Now Reading
ਗੈਰ ਤਰਕਸੰਗਤ ਰੈਸ਼ਨੇਲਾਈਜੇਸ਼ਨ ‘ਤੇ ਇਤਰਾਜ਼ ਪ੍ਰਗਟਾਇਆ

ਗੈਰ ਤਰਕਸੰਗਤ ਰੈਸ਼ਨੇਲਾਈਜੇਸ਼ਨ ‘ਤੇ ਇਤਰਾਜ਼ ਪ੍ਰਗਟਾਇਆ

ਫਿਲੌਰ – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਜ਼ਿਲ੍ਹਾ ਸਿੱਖਿਆ ਦਫ਼ਤਰ ਜਲੰਧਰ ਐਲੀਮੈਂਟਰੀ ਵੱਲੋਂ ਪ੍ਰਾਇਮਰੀ ਬਲਾਕਾਂ ਦੀ ਕੀਤੀ ਗਈ ਗੈਰ ਤਰਕਸੰਗਤ ਰੈਸ਼ਨੇਲਾਈਜੇਸ਼ਨ ‘ਤੇ ਸਖ਼ਤ ਇਤਰਾਜ਼ ਕੀਤਾ ਗਿਆ। ਇਸ ਸਬੰਧੀ ਇਕ ਮੰਗ ਪੱਤਰ ਸਿੱਖਿਆ ਅਧਿਕਾਰੀ ਨੂੰ ਵੀ ਦਿੱਤਾ ਗਿਆ, ਜਿਸ ‘ਚ ਮੰਗ ਕੀਤੀ ਗਈ ਕਿ ਬਲਾਕਾਂ ਦੀ ਰੈਸ਼ਨੇਲਾਈਜੇਸ਼ਨ ‘ਚ ਬਿਨਾਂ ਕਿਸੇ ਜਾਰੀ ਕੀਤੇ ਖਰੜੇ ਦੇ ਅਤੇ ਬਿਨਾਂ ਅਧਿਆਪਕਾਂ ਦੇ ਸੁਝਾਵਾਂ ਦੇ ਕੀਤੀ ਗਈ ਰੈਸ਼ਨੇਲਾਈਜੇਸ਼ਨ ਤਰਕਸੰਗਤ ਨਹੀਂ ਹੈ ਅਤੇ ਬਹੁਤ ਸਾਰੇ ਸਕੂਲ 40-40 ਕਿੱਲੋਮੀਟਰ ਦੂਰ ਦੇ ਬਲਾਕਾਂ ਨਾਲ ਜੋੜ ਦਿੱਤੇ ਗਏ ਹਨ। ਜਥੇਬੰਦੀ ਨੇ ਇਤਰਾਜ਼ ਕਰਦਿਆਂ ਚੇਤਾਵਨੀ ਦਿੱਤੀ ਕਿ ਜੇ ਜਥੇਬੰਦੀ ਦੀ ਸਹਿਮਤੀ ਤੋਂ ਬਿਨਾਂ ਇਹ ਰੈਸ਼ਨੇਲਾਈਜੇਸ਼ਨ ਲਾਗੂ ਕੀਤੀ ਗਈ ਤਾਂ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨਾ ਪਵੇਗਾ।।ਇਸ ਮੌਕੇ ਜ਼ਿਲ੍ਹਾ ਸਕੱਤਰ ਗਣੇਸ਼ ਭਗਤ, ਤੀਰਥ ਬਾਸੀ, ਰਾਮ ਪਾਲ ਹਜ਼ਾਰਾ, ਕੁਲਦੀਪ ਕੌੜਾ, ਤਰਸੇਮ ਲਾਲ ਕਰਤਾਰਪੁਰ, ਬਲਜੀਤ ਸਿੰਘ ਕੁਲਾਰ, ਸਵਰਨ ਸਿੰਘ ਸ਼ਾਹਕੋਟ, ਨਿਰਮੋਲਕ ਸਿੰਘ ਹੀਰਾ, ਸੁੰਮਨ ਸ਼ਾਮਪੁਰੀ, ਸੂਰਤੀ ਲਾਲ ਭੋਗਪੁਰ, ਸੁਖਵਿੰਦਰ ਸਿੰਘ ਮੱਕੜ, ਪਿਆਰਾ ਸਿੰਘ, ਰਘੁਜੀਤ ਸਿੰਘ, ਕੁਲਦੀਪ ਵਾਲੀਆ, ਬਾਲ ਕਿਸ਼ਨ, ਕੇਵਲ ਰੌਸ਼ਨ, ਰਜਿੰਦਰ, ਪਵਨ ਮਸ਼ੀਹ, ਮਨੋਜ ਕੁਮਾਰ ਸਰੋਏ, ਸਰਬਜੀਤ ਢੇਸੀ, ਕੁਲਵੰਤ ਰੁੜਕਾ, ਹਰਮਨਜੋਤ ਸਿੰਘ ਆਹਲੂਵਾਲੀਆ, ਕਮਲਦੇਵ, ਚਰਨਜੀਤ ਆਦਮਪੁਰ, ਅਮਰਜੀਤ ਸਿੰਘ, ਵਿਨੋਦ ਭੱਟੀ, ਕੁਲਵੀਰ ਕੁਮਾਰ, ਸੰਦੀਪ ਕੁਮਾਰ, ਕੁਲਭੂਸ਼ਨ ਕਾਂਤ, ਰਾਜੀਵ ਭਗਤ, ਤਜਿੰਦਰ ਜੱਸੀ, ਬੂਟਾ ਰਾਮ ਆਦਿ ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Scroll To Top