Now Reading
ਅਡਾਨੀਆ ਦੀ ਖੁਸ਼ਕ ਬੰਦਰਗਾਹ ਤੋਂ ਧਰਨਾ ਚੁੱਕਣ ਲਈ ਪ੍ਰਸ਼ਾਸਨ ਨੂੰ ਕੀਤੀ ਕੋਰੀ ਨਾਂਹ

ਅਡਾਨੀਆ ਦੀ ਖੁਸ਼ਕ ਬੰਦਰਗਾਹ ਤੋਂ ਧਰਨਾ ਚੁੱਕਣ ਲਈ ਪ੍ਰਸ਼ਾਸਨ ਨੂੰ ਕੀਤੀ ਕੋਰੀ ਨਾਂਹ

ਡੇਹਲੋ, 9 ਜੂਨ (ਸੰਗਰਾਮੀ ਲਹਿਰ ਬਿਊਰੋ)- ਪੁਲਿਸ ਥਾਣਾ ਡੇਹਲੋ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਗੁਰਉਪਦੇਸ਼ ਸਿੰਘ ਘੁੰਗਰਾਣਾ, ਦਵਿੰਦਰ ਸਿੰਘ ਬੱਲੋਵਾਲ, ਸੋਹਣ ਸਿੰਘ ਕਿਲ੍ਹਾ ਰਾਏਪੁਰ, ਬਲਵਿੰਦਰ ਸਿੰਘ ਜੱਗਾਂ, ਨਛੱਤਰ ਸਿੰਘ, ਸਾਬਕਾ ਐਮਸੀ ਹਰਭਜਨ ਸਿੰਘ ਸੰਦੀਲਾ ਆਦਿ ਦੀ ਮੀਟਿੰਗ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਜੁਆਇੰਟ ਕਮਿਸਨਰ ਡਾ. ਸਚਿਨ ਗੁਪਤਾ, ਏਡੀਸੀਪੀ ਜਸਕਰਨਜੀਤ ਸਿੰਘ ਤੇਜਾ, ਐਸਡੀਐਮ ਬਲਜਿੰਦਰ ਸਿੰਘ ਢਿੱਲੋਂ, ਡੀਸੀਪੀ ਜਸ਼ਨਦੀਪ ਸਿੰਘ ਗਿੱਲ ਤੇ ਐਸਐਚਓ ਸੁਖਦੇਵ ਸਿੰਘ ਬਰਾੜ ਵਿਚਕਾਰ ਹੋਈ। ਪ੍ਰਸ਼ਾਸਨ ਵੱਲੋਂ ਅਡਾਨੀ ਗਰੁਪ ਵੱਲੋਂ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਦਾ ਹਵਾਲਾ ਦੇ ਕੇ ਕਿਸਾਨ ਆਗੂਆਂ ਨੂੰ ਕਿਹਾ ਕਿ ਉਹ ਅਡਾਨੀਆ ਦੀ ਖੁਸ਼ਕ ਬੰਦਰਗਾਹ ਸਾਹਮਣੇ ਲਗਾਇਆ ਧਰਨਾ ਖਤਮ ਕਰ ਦੇਣ ਤਾਂ ਜੋ ਉਹ ਪਾਈ ਰਿਟ ਦਾ ਨਿਪਟਾਰਾ ਹੋ ਸਕੇ ਪਰ ਕਿਸਾਨ ਆਗੂਆਂ ਨੇ ਇਕਮਤ ਹੋ ਕਿ ਆਖਿਆਂ ਕਿ ਅਡਾਨੀ ਦੇ ਖ਼ਿਲਾਫ਼ ਧਰਨਾ ਲੋਕਲ ਮਸਲੇ ‘ਤੇ ਨਹੀਂ ਲਗਾਇਆ। ਇਹ ਧਰਨਾ ਦੇਸ਼ ਭਰ ਵਿੱਚ ਤਿੰਨ ਕਾਲੇ ਕਾਨੂਨਾਂ, ਕਾਰਪੋਰੇਟ ਘਰਾਣਿਆਂ ਵਿਰੁੱਧ ਚੱਲ ਰਹੇ ਅੰਦੋਲਨ ਦਾ ਹਿੱਸਾ ਹੈ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਅਤੇ ਫਸਲਾਂ ਦੀ ਐਮਐਸਪੀ ‘ਤੇ ਖਰੀਦ ਦੀ ਗਾਰੰਟੀ ਨਹੀਂ ਹੁੰਦੀ ਉਂਨਾਂ ਚਿਰ ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਸੱਦਾ ਵੀ ਦਿੱਤਾ।

Scroll To Top