਹਰਾ ਕਰ ਰਹੇ ਲੋਕ, ਇਲਾਕੇ ਵਿੱਚ ਪਿਛਲੇ ਦਿਨੀਂ ਵਾਪਰੀਆਂ ਦਰਜਨਾਂ ਅਪਰਾਧਿਕ ਵਾਰਦਾਤਾਂ ਦੇ ਦੋਸ਼ੀਆਂ ਪ੍ਰਤੀ, ਪੁਲੀਸ ਦੇ ਲਿਹਾਜ਼ੂ ਵਤੀਰੇ ਖਿਲਾਫ਼ ਰੋਹ ਭਰਪੂਰ ਨਾਹਰਿਆਂ ਰਾਹੀਂ, ਰੋਸ ਪ੍ਰਗਟ ਕਰ ਰਹੇ ਸਨ । ਇਸ ਮੌਕੇ ਇਨ੍ਹਾਂ ਸਾਰੀਆਂ ਵਾਰਦਾਤਾਂ ਬਾਰੇ ਮਿਤੀਆਂ ਸਹਿਤ ਵੇਰਵੇ ਵਾਲਾ ਮੰਗ ਪੱਤਰ ਵੀ ਪੁਲਿਸ ਅਧਿਕਾਰੀਆਂ ਨੂੰ ਦਿੱਤਾ ਗਿਆ। ਅਧਿਕਾਰੀਆਂ ਵਲੋਂ ਵੱਖੋ-ਵੱਖ ਵਾਰਦਾਤਾਂ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਇਨ੍ਹਾਂ ਵਿਰੁੱਧ ਯੋਗ ਕਾਰਵਾਈ ਕਰਨ ਦਾ ਭਰੋਸਾ ਦੇਣ ਪਿੱਛੋਂ ਧਰਨਾ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ । ਪ੍ਰਦਰਸ਼ਨਕਾਰੀ ਮਰਦ ਔਰਤਾਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਅਧਿਕਾਰੀ ਆਪਣੇ ਵਲੋਂ ਦਿੱਤੇ ਭਰੋਸੇ ‘ਤੇ ਖਰੇ ਨਾ ਉਤਰੇ ਤਾਂ ਅਗਲੇਰੇ ਵੱਡੇ ਐਕਸ਼ਨ ਕੀਤੇ ਜਾਣਗੇ ।
ਇਸਤਰੀ ਆਗੂਆਂ ਦੀ ਯਾਦ ਵਿੱਚ ਪ੍ਰਭਾਵਸ਼ਾਲੀ ਸੈਮੀਨਾਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਅਮ੍ਰਿਤਸਰ ਜਿਲ੍ਹਾ ਕਮੇਟੀ ਵੱਲੋਂ ਕਸਬਾ ਅਜਨਾਲਾ ਵਿਖੇ “ਔਰਤਾਂ ਦੀ ਬਰਾਬਰੀ” ਵਿਸ਼ੇ ਅਧੀਨ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਔਰਤਾਂ ਅਤੇ ਕਿਰਤੀ ਸ਼੍ਰੇਣੀ ਦੇ ਹੱਕਾਂ ਲਈ ਜੂਝਦਿਆਂ ਵਿਛੋੜਾ ਦੇ ਗਈਆਂ ਬੀਬੀ ਗੁਰਮੀਤ ਕੌਰ ਸੂਫੀਆਂ ਅਤੇ ਭੈਣ ਕੰਵਲਜੀਤ ਕੌਰ ਉਮਰਪੁਰਾ ਦੀ ਪ੍ਰੇਰਣਾਮਈ ਯਾਦ ਵਿੱਚ ਕੀਤੇ ਗਏ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ। ਸੈਮੀਨਾਰ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ, ਕਰਮਜੀਤ ਕੌਰ ਸੂਫੀਆਂ, ਸਤਨਾਮ ਸਿੰਘ ਔਲ, ਸਤਵਿੰਦਰ ਸਿੰਘ ਓਠੀਆਂ, ਦਵਿੰਦਰ ਸਿੰਘ ਚਾਹਲ ਕੋਟਲਾ, ਜਸਬੀਰ ਸਿੰਘ ਜਸਰਾਊਰ, ਮੁਖਤਿਆਰ ਸਿੰਘ ਡੱਲਾ ਰਾਜਪੂਤਾਂ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ । ਆਪਣੇ ਕੁੰਜੀਵਤ ਭਾਸ਼ਣ ਵਿੱਚ ਸਦੀਵੀਂ ਵਿਛੋੜਾ ਦੇ ਗਈਆਂ ਜੁਝਾਰੂ ਇਸਤਰੀ ਆਗੂਆਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕਰਦਿਆਂ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ ਸਮੇਤ ਸਾਰੇ ਦੇਸ਼ , ਇਥੋਂ ਤੱਕ ਕਿ ਸੰਸਾਰ ਭਰ ਵਿੱਚ ਔਰਤਾਂ ਲਈ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਦਾ ਸੰਗਰਾਮ ਜਾਰੀ ਹੈ। ਪਰ ਭਾਰਤ ਵਿੱਚ ਅਜੋਕੇ ਦੌਰ ਅੰਦਰ ਔਰਤਾਂ ਦੇ ਅਧਿਕਾਰਾਂ ਦਾ ਮਸਲਾ ਬੜਾ ਪੇਚੀਦਾ ਬਣ ਗਿਆ ਹੈ। ਭਾਰਤ ਵਿੱਚ ਵਿੱਤੀ ਪੂੰਜੀ ਭਾਵ ਸਾਮਰਾਜ ਦੇ ਇਸ਼ਾਰਿਆਂ ‘ਤੇ ਨੱਚਣ ਵਾਲੀਆਂ ਮੰਨੂਵਾਦੀ ਤਾਕਤਾਂ, ਭਾਜਪਾ ਦੀ ਅਗਵਾਈ ਵਿੱਚ ਕੇਂਦਰੀ ਸੱਤਾ ‘ਤੇ ਮੁੜ ਕਾਬਜ਼ ਹੋ ਗਈਆਂ ਹਨ । ਔਰਤਾਂ ਦੀ ਬਰਾਬਰੀ ਲਈ ਜੂਝ ਰਹੇ ਸਭਨਾਂ ਲਈ ਇਹ ਡਾਢੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਜੋਕੀ ਸਰਕਾਰ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਦੀ ਵੇਲਾ ਵਿਹਾ ਚੁੱਕੀ ਉਸ ਵਿਚਾਰਧਾਰਾ ਤੋਂ ਅਗਵਾਈ ਲੈਂਦੀ ਹੈ ਜੋ ਔਰਤਾਂ ਦੀ ਆਜ਼ਾਦੀ ਅਤੇ ਸਮਾਨ ਅਧਿਕਾਰਾਂ ਦੀ ਮੁੱਢੋਂ ਵਿਰੋਧੀ ਅਤੇ ਪਿੱਤਰਸੱਤਾਵਾਦ ਦੀ ਕੱਟੜ ਹਿਮਾਇਤੀ ਹੈ । ਇਸੇ ਲਈ ਇਸ ਸਰਕਾਰ ਦੇ ਦੋਬਾਰਾ ਰਾਜ ਭਾਗ ‘ਤੇ ਕਾਬਜ਼ ਹੋ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਸੰਗਠਿਤ ਫਿਰਕੂ ਗਰੋਹਾਂ ਵਲੋਂ ਔਰਤਾਂ ਉੱਪਰ ਜਿਸਮਾਨੀ ਅੱਤਿਆਚਾਰਾਂ ਦੀਆਂ ਘਟਨਾਵਾਂ ਦਾ ਤਾਂਤਾ ਬੱਝ ਗਿਆ ਹੈ । ਉਨ੍ਹਾਂ ਬੜੇ ਦੁਖੀ ਮਨ ਨਾਲ ਕਿਹਾ ਕਿ ਦੇਸ਼ ਭਰ ਖਾਸ ਕਰਕੇ ਪੰਜਾਬ ਅੰਦਰ ਮਾਸੂਮ ਬੱਚੀਆਂ ਨਾਲ ਵਾਪਰ ਰਹੀਆਂ ਦਰਿੰਦਗੀ ਦੀਆਂ ਵਾਰਦਾਤਾਂ ਜਾਗਦੀਆਂ ਜਮੀਰਾਂ ਵਾਲਿਆਂ ਨੂੰ ਦਿਨੇ ਰਾਤ ਬੇਚੈਨ ਕਰ ਰਹੀਆਂ ਹਨ ਪਰ ਸੰਵੇਦਨਾ ਤੋਂ ਕੋਰੀਆਂ ਬਹੁਰੰਗੀਆਂ ਕੇਂਦਰੀ ਤੇ ਸੂਬਾਈ ਹਕੂਮਤਾਂ ਚੈਨ ਦੀ ਬੰਸਰੀ ਵਜਾ ਰਹੀਆਂ ਹਨ ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਇਨ੍ਹਾਂ ਨਿਰਦਈ ਅੱਤਿਆਚਾਰਾਂ ਦੇ ਖਾਤਮੇ ਅਤੇ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਪ੍ਰਾਪਤੀ ਲਈ ਔਰਤਾਂ ਦੇ ਇੱਕਜੁਟ ਸੰਘਰਸ਼ਾਂ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਉਨ੍ਹਾਂ ਕਿਹਾ ਕਿ ਵਿਛੋੜਾ ਦੇ ਗਈਆਂ ਇਸਤਰੀ ਆਗੂਆਂ ਨੂੰ ਸੱਭ ਤੋਂ ਢੁਕਵੀਂ ਸ਼ਰਧਾਂਜਲੀ ਇਹੀ ਹੋਵੇਗੀ ਜੇ ਪੰਜਾਬ ਦੇ ਹਰ ਪਿੰਡ, ਹਰ ਮੁਹੱਲੇ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਇਕਾਈਆਂ ਕਾਇਮ ਕਰਕੇ ਸੰਘਰਸ਼ ਲਾਮਬੰਦ ਕੀਤੇ ਜਾਣ । ਉਨ੍ਹਾਂ ਜਮਹੂਰੀ ਲਹਿਰ ਦੇ ਸਮੂਹ ਕਾਰਕੁੰਨਾਂ ਖਾਸ ਕਰਕੇ ਆਰ ਐਮ ਪੀ ਆਈ ਕਾਡਰ ਨੂੰ ਸੱਦਾ ਦਿੱਤਾ ਕਿ ਉਹ ਇਸਤਰੀ ਲਾਮਬੰਦੀ ਦੇ ਕਾਰਜ ਨੂੰ ਆਪਣੀਆਂ ਪ੍ਰਮੁੱਖ ਪਰਾਥਮਿਕਤਾਵਾਂ ਵਜੋਂ ਲੈਣ।
ਹੋਰਨਾਂ ਤੋਂ ਇਲਾਵਾ ਸਾਥੀ ਸੱਤਨਾਮ ਸਿੰਘ ਅਜਨਾਲਾ, ਅਜੀਤ ਕੌਰ ਕੋਟ ਰਜਾਦਾ, ਸਰਬਜੀਤ ਕੌਰ ਜਸਰਾਊਰ, ਸ਼ੀਤਲ ਸਿੰਘ ਤਲਵੰਡੀ, ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁੱਧਾਰਾਇ, ਹਰਜਿੰਦਰ ਸਿੰਘ ਸੋਹਲ, ਸੁਰਜੀਤ ਸਿੰਘ ਭੂਰੇ ਗਿੱਲ ਆਦਿ ਸਾਥੀਆਂ ਨੇ ਸੈਮੀਨਾਰ ਨੂੰ ਸੰਬੋਧਨ ਕੀਤਾ।