ਡੇਹਲੋ, 27 ਮਾਰਚ (ਸੰਗਰਾਮੀ ਲਹਿਰ ਬਿਊਰੋ)- ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਲਗਾਤਾਰ ਧਰਨੇ ਦੀ ਅੱਜ ਪ੍ਰਧਾਨਗੀ ਸੁਖਵਿੰਦਰ ਕੌਰ, ਕੁਲਜੀਤ ਕੌਰ ਗਰੇਵਾਲ਼, ਡਾ. ਗਗਨਦੀਪ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ, ਕਾਲੇ ਕਾਨੂੰਨਾ ਤੇ ਮੋਦੀ ਸਰਕਾਰ ਦਾ ਵਿਰੋਧ ਜਾਰੀ ਰਹੇਗਾ। ਉਹਨਾ ਕਿਹਾ ਕਿ ਜਿਨਾ ਚਿਰ ਮੋਦੀ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨਾ ਚਿਰ ਇਹ ਅੰਦੋਲਨ ਜਾਰੀ ਰਹੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੁਰਜੀਤ ਸਿੰਘ ਸੀਲੋ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਜੱਗਾਂ, ਕੁਲੈਕਟਰ ਸਿੰਘ ਨਾਰੰਗਵਾਲ, ਹਰਜਿੰਦਰ ਸਿੰਘ, ਰਣਵੀਰ ਸਿੰਘ, ਧਰਮਿੰਦਰ ਸਿੰਘ, ਬਲਜੀਤ ਸਿੰਘ ਸਾਇਆ, ਜਰਨੈਲ ਸਿੰਘ, , ਬਿਕਰ ਸਿੰਘ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ ਪੰਮੀ, ਬਲਜੀਤ ਸਿੰਘ, ਗੁਰਉਪਦੇਸ਼ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਸੁਖਦੇਵ ਸਿੰਘ ਭੋਮਾ, ਰਣਜੀਤ ਸਿੰਘ ਸਾਇਆ, ਬਲਜੀਤ ਸਿੰਘ ਸਾਇਆ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ ਕਿਲ੍ਹਾ ਰਾਏਪੁਰ, ਚਰਨਜੀਤ ਸਿੰਘ, ਦਵਿੰਦਰ ਸਿੰਘ ਨਾਰੰਗਵਾਲ, ਮਹਿੰਦਰ ਸਿੰਘ, ਰਣਵੀਰ ਸਿੰਘ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਅਮਰੀਕ ਸਿੰਘ, ਚਤਰ ਸਿੰਘ, ਸੈਡੀ ਜੜਤੌਲੀ, ਜੀਵਨ, ਕਰਨੈਲ ਸਿੰਘ, ਸ਼ਿਦਰਪਾਲ ਸਿੰਘ, ਦਵਿੰਦਰ ਸਿੰਘ, ਨੱਛਤਰ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ, ਜੀਵਨ, ਹਰਬਿਲਾਸ ਸਿੰਘ, ਰਾਜੂ ਕਿਲ੍ਹਾ ਰਾਏਪੁਰ, ਕਰਨੈਲ ਸਿੰਘ, ਆਦਿ ਹਾਜ਼ਰ ਸਨ।
