
ਗੁਰਦਾਸਪੁਰ, 8 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਸਥਾਨਕ ਬੱਬਰੀ ਚੌਂਕ ‘ਚ ਟਰੈਕਟਰ, ਕਾਰਾਂ, ਮੋਟਰਸਾਈਕਲਾਂ ਆਦਿ ਨੈਸ਼ਨਲ ਹਾਈਵੇਅ ‘ਤੇ ਲਾ ਕੇ ਕੜਕਦੀ ਧੁੱਧ ‘ਚ ਕਿਸਾਨਾਂ ਨੇ ਦੋ ਘੰਟੇ ਲਈ ਧਰਨਾ ਦਿੱਤਾ। ਇਸ ਧਰਨੇ ਦੀ ਸਮਾਰਤੀ ਹਾਰਨ ਵਜਾ ਕੇ ਕੀਤੀ।
ਧਰਨੇ ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਮੱਖਣ ਸਿੰਘ ਤਿੱਬੜ, ਤਰਲੋਕ ਸਿੰਘ ਸਹਿਰਾਮਪੁਰ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਐਸਪੀ ਸਿੰਘ ਗੋਸਲ, ਹਰਦੇਵ ਸਿੰਘ, ਸੁਭਾਸ਼ ਕੈਰੇ, ਮੱਖਣ ਸਿੰਘ ਕੁਹਾੜ, ਜਗੀਰ ਸਿੰਘ, ਜਗੀਰ ਸਿੰਘ, ਸਤਬੀਰ ਸਿੰਘ, ਅਜੀਤ ਸਿੰਘ ਹੁੰਦਲ, ਪਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।