Now Reading
ਚੋਣਾਂ ਲਈ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ

ਚੋਣਾਂ ਲਈ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ

ਨਰੋਟ ਮਹਿਰਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਵਿਧਾਨ ਸਭਾ ਹਲਕਾ ਭੋਆ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ | ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਘਰੋਟਾ ਲਈ ਸੋਨਮ ਨੰੂ ਮੈਦਾਨ ਵਿਚ ਉਤਾਰਿਆ ਗਿਆ ਹੈ | ਜਦੋਂ ਕਿ ਬਲਾਕ ਸੰਮਤੀ ਸੀਟਾਂ ‘ਤੇ ਨਰੋਟ ਮਹਿਰਾ ਸੀਟ ਤੋਂ ਜਨਕ ਰਾਜ, ਭਰਿਆਲ ਤੋਂ ਆਸ਼ਾ ਕੁਮਾਰੀ, ਫ਼ਰੀਦਾ ਨਗਰ ਤੋਂ ਸੁਰਿੰਦਰਪਾਲ, ਜਸਵਾਲੀ ਤੋਂ ਸੁਨੀਤਾ, ਨਾਜੋਚੱਕ ਤੋਂ ਰਜਨੀ, ਕਟਾਰੂਚੱਕ ਤੋਂ ਲਕਛਮੀ ਨੰੂ ਉਮੀਦਵਾਰ ਲਈ ਖੜ੍ਹਾ ਕੀਤਾ ਗਿਆ ਹੈ |

Scroll To Top