Now Reading
ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ ਘਿਰਾਓ ਜਾਰੀ

ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ ਘਿਰਾਓ ਜਾਰੀ

ਡੇਹਲੋ, 8 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੀ ਕੜੀ ਤਹਿਤ ਅਡਾਨੀਆ ਦੀ ਕਿਲ੍ਹਾ ਰਾਏਪੁਰ ਵਿਖੇ ਸਥਿਤ ਖੁਸ਼ਕ ਬੰਦਰਗਾਹ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਵਿੱਚ ਚੱਲ ਰਹੇ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ ਜੜਤੌਲੀ, ਪ੍ਰੀਤਮ ਕੌਰ ਘੁੰਗਰਾਣਾ, ਰਣਜੀਤ ਕੌਰ, ਪਰਮਜੀਤ ਕੌਰ, ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਪ੍ਰਧਾਨ ਪ੍ਰੋ. ਸੁਰਿੰਦਰ ਕੌਰ ਨੇ ਆਖਿਆ ਕਿ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣੇ ਔਰਤਾਂ ਨੂੰ ਇਕ ਭੋਗਣ ਦੀ ਵਸਤੂ ਦੀ ਤਰਾਂ ਪੇਸ਼ ਕਰ ਰਹੀਆਂ ਹਨ। ਜਿਸ ਨੂੰ ਹੁਣ ਔਰਤਾਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਔਰਤਾਂ ਚੱਲ ਰਹੇ ਅੰਦੋਲਨ ਵਿੱਚ ਹੋਰ ਵੀ ਵੱਧ ਚੱੜ ਕੇ ਹਿੱਸਾ ਲੈਣਗੀਆ। ਉਹਨਾ 11 ਜਨਵਰੀ ਨੂੰ ਇਸ ਖੁਸ਼ਕ ਬੰਦਰਗਾਹ ਦੇ ਸਾਹਮਣੇ ਹੋ ਰਹੇ ਵੱਡੇ ਇੱਕਠ ਵਿੱਚ ਔਰਤਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਜੜਤੌਲੀ, ਸੁਰਜੀਤ ਸਿੰਘ ਸੀਲੋ, ਬਲਦੇਵ ਸਿੰਘ ਧੂਰਕੋਟ, ਜਗਤਾਰ ਸਿੰਘ ਚਕੌਹੀ, ਹਰਨੇਕ ਸਿੰਘ ਗੁੱਜਰਵਾਲ, ਪ੍ਰੋ. ਪਰਮਜੀਤ ਕੌਰ, ਡਾ. ਮਨਪ੍ਰੀਤ ਕੌਰ ਸੋਨੀ, ਗੁਰਉਪਦੇਸ਼ ਸਿੰਘ, ਗੁਰਜੀਤ ਸਿੰਘ ਪੰਮੀ, ਭਾਨ ਸਿੰਘ, ਮਲਕੀਤ ਸਿੰਘ, ਹਰਬਿਲਾਸ ਸਿੰਘ (ਸਾਰੇ ਕਿਲ੍ਹਾ ਰਾਏਪੁਰ) ਕੁਲੈਕਟਰ ਸਿੰਘ, ਹਰਵਿੰਦਰ ਸਿੰਘ ਨਾਰੰਗਵਾਲ ਆਦਿ ਹਾਜ਼ਰ ਸਨ।

Scroll To Top