
ਗੁਰਦਾਸਪੁਰ, 26 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਚਲਦੇ ਕਿਸਾਨ ਮੋਰਚੇ ਤੋਂ ਚੰਡੀਗੜ੍ਹ ਲਈ ਇੱਕ ਜਥਾ ਰਵਾਨਾ ਹੋਇਆ। ਜਿਸ ਨੂੰ ਬਾਪੂ ਮਹਿੰਦਰ ਸਿੰਘ ਲਖਣ ਖੁਰਦ ਅਤੇ ਤਰਸੇਮ ਸਿੰਘ ਹਯਾਤਨਗਰ ਨੇ ਹਰੀ ਝੰਡੀ ਦਿਕਾਈ। ਇਸ ਜਥੇ ‘ਚ ਦੋ ਬੱਸਾਂ ਅਤੇ ਹੋਰ ਵਹੀਕਲ ਸ਼ਾਮਲ ਸਨ। ਹਲਾਤ ਇਹ ਬਣੇ ਕਿ ਸਠਿਆਲੀ ਤੋਂ ਇੱਕ ਬੱਸ ਮੌਕੇ ‘ਤੇ ਹੋਰ ਕਰਨੀ ਪਈ।
ਇਸ ਜਥੇ ਦੀ ਅਗਵਾਈ ਸੁਖਦੇਵ ਸਿੰਘ, ਮੱਖਣ ਸਿੰਘ ਕੁਹਾੜ, ਐਸਪੀ ਸਿੰਘ ਗੋਸਲ, ਮਨਜੀਤ ਸਿੰਘ ਹੁੰਦਲ, ਮੱਖਣ ਸਿੰਘ ਤਿੱਬੜ, ਸੁਖਦੇਵ ਸਿੰਘ ਗੋਸਲ, ਕਪੂਰ ਸਿੰਘ ਘੁੰਮਣ, ਅਜੀਤ ਸਿੰਘ ਠੱਕਰ ਸੰਧੂ, ਸੁਰਜੀਤ ਸਿੰਘ ਘੁਮਾਣ, ਅਬਨਾਸ਼ ਸਿੰਘ, ਕੁਲਵਿੰਦਰ ਸਿੰਘ ਤਿੱਬੜ, ਕੁਲਵੰਤ ਸਿੰਘ ਤੇ ਜਸਬੀਰ ਸਿੰਘ ਤਿਬੜੀ, ਖਜ਼ਾਨ ਸਿੰਘ ਪੰਧੇਰ ਸੁੱਚਾ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ, ਗਿਆਨੀ ਮਹਿੰਦਰ ਸਿੰਘ, ਰਘਬੀਰ ਸਿੰਘ ਚਾਹਲ, ਸਟੀਫਨ ਮਸੀਹ ਤੇਜਾ, ਉਘੇ ਲੇਖਕ ਸੁਲੱਖਣ ਸਰਹੱਦੀ, ਮੰਗਤ ਚੰਚਲ ਨੇ ਕੀਤੀ।
ਇੱਕ ਵੱਖਰੀ ਬੱਸ ਗੁਰਦੀਪ ਸਿੰਘ ਮੁਸਤਫਾਬਾਦ ਤੇ ਕੇਵਲ ਸਿੰਘ ਕੰਗ, ਗੁਰਪ੍ਰੀਤ ਸਿੰਘ ਘੁੰਮਣ ਦੀ ਅਗਵਾਈ ‘ਚ ਬਰਸਾਤਾ ਮੁਕੇਰੀਆਂ ਗਈ।