Now Reading
ਖੱਬੀਆਂ ਪਾਰਟੀਆਂ ਇੱਕਜੁੱਟ ਹੋ ਕੇ ਲੜਨਗੀਆਂ ਚੋਣਾਂ

ਖੱਬੀਆਂ ਪਾਰਟੀਆਂ ਇੱਕਜੁੱਟ ਹੋ ਕੇ ਲੜਨਗੀਆਂ ਚੋਣਾਂ

ਬਟਾਲਾ : ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਸਮੂਹ ਸਿਆਸੀ ਪਾਰਟੀਆਂ ਵੱਲੋਂ ਤਿਆਰੀਆਂ ਕੱਸਣੀਆਂ ਅਰੰਭ ਕਰ ਦਿੱਤੀਆਂ ਗਈਆਂ ਹਨ ਤੇ ਇਸੇ ਲੜੀ ਤਹਿਤ ਖੱਬੇ ਪੱਖੀ ਪਾਰਟੀਆਂ ਦੀ ਇੱਕ ਅਹਿਮ ਮੀਟਿੰਗ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ-ਲੈਨਿਨਵਾਦੀ ਲਿਬਰੇਸ਼ਨ ਦੀ ਬਟਾਲਾ ਇਕਾਈ ਦੇ ਸਥਾਨਕ ਫ਼ੈਜ਼ਪੁਰਾ ਰੋਡ ‘ਤੇ ਸਥਿਤ ਦਫ਼ਤਰ ਵਿੱਚ ਹੋਈ। ਜਿਸ ਵਿੱਚ ਸੀਪੀਆਈ, ਸੀਪੀਆਈ ਮਾਰਕਸਵਾਦੀ, ਸੀਪੀਆਈ. ਮਾਰਕਸਵਾਦੀ-ਲੈਨਿਨਵਾਦੀ ਲਿਬਰੇਸ਼ਨ ਅਤੇ ਆਰਐੱਮਪੀਆਈ ਆਦਿ ਪਾਰਟੀਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਗੁਲਜ਼ਾਰ ਸਿੰਘ ਬਸੰਤਕੋਟ, ਗੁਰਮੀਤ ਸਿੰਘ ਬਖ਼ਤਪੁਰਾ, ਰਣਬੀਰ ਵਿਰਕ, ਰਘਬੀਰ ਸਿੰਘ ਪਕੀਵਾਂ, ਜਰਨੈਲ ਸਿੰਘ ਆਦਿ ਆਗੂਆਂ ਨੇ ਬਲਾਕ ਸਮਿਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ ਇੱਕਮੁੱਠ ਹੋ ਕੇ ਲੜ੍ਹਨ ਸਬੰਧੀ ਸਹਿਮਤੀ ਪ੍ਰਗਟਾਈ।
ਉਕਤ ਆਗੂਆਂ ਨੇ ਕਿਹਾ ਕਿ ਸੀਟਾਂ ਦੀ ਵੰਡ ਸਬੰਧੀ ਫ਼ੈਸਲਾ ਵੀ ਛੇਤੀ ਹੀ ਲੈ ਲਿਆ ਜਾਵੇਗਾ ਉਨ੍ਹਾ ਖ਼ਦਸ਼ਾ ਪ੍ਰਗਟ ਕੀਤਾ ਪੰਜਾਬ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਪਾਰਟੀ ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਕਰ ਸਕਦੀ ਹੈ ਕਿਉਂਕਿ ਕਾਂਗਰਸੀ ਮੰਤਰੀ ਸ਼ਰੇਆਮ ਆਖ਼ ਰਹੇ ਹਨ ਇਸ ਵਾਰ ਪੰਚ-ਸਰਪੰਚ ਉਨ੍ਹਾ ਦੀ ਮਰਜ਼ੀ ਦੇ ਹੀ ਬਣਨਗੇ।

Scroll To Top