Now Reading
ਕਿਸਾਨ ਜਥੇਬੰਦੀਆਂ ਨੇ ਜੀਟੀ ਰੋਡ ’ਤੇ ਲਗਾਇਆ ਜਾਮ

ਕਿਸਾਨ ਜਥੇਬੰਦੀਆਂ ਨੇ ਜੀਟੀ ਰੋਡ ’ਤੇ ਲਗਾਇਆ ਜਾਮ

ਰਈਆ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਦੇ ਭਤੀਜੇ ਆਸ਼ੀਸ਼ ਮਿਸ਼ਰਾ ਅਤੇ ਭਾਜਪਾ ਦੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਇੰਨਸਾਫ਼ ਦਵਾਉਣ ਅਤੇ ਗੁੰਡਿਆਂ ਨੂੰ ਗ੍ਰਿਫਤਾਰ ਕਰਾਉਣ ਦੀ ਮੰਗ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਮਜ਼ਦੂਰਾਂ ਨੋਜਵਾਨਾ ਅਤੇ ਇਸਤਰੀਆਂ ਦੀਆਂ ਜਥੇਬੰਦੀਆਂ ਵੱਲੋਂ ਸਥਾਨਕ ਕਸਬੇ ਵਿੱਚ ਸ਼ੇਰਸ਼ਾਹ ਸੂਰੀ ਮਾਰਗ ਉੱਪਰ ਸਵਿੰਦਰ ਸਿੰਘ ਖਹਿਰਾ ਅਮਰੀਕ ਸਿੰਘ ਦਾਊਦ, ਕੁਲਵੰਤ ਸਿੰਘ ਛੱਜਲਵੱਡੀ, ਦਲਬੀਰ ਸਿੰਘ ਬੇਦਾਦਪੁਰ ਦੀ ਸਾਂਝੀ ਅਗਵਾਈ ਹੇਠ ਜਾਮ ਲਗਾਇਆ ਅਤੇ ਉੱਤਰ ਪ੍ਰਦੇਸ਼ ਸਰਕਾਰ ਦਾ ਪੁਤਲਾ ਫੂਕਿਆ।

ਇਸ ਮੌਕੇ ਸੈਂਕੜਿਆਂ ਦੀ ਤਾਦਾਦ ਵਿੱਚ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾ ਨੂੰ ਸੰਬੋਧਨ ਕਰਦਿਆਂ ਸਾਥੀ ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਹਰਿੰਦਰਪਾਲ ਕੋਰ ਬੁਟਾਰੀ, ਨਿਸ਼ਾਨ ਸਿੰਘ ਧਿਆਨਪੁਰ, ਸੁਖਮਿੰਦਰ ਸਿੰਘ ਛੱਜਲਵੱਡੀ, ਦਰਸ਼ਨ ਸਿੰਘ ਕੰਮੋਕੇ ਆਦਿ ਆਗੂਆਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾਂਦੇ ਰਹੇ ਹਨ।ਪਰ ਪਹਿਲਾਂ ਕਰਨਾਲ ਵਿੱਚ ਪੁਲਿਸ ਵੱਲੋਂ ਅਤੇ ਹੁਣ ਲਖੀਮਪੁਰ ਖੀਰੀ ਵਿਖੇ ਭਾਜਪਾਈ ਕੇਂਦਰੀ ਰਾਜ ਮੰਤਰੀ ਦੇ ਭਤੀਜੇ ਦੀ ਅਗਵਾਈ ਵਿੱਚ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਪਰ ਹਮਲਾ ਕਰਕੇ ਕਿਸਾਨਾਂ ਨੂੰ ਕਤਲ ਕੀਤਾ ਅਤੇ ਦਰਜਨਾਂ ਕਿਸਾਨ ਜ਼ਖ਼ਮੀ ਕਰ ਦਿੱਤੇ ਜੋ ਕਿ ਜ਼ੁਲਮ ਦੀ ਇੰਤਾਹ ਹੈ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਮਿ੍ਤਕਾ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਤੇ ਜ਼ਖ਼ਮੀਆਂ ਨੂੰ 20-20 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਇੱਕ ਵੱਖਰੇ ਮਤੇ ਰਾਹੀਂ ਮੰਗ ਕੀਤੀ ਗਈ ਕਿ ਯੂਪੀ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਸਬੰਧਿਤ ਕੇਂਦਰੀ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਕੱਢਿਆ ਜਾਵੇ।

See Also

ਇਸ ਮੌਕੇ ਹਰਪ੍ਰੀਤ ਬੁਟਾਰੀ, ਪਲਵਿੰਦਰ ਸਿੰਘ ਟਾਂਗਰਾ, ਬਲਬੀਰ ਸਿੰਘ ਭੋਰਸੀ, ਰਣਜੀਤ ਸਿੰਘ ਰਾਏਪੁਰ, ਗੁਰਜੰਟ ਸਿੰਘ ਮੁੱਛਲ, ਨਿਰਮਲ ਸਿੰਘ ਭਿੰਡਰ, ਮਾਸਟਰ ਅਮਰੀਕ ਸਿੰਘ ਫੇਰੂਮਾਨ, ਆਤਮਾ ਸਿੰਘ ਰਤਨਗੜ੍ਹ, ਰਛਪਾਲ ਸਿੰਘ ਬੁਟਾਰੀ, ਗੁਰਪ੍ਰੀਤ ਸਿੰਘ ਰਤਨਗੜ੍ਹ, ਵਰਿੰਦਰ ਸਿੰਘ ਉਦੋਨੰਗਲ,ਜਗੀਰ ਸਿੰਘ ਤਿੰਮੋਵਾਲ,ਸੱਜਣ ਸਿੰਘ ਤਿੰਮੋਵਾਲ, ਕੁਲਦੀਪ ਸਿੰਘ ਤਲਵੰਡੀ, ਬਲਜਿੰਦਰ ਕੌਰ ਬੁਟਾਰੀ, ਹਰਨੇਕ ਸਿੰਘ ਬੁਟਾਰੀ, ਰਾਜ ਕੁਮਾਰ ਰਈਆ ਆਦਿ ਆਗੂ ਹਾਜ਼ਰ ਸਨ। ਮੰਚ ਸੰਚਾਲਨ ਨੋਜਵਾਨ ਆਗੂ ਹਰਮੀਤ ਸਿੰਘ ਦਾਊਦ ਨੇ ਕੀਤਾ।

Scroll To Top