ਜੋਧਾਂ : ਚੋਣਾਂ ਵਿਚ ਨਸ਼ੇ ਵੰਡਣ ਖਿਲਾਫ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਵਾਲਿਆਂ ਲਿਾਫ ਅਤੇ ਚੋਣਾਂ ਨੂੰ ਲੋਕ ਰਾਜੀ ਢੰਗ ਤਰੀਕਿਆਂ ਨਾਲ ਨੇਪਰੇ ਚਾੜ੍ਹਣ ਲਈ ਪੰਜਾਬ ਦੀਆਂ ਇਨਕਲਾਬੀ ਜੱਥੇਬੰਦੀਆਂ ਜਨਵਾਦੀ ਇਸਤਰੀ ਸਭਾ ਪੰਜਾਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐੱਸ.ਐੱਫ.) ਵੱਲੋਂ ਗ੍ਰਾਮ ਵਿਕਾਸ ਸਭਾ ਗੁੱਜਰਵਾਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਗੁੱਜਰਵਾਲ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਗੁੱਜਰਵਾਲ ਵਿਖੇ ਰੋਹ ਭਰਪੂਰ ਪ੍ਰਦਰਸ਼ਨ ਤੇ ਜਾਗਰੂਕਤਾ ਮਾਰਚ ਆਯੋਜਿਤ ਕੀਤਾ ਗਿਆ। ਇਸ ਮਾਰਚ ਦੌਰਾਨ ਲੋਕਾਂ ਨੇ ਨਸ਼ਿਆਂ ਖਿਲਾਫ ਜਾਗਰੂਕ ਕਰਦੀ ਪ੍ਰਚਾਰ ਸਮੱਗਰੀ ਘਰ ਘਰ ਵੰਡੀ ਗਈ। ਪਿੰਡ ਦੇ ਵੱਖ-ਵੱਖ ਪੜਾਵਾਂ ‘ਤੇ ਕੀਤੇ ਗਏ ਜਲਸਿਆਂ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਤਸਰੀ ਸਭਾ ਜ਼ਿਲ੍ਹਾ ਲੁਧਿਆਣਾ ਦੀਆਂ ਆਗੂਆਂ ਗੁਰਿੰਦਰ ਕੌਰ ਗਰੇਵਾਲ, ਪਰਮਜੀਤ ਕੌਰ ਜੋਧਾਂ, ਰਾਜਬੀਰ ਕੌਰ ਲਤਾਲਾ, ਚਰਨਜੀਤ ਕੌਰ ਲਤਾਲਾ, ਕੁਲਦੀਪ ਕੌਰ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਘਬੀਰ ਸਿੰਘ ਬੈਨੀਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਰਾਣਾ ਲਤਾਲਾ, ਪੀ.ਐੱਸ.ਐੱਫ. ਦੇ ਆਗੂ ਲਵਪ੍ਰੀਤ ਗੁੱਜਰਵਾਲ, ਗ੍ਰਾਮ ਵਿਕਾਸ ਸਭਾ ਗੁੱਜਰਵਾਲ ਦੇ ਆਗੂ ਕਮਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਡੀਆਂ ਸਰਮਾਏਦਾਰ ਪਾਰਟੀਆਂ ਜਿਹੜੀਆਂ ਕਿ ਆਪਣੇ ਰਾਜ ਕਾਲ ਦੌਰਾਨ ਲੋਕਾਂ ਦੇ ਮਸਲੇ ਹੱਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਹਨ। ਹੁਣ ਚੋਣਾਂ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਲਾਂਭੇ ਕਰਕੇ, ਨਸ਼ਿਆਂ ਦੇ ਲੰਗਰ ਚਲਾ ਕੇ, ਧਨ ਦੌਲਤ ਦੀ ਵਰਤੋਂ ਕਰਕੇ ਅਤੇ ਧੱਕੇਸ਼ਾਹੀਆਂ ਨਾਲ ਲੋਕਾਂ ਦੀਆਂ ਵੋਟਾਂ ਲੁੱਟਣਾ ਹੁੰਦੀਆਂ ਹਨ ਪਰ ਗੁੱਜਰਵਾਲ ਦੇ ਬਹਾਦਰ ਵੋਟਰ ਜਿਹੜੇ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਤੇ ਹੋਰ ਮਹਾਨ ਦੇਸ਼ ਭਗਤਾਂ ਦੇ ਵਾਸ ਹਨ, ਉਹ ਇਨ੍ਹਾਂ ਲੁਟੇਰੀਆਂ ਪਾਰਟੀਆਂ ਦੇ ਭੈੜੇ ਮਨਸੂਬਿਆਂ ਨੂੰ ਬੁਰੀ ਤਰ੍ਹਾਂ ਫੇਲ ਕਰਕੇ ਰੱਖ ਦੇਣਗੇ। ਇਸ ਮੌਕੇ ਹੋਰ ਮਹਿਲਾ ਆਗੂ ਜਸਵਿੰਦਰ ਕੌਰ ਸਾਬਕਾ ਪੰਚ, ਰਜਵੰਤ ਕੌਰ, ਪਰਮਜੀਤ ਕੌਰ, ਭਗਵੰਤ ਕੌਰ, ਬਲਜੀਤ ਕੌਰ, ਸੁਖਜੀਵਨ ਕੌਰ, ਜਸਪ੍ਰੀਤ ਕੌਰ, ਗਗਨਦੀਪ ਤੇ ਕਰਮਜੀਤ ਕੌਰ ਬੜੂੰਦੀ, ਗ੍ਰਾਮ ਸਭਾ ਦੇ ਆਗੂਆਂ ਬਲਬੀਰ ਸਿੰਘ, ਗਿਆਨ ਸਿੰਘ, ਵਿਪਨਜੋਤ ਸਿੰਘ, ਅਜੀਤ ਸਿੰਘ ਬਾਂਸਲ, ਅੰਜਨਦੀਪ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਹਰਕੀਰਤ ਸਿੰਘ, ਮਨਿੰਦਰ ਜੋਧਾਂ, ਬਲਰਾਜ ਜੋਧਾਂ, ਰਾਜੂ ਜੋਧਾਂ, ਚਮਕੌਰ ਖੰਡੂਰ, ਮਨਦੀਪ ਸਰੋਏ ਵੱਲੋਂ ਇਸ ਮਾਰਚ ਦੀ ਅਗਵਾਈ ਕੀਤੀ ਗਈ। ਇਸ ਮਾਰਚ ਦੌਰਾਨ ਰੋਹ ਵਿਚ ਆਏ ਨੌਜਵਾਨਾਂ ਤੇ ਔਰਤਾਂ ਨੇ ‘ਨਸ਼ਿਆਂ ਨੂੰ ਨਾ ਮੂੰਹ ਲਾਓ, ਬਣੋ ਸਰਾਭੇ ਗਦਰ ਮਚਾਓ’ ‘ ਨਸ਼ੇ ਵੰਡਣ ਆਉਣ ਗੱਦਾਰ, ਮਾਰੋ ਛਿੱਤਰ ਕੱਢੋ ਬਾਹਰ’ ‘ ਵਿੱਦਿਆ ਤੇ ਰੁਜ਼ਗਾਰ ਦਾ ਪ੍ਰਬੰਧ ਕਰੋ, ਨਸ਼ੇ ਵੰਡਣੇ ਬੰਦ ਕਰੋ’ ਆਦਿ ਜੋਸ਼ੀਲੇ ਨਾਅਰੇ ਲਗਾਏ।