Now Reading
ਐਸਡੀਐਮ ਦਫ਼ਤਰ ਅੱਗੇ ਧਰਨਾ ਦਿੱਤਾ

ਐਸਡੀਐਮ ਦਫ਼ਤਰ ਅੱਗੇ ਧਰਨਾ ਦਿੱਤਾ

ਫਿਲੌਰ- ਜਮਹੂਰੀ ਕਿਸਾਨ ਸਭਾ ਦੇ ਸੱਦੇ ‘ਤੇ ਅੱਜ ਇੱਥੋਂ ਦੇ ਐਸਡੀਐਮ ਦਫ਼ਤਰ ਅੱਗੇ ਤਹਿਸੀਲ ਭਰ ‘ਚੋਂ ਸਭਾ ਦੇ ਕਾਰਕੁਨਾਂ ਨੇ ਧਰਨਾ ਦਿੱਤਾ ਅਤੇ ਮਗਰੋਂ ਇੱਕ ਮੰਗ ਪੱਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧ ਨਕਰਦੇ ਹੋਏ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਲਈ ਬਿਜਲੀ ਦੇ ਮੀਟਰ ਕਿਸੇ ਸ਼ੌਕ ਨੂੰ ਨਹੀਂ ਲਗਾ ਰਹੀ ਸਗੋਂ ਇਹ ਸਰਕਾਰ ਆਉਣ ਵਾਲੇ ਸਮੇਂ ਦੌਰਾਨ ਕਿਸਾਨਾਂ ‘ਤੇ ਬਿਜਲੀ ਦੇ ਬਿੱਲਾਂ ਦਾ ਭਾਰ ਪਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇ ਮੀਟਰ ਕਿਸੇ ਨੇ ਵੀ ਦਾਨ ‘ਚ ਨਹੀਂ ਦੇਣੇ ਸਗੋਂ ਇਸ ਦਾ ਭਾਰ ਵੀ ਕਰਜ਼ੇ ‘ਚ ਡੁੱਬੀ ਸਰਕਾਰ ਸਿਰ ਹੀ ਪੈਣਾ ਹੈ। ਬਿਲਗਾ ਨੇ ਅੱਗੇ ਕਿਹਾ ਕਿ ਆਲੂ ਬੀਜਣ ਵਾਲੇ ਕਿਸਾਨ ਤੋਂ ਲੈ ਕੇ ਹਰ ਫ਼ਸਲ ਬੀਜਣ ਵਾਲਾ ਕਿਸਾਨ ਇਸ ਵੇਲੇ ਦੁਖੀ ਹੈ। ਇਸ ਧਰਨੇ ਨੂੰ ਤਹਿਸੀਲ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸਰਕਾਰ ਵਾਅਦਾ ਕਰਕੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਅਵਾਰਾ ਪਸ਼ੂਆਂ, ਅਵਾਰਾ ਸੂਰਾਂ, ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਲਾਕੇ ‘ਚੋਂ ਲੰਘਦੀਆਂ ਓਵਰਲੋਡ ਟਰਾਲੀਆਂ ਅਤੇ ਟਿੱਪਰਾਂ ਨੂੰ ਵੀ ਬੰਦ ਕਰਵਾਉਣ ਦੀ ਮੰਗ ਕੀਤੀ। ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਜੀਤ ਸਿੰਘ ਫਿਲੌਰ, ਜਸਵੀਰ ਫਿਲੌਰ, ਕੁਲਦੀਪ ਸਿੰਘ ਰਾਣਾ, ਗੁਰਜੀਤ ਸਿੰਘ ਪਾਲਾ, ਕੁਲਦੀਪ ਬਿਲਗਾ, ਬਲਬੀਰ ਬੀਰੀ, ਤਰਜਿੰਦਰ ਸਿੰਘ, ਸਰਬਜੀਤ ਢੰਡਾ. ਸੁਰਿੰਦਰ ਮੰਗਾ, ਸੋਢੀ ਸਿੰਘ ਬਲਵਿੰਦਰ ਸਿੰਘ ਦੁਸਾਂਝ, ਭਰਪੂਰ ਸਿੰਘ ਦੁਸਾਂਝ ਆਦਿ ਸਮੇਤ ਹੋਰ ਕਿਸਾਨ ਵੀ ਹਾਜ਼ਰ ਸਨ। ਮਗਰੋਂ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੱਥੋਂ ਦੇ ਐਸਡੀਐਮ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਰਾਹੀਂ ਦਿੱਤਾ ਗਿਆ ਅਤੇ ਮੰਗ ਪੱਤਰ ਦੇਣ ਵੇਲੇ ਮੁਕਾਮੀ ਮੰਗਾਂ ਦੀ ਚਰਚਾ ਵੀ ਕੀਤੀ ਗਈ।

Scroll To Top