
ਹੁਸ਼ਿਆਰਪੁਰ, 17 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨੇੜੇ ਮਿੰਨੀ ਸਕੱਤਰੇਤ ਰਿਲਾਇੰਸ ਕਾਰਪੋਰਟ ਸਾਹਮਣੇ 310 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਲੰਮੇ ਸਮੇਂ ਤੋਂ ਦਿੱਲੀ ਸਰਕਾਰ ਨਾਲ ਸੰਘਰਸ਼ ਦੇ ਮੈਦਾਨ ਵਿੱਚ ਹੈ। ਇਸ ਅੰਦੋਲਨ ਦੀ ਖਾਸ ਵਿਸ਼ੇਸ਼ਤਾ ਜਬਰ ਦਾ ਮੁਕਾਬਲਾ ਸਬਰ ਨਾਲ ਕੀਤਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਕਦੀ ਯੂਰੀਆ ਤੇ ਕਦੀ ਡੀਏਪੀ ਖਾਦ ਦੀ ਨਕਲੀ ਥੁੜ ਪੈਦਾ ਕਰਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਦੇ ਜ਼ਮੀਨ ਦੀਆਂ ਫਰਦਾਂ ਨੂੰ ਅਪਲੋਡ ਕਰਨ ਲਈ ਜੋ ਦਬਾਅ ਬਣਾਇਆ ਜਾ ਰਿਹਾ ਹੈ ਉਹ ਠੇਕੇ ਤੇ ਖੇਤੀ ਕਰਦੇ ਕਿਸਾਨਾਂ ਲਈ ਨਵੀਂ ਸਮੱਸਿਆ ਪੈਦਾ ਕਰਦੇ ਹਨ, ਕਿਉਂਕਿ ਜ਼ਮੀਨ ਦੂਸਰੇ ਵਿਅਕਤੀ ਦੇ ਨਾਂ ਹੋਣ ਕਰਕੇ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਅਤੇ ਹੋਰ ਸਹੂਲਤਾਂ ਲਈ ਦਿੱਤਾ ਪੈਸਾ ਜ਼ਮੀਨ ਮਾਲਕਾਂ ਦੇ ਖਾਤੇ ਵਿੱਚ ਜਾਦਾ ਹੈ।
ਇਸ ਮੌਕੇ ਗੁਰਮੇਸ਼ ਸਿੰਘ, ਮਾਸਟਰ ਦਵਿੰਦਰ ਸਿੰਘ ਕੱਕੋਂ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਮੀਤ ਸਿੰਘ, ਰਾਮ ਲੁਭਾਇਆ ਸ਼ੇਰਗਡ਼੍ਹ, ਤੀਰਥ ਸਿੰਘ ਫਲਾਹੀ, ਸੀਤਲ ਸਿੰਘ ਭੀਲੋਵਾਲ, ਗੁਰਬਖਸ ਸਿੰਘ ਸੂਸ, ਰਮੇਸ਼ ਕੁਮਾਰ ਬਜਵਾੜਾ, ਸਤਪਾਲ ਸਿੰਘ, ਬਲਵੀਰ ਸਿੰਘ ਨੰਗਲ ਸ਼ਹੀਦਾਂ, ਮਨਮੀਤ ਸਿੰਘ, ਡਾ ਸੁਖਦੇਵ ਸਿੰਘ ਢਿੱਲੋਂ, ਬਲਰਾਜ ਸਿੰਘ ਬੈਂਸ, ਬਲਵੀਰ ਸਿੰਘ ਨੰਗਲ, ਸ਼ਿੰਦਰਪਾਲ ਸਿੱਧੂ ਪੁਰਹੀਰਾ, ਪੀਐਸ ਵਿਰਦੀ, ਗੰਗਾ ਪ੍ਰਸ਼ਾਦ, ਗੁਰਚਰਨ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਪ੍ਰਦੁੱਮਨ ਸਿੰਘ ਬਜਵਾੜਾ, ਬਲਵਿੰਦਰ ਸਿੰਘ, ਵਿਜੇ ਕੁਮਾਰ, ਦੀਦਾਰ ਸਿੰਘ, ਹਰਦੀਪ ਸਿੰਘ, ਹਰਜਿੰਦਰ ਸਿੰਘ ਸਤੌਰ, ਸਰਬਜੀਤ ਸਿੰਘ, ਬਰਿਜ ਮੱਟੂ, ਰਘਵੀਰ ਸਿੰਘ, ਸੰਤੋਖ ਸਿੰਘ ਭੀਲੋਵਾਲ, ਸੁਰਜੀਤ ਸਿੰਘ ਬਸੰਤ ਵਿਹਾਰ ਅਤੇ ਅਸ਼ੋਕ ਪੁਰੀ ਆਦਿ ਹਾਜ਼ਰ ਸਨ।