ਜਲੰਧਰ, 13 ਅਗਸਤ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਆਗੂ ਉਮਰ ਖਾਲਦ ‘ਤੇ ਬੀਤੇ ਕੱਲ੍ਹ ਕੀਤੇ ਕਾਤਿਲਾਨਾ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।। ਅੱਜ ਇੱਥੋਂ ਜਾਰੀ ਕੀਤੇ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਸੰਸਦ ਭਵਨਤੋਂ ਮਾਮੂਲੀ ਦੂਰ ਸਥਿਤ ਕੰਸੀਟਿਚਊਸ਼ਨਲ ਭਵਨ ‘ਚ ਕੀਤਾ ਗਿਆ ਹਮਲਾ ਇਹ ਸਾਬਤ ਕਰਨ ਲਈ ਕਾਫ਼ੀ ਹੈ ਕਿ ਕਾਤਲ ਭੀੜਾਂ ਕਿੰਨੀਆਂ ਬੇਖੌਫ ਅਤੇ ਕਾਨੂੰਨੀ ਕਾਰਵਾਈ ਤੋਂ ਨਿਸ਼ਿਚਤ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਇਸ ਗੱਲ ‘ਚ ਭੁਲੇਖੇ ਦੀ ਕੋਈ ਗੁੰਜਾਇਸ਼ ਨਹੀਂ ਕਿ ਇਹ ਉਨ੍ਹਾਂ ਦੀ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦਾ ਕਾਰਾ ਹੈ ਜਿਹਨਾ ਕੁਲਬਰਗੀ, ਨਰਿੰਦਰ ਦਭੋਲਕਰ, ਗੌਰੀ ਲੰਕੇਸ਼ ਅਤੇ ਅਜਿਹੇ ਹੋਰਨਾਂ ਬੁੱਧੀਜੀਵੀਆਂ ਨੂੰ ਕਤਲ ਕੀਤਾ ਸੀ, ਤੇ ਇਹ ਵੀ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਕਿ ਅਜਿਹੇ ਅਨਸਰਾਂ ਨੂੰ ਇਕ ਅਖੌਤੀ ‘ਪਰਿਵਾਰ’ ਹੀ ‘ਦਿਸ਼ਾ ਨਿਰਦੇਸ਼’ ਜਾਰੀ ਕਰਦਾ ਹੈ।। ਦੋਹਾਂ ਆਗੂਆਂ ਨੇ ਕਿਹਾ ਕਿ ਜਮਹੂਰੀ ਤੇ ਖੱਬੇਪੱਖੀ ਸੰਗਠਨਾਂ ਵੱਲੋਂ ਇਸ ਘਟਨਾ ਦਾ ਬਣਦਾ ਨੋਟਿਸ ਲਿਆ ਜਾਣਾ ਤਸੱਲੀ ਦਾ ਸਬੱਬ ਹੈ ਪਰ ਇਸ ਦਿਸ਼ਾ ਵਿੱਚਸਾਂਝਾ ਦੇਸ਼ ਵਿਆਪੀ ਪ੍ਰਤੀਰੋਧ ਹੱਲਾ ਹੀ ਅੱਜ ਦੀ ਵੱਡੀ ਲੋੜ ਹੈ। ਆਗੂਆਂ ਨੇ ਦੇਸ਼ ਵਾਸੀਆਂ ਨੂੰ ਅਗਾਂਹ ਕਰਦਿਆਂ ਅਪੀਲ ਕੀਤੀ ਕਿ ਇਸ ਕਿਸਮ ਦੀਆਂ ਘਟਨਾਵਾਂ ਦੇ ਭਵਿੱਖ ‘ਚ ਨਿਕਲਣ ਵਾਲੇ ਗੰਭੀਰ ਸਿੱਟਿਆ ਬਾਰੇ ਸੋਚਦਿਆਂ ਹਰ ਪੱਧਰ ‘ਤੇ ਅਜਿਹੇ ਕਾਤਲ ਗਰੋਹਾਂ ਦਾ ਹਰ ਵਾਜਬ ਢੰਗ ਨਾਲ ਵਿਰੋਧ ਕੀਤਾ ਜਾਵੇ। ਆਗੂਆਂ ਨੇ ਉਪਰੋਕਤ ਘਟਨਾ ਦੇ ਸੰਦਰਭ ਵਿੱਚ ਹਮੇਸ਼ਾ ਵਾਂਗੂ ਮੋਦੀ ਹਕੂਮਤ ਵੱਲੋਂ ਧਾਰੀ ਗਈ ਚੁੱਪ ਸਖ਼ਤ ਇਤਰਾਜ਼ ਦਾ ਵਿਸ਼ਾ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਹੀ ਕਾਤਿਲਾਂ ਦੇ ਸਰਪ੍ਰਸਤਾਂ ਨਾਲ ਸਾਂਝੀ ਸੁਰ ਰੱਖਦੀ ਹੈ।