
ਤਰਨ ਤਾਰਨ, 25 ਜੁਲਾਈ (ਸੰਗਰਾਮੀ ਲਹਿਰ ਬਿਊਰੋ)- ਸੈਟਰ ਆਫ ਟਰੇਡ ਯੂਨੀਅਨਜ (ਸੀਟੀਯੂ) ਦੀ ਇੱਕ ਮੀਟਿੰਗ ਸੀਟੀਯੂ ਪੰਜਾਬ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਗੋਹਲਵੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਯੂਨੀਅਨ ਦੇ ਸੂਬਾ ਪ੍ਰਧਾਨ ਵਿਜੈ ਮਿਸ਼ਰਾ ਨੇ ਕਿਰਤੀਆਂ ਦੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ। ਸਾਥੀ ਮਿਸ਼ਰਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਰਤੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 44 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਕੋਡਾਂ ‘ਚ ਬਦਲ ਕੇ ਰੱਖ ਦਿੱਤਾ ਹੈ, ਜਿਹੜਾ ਕਿਰਤੀ ਜਮਾਤ ਲਈ ਇਕ ਵੰਗਾਰ ਹੈ। ਸਾਥੀ ਮਿਸ਼ਰਾ ਨੇ ਦੱਸਿਆ ਪਿਛਲੇ ਦਿਨੀ ਯੂਨੀਅਨ ਵਲੋਂ ਕਿਰਤ ਮੰਤਰੀ, ਕਿਰਤ ਵਿਭਾਗ ਦੇ ਸੈਕਟਰੀ ਨੂੰ ਇਕ ਵਫ਼ਦ ਰਹੀ ਕਿਰਤੀਆਂ ਦੀਆਂ ਮੰਗਾਂ/ਮੁਸ਼ਕਲਾਂ ਸਬੰਧੀ ਜਾਣੂ ਕਰਾਇਆ ਗਿਆ ਸੀ। ਉਨ੍ਹਾਂ ਮਹਿੰਗਾਈ ਭੱਤਾ 2020 ਤੋਂ ਦੇਣ ਦਾ ਭਰੋਸਾ ਦਿੱਤਾ ਸੀ।
ਇਸ ਮੌਕੇ ਯੂਨੀਅਨ ਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ, ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ ਅਤੇ ਮਨਰੇਗਾ ਵਰਕਰਜ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਅਮਰਜੀਤ ਸਿੰਘ ਕੋਟਲੀ ਨੇ ਦੱਸਿਆ ਕਿ ਕਿਰਤੀਆਂ ਦੀਆਂ ਮੰਗਾਂ ਨੂੰ ਯਾਦ ਕਰਾਉਣ ਲਈ 4 ਅਗਸਤ ਨੂੰ ਹਲਕਾ ਵਿਧਾਇਕ ਖੇਮਕਰਨ, 6 ਅਗਸਤ ਨੂੰ ਹਲਕਾ ਵਿਧਾਇਕ ਪੱਟੀ ਅਤੇ 8 ਅਗਸਤ ਨੂੰ ਹਲਕਾ ਵਿਧਾਇਕ ਖਡੂਰ ਸਾਹਿਬ ਅਤੇ ਹਲਕਾ ਵਿਧਾਇਕ ਤਰਨ ਤਾਰਨ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਇਸ ਮੌਕੇ ਦਿਹਾਤੀ ਮਜਦੂਰ ਸਭਾ ਪੰਜਾਬ ਦੇ ਜ਼ਿਲਾ ਸਕੱਤਰ ਚਮਨ ਲਾਲ ਦਰਾਜਕੇ ਨੇ ਕੈਪਟਨ ਦੇ ਸ਼ਹਿਰ ਪਟਿਆਲਾ ‘ਚ ਤਿੰਨ ਰੋਜਾ ਧਰਨੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਜਸਵੰਤ ਸਿੰਘ, ਗੱਜਣ ਸਿੰਘ, ਜੋਗਿੰਦਰ ਸਿੰਘ, ਕਰਨੈਲ ਸਿੰਘ, ਬਲਵੰਤ ਸਿੰਘ, ਗਿਆਨ ਸਿੰਘ, ਦਰਸ਼ਨ ਸਿੰਘ, ਰਾਜ ਕੌਰ, ਦਲਬੀਰ ਕੌਰ ਸਾਰੇ ਗੋਹਲਵੜ, ਬਾਬਾ ਪ੍ਰੇਮ ਸਿੰਘ, ਕੁਲਦੀਪ ਸਿੰਘ ਤਰਨ ਤਾਰਨ, ਜਗੀਰ ਸਿੰਘ ਮੈਂਬਰ, ਮੰਗਲ ਸਿੰਘ ਮਾਲੂਵਾਲ, ਮੰਗਲ ਸਿੰਘ, ਹੀਰਾ ਸਿੰਘ ਕਾਜੀਕੋਟ, ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਸੁਖਰਾਜ ਸਿੰਘ ਕੋਟਲੀ ਆਦਿ ਹਾਜਰ ਸਨ।
ਮੀਟਿੰਗ ਨੂੰ ਨੌਜਵਾਨ ਆਗੂ ਅਮਰਜੀਤ ਸਿੰਘ ਹਰੀਕੇ, ਲਾਜਰ ਲਾਖਣਾ, ਕੁਲਦੀਪ ਸਿੰਘ, ਹਰਜੀਤ ਸਿੰਘ ਵੈਈਪੁਈ, ਗੁਰਪ੍ਰੀਤ ਸਿੰਘ ਪਿੰਕੂ, ਬਿਕਰ ਸਿੰਘ ਭਗਵਾਨਪੁਰਾ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।