ਸਵਿਟਜਰਲੈਂਡ ਦੇ ਸ਼ਹਿਰ ਦਾਵੋਸ ਵਿਖੇ ਚਲ ਰਹੇ ‘ਸੰਸਾਰ ਆਰਥਕ ਫੋਰਮ’ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਆਕਸਫਾਮ’ ਨੇ ‘ਸੰਸਾਰ ਅਸਮਾਨਤਾ ਰਿਪੋਰਟ’ ਪੇਸ਼ ਕੀਤੀ ਹੈ। ਜਿਹੜੀ ਦੁਨੀਆਂ ਭਰ ਵਿਚ ਵੱਧ ਰਹੇ ਆਰਥਕ ਪਾੜੇ ਬਾਰੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਤੱਥ ਪੇਸ਼ ਕਰਦੀ ਹੈ।
‘ਆਕਸਫਾਮ’-ਆਕਸਫੋਰਡ ਕਮੇਟੀ ਆਨ ਫੇਮਿਨ ਰਲੀਫ, ਦੇ ਨਾਂਅ ਵਾਲੀ ਇਸ ਸੰਸਥਾ ਦਾ ਗਠਨ 1942 ਵਿਚ ਬ੍ਰਿਟੇਨ ਵਿਚ ਸਮਾਜਕ ਕਾਰਕੁੰਨਾਂ ਤੇ ਅਕਾਦਮਿਕ ਬੁੱਧੀਜੀਵੀਆਂ ‘ਤੇ ਅਧਾਰਤ ਮਿੱਤਰ ਮੰਡਲੀ ਨੇ ਕੀਤਾ ਸੀ ਅਤੇ ਇਹ ਉਸ ਵੇਲੇ ਦੂਜੀ ਸੰਸਾਰ ਜੰਗ ਸਦਕਾ ਯੂਨਾਨ ਵਿਚ ਪਏ ਅਕਾਲ ਵਿਚ ਮਦਦ ਕਰਨ ਹਿੱਤ ਬਣਾਈ ਗਈ ਸੀ। ਇਸ ਵੇਲੇ ‘ਆਕਸਫਾਮ’, 20 ਚੈਰੀਟੇਬਲ ਸੰਸਥਾਵਾਂ ‘ਤੇ ਅਧਾਰਤ ਦੁਨੀਆਂ ਦੇ ਸਭ ਮਹਾਂਦੀਪਾਂ ਦੇ 90 ਦੇਸ਼ਾਂ ਵਿਚ ਕਾਰਜਰਤ ਹੈ। ਇਹ ਹਰ ਸਾਲ ‘ਸੰਸਾਰ ਆਰਥਕ ਫੋਰਮ’, ਜਿੱਥੇ ਦੁਨੀਆਂ ਦੇ ਲਗਭਗ ਸਾਰੇ ਵੱਡੇ ਅਜਾਰੇਦਾਰ-ਸਰਮਾਏਦਾਰ, ਅਫਸਰਸ਼ਾਹ ਤੇ ਰਾਜਨੀਤਕ ਆਗੂ ਇਕੱਠੇ ਹੋ ਕੇ ਵਿਚਾਰ-ਵਟਾਂਦਰਾ ਕਰਦੇ ਹਨ, ਉਨ੍ਹਾਂ ਦੇ ਵਿਚਾਰ ਵਟਾਂਦਰੇ ਲਈ ਦੁਨੀਆਂ ਬਾਰੇ ‘ਸੰਸਾਰ ਅਸਮਾਨਤਾ ਰਿਪੋਰਟ’ ਪੇਸ਼ ਕਰਦੀ ਹੈ।
ਇਸ ਰਿਪੋਰਟ ਅਨੁਸਾਰ ਭਾਰਤ ਵਿਚ :
d ਸਾਲ 2018 ਵਿਚ ਭਾਰਤ ਦੇ 1% ਅਮੀਰਾਂ ਦੀ ਦੌਲਤ ਵਿਚ 39% ਦਾ ਵਾਧਾ ਹੋਇਆ ਹੈ, ਜਦੋਂਕਿ ਹੇਠਲੀ 50% ਗਰੀਬ ਆਬਾਦੀ ਦੀ ਦੌਲਤ ਵਿਚ ਮਹਿਜ 3% ਦਾ ਵਾਧਾ ਹੋਇਆ ਹੈ।
d ਦੇਸ਼ ਦੇ 9 ਅਮੀਰਾਂ ਕੋਲ ਦੇਸ਼ ਦੀ 50% ਆਬਾਦੀ ਦੇ ਬਰਾਬਰ ਦੌਲਤ ਹੈ।
d ਦੇਸ਼ ਵਿਚ 2018 ਵਿਚ 119 ਅਰਬਪਤੀ (7000 ਕਰੋੜ ਡਾਲਰ ਤੋਂ ਵੱਧ ਦੀ ਦੌਲਤ ਵਾਲੇ) ਹਨ ਅਤੇ ਉਨ੍ਹਾਂ ਦੀ ਦੌਲਤ ਵਿਚ ਪ੍ਰਤੀ ਦਿਨ 2200 ਕਰੋੜ ਰੁਪਏ ਦਾ ਵਾਧਾ ਹੋਇਆ ਹੈ। 2017 ਵਿਚ ਅਰਬਪਤੀਆਂ ਦੀ ਗਿਣਤੀ 101 ਸੀ, ਇਸ ਤਰ੍ਹਾਂ ਇਕ ਸਾਲ ਵਿਚ ਹੀ 18 ਨਵੇਂ ਅਰਬਪਤੀ ਹੋਰ ਬਣੇ ਹਨ। 2017 ਵਿਚ ਅਰਬਪਤੀਆਂ ਦੀ ਕੁੱਲ ਦੌਲਤ 325.5 ਅਰਬ ਡਾਲਰ ਸੀ ਜਦੋਂਕਿ 2018 ਵਿਚ 400 ਅਰਬ ਡਾਲਰ ਦੀ ਸੀਮਾ ਰੇਖਾ ਨੂੰ ਪਾਰ ਕਰਦੀ ਹੋਈ 440.1 ਅਰਬ ਡਾਲਰ ਹੋ ਗਈ ਹੈ। ਅੰਦਾਜਾ ਹੈ ਕਿ ਇਹੋ ਵਰਤਾਰਾ ਚੱਲਦਾ ਰਿਹਾ ਤਾਂ 2018 ਤੋਂ 2022 ਤੱਕ 70 ਹੋਰ ਨਵੇਂ ਅਰਬਪਤੀ ਬਣ ਜਾਣਗੇ ਭਾਵ ਦੌਲਤ ਦਾ ਕੁੱਝ ਹੱਥਾਂ ਵਿਚ ਕੇਂਦਰੀਕਰਨ ਹੋਰ ਤੇਜ ਹੋ ਜਾਵੇਗਾ।
d ਜਿੱਥੇ ਅਰਬਪਤੀਆਂ ਦੀ ਦੌਲਤ 2200 ਕਰੋੜ ਰੁਪਏ ਪ੍ਰਤੀ ਦਿਨ ਦੀ ਰਫਤਾਰ ਨਾਲ ਵਧੀ ਹੈ, ਉਥੇ ਹੀ ਦੇਸ਼ ਦੇ ਸਭ ਤੋਂ ਗਰੀਬ 10% ਲੋਕ ਭਾਵ 13 ਕਰੋੜ 60 ਲੱਖ ਲੋਕ 2004 ਤੋਂ ਹੀ ਕਰਜ਼ੇ ਦੇ ਜਾਲ ਵਿਚ ਫਸੇ ਹੋਏ ਹਨ।
d ਦੇਸ਼ ਦੇ ਉਪਰਲੇ 10% ਅਮੀਰਾਂ ਕੋਲ ਦੇਸ਼ ਦੀ ਕੁੱਲ ਦੌਲਤ ਦਾ 77.4% ਹਿੱਸਾ ਹੈ, ਇਸ ਵਿਚੋਂ ਵੀ ਉਪਰਲੇ 1% ਕੋਲ 51.53% ਭਾਵ 1% ਤੋਂ ਥਲੜੇ 9% ਅਮੀਰਾਂ ਕੋਲ 25.87% ਅਤੇ ਸਭ ਤੋਂ ਹੇਠਲੀ 60% ਅਬਾਦੀ ਕੋਲ ਮਹਿਜ਼ 4.8% ਦੌਲਤ ਹੈ।
d ‘ਆਕਸਫਾਮ’ ਦੀ ਰਿਪੋਰਟ ਅਨੁਸਾਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਕੋਲ 28 ਲੱਖ ਕਰੋੜ ਦੌਲਤ ਹੈ, ਜਦੋਂਕਿ ਦੇਸ਼ ਦੀ ਕੇਂਦਰ ਤੇ ਸਾਰੀਆਂ ਰਾਜ ਸਰਕਾਰਾਂ ਰਲਕੇ ਮੈਡੀਕਲ, ਜਨਤਕ ਸਿਹਤ, ਸੈਨੀਟੇਸ਼ਨ ਤੇ ਵਾਟਰ ਸਪਲਾਈ ‘ਤੇ 20 ਲੱਖ 8 ਹਜ਼ਾਰ 166 ਕਰੋੜ ਰੁਪਏ ਖਰਚ ਕਰਦੀਆਂ ਹਨ, ਇਸ ਤਰ੍ਹਾਂ ਅੰਬਾਨੀ ਦੀ ਦੌਲਤ ਉਸ ਸਮੁੱਚੇ ਖਰਚੇ ਤੋਂ ਵੀ ਵੱਧ ਹੈ।
