

ਗੁਰਦਾਸਪੁਰ, 1 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਤੇ ਚਲਦੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਚ ਅੰਦੋਲਨ ਦੌਰਾਨ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਭੁੱਖ ਹੜਤਾਲ ਰਖੀ ਗਈ। ਜਿਸ ਚ ਪਲਵਿੰਦਰ ਸਿੰਘ, ਸਤਵਿੰਦਰ ਸਿੰਘ, ਮੱਖਣ ਸਿੰਘ, ਜੁਗਿੰਦਰ ਸਿੰਘ, ਕੁਲਦੀਪ ਸਿੰਘ ਨੇ ਹਿੱਸਾ ਲਿਆ।
ਇਸ ਮੌਕੇ ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ, ਨਿਰਮਲ ਸਿੰਘ, ਅਬਨਾਸ਼ ਸਿੰਘ, ਮਖਵਿੰਦਰ ਸਿੰਘ, ਦੌਲਤ ਸਿੰਘ, ਹਰਦਿਆਲ ਸਿੰਘ, ਗੁਰਦੀਪ ਸਿੰਘ ਮੁਸਤਫਾਬਾਦ, ਐਸਪੀ ਸਿੰਘ ਗੋਸਲ, ਕਰਨੈਲ ਸਿੰਘ ਪੰਛੀ ਨੇ ਸੰਬੋਧਨ ਕੀਤਾ। ਅੱਜ ਪਿੰਡ ਪੰਧੇਰ ਤੋਂ ਇਕ ਜਥਾ ਜਮਹੂਰੀ ਕਿਸਾਨ ਸਭਾ ਵਲੋਂ ਰਣਜੀਤ ਸਿੰਘ ਅਤੇ ਬਬਲਦੀਪ ਸਿੰਘ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ।