Now Reading
ਜਥਾ ਮਾਰਚ ਵਿੱਚ ਸ਼ਾਮਿਲ ਹੋਣ ਦਾ ਹੋਕਾ ਦੇਣ ਲਈ ਲਾਮਬੰਦੀ ਮਾਰਚ ਕੀਤਾ

ਜਥਾ ਮਾਰਚ ਵਿੱਚ ਸ਼ਾਮਿਲ ਹੋਣ ਦਾ ਹੋਕਾ ਦੇਣ ਲਈ ਲਾਮਬੰਦੀ ਮਾਰਚ ਕੀਤਾ

ਅਜਨਾਲਾ : ਅੱਜ ਸਥਾਨਕ ਸ਼ਹਿਰ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਤਹਿਸੀਲ ਭਰ ਦੇ ਕਾਰਕੁੰਨਾਂ ਨੇ ਡੀਜ਼ਲ, ਪੈਟਰੋਲ, ਰਸੋਈ ਗੈਸ ਆਦਿ ਟੈਕਸ ਮੁਕਤ ਕਰਵਾਉਣ, ਬਿਜਲੀ ਦੀਆਂ ਦਰਾਂ ਅੱਧੀਆਂ ਕਰਵਾਉਣ, ਮਜ਼ਦੂਰਾਂ ਦੀ ਘਰੇਲੁ ਬਿਜਲੀ ਖਪਤ ਮੁਫ਼ਤ ਕਰਵਾਉਣ,ਮਹਿੰਗਾਈ ਨੂੰ ਨੱਥ ਪਾਉਣ,ਨਸ਼ਿਆਂ ਨੂੰ ਨਕੇਲ ਪਾਉਣ,ਸੰਵਿਧਾਨ ਜਮਹੂਰੀ ਸੰਸਥਾਵਾਂ ਨੂੰ ਅਤੇ ਧਰਮ ਨਿਪੱਖਤਾ ‘ਤੇ ਅਧਾਰਿਤ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ,ਚੰਡੀਗੜ• ਸਮੇਤ ਸਾਰੇ ਪੰਜਾਬੀ ਬੋਲਦੇ ਇਲਾਕੇ ਪੰਜਾਬ ‘ਚ ਸ਼ਾਮਿਲ ਕਰਵਾਉਣ, ਗੁਆਂਢੀ ਮੁਲਕਾਂ ਨਾਲ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣ ਲਈ ਮੋਦੀ ਸਰਕਾਰ ‘ਤੇ ਦਬਾਓ ਵਧਾਉਣ ਆਦਿ ਭੱਖਦੇ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ 12 ਨਵੰਬਰ ਤੋਂ ਜ਼ਲਿਆਂ ਵਾਲਾ ਬਾਗ ਅੰਮਿ੍ਤਸਰ ਤੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਤੇ ਸੂਬਾ ਪ੍ਰਧਾਨ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਅਗਵਾਈ ‘ਚ ਸ਼ੁਰੂ ਕੀਤੇ ਜਾਣ ਵਾਲੇ ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਵਿੱਚ ਸ਼ਾਮਿਲ ਹੋਣ ਦਾ ਹੋਕਾ ਦੇਣ ਲਈ ਲਾਮਬੰਦੀ ਮਾਰਚ ਕੀਤਾ| ਇਸ ਤੋਂ ਪਹਿਲਾਂ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਤਹਿਸੀਲ ਕਮੇਟੀ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ ‘ਚ ਕਰਵਾਈ ਗਈ ਪ੍ਰਭਾਵਸ਼ਾਲੀ ਤਹਿਸੀਲ ਪੱਧਰੀ ਮੀਟਿੰਗ ਦੌਰਾਨ ਸੀਨੀਅਰ ਆਗੂਆਂ ਨੇ ਲੋਕ ਜਗਾਓ-ਲੁਟੇਰੇ ਭਜਾਓ ਜਥਾ ਮਾਰਚ ਦੀ ਦੁਵਰਕੀ ਜਾਰੀ ਕਰਨ ਦੀ ਰਸਮ ਅਦਾ ਕੀਤੀ | ਇਸ ਮੌਕੇ ਤੇ ਕੁਲਵੰਤ ਸਿੰਘ ਮੁਹਾਰ, ਸੁਰਜੀਤ ਸਿੰਘ ਭੂਰੇਗਿੱਲ, ਸੂਰਤ ਸਿੰਘ ਕੁਲਾਰ, ਸੁੱਚਾ ਸਿੰਘ ਘੋਗਾ, ਸਤਨਾਮ ਸਿੰਘ ਚੱਕ ਔਲ,ਸੂਰਤਾ ਸਿੰਘ ਚੱਕ ਔਲ, ਗੁਰਪਾਲ ਗਿੱਲ ਸੈਦਪੁਰ, ਮੁਖਤਾਰ ਸਿੰਘ ਡੱਲਾ, ਦਰਸ਼ਨ ਸਿੰਘ ਅਜਨਾਲਾ, ਕਸ਼ਮੀਰ ਸਿੰਘ ਚੱਕ ਸਿਕੰਦਰ, ਬੀਬੀ ਅਜੀਤ ਕੌਰ ਕੋਟ ਰਜਾਦਾ, ਅੰਮਿ੍ਤ ਕੌਰ, ਨਵਦੀਪ ਕੌਰ ਉਮਰਪੁਰਾ, ਰਾਜਬੀਰ ਕੌਰ, ਗੁਰਮੀਤ ਕੌਰ ਅਜਨਾਲਾ, ਮਨਜੀਤ ਕੌਰ ਅਜਨਾਲਾ ਆਦਿ ਆਗੂ ਮੌਜੂਦ ਸਨ|

Scroll To Top