
ਤਰਨ ਤਾਰਨ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੈਟਰ ਆਫ ਟਰੇਡ ਯੂਨੀਅਨਜ਼ ਦੇ ਸੂਬਾ ਕਮੇਟੀ ਮੈਂਬਰ ਅਤੇ ਟਰੈਕਟਰ ਟਰਾਲਾ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਗੋਹਲਵੜ (65 ਸਾਲ) ਪਿਛਲੀ ਰਾਤ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਦਿਲ ਦਾ ਦੋਰਾ ਪੈਣ ਕਾਰਨ ਇਸ ਦੁਨੀਆਂ ’ਚ ਨਹੀ ਰਹੇ। ਉਨ੍ਹਾਂ ਦਾ ਜੱਦੀ ਪਿੰਡ ਗੋਹਲਵੜ ਵਿਖੇ ਅੱਜ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ’ਤੇ ਪਾਰਟੀ ਵੱਲੋਂ ਝੰਡਾ ਪਾ ਕੇ ਵਿਦਾਇਗੀ ਦਿੱਤੀ ਗਈ। ਮਿਤ੍ਰਕ ਦੇਹ ’ਤੇ ਝੰਡਾ ਪਾਉਣ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਿਲ੍ਹਾ ਸਕੱਤਰੇਤ ਮੈਬਰ ਅਤੇ ਸੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਫੌਜੀ ਰਟੋਲ, ਮਨਰੇਗਾ ਵਰਕਰਜ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਅਮਰਜੀਤ ਸਿੰਘ ਕੋਟਲੀ, ਟੀਐਸਯੂ ਦੇ ਆਗੂ ਕਰਮ ਸਿੰਘ ਪੰਡੋਰੀ, ਅੰਗਰੇਜ਼ ਸਿੰਘ, ਪਰਗਟ ਸਿੰਘ, ਜਸਵੰਤ ਸਿੰਘ ਆਦਿ ਆਗੂ ਹਾਜ਼ਰ ਸਨ।