d ਟੈਕਸਾਂ ਦੇ ਮਾਮਲੇ ਵਿਚ ਇਸ ਰਿਪੋਰਟ ਅਨੁਸਾਰ ਦੇਸ਼ ਦੀ ਆਬਾਦੀ ਦੇ ਸਭ ਤੋਂ ਉਪਰਲੇ 10% ਅਮੀਰ ਕੁੱਲ ਟੈਕਸਾਂ ਵਿਚ 34% ਦਾ ਯੋਗਦਾਨ ਪਾਉਂਦੇ ਹਨ ਜਦੋਂਕਿ ਸਭ ਤੋਂ ਹੇਠਲੇ 10% ਲੋਕ ਕੁੱਲ ਟੈਕਸਾਂ ਵਿਚ 49% ਦਾ ਯੋਗਦਾਨ ਪਾਉਂਦੇ ਹਨ। ਭਾਵ ਹੇਠਲੇ 10% ਗਰੀਬ ਲੋਕ ਉਪਰਲੇ 10% ਅਮੀਰਾਂ ਨਾਲੋਂ 15% ਵਧੇਰੇ ਟੈਕਸ ਦਿੰਦੇ ਹਨ।
d ਜੇਕਰ ਭਾਰਤ ਸਰਕਾਰ ਉਪਰਲੇ 1% ਲੋਕਾਂ ਤੋਂ 0.5% ਟੈਕਸ ਵਧੇਰੇ ਲਵੇ ਤਾਂ ਸਿਹਤ ਸੇਵਾਵਾਂ ‘ਤੇ ਖਰਚ ਕੀਤੇ ਜਾਣ ਵਾਲੇ ਕੁਲ ਬਜਟ ਵਿਚ 50% ਦਾ ਵਾਧਾ ਕੀਤਾ ਜਾ ਸਕਦਾ ਹੈ।
‘ਆਕਸਫਾਮ’ ਵਲੋਂ ਪੇਸ਼ ‘ਅਸਮਾਨਤਾ ਰਿਪੋਰਟ’ ਅਨੁਸਾਰ ਦੁਨੀਆਂ ਅਤੇ ਸਾਡੇ ਦੇਸ਼ ਦੀਆਂ ਔਰਤਾਂ ਹੋਰ ਵੀ ਵਧੇਰੇ ਅਸਮਾਨਤਾ ਦਾ ਸ਼ਿਕਾਰ ਹਨ :
d ਦੇਸ਼ ਦੇ 119 ਅਰਬਪਤੀਆਂ ਵਿਚ ਸਿਰਫ 9 ਹੀ ਇਸਤਰੀਆਂ ਹਨ।
d ਭਾਰਤ ਵਿਚ ਔਰਤਾਂ ਦੀ ਤਨਖਾਹ ਆਦਮੀਆਂ ਦੀ ਤਨਖਾਹ ਨਾਲੋਂ ਔਸਤਨ 34% ਘੱਟ ਹੈ।
d ਭਾਰਤ ਵਿਚ ਔਰਤਾਂ ਘਰ ਅਤੇ ਬੱਚਿਆਂ ਦੀ ਸਾਂਭ-ਸੰਭਾਲ ਦਾ ਕੰਮ ਕਰਦੀਆਂ ਹਨ, ਉਸਦਾ ਕੁੱਲ ਮਿਹਨਤਾਨਾ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦਾ 3.1% ਫੀਸਦੀ ਬਣਦਾ, ਜਿਸਦਾ ਭੁਗਤਾਨ ਉਨ੍ਹਾਂ ਨੂੰ ਨਹੀਂ ਹੁੰਦਾ। ਸ਼ਹਿਰਾਂ ਵਿਚ ਇਕ ਔਰਤ ਔਸਤਨ 312 ਮਿੰਟ ਪ੍ਰਤੀ ਦਿਨ ਅਤੇ ਪਿੰਡਾਂ ਵਿਚ 291 ਮਿੰਟ ਪ੍ਰਤੀ ਦਿਨ ਇਹ ਕੰਮ ਕਰਦੀ ਹੈ। ਜਦੋਂਕਿ ਆਦਮੀ ਸ਼ਹਿਰਾਂ ਵਿਚ ਸਿਰਫ 29 ਮਿੰਟ ਪ੍ਰਤੀ ਦਿਨ ਤੇ ਪੇਂਡੂ ਖੇਤਰਾਂ ਵਿਚ ਸਿਰਫ 22 ਮਿੰਟ ਔਸਤਨ ਅਜਿਹਾ ਕੰਮ ਕਰਦੇ ਹਨ।
d ਗਲੋਬਲ ਜੈਂਡਰ ਗੈਪ ਇੰਨਡੈਕਸ 2018 (ਸੰਸਾਰ ਲਿੰਗਕ ਪਾੜਾ ਸੂਚਕਾਂਕ) ਵਿਚ ਭਾਰਤ ਦਾ ਥਾਂ 108 ਹੈ। ਜਦੋਂਕਿ ਚੀਨ ਅਤੇ ਬੰਗਲਾਦੇਸ਼ ਵਰਗੇ ਸਾਡੇ ਗੁਆਂਢੀ ਦੇਸ਼ ਸਾਡੇ ਤੋਂ ਅੱਗੇ ਹਨ। 2006 ਦੇ ਮੁਕਾਬਲੇ 2018 ਤੱਕ ਅਸੀਂ 10 ਥਾਂ ਹੀ ਉਪਰ ਆਏ ਹਾਂ।
ਇਸ ਰਿਪੋਰਟ ਅਨੁਸਾਰ ਸੰਸਾਰ ਵਿਚ
ੇd ਦੁਨੀਆ ਦੇ ਉਪਰਲੇ 26 ਅਮੀਰਾਂ ਕੋਲ 98 ਲੱਖ ਕਰੋੜ ਦੀ ਦੌਲਤ ਹੈ, ਜਿਹੜੀ ਕਿ ਦੁਨੀਆ ਦੀ ਹੇਠਲੀ 50% ਆਬਾਦੀ ਦੀ ਦੌਲਤ ਦੇ ਬਰਾਬਰ ਹੈ। 2017 ਵਿਚ ਐਨੀ ਦੌਲਤ 43 ਅਮੀਰਾਂ ਕੋਲ ਸੀ। ਭਾਵ 2018 ਵਿਚ ਦੌਲਤ ਦਾ ਕੇਂਦਰੀਕਰਨ ਹੋਰ ਵਧੇਰੇ ਜ਼ਿਆਦਾ ਹੋਇਆ ਹੈ।
d ਦੁਨੀਆਂ ਭਰ ਦੇ ਅਰਬਪਤੀਆਂ ਦੀ ਦੌਲਤ ਵਿਚ 12% ਪ੍ਰਤੀ ਦਿਨ ਭਾਵ 2.5 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਦੋਂਕਿ ਦੁਨੀਆਂ ਭਰ ਦੇ ਹੇਠਲੇ 50% ਲੋਕਾਂ ਭਾਵ ਗਰੀਬਾਂ ਦੀ ਦੌਲਤ 11% ਘਟੀ ਹੈ।
d ਦੁਨੀਆਂ ਦੇ ਸਭ ਤੋਂ ਵੱਡੇ ਅਮੀਰ ਅਮਾਜੋਨ ਦੇ ਸੰਸਥਾਪਕ ਜੈਫ ਬੇੇੋਜੋਸ ਦੀ ਦੌਲਤ ਵੱਧਕੇ 112 ਅਰਬ ਡਾਲਰ ਹੋ ਗਈ ਹੈ। ਉਸਦੀ ਦੌਲਤ ਦਾ ਮਹਿਜ 1% ਹਿੱਸਾ 11 ਕਰੋੜ 50 ਲੱਖ ਦੀ ਆਬਾਦੀ ਵਾਲੇ ਅਫਰੀਕੀ ਦੇਸ਼ ਇਥੋਪੀਆ ਦੇ ਸਿਹਤ ਸੰਭਾਲ ਦੇ ਬਜਟ ਦੇ ਬਰਾਬਰ ਹੈ।
d ਇਸ ਰਿਪੋਰਟ ਮੁਤਾਬਕ 2018 ਵਿਚ ਦੁਨੀਆਂ ਦੇ 1% ਅਮੀਰਾਂ ਦੀ ਦੌਲਤ ਵਿਚ 185% ਦਾ ਵਾਧਾ ਹੋਇਆ ਹੈ ਜਦੋਂਕਿ ਭਾਰਤ ਦੇ 1% ਅਮੀਰਾਂ ਦੀ ਦੌਲਤ ਵਿਚ 857% ਦਾ ਵਾਧਾ ਹੋਇਆ ਹੈ।
d ਦੁਨੀਆਂ ਦੇ ਅਮੀਰਾਂ ‘ਤੇ ਜੇਕਰ ਸਿਰਫ 1% ਟੈਕਸ ਵਧਾ ਦਿੱਤਾ ਜਾਵੇ ਤਾਂ ਦੁਨੀਆਂ ਭਰ ਵਿਚ ਰੋਜ਼ਾਨਾ ਬਿਨਾਂ ਇਲਾਜ ਮਰ ਰਹੇ 10 ਹਜ਼ਾਰ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। 26 ਕਰੋੜ ਹੋਰ ਬੱਚਿਆਂ ਨੂੰ ਸਕੂਲ ਭੇਜਿਆ ਜਾ ਸਕੇਗਾ।