Now Reading
ਐਸਡੀਐਮ ਦਫ਼ਤਰ ਨਕੋਦਰ ਸਾਹਮਣੇ ਧਰਨਾ ਮਾਰਿਆ

ਐਸਡੀਐਮ ਦਫ਼ਤਰ ਨਕੋਦਰ ਸਾਹਮਣੇ ਧਰਨਾ ਮਾਰਿਆ

ਨਕੋਦਰ – ਜਮਹੂਰੀ ਕਿਸਾਨ ਸਭਾ ਦੇ ਸੱਦੇ ਉਪਰ ਨਕੋਦਰ ਦੇ ਕਿਸਾਨਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਸਥਾਨਕ ਐਸ ਡੀ ਐਮ ਦਫ਼ਤਰ ਨਕੋਦਰ ਦੇ ਸਾਹਮਣੇ ਭਖਦੀਆਂ ਮੰਗਾਂ ਸੰਬੰਧੀ ਧਰਨਾ ਮਾਰਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਜੋ ਮਜ਼ਦੂਰਾਂ, ਕਿਸਾਨਾਂ ਨਾਲ ਚੋਣ ਵਾਅਦੇ ਕੀਤੇ ਸਨ, ਉਨ੍ਹਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਸਗੋਂ ਉਸ ਦੇ ਉਲਟ ਕਿਸਾਨਾ ਦੀਆਂ ਖੇਤੀ ਮੋਟਰਾਂ ਉਪਰ ਮੀਟਰ ਲਗਾਉਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ ਦੀਆਂ ਖੇਤੀ ਮੋਟਰਾਂ ‘ਤੇ ਬਿਜਲੀ ਮੀਟਰ ਲਗਾਉਣ ਦੀਆਂ ਵਿਊਂਤਾਂ ਬੰਦ ਕੀਤੀਆਂ ਜਾਣ। ਜੇ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਜਮਹੂਰੀ ਕਿਸਾਨ ਸਭਾ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ। ਇਸ ਮੌਕੇ ਭਰਾਤਰੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਵੀ ਕਿਸਾਨਾਂ ਦੀ ਹਮਾਇਤ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਧਰਨੇ ਵਿਚ ਰਾਮ ਸਿੰਘ, ਸਵਰਨ ਰੱਤੂ, ਬਲਵੰਤ ਸਿੰਘ, ਮਹਿੰਦਰ ਮੰਡ, ਸੰਤੋਖ ਸਿੰਘ, ਸਤਨਾਮ ਸਿੰਘ ਹੁਸੈਨਾਬਾਦ, ਜੋਗਿੰਦਰ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ‘ਤੇ ਮੰਗ ਪੱਤਰ ਨਾਇਬ ਤਹਿਸੀਲਦਾਰ ਨਕੋਦਰ ਨੂੰ ਦਿੱਤਾ ਗਿਆ।

Scroll To Top