
ਫਿਲੌਰ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਇਥੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚਾ ਦੀ ਤਹਿਸੀਲ ਕਮੇਟੀ ਵਲੋਂ ਮੋਦੀ-ਯੋਗੀ ਸਰਕਾਰ ਦੀ ਅਰਥੀ ਫੂਕ ਕੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪਿੱਟ ਸਿਆਪਾ ਕੀਤਾ ਗਿਆ। ਇਸ ਸਮੇਂ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਜਰਨੈਲ ਫਿਲੌਰ, ਤੀਰਥ ਸਿੰਘ ਬਾਸੀ, ਸਰਬਜੀਤ ਸਿੰਘ ਸੰਗੋਵਾਲ਼, ਸੰਨੀ ਫਿਲੌਰ ਨੇ ਸੰਬੋਧਨ ਕੀਤਾ।
ਪੁਤਲਾ ਸਾੜਨ ਵੇਲੇ ਦੇਵ ਫਿਲੌਰ, ਸਵਰਨ ਸਿੰਘ ਅਕਲਪੁਰ, ਕੁਲਜੀਤ ਫਿਲੌਰ, ਮੰਗਾ ਸੰਗੋਵਾਲ, ਸੁਰਿੰਦਰ ਪੁਆਰੀ, ਕਰਨੈਲ ਫਿਲੌਰ, ਕੁਲਦੀਪ ਕੌੜਾ, ਬਲਵਿੰਦਰ ਕੁਮਾਰ, ਅੰਗਰੇਜ਼ ਸਿੰਘ, ਅਮ੍ਰਿੰਤ ਨੰਗਲ, ਹਰਕਮਲ ਸਿੰਘ, ਸ਼ੀਤਲ ਔਜਲਾ, ਪ੍ਰਭਾਤ ਕਵੀ, ਜਗਤਾਰ ਬਿਲਗਾ, ਜਸਵੰਤ ਰੰਧਾਵਾ, ਰਾਣਾ ਸੂਰਜਾ, ਦਮਨ ਫਿਲੌਰ, ਬੁੱਧ ਪ੍ਰਕਾਸ਼, ਸੁਰਿੰਦਰ ਕੁਮਾਰ, ਕੁਲਦੀਪ ਗੰਨਾਪਿੰਡ, ਬਖਸ਼ੀ ਰਾਮ, ਹਰੀ ਚੰਦ, ਮੱਖਣ ਰਾਮ, ਗੁਰਚਰਨ ਸਿੰਘ, ਹਰੀ ਚੰਦ, ਸੁਖਦੇਵ ਕੁਮਾਰ, ਮਨਪ੍ਰੀਤ ਸਿੰਘ, ਜਸਵੀਰ ਕੌਰ, ਸਮਾਇਲੀ ਬੱਤਰਾ, ਗੁਰਪ੍ਰੀਤ ਕੌਰ, ਸੁਰਿੰਦਰ ਕੌਰ, ਬਲਵੀਰ ਕੌਰ ਆਦਿ ਸਾਥੀ ਹਾਜ਼ਰ ਸਨ।