ਅੰਮ੍ਰਿਤਸਰ, 5 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਇਥੇ ਜ਼ਿਲ੍ਹਾ ਖੁਰਾਕ ਸਪਲਾਈ ਤੇ ਕੰਟ੍ਰੋਲਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਉਪਰੰਤ ਐਫਸੀਆਈ ਤੇ ਜ਼ਿਲ੍ਹਾ ਖੁਰਾਕ ਸਪਲਾਈ ਅਫਸਰਾਂ ਨੂੰ ਮੋਦੀ ਤੇ ਸ਼ਾਹ ਸਰਕਾਰ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਬੇਲੋੜੀਆਂ ਸ਼ਰਤਾਂ ਹਟਾਉਣ ਲਈ ਇੱਕ ਮੰਗ ਪੱਤਰ ਸੌਂਪਿਆ। ਅੱਜ ਦੇ ਧਰਨੇ ਨੂੰ ਦਵਿੰਦਰ ਸਿੰਘ ਚਾਟੀਵਿੰਡ, ਹਰਜੀਤ ਸਿੰਘ ਝੀਤਾ, ਬਚਿੰਤਰ ਸਿੰਘ ਕੋਟਲਾ, ਉਮਰਾਜ ਸਿੰਘ ਧਰਦਿਓ, ਬਲਕਾਰ ਸਿੰਘ ਦੁਦਾਲਾ, ਧੰਨਵੰਤ ਸਿੰਘ ਖਤਰਾਏ, ਮੰਗਲ ਸਿੰਘ, ਦਿਲਬਾਗ ਸਿੰਘ ਲੋਪੋਕੇ, ਬਲਵਿੰਦਰ ਸਿੰਘ ਦੁਧਾਲਾ, ਰਤਨ ਸਿੰਘ ਰੰਧਾਵਾ, ਜਗਪ੍ਰੀਤ ਸਿੰਘ ਕੰਦੋਲਾ, ਗੁਸ਼ਿਆਰ ਸਿੰਘ, ਜਗਜੀਤ ਸਿੰਘ ਵਰਪਾਲ, ਦਲਬੀਰ ਸਿੰਗ ਬੇਦਾਦਪੁਰ, ਅਮਰਜੀਤ ਸਿੰਘ ਕਲੇਰ, ਗੁਰਸਾਹਿਬ ਸਿੰਘ ਚਾਟੀਵਿੰਡ, ਮੰਗਲ ਸਿੰਘ ਰਾਮਪੁਰਾ, ਪਲਵਿੰਦਰ ਸਿੰਘ ਜੇਠੂਨੰਗਲ, ਗੁਰਭੇਜ ਸਿੰਘ ਸ਼ੈਦੋਲੇਲ ਆਦਿ ਨੇ ਸੰਬੋਧਨ ਕੀਤਾ।
