Now Reading
ਕਿਲ੍ਹਾ ਰਾਏਪੁਰ ਦੀ ਖੁਸ਼ਕ ਬੰਦਰਗਾਹ ਤੇ ਲੋਹੜੀ ਮੌਕੇ ਸਾੜਨਗੇ ਕਾਲੇ ਕਾਨੂੰਨ ਦੀਆਂ ਕਾਪੀਆਂ

ਕਿਲ੍ਹਾ ਰਾਏਪੁਰ ਦੀ ਖੁਸ਼ਕ ਬੰਦਰਗਾਹ ਤੇ ਲੋਹੜੀ ਮੌਕੇ ਸਾੜਨਗੇ ਕਾਲੇ ਕਾਨੂੰਨ ਦੀਆਂ ਕਾਪੀਆਂ

ਡੇਹਲੋ, 12 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦੇਸ਼ ਦੇ ਕਿਰਤੀ ਕਿਸਾਨਾਂ ਵੱਲੋਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੀ ਲੁੱਟ ਅਤੇ ਕਾਲੇ ਕਾਨੂੰਨ ਵਾਪਸ ਕਰਵਾਉਣ ਅੰਦੋਲਨ ਜਾਰੀ ਹੈ। ਇਸੇ ਕੜੀ ਤਹਿਤ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਲਗਾਤਾਰ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋ. ਜੈਪਾਲ ਸਿੰਘ ਨੇ ਆਖਿਆ ਇਹ ਘੋਲ ਦੇਸ਼ ਦੇ ਬਾਕੀ ਹਿਸਿਆਂ ਵਿੱਚ ਵੀ ਫੈਲ ਰਿਹਾ। ਉਹਨਾ ਲੋਹੜੀ ਮੌਕੇ ਕਾਲੇ ਕਾਨੂੰਨ ਦੀਆ ਕਾਪੀਆਂ ਸਾੜਨ ਦਾ ਸੱਦਾ ਦਿੱਤਾ। ਅੱਜ ਦੇ ਧਰਨੇ ਦੀ ਪ੍ਰਧਾਨਗੀ ਪਰਮਜੀਤ ਕੌਰ, ਅਵਤਾਰ ਕੌਰ, ਰਜਿੰਦਰ ਕੌਰ, ਮਨਜੀਤ ਕੌਰ, ਨਰਿੰਦਰ ਕੌਰ ਨੇ ਕੀਤੀ। ਇਸ ਮੌਕੇ ਗੁਰਚਰਨ ਸਿੰਘ ਕਿਲ੍ਹਾ ਰਾਏਪੁਰ ਨੇ ਉਹਨਾ ਨੂੰ ਮਿਲਿਆਂ ਰਾਸ਼ਟਰਪਤੀ ਐਵਾਰਡ ਵਾਪਸ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ,ਬਾਬਾ ਬਿੰਦਰ, ਨਿਰਮਲ ਸਿੰਘ, ਗੁਲਜ਼ਾਰ ਸਿੰਘ (ਸਾਰੇ ਜੜਤੌਲੀ) ਜਗਤਾਰ ਸਿੰਘ ਚਕੌਹੀ, ਅਮਰਜੀਤ ਸਿੰਘ ਸਹਿਜਾਦ, ਹਰਨੇਕ ਸਿੰਘ ਗੁੱਜਰਵਾਲ, ਰਛਪਾਲ ਸਿੰਘ, ਕਰਮਜੀਤ ਸਿੰਘ, ਤਰਲੋਚਨ ਸਿੰਘ, ਮਨਮੋਹਨ ਸਿੰਘ (ਸਾਰੇ ਗੁੱਜਰਵਾਲ) ਨਾਜ਼ਰ ਸਿੰਘ, ਹਰਵਿੰਦਰ ਸਿੰਘ, ਮਨਮੋਹਨ ਸਿੰਘ, ਕਰਨੈਲ ਸਿੰਘ, ਹਰਜਿੰਦਰ ਸਿੰਘ (ਸਾਰੇ ਨਾਰੰਗਵਾਲ) ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਸੁਖਦੇਵ ਸਿੰਘ (ਸਾਰੇ ਘੁਗਰਾਣਾ) ਸਰਪੰਚ ਗਿਆਨ ਸਿੰਘ , ਰਣਧੀਰ ਸਿੰਘ (ਸਾਰੇ ਕਿਲ੍ਹਾ ਰਾਏਪੁਰ) ਗੁਰਦਾਸ ਸਿੰਘ, ਸਰਬਜੀਤ ਸਿੰਘ, (ਸਾਰੇ ਮਹਿਮਾ ਸਿੰਘ ਵਾਲਾ) ਆਦਿ ਹਾਜ਼ਰ ਸਨ।

Scroll To Top