
ਸਿੰਘੂ ਬਾਰਡਰ, 14 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ ਨੇ ਅੱਜ ਮੀਂਹ ਦਾ ਮੁਕਾਬਲਾ ਕੀਤਾ। ਇਸ ਤੋਂ ਪਹਿਲਾ ਅੰਦੋਲਨਕਾਰੀ ਕਿਸਾਨ ਸਰਦੀ, ਗਰਮੀ ਦਾ ਮੁਕਾਬਲਾ ਵੀ ਕਰ ਚੁੱਕੇ ਹਨ। ਆਉਣ ਵਾਲੇ ਦਿਨ੍ਹਾਂ ‘ਚ ਜਿਸ ਢੰਗ ਨਾਲ ਹਾਲੇ ਹੋਰ ਬਾਰਸ਼ਾਂ ਦੀ ਸੰਭਵਾਨਾਂ ਹੈ, ਉਸ ਦੀਆਂ ਤਿਆਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾ ਵੀ ਮੀਂਹ ਅਤੇ ਤੇਜ਼ ਹਨ੍ਹਰੀ ਕਾਰਨ ਛੰਨਾ ਉਡਦੀਆਂ ਰਹੀਆਂ ਹਨ। ਕਿਸਾਨ ਫਿਰ ਹੌਸਲੇ ਨਾਲ ਫਿਰ ਤੋਂ ਤੀਲਾ ਤੀਲਾ ਇਕੱਠਾ ਕਰਦੇ ਹਨ। ਅੰਦੋਲਨਕਾਰੀ ਕਿਸਾਨਾਂ ਦਾ ਜਜ਼ਬਾ ਤਾਂ ਦੇਖਣ ਵਾਲਾ ਬਣਦਾ ਹੈ।