
ਹੁਸ਼ਿਆਰਪੁਰ, 29 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਮੋਰਚੇ ਦੀ ਅਗਵਾਈ ਵਿਚ ਮਿੰਨੀ ਸਕੱਤਰੇਤ ਨਜ਼ਦੀਕ ਰਿਲਾਇੰਸ ਕਾਰਪੋਰੇਟ ਦਫ਼ਤਰਾਂ ਦੇ ਸਾਹਮਣੇ 322 ਦਿਨਾ ਤੋਂ ਦਿਨ ਰਾਤ ਚੱਲ ਰਹੇ ਘੋਲ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਲਮਕਾ ਕੇ ਲੋਕਾਂ ਵਿੱਚ ਨਿਰਾਸ਼ਤਾ ਪੈਦਾ ਕਰਨ ਦੀ ਧਾਰਨਾ ਬਣਾਈ ਬੈਠੀ ਹੈ। ਇਸ ਦੇ ਉਲਟ ਇਸ ਅੰਦੋਲਨ ਦਾ ਘੇਰਾ ਵੱਧ ਕੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਇਸ ਹਕੀਕਤ ਨੂੰ ਸਮਝਦਿਆ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਵੀ ਕੁਝ ਲੀਡਰਾਂ ਵਲੋਂ ਕੇਂਦਰ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਨਿਪਟਾਰਾ ਕਰੇ। ਦੇਸ਼ ਅਤੇ ਦੁਨੀਆਂ ਦੇਖ ਰਹੀ ਹੈ ਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਆਪਣੇ ਹੈਂਕੜ ਕਾਰਨ ਦੇਸ਼ ਨੂੰ ਬਰਬਾਦੀ ਵਾਲੇ ਪਾਸੇ ਨੂੰ ਲੈਕੇ ਜਾ ਰਹੇ ਹਨ। ਅਸੀਂ ਤਾਂ ਸਮੁੱਚੇ ਤੌਰ ਤੇ ਗਵਾਹੀ ਭਰਦਿਆਂ ਹੁਣ ਇਹ ਸੰਘਰਸ਼ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕੀਤੇ ਤੋਂ ਬਿਨਾਂ ਰੋਕਿਆ ਨਹੀਂ ਜਾ ਸਕਦਾ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ ,ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਗੁਰਨਾਮ ਸਿੰਘ ਸਿੰਗੜੀਵਾਲ, ਓਮ ਸਿੰਘ ਸਟਿਆਣਾ, ਗੰਗਾ ਪ੍ਰਸਾਦ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ , ਰਾਮ ਲਾਲ ਢੋਲਣਵਾਲ, ਰਾਮ ਲੁਭਾਇਆ ਸ਼ੇਰਗਡ਼੍ਹ, ਗੁਰਬਖਸ਼ ਸਿੰਘ ਸੂਸ, ਤੀਰਥ ਸਿੰਘ ਫਲਾਹੀ, ਗੁਰਮੀਤ ਸਿੰਘ ਕਾਣੇ ਬਲਰਾਜ ਸਿੰਘ ਬੈਂਸ, ਹਰਜਿੰਦਰ ਸਿੰਘ, ਰਮੇਸ਼ ਕੁਮਾਰ ਬਜਵਾੜਾ, ਬਲਵਿੰਦਰ ਸਿੰਘ, ਡਾ ਸੁਖਦੇਵ ਸਿੰਘ ਢਿੱਲੋਂ, ਡਾ ਨਰੇਸ਼ ਬੈਂਸ, ਗੁਰਚਰਨ ਸਿੰਘ, ਵਿਜੇ ਕੁਮਾਰ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਅਸ਼ੋਕ ਪੁਰੀ ਅਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।