Now Reading
ਗੰਨੇ ਦੇ ਬਕਾਏ ਅਤੇ ਵਾਜਬ ਕੀਮਤ ਲਈ ਚਲਦੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ

ਗੰਨੇ ਦੇ ਬਕਾਏ ਅਤੇ ਵਾਜਬ ਕੀਮਤ ਲਈ ਚਲਦੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ

ਹੁਸ਼ਿਆਰਪੁਰ, 22 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਮਿੰਨੀ ਸਕੱਤਰੇਤ ਦੇ ਨੇੜੇ ਰਿਲਾਇੰਸ ਕਾਰਪੋਰੇਟ ਦੇ ਦਫਤਰਾਂ ਸਾਹਮਣੇ 284 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹਾਕਮ ਧਿਰਾਂ ਨੇ ਦੇਸ਼ ਦੀ ਐਸੀ ਅਵਸਥਾ ਬਣਾ ਦਿੱਤੀ ਹੈ, ਜਿੱਥੇ ਕਿਸਾਨੀ ਵੱਲੋਂ ਮੰਡੀ ਵਿਚ ਸੁੱਟੀ ਆਪਣੀ ਜਿਣਸ ਵਿਸ਼ੇਸ਼ ਕਰਕੇ ਗੰਨਾ ਮਿੱਲਾਂ ਵਿੱਚ ਸੁੱਟੇ ਗੰਨੇ ਦੇ ਅਰਬਾਂ ਖਰਬਾਂ ਰੁਪਏ ਪੂੰਜੀਪਤੀਆਂ ਵੱਲੋਂ ਕਿਸਾਨਾਂ ਨੂੰ ਅਦਾ ਨਹੀਂ ਕੀਤੇ ਗਏ। ਪੰਜਾਬ ਅੰਦਰ ਕਿਸਾਨਾਂ ਨੇ ਇਕ ਵਾਰ ਫਿਰ ਗੰਨੇ ਦੀ ਕੀਮਤ ਤੇ ਮਿੱਲ ਮਾਲਕਾਂ ਵੱਲ ਖੜ੍ਹੇ ਅਰਬਾਂ ਰੁਪਏ ਦੇ ਬਕਾਏ ਲੈਣ ਸੰਬੰਧੀ ਸੜਕਾਂ ਤੇ ਰੇਲਾਂ ਨੂੰ ਜਾਮ ਕਰਨਾ ਪਿਆ। ਮੋਦੀ ਸਰਕਾਰ ਜਿਥੇ ਪੂਰੀ ਢੀਠਤਾ ਨਾਲ ਕਿਸਾਨ ਅੰਦੋਲਨ ਨੂੰ ਨਜ਼ਰ ਅੰਦਾਜ਼ ਕਰਨ ਦਾ ਯਤਨ ਕਰ ਰਹੀ ਹੈ। ਉਸ ਦੀ ਇਸ ਪਹੁੰਚ ਦੇ, ਦੇਸ਼ ਲਈ ਬੜੇ ਭੈੜੇ ਸਿੱਟੇ ਨਿਕਲ ਸਕਦੇ ਹਨ। ਧਰਨਾਕਾਰੀਆਂ ਨੇ ਗੰਨੇ ਦੇ ਪਿਛਲੇ ਬਕਾਏ ਅਤੇ ਵਾਜਬ ਕੀਮਤ ਲਈ ਲੜ ਰਹੇ ਕਿਸਾਨਾਂ ਦੇ ਸੰਘਰਸ਼ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਡਾ ਸੁਖਦੇਵ ਸਿੰਘ ਢਿੱਲੋ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਜਗਦੀਸ਼ ਸਿੰਘ ਚੋਹਕਾ, ਰਾਮ ਲਾਲ ਢੋਲਣਵਾਲ, ਰਾਮ ਲੁਭਾਇਆ ਸ਼ੇਰਗੜ੍ਹੀਆ, ਕਾਲੀ ਦਾਸ ਸੈਣੀ, ਰਮੇਸ਼ ਕੁਮਾਰ ਬਜਵਾੜਾ, ਬਲਰਾਜ ਸਿੰਘ ਬੈਂਸ, ਪਰਵਿੰਦਰ ਸਿੰਘ ਬੈਂਸ ਲਹਿਲੀ ਕਲਾਂ, ਸੱਤਪਾਲ ਸਿੰਘ ਨੰਗਲ ਸ਼ਹੀਦਾਂ, ਸੁਰਜੀਤ ਸਿੰਘ ਅਤੇ ਕਮਲਜੀਤ ਸਿੰਘ ਅਸਲਾਮਾਬਾਦ ਆਦਿ ਹਾਜ਼ਰ ਸਨ।

Scroll To Top