Now Reading
ਖੱਬੇਪੱਖੀ ਧਿਰਾਂ ਹੀ ਟੱਕਰ ਦੇ ਕੇ ਲੋਕ ਪੱਖੀ ਬਦਲ ਪੇਸ਼ ਕਰ ਸਕਣ ਦੇ ਸਮਰੱਥ

ਖੱਬੇਪੱਖੀ ਧਿਰਾਂ ਹੀ ਟੱਕਰ ਦੇ ਕੇ ਲੋਕ ਪੱਖੀ ਬਦਲ ਪੇਸ਼ ਕਰ ਸਕਣ ਦੇ ਸਮਰੱਥ

ਅਜਨਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੇ ਕੁੱਲ ਹਿੰਦ ਜਨਰਲ ਸਕੱਤਰ ਕਾ: ਮੰਗਤ ਰਾਮ ਪਾਸਲਾ ਨੇ ਕਿਹਾ ਕਿ ਹਰੇਕ ਆਰਥਿਕ ਮੰਦਹਾਲੀ ਮੁੱਦਿਆ ਸਮੇਤ ਬੇਰੁਜ਼ਗਾਰੀ, ਮਹਿੰਗਾਈ, ਭਿ੍ਸ਼ਟਾਚਾਰੀ ਨੂੰ ਨਕੇਲ ਪਾ ਕੇ ਅੱਛੇ ਦਿਨ ਲਿਆਉਣ ਦਾ ਚੋਣ ਵਾਅਦਾ ਕਰਨ ਵਾਲੀ ਕਟੜ ਜਨੂੰਨੀ ਹਿੰਦੂਤਵ ਆਰ. ਐਸ. ਐਸ. ਦੇ ਦਿਸ਼ਾ ਨਿਰਦੇਸ਼ਾਂ ਤੇ ਕੇਂਦਰੀ ਮੋਦੀ ਭਾਜਪਾ ਸਰਕਾਰ ਬੁਰੀ ਤਰਾਂ ਫੇਲ੍ਹ ਰਹੀ ਹੈ ਅਤੇ ਆਪਣੀਆਂ ਨਕਾਮੀਆਂ ਨੂੰ ਵੀ ਫ਼ਿਰਕਾਪ੍ਰਸਤੀ, ਫਾਸ਼ਿਸਟ, ਘੱਟ ਗਿਣਤੀਆਂ ਮਾਰੂ ਨੀਤੀਆਂ ਨੂੰ ਲਾਗੂ ਕਰਕੇ ਤੇ ਸਮਾਜਿਕ ਨਫ਼ਰਤ/ਡਰ ਭੈ ਦਾ ਮਾਹੌਲ ਨੂੰ ਸਿਰਜੇ ਜਾਣ ਨਾਲ ਵੀ ਬੁਰੀ ਤਰ੍ਹਾਂ ਰਾਜਸੀ ਮਾਰ ਖਾ ਗਈ ਹੈ | ਆਰ.ਐਸ.ਐਸ./ਭਾਜਪਾ ਦੀਆਂ ਇਨ੍ਹਾਂ ਹਿੰਦੂਤਵ ਨੀਤੀਆਂ ਦੇ ਲੋਕ ਮਾਰੂ ਅਸਰ ਨੂੰ ਨਜ਼ਰਅੰਦਾਜ਼ ਕਰਕੇ ਹੁਣ ਮੱਧ ਪ੍ਰਦੇਸ਼, ਛਤੀਸਗੜ, ਰਾਜਸਥਾਨ ਆਦਿ 5 ਸੂਬਿਆਂ ਦੀਆਂ ਚੋਣਾਂ ਦੌਰਾਨ ਆਪਣੇ ਆਪ ਨੂੰ ਸਤਾ ‘ਚ ਲਿਆਉਣ ਲਈ ਦਾਅਵੇਦਾਰ ਤੇ ਕਾਹਲੀ ਜਮਾਤ ਕਾਂਗਰਸ ਨੇ ਵੀ ਮੌਕਾਪ੍ਰਸਤੀ ਵਾਲੀ ਰਣਨੀਤੀ ਤਹਿਤ ਧਰਮ ਤੇ ਰਾਜਨੀਤੀ ਨੂੰ ਹਿੰਦੂਵਾਦੀ ਜਮਾਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਅਸੂਲੀ ਤੌਰ ‘ਤੇ ਧਰਮ ਨਿਰਪੱਖ ਜ਼ਮਹੂਰੀਅਤ ਦੇ ਪੈਮਾਨੇ ਤੇ ਸਹੀ ਨਹੀਂ ਹੈ | ਉਨ੍ਹਾਂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਚੋਣ ਕਮਿਸ਼ਨ, ਅਦਾਲਤਾਂ, ਯੋਜਨਾ ਕਮਿਸ਼ਨ, ਭਾਰਤੀ ਰਿਜਰਵ ਬੈਂਕ ਤੇ ਸੀ. ਬੀ. ਆਈ. ਸੰਵਿਧਾਨਕ ਸੰਸਥਾਵਾਂ ਦਾ ਭਗਵਾਕਰਨ ਤੋਂ ਬਾਅਦ ਹੁਣ ਫ਼ੌਜ ਦਾ ਵੀ ਭਗਵਾਕਰਨ ਦੀ ਕੋਸ਼ਿਸ਼ ਕਰਨ ਅਤੇ ਸੈਨਾ ਦੇ ਮੁੱਖੀ ਨੂੰ ਲੋਕਤੰਤਰ ‘ਚ ਦਖ਼ਲ ਅੰਦਾਜ਼ੀ ਕਰਕੇ ਪੰਜਾਬ ਤੇ ਕਸ਼ਮੀਰ ਮੁੱਦਿਆਂ ਤੇ ਰਾਜਸੀ ਬਿਆਨਬਾਜ਼ੀ ਦੀ ਖੁੱਲ੍ਹ ਦੇਣਾ ਦੇਸ਼ ਤੇ ਜ਼ਮਹੂਰੀਅਤ ਲਈ ਘਾਤਕ ਹੈ| ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਅਕਾਲੀ ਭਾਜਪਾ ਗਠਜੋੜ ਆਪਣੇ ਪਿਛਲੇ 10 ਸਾਲਾ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਵੱਡੀਆਂ ਲੋਕ ਮਾਰੂ ਨੀਤੀਆਂ ਦੇ ਸੰਤਾਪ ‘ਚੋਂ ਬਾਹਰ ਨਹੀਂ ਨਿਕਲ ਸਕੇਗਾ ਅਤੇ ਆਮ ਆਦਮੀ ਪਾਰਟੀ ਵੀ ਬੁਰੀ ਤਰ੍ਹਾਂ ਲੋਕ ਪੱਖੀ ਮੁੱਦਿਆਂ ਨੂੰ ਪਿੱਠ ਵਿਖਾ ਕੇ ਆਪਣੀ ਫੁੱਟ ‘ਚ ਉਲਝੀ ਪਈ ਹੈ ਅਤੇ ਸੱਤਾਧਾਰੀ ਕਾਂਗਰਸ ਨੂੰ ਸੂਬੇ ‘ਚ ਸਿਰਫ ਖੱਬੇਪੱਖੀ ਧਿਰਾਂ ਹੀ ਟੱਕਰ ਦੇ ਕੇ ਲੋਕ ਪੱਖੀ ਬਦਲ ਪੇਸ਼ ਕਰ ਸਕਣ ਦੇ ਸਮਰੱਥ ਹਨ| ਇਸ ਮੌਕੇ ਸੂਬਾ ਪ੍ਰਧਾਨ ਕਾ: ਰਤਨ ਸਿੰਘ ਰੰਧਾਵਾ, ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਕਸ਼ਮੀਰ ਸਿੰਘ ਅਜਨਾਲਾ ਆਦਿ ਆਗੂ ਮੌਜੂਦ ਸਨ|


Scroll To Top