Now Reading
ਖਡੂਰ ਸਾਹਿਬ ਵਿਖੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ

ਖਡੂਰ ਸਾਹਿਬ ਵਿਖੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ

ਖਡੂਰ ਸਾਹਿਬ, 5 ਜੂਨ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲੇ ਕਾਨੂੰਨਾਂ ਦੀਆਂ ਅੱਜ ਇੱਥੇ ਕਾਪੀਆਂ ਸਾੜੀਆਂ ਗਈਆਂ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਅਜੀਤ ਸਿੰਘ ਢੋਟਾ, ਆਜ਼ਾਦ ਕਿਸਾਨ ਸੰਘਰਸ ਕਮੇਟੀ ਦੇ ਆਗੂ ਸੁਖਦੇਵ ਸਿੰਘ ਤੁੜ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂੰਦਾ ਨੇ ਕੀਤੀ। ਇਸ ਸਮੇਂ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਮੁਖਤਾਰ ਸਿੰਘ ਮੱਲਾ, ਜਗਦੀਸ਼ ਸਿੰਘ ਝੰਡੇਰ ਮਹਾਂਪੁਰਖ, ਗੁਰਦਿਆਲ ਸਿੰਘ ਖਡੂਰ ਸਾਹਿਬ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਮਜਦੂਰਾਂ ਦੇ ਆਗੂ ਬਲਜੀਤ ਸਿੰਘ ਫਤਿਹਾਬਾਦ, ਜਸਬੀਰ ਸਿੰਘ ਵੈਰੋਵਾਲ ਨੇ ਕੀਤੀ। ਇਹਨਾਂ ਆਗੂਆਂ ਨੇ ਕਿਹਾ ਕਿ ਦਿੱਲੀ ਚੱਲਦੇ ਸੰਘਰਸ਼ ਨੂੰ ਛੇ ਮਹੀਨਿਆਂ ਤੋਂ ਉੱਪਰ ਹੋ ਗਿਆ ਹੈ। ਮੋਰਚੇ ਦੇ ਫੈਸਲੇ ਅਨੁਸਾਰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਕਿਉਂਕਿ ਕਾਲੇ ਬਿੱਲ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹਿੱਤ ਪੂਰਦੇ ਹਨ। ਇਸ ਕਰਕੇ ਜਾਗਦੀ ਜ਼ਮੀਰ ਵਾਲੇ ਲੋਕਾਂ ਵੱਲੋਂ ਦਿੱਲੀ ਦੀਆਂ ਸੜਕਾਂ ਜਾਮ ਕਰਕੇ ਮੋਦੀ ਸਰਕਾਰ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਜਾ ਰਹੀਆਂ ਹਨ। ਇਹ ਬਿੱਲ ਰੱਦ ਕਰਵਾਉਣ ਵਾਸਤੇ ਲਗਾਤਾਰ ਦਿੱਲੀ ਵੱਲ ਨੂੰ ਜਥੇ ਰਵਾਨਾ ਹੋ ਰਹੇ ਹਨ। ਕਿਸਾਨਾਂ ਨੇ ਬੋਲਦਿਆਂ ਅਪੀਲ ਕੀਤੀ ਕਿ ਜਿਹੜੇ ਕਿਸਾਨ ਮਜ਼ਦੂਰ ਦਿੱਲੀ ਨਹੀਂ ਪਹੁੰਚੇ ਉਹ ਦਿੱਲੀ ਹਾਜ਼ਰੀ ਜ਼ਰੂਰ ਲਵਾਉਣ, ਕਿਉਂਕਿ ਇਹ ਲੜਾਈ ਸਰਬੱਤ ਦੇ ਭਲੇ ਦੀ ਲੜਾਈ ਹੈ।
ਇਸ ਮੌਕੇ ਮੰਦਸੋਰ (ਐਮਪੀ) ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਹ ਕਿਸਾਨ ਗੰਨਾ ਸੰਘਰਸ਼ ਕਮੇਟੀ ਬਣਾ ਕੇ ਸੰਘਰਸ਼ ਕਰ ਰਹੇ ਸਨ ਕਿ ਸਰਕਾਰ ਨੇ 5 ਜੂਨ ਨੂੰ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਸਮੇਂ ਰੇਸ਼ਮ ਸਿੰਘ ਫੇਲੋਕੇ, ਜੰਗ ਬਹਾਦਰ ਸਿੰਘ, ਨਰਿੰਦਰ ਸਿੰਘ, ਤਰਸੇਮ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਮਨਜੀਤ ਸਿੰਘ, ਸੂਬੇਦਾਰ ਬਿੱਕਰ ਸਿੰਘ, ਕਰਮ ਸਿੰਘ, ਪਿਆਰਾ ਸਿੰਘ, ਅਮਰਜੀਤ ਸਿੰਘ, ਧੀਰਾ ਸਿੰਘ, ਕੁਲਵੰਤ ਸਿੰਘ, ਸਰਵਣ ਸਿੰਘ, ਦਾਇਆ ਸਿੰਘ, ਸੁਖਵਿੰਦਰ ਸਿੰਘ, ਦਲਬੀਰ ਸਿੰਘ, ਧਨਵੰਤ ਸਿੰਘ, ਸੁਖਜੀਤ ਸਿੰਘ, ਮਾ ਸਰਬਜੀਤ ਸਿੰਘ, ਪਲਵਿੰਦਰ ਸਿੰਘ, ਮੈਂਬਰ ਕਸ਼ਮੀਰ ਸਿੰਘ, ਨਛੱਤਰ ਸਿੰਘ ਸਮੇਤ ਹੋਰ ਕਈ ਪਿੰਡਾਂ ਤੋਂ ਕਿਸਾਨ ਆਗੂ ਹਾਜ਼ਰ ਸਨ।

Scroll To Top