
ਗੁਰਦਾਸਪੁਰ, 23 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਕਿਸਾਨਾਂ ਨੂੰ ਮਵਾਲੀ (ਗੁੰਡਾ) ਕਹਿਣ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖਤ ਸ਼ਬਦਾਂ ‘ਚ ਨਿੰਦਾ ਕੀਤੀ। ਹਾਲਾਂ ਕਿ ਇਹ ਬਿਆਨ ਵਾਪਸ ਲੈ ਲਿਆ ਗਿਆ ਸੀ। ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਲਗਾਤਾਰ ਧਰਨੇ ਦੌਰਾਨ ਆਗੂਆਂ ਨੇ ਕਿਹਾ ਕਿ ਆਖ਼ਰ ਇਨ੍ਹਾਂ ਮੰਤਰੀਆਂ ਦੀ ਮਾਨਸਿਕਤਾ ਜੱਗ ਜਾਹਿਰ ਜ਼ਰੂਰ ਹੋ ਗਈ ਹੈ।
ਅੱਜ ਜਮਹੂਰੀ ਕਿਸਾਨ ਸਭਾ ਵਲੋਂ ਲਗਾਤਾਰ ਚਲਦੀ ਭੁੱਖ ਹੜਤਾਲ ਦੇ 213ਵੇਂ ਦਿਨ ਕਪੂਰ ਸਿੰਘ ਘੁੰਮਣ, ਅਬਨਾਸ਼ ਸਿੰਘ, ਗੁਰਜਿੰਦਰ ਸਿੰਘ, ਪੂਰਨ ਸਿੰਘ, ਰਘਬੀਰ ਸਿੰਘ ਚਾਹਲ, ਅਮਰੀਕ ਸਿੰਘ, ਨਿਰਮਲ ਸਿੰਘ ਬਾਠ ਅਤੇ ਮਲਕੀਅਤ ਸਿੰਘ ਬੁਢਾਕੋਟ ਨੇ ਹਿੱਸਾ ਲਿਆ।
ਧਰਨੇ ਦੌਰਾਨ ਆਗੂਆਂ ਨੇ ਸ਼ਹੀਦ ਕਿਸਾਨ ਸੁੱਚਾ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਧਰਨੇ ਨੂੰ ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਐਸਪੀ ਸਿੰਘ ਗੋਸਲ, ਅਮਰੀਕ ਸਿੰਘ, ਠੇਕੇਦਾਰ ਬਲਜਿੰਦਰ ਸਿੰਘ, ਰਘਬੀਰ ਸਿੰਘ ਚਾਹਲ, ਅਬਨਾਸ਼ ਸਿੰਘ, ਬੀਬੀ ਪਰਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